ਦਿੱਲੀ ਦੇ ਬਰਖਾਸਤ ਮੰਤਰੀ ਸੰਦੀਪ ਕੁਮਾਰ ਨੇ ਕੀਤਾ ਪੁਲਿਸ ਅੱਗੇ ਆਤਮ ਸਮਰਪਣ

8ਨਵੀਂ ਦਿੱਲੀ  : ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਮੰਤਰੀ ਸੰਦੀਪ ਕੁਮਾਰ ਜਿਹਨਾਂ ਨੂੰ ਮੁੱਖ ਮੰਤਰੀ ਨੇ ਇਤਰਾਜ਼ਯੋਗ ਸੀ.ਡੀ ਮਾਮਲੇ ਦੇ ਚਲਦਿਆਂ ਮੰਤਰੀ ਮੰਡਲ ਵਿਚੋਂ ਬਰਖਾਸਤ ਕਰ ਦਿੱਤਾ ਸੀ, ਨੇ ਅੱਜ ਸ਼ਾਮ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਸੰਦੀਪ ਕੁਮਾਰ ਜਿਹਨਾਂ ਨੂੰ ਅੱਜ ਪਾਰਟੀ ਨੇ ਆਪਣੀ ਮੁਢਲੀ ਮੈਂਬਰਸ਼ਿਪ ਤੋਂ ਵੀ ਖਾਰਿਜ ਕਰ ਦਿੱਤਾ ਸੀ, ਖਿਲਾਫ਼ ਸੀ.ਡੀ ਵਿਚ ਦਿਖਾਈ ਦੇਣ ਵਾਲੀ ਲੜਕੀ ਨੇ ਸੁਲਤਾਨਪੁਰੀ ਪੁਲਿਸ ਥਾਣੇ ਵਿਚ ਜਾ ਕੇ ਸ਼ਿਕਾਇਤ ਦਰਜ ਕਰਾਈ ਸੀ ਕਿ ਉਸ ਨਾਲ ਗਲਤ ਰਿਸ਼ਤਾ ਬਣਾਉਣ ਤੋਂ ਪਹਿਲਾਂ ਉਸ ਨੂੰ ਕੋਈ ਨਸ਼ੀਲੀ ਵਸਤੂ ਖਿਲਾਈ ਗਈ ਸੀ, ਜਿਸ ਦੀ ਮਦਹੋਸ਼ੀ ਹਾਲਾਤ ਵਿਚ ਉਸ ਨਾਲ ਕੁਕਰਮ ਕੀਤਾ ਗਿਆ। ਸੰਦੀਪ ਕੁਮਾਰ ਨੇ ਡੀ.ਸੀ.ਪੀ ਦੇ ਦਫਤਰ ਵਿਚ ਪਹੁੰਚ ਕੇ ਆਤਮ ਸਮਰਪਣ ਕਰ ਦਿੱਤਾ।

LEAVE A REPLY