ਬੀ. ਐੱਚ. ਯੂ. ਦੇ ਹੋਸਟਲਜ਼ ‘ਚੋਂ ਪੈਟਰੋਲ ਬੰਬ, ਸ਼ਰਾਬ ਦੀਆਂ ਬੋਤਲਾਂ ਬਰਾਮਦ

1ਵਾਰਾਨਸੀ :  ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵੱਖ-ਵੱਖ ਹੋਸਟਲਾਂ ‘ਚੋਂ ਪੁਲਸ ਨੇ ਅੱਠ ਪੈਟਰੋਲ ਬੰਬ, ਲੋਹੇ ਦੀਆਂ ਦਰਜਨਾਂ ਰਾਡਾਂ, ਡੰਡੇ, ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਸਿਗਰੇਟ ਦੇ ਪੈਕਟ ਤਲਾਸ਼ੀ ਦੌਰਾਨ ਬਰਾਮਦ ਕੀਤੇ। ਪੁਲਸ ਨੇ ਤਲਾਸ਼ੀ ਬੁੱਧਵਾਰ ਰਾਤ ਹੋਈ ਹਿੰਸਾ ਦੇ ਸਿਲਸਿਲੇ ‘ਚ ਲਈ ਗਈ ਸੀ। ਇਸ ਦੇ ਤਹਿਤ ਪੁਲਸ ਅਤੇ ਬੀ. ਐੱਚ. ਯੂ. ਪ੍ਰਸ਼ਾਸਨ ਨੇ ਅਧਿਆਪਕ ਨਰੇਂਦਰ ਦੇਵ ਅਤੇ ਹੋਰ ਹੋਸਟਲਾਂ ‘ਚ ਤਲਾਸ਼ੀ ਲਈ ਅਤੇ 6 ਹੋਸਟਲਾਂ ਨੂੰ ਸੀਲ ਕਰ ਦਿੱਤਾ। ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਬੰਬ ਕਿਉਂ ਅਤੇ ਕਿਸ ਤਰ੍ਹਾਂ ਰੱਖੇ ਗਏ ਹਨ। ਇਸ ਦੌਰਾਨ ਬੀ. ਐੱਚ. ਯੂ. ਪ੍ਰਸ਼ਾਸਨ ਨੇ 26 ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਨਾਲ ਹੀ ਯੂਨੀਵਰਸਿਟੀ ਨੇ ਇਸ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਵੀ ਬਣਾਈ ਹੈ ਜੋ ਦੋ ਹਫਤੇ ‘ਚ ਆਪਣੀ ਰਿਪੋਰਟ ਪੇਸ਼ ਕਰੇਗੀ।

LEAVE A REPLY