ਢਾਕਾ ਕੈਫੇ ਹਮਲੇ ਦੇ ਮਾਸਟਰਮਾਈਂਡ ਦਾ ਡਿਪਟੀ ਮਾਰਿਆ ਗਿਆ

3ਢਾਕਾ  :  ਬੰਗਲਾਦੇਸ਼ ਨੇ ਸ਼ੁੱਕਰਵਾਰ ਨੂੰ ਇਥੇ ਇਕ ਅੱਤਵਾਦੀ ਠਿਕਾਣੇ ‘ਤੇ ਛਾਪਾ ਮਾਰਿਆ ਅਤੇ ਇਕ ਇਸਲਾਮਵਾਦੀ ਕਟੜਪੰਥੀ ਨੂੰ ਮਾਰ ਦਿੱਤਾ, ਜਿਸ ਨੇ ਢਾਕਾ ਕੈਫੇ ਹਮਲੇ ਦੀ ਯੋਜਨਾ ਵਿਚ ਮਦਦ ਕੀਤਾ ਸੀ ਅਤੇ ਉਹ ਮਾਸਟਰਮਾਈਂਡ ਤਮੀਮ ਅਹਿਮਦ ਚੌਧਰੀ ਦਾ ਡਿਪਟੀ ਸੀ। ਇਥੇ ਰੂਪਨਗਰ ਇਲਾਕੇ ਵਿਚ ਇਕ ਮਕਾਨ ‘ਤੇ ਮਾਰੇ ਗਏ ਛਾਪੇ ਵਿਚ ਉਹ ਮਾਰਿਆ ਗਿਆ। ਪੁਲਸ ਨੇ ਉਸ ਦੀ ਪਛਾਣ ਜਮਾਤ ਉਲ ਮੁਜਾਹੀਦੀਨ ਬੰਗਲਾਦੇਸ਼ ਦੇ ਚੌਟੀ ਦੇ ਨੇਤਾ ਚੌਧਰੀ ਦੇ ਬਾਅਦ ਦੂਜੇ ਨੰਬਰ ਦੇ ਰੂਪ ਵਿਚ ਕੀਤੀ ਹੈ। ਖੋਜੀ ਸ਼ਾਖਾ ਦੇ ਇਕ ਹੋਰ ਅਧਿਕਾਰੀ ਨੇ ਉਸ ਦੀ ਪਛਾਣ ਮੇਜਰ ਮੁਰਾਦ ਦੇ ਰੂਪ ਵਿਚ ਕੀਤੀ। ਉਸ ਦੇ ਸੰਗਠਨ ਵਿਚ ਉਸ ਨੂੰ ਸਾਰੇ ਇਸੇ ਨਾਂ ਨਾਲ ਬੁਲਾਉਂਦੇ ਸਨ। ਗੁਲਸ਼ਨ ਕੈਫੇ ‘ਤੇ ਹੋਏ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਤਮੀਮ 27 ਅਗਸਤ ਨੂੰ ਮਾਰਿਆ ਗਿਆ ਸੀ।

LEAVE A REPLY