ਸੈਕਸ ਸਕੈਂਡਲ ‘ਚ ਫਸਿਆ ਕੇਜਰੀਵਾਲ ਦਾ ਮੰਤਰੀ ਬਰਖਾਸਤ

1ਨਵੀਂ ਦਿੱਲੀ :  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਹਿਲਾ ਅਤੇ ਬਾਲ ਵਿਕਾਸ ਕਲਿਆਣ ਮੰਤਰੀ ਸੰਦੀਪ ਕੁਮਾਰ ਨੂੰ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਹੈ। ਸੰਦੀਪ ਕੁਮਾਰ ਦੀ ਇਤਰਾਜ਼ਯੋਗ ਸੀ.ਡੀ. ਮਿਲਣ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸੰਦੀਪ ਕੁਮਾਰ ਨਾਲ ਜੁੜੀ ਇਕ ਇਤਰਾਜ਼ਯੋਗ ਸੀ.ਡੀ ਮਿਲੀ ਹੈ। ਆਮ ਆਦਮੀ ਪਾਰਟੀ ਜਨਤਕ ਜੀਵਨ ‘ਚ ਪਾਰਦਰਸ਼ਤਾ ‘ਚ ਯਕੀਨ ਰੱਖਦੀ ਹੈ। ਇਸ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਕੈਬਨਿਟ ਤੋਂ ਤੁਰੰਤ ਹਟਾ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਸੰਦੀਪ ‘ਤੇ ਦਿੱਲੀ ਨਗਰ ਨਿਗਮ ਦੇ ਚਾਰ ਮੁਲਾਜ਼ਮਾਂ ਨਾਲ ਮਾੜਾ ਵਰਤਾਅ ਕਰਨ ਦਾ ਦੋਸ਼ ਲੱਗ ਚੁੱਕਾ ਹੈ। 17 ਜੁਲਾਈ ਨੂੰ ਦਿੱਲੀ ਦੇ ਮਹਿਲਾ ਅਤੇ ਵਿਕਾਸ ਮੰਤਰੀ ਸੰਦੀਪ ਕੁਮਾਰ ਰੋਹਿਣੀ ‘ਚ ਦੌਰੇ ‘ਤੇ ਨਿਕਲੇ ਸਨ। ਦੋਸ਼ ਹੈ ਕਿ ਉਨ੍ਹਾਂ ਨੇ ਐਮ. ਸੀ. ਡੀ. ਦੇ ਚਾਰ ਮੁਲਾਜ਼ਮਾਂ ਨਾਲ ਬਹੁਤ ਬੁਰਾ ਵਰਤਾਅ ਕੀਤਾ ਅਤੇ ਉਨ੍ਹਾਂ ਨਾਲ ਬਦਤਮੀਜ਼ੀ ਕੀਤੀ। ਇਸ ਤੋਂ ਬਾਅਦ ਉੱਤਰੀ ਦਿੱਲੀ ਨਗਰ ਨਿਗਮ ‘ਚ ਹਾਊਸ ਦੀ ਮੀਟਿੰਗ ਹੋਈ, ਜਿਸ ‘ਚ ਕਾਂਗਰਸ ਅਤੇ ਬੀ.ਜੇ.ਪੀ. ਦੇ ਕੌਂਸਲਰਾਂ ਨੇ ਸੰਦੀਪ ਕੁਮਾਰ ਖਿਲਾਫ ਐਫ. ਆਈ. ਆਰ. ਦਰਜ ਕਰਵਾਉਣ ਦੀ ਮੰਗ ਕੀਤੀ ਸੀ।

LEAVE A REPLY