ਇਲਾਹਾਬਾਦ ਜੰਕਸ਼ਨ ਦੇ ਬਾਹਰ ਥੈਲੇ ਵਿਚ ਮਿਲੇ ਗਰਨੇਡ ਅਤੇ ਲਾਂਚਰ

4 - Copyਇਲਾਹਾਬਾਦ : ਇਲਾਹਾਬਾਦ ਰੇਲਵੇ ਜੰਕਸ਼ਨ ਦੇ ਨੇੜੇ ਸ਼ੁੱਕਰਵਾਰ ਨੂੰ ਲਾਵਾਰਿਸ ਪਏ ਇਕ ਥੈਲੇ ਵਿਚ ਚਾਰ ਗਰਨੇਡ ਅਤੇ ਇਕ ਗਰਨੇਡ ਲਾਂਚਰ ਮਿਲਿਆ। ਰੇਲਵੇ ਪੁਲਸ ਕਮਿਸ਼ਨਰ ਕਵਿੰਦਰ ਪ੍ਰਤਾਪ ਸਿੰਘ ਨੇ ਦੱਸਿਆ, ”ਸ਼ਾਮ ਨੂੰ ਹਥਿਆਰ ਉਸ ਥੈਲੇ ਵਿਚ ਪਏ ਸਨ ਜੋ ਸਟੇਸ਼ਨ ਦੇ ਗੇਟ ਤੋਂ ਕੁਝ ਮੀਟਰ ਦੂਰ ਇਕ ਦਰਖਤ ਦੇ ਹੇਠਾਂ ਪਿਆ ਸੀ।” ਉਨ੍ਹਾਂ ਨੇ ਦੱਸਿਆ, ”ਹੁਣ ਤੱਕ ਜਾਂਚ ਦੇ ਅਨੁਸਾਰ ਉਥੇ ਥੈਲਾ ਕਦੋਂ ਅਤੇ ਕਿਸ ਨੇ ਰੱਖਿਆ ਇਸ ਨੂੰ ਕਿਸੇ ਨੇ ਨਹੀਂ ਦੇਖਿਆ। ਅਸੀਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਰਹੇ ਹਾਂ।”

LEAVE A REPLY