ਸਬਜ਼ੀਆਂ ਦਾ ਸੂਪ

images-300x168ਸਬਜ਼ੀਆਂ ਦਾ ਸੂਪ ਹਰ ਮੌਸਮ ‘ਚ ਪੀਣਾ ਜ਼ਰੂਰੀ ਹੁੰਦਾ ਹੈ। ਇਹ ਸਿਹਤ ਨੂੰ ਸਹੀ ਰੱਖਦਾ ਹੈ ਅਤੇ ਰੋਗਾਂ ਨਾਲ ਲੜਣ ਦੀ ਤਾਕਤ ਵੀ ਦਿੰਦਾ ਹੈ। ਜੇਕਰ ਹੋ ਸਕੇ ਤਾਂ ਚਲ ਰਹੇ ਮੌਸਮ ਦੀਆਂ ਸਬਜ਼ੀਆਂ ਦਾ ਸੂਪ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਬੱਚਿਆਂ ਦੀ ਸਬਜ਼ੀਆਂ ‘ਚ ਰੁਚੀ ਵੀ ਵਧੇਗੀ।
ਬਣਾਉਣ ਲਈ ਸਮੱਗਰੀ :
ਦੋ ਵੱਡੇ ਚਮਚ ਹਰਾ ਪਿਆਜ਼
ਦੋ ਛੋਟੇ ਚਮਚ ਲਸਣ
1/3 ਕੱਪ ਗਾਜਰ
1/3 ਕੱਪ ਬੰਦ ਗੋਭੀ
1/3 ਕੱਪ ਮੱਕੀ ਦੇ ਦਾਣੇ
1/3 ਕੱਪ ਹਰੀ ਫ਼੍ਰੈਂਚ ਬੀਂਸ
1/4 ਛੋਟਾ ਚਮਚ ਕਾਲੀ ਮਿਰਚ ਦਾ ਪਾਊਡਰ
1/2 ਚਮਚ ਸਿਰਕਾ
ਦੋ ਚਮਚ ਮੱਕੀ ਦਾ ਆਟਾ
1/2 ਚਮਚ ਮੱਖਣ ਜਾਂ ਤੇਲ
2 1/2 ਕੱਪ ਪਾਣੀ ਜਾਂ ਸਬਜ਼ੀਆਂ ਦਾ ਸਟਾਕ
ਨਮਕ ਸੁਆਦ ਅਨੁਸਾਰ
ਬਣਾਉਣ ਦਾ ਤਰੀਕਾ :
1. ਸਾਰੀਆਂ ਸਬਜ਼ੀਆਂ ਨੂੰ ਬਰੀਕ ਕੱਟ ਲਓ ਅਤੇ ਚਾਰ ਚਮਚ ਪਾਣੀ ‘ਚ ਮੱਕੀ ਦਾ ਆਟਾ ਘੋਲ ਲਓ।
2. ਇੱਕ ਭਾਰੇ ਤਲੇ ਵਾਲੇ ਡੂੰਘੇ ਬਰਤਨ ‘ਚ ਦੋ ਚਮਚ ਤੇਲ ਜਾਂ ਬਟਰ ਪਾ ਕੇ ਹਰਾ ਪਿਆਜ਼ ਅਤੇ ਲਸਣ ਪਾ ਕੇ 1-2 ਮਿੰਟ ਲਈ ਭੁਨੋ।
3. ਗਾਜਰ, ਬੰਦ ਗੋਭੀ, ਮੱਕੀ ਦੇ ਦਾਣੇ, ਫ਼੍ਰੈਂਚ ਬੀਂਸ ਅਤੇ ਨਮਕ ਸਿਰਫ਼ ਸਬਜ਼ੀਆਂ ਦੇ ਲਈ ਪਾ ਕੇ 3-4 ਮਿੰਟ ਨਰਮ ਹੋਣ ਤੱਕੇ ਭੁੰਨੋ।
4. 2 1/2 ਕੱਪ ਪਾਣੀ ਜਾਂ ਸਬਜ਼ੀਆਂ ਦਾ ਪਾਣੀ ਪਾ ਕੇ ਉਬਾਲੋ। ਜਦੋਂ ਉਬਲਣਾ ਸ਼ੁਰੂ ਹੋ ਜਾਵੇ ਤਾਂ ਨਮਕ ਸਿਰਫ਼ ਪਾਣੀ ਲਈ ਪਾਓ ਅਤੇ ਥੋੜ੍ਹੀ ਦੇਰ ਬਾਅਦ ਕਾਲੀ ਮਿਰਚ ਪਾ ਦਿਓ।
5. ਸਬਜ਼ੀਆਂ ਨਰਮ ਹੋਣ ‘ਤੇ ਮੱਕੀ ਦੇ ਆਟੇ ਦਾ ਘੋਲ ਪਾ ਦਿਓ ਅਤੇ ਲਗਾਤਾਰ ਹਿਲਾਂਦੇ ਰਹੋ ਤਾਂ ਜੋ ਗੰਢ ਨਾ ਪਵੇ।
6. ਮਿਸ਼ਰਣ ਗਾੜ੍ਹਾ ਹੋ ਜਾਏ ਅਤੇ ਕੱਚੇ ਮੱਕੀ ਦੇ ਆਟੇ ਦੀ ਗੰਧ ਨਾ ਆਏ ਉਸ ਵੇਲੇ ਤੱਕ ਪਕਾਓ।
7. ਹੁਣ ਇਸ ‘ਚ ਸਿਰਕਾ ਪਾ ਦਿਓ।
8. ਹੁਣ ਚੱਖ ਕੇ ਦੇਖ ਲਓ ਜੇਕਰ ਕਿਸੇ ਚੀਜ਼ ਦੇ ਸੁਆਦ ‘ਚ ਕਮੀ ਲੱਗੇ ਤਾਂ ਪੂਰੀ ਕਰ ਲਓ।
9. ਗੈਸ ਬੰਦ ਕਰਕੇ ਬਾਊਲ ‘ਚ ਪਾ ਕੇ ਪਰੋਸੋ।

LEAVE A REPLY