ਰਾਹੁਲ ਹੁਣ ਤੱਕ ਦੀ ਸਭ ਤੋਂ ਲੰਮੀ ਯਾਤਰਾ ਲਈ ਤਿਆਰ

10ਨਵੀਂ ਦਿੱਲੀ :  ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਦੀ ਕੋਸ਼ਿਸ਼ ਵਿਚ ਪਾਰਟੀ ਉਪ ਪ੍ਰਧਾਨ ਰਾਹੁਲ ਗਾਂਧੀ ਆਪਣੀ ਸਭ ਤੋਂ ਲੰਮੀ ਪ੍ਰਚਾਰ ਯਾਤਰਾ ਅਗਲੇ ਮਹੀਨੇ ਸ਼ੁਰੂ ਕਰਨ ਦੀ ਤਿਆਰੀ ਵਿਚ ਹਨ। ਪੂਰਬੀ ਉੱਤਰ ਪ੍ਰਦੇਸ਼ ਵਿਚ ਦੇਵਰੀਆ ਤੋਂ 5 ਸਤੰਬਰ ਨੂੰ ਆਰੰਭ ਹੋਣ ਵਾਲੀ ਯਾਤਰਾ ਕਰੀਬ 4 ਹਫਤਿਆਂ ‘ਚ 2500 ਕਿਲੋਮੀਟਰ ਪੈਂਡਾ ਤੈਅ ਕਰੇਗੀ। ਉਨ੍ਹਾਂ ਦੀ ਯਾਤਰਾ ਦਾ ਰੂਟ 55 ਲੋਕ ਸਭਾ ਹਲਕਿਆਂ ਅਤੇ 39 ਜ਼ਿਲਿਆਂ ਦੇ 223 ਅਸੈਂਬਲੀ ਹਲਕਿਆਂ ਰਾਹੀਂ ਗੁਜ਼ਰੇਗਾ। ਉਹ 21 ਜ਼ਿਲਿਆਂ ਵਿਚ ਛੋਟੀਆਂ ਜਨਸਭਾਵਾਂ ਨੂੰ ਸੰਬੋਧਨ ਕਰਨਗੇ।
ਉੱਤਰ ਪ੍ਰਦੇਸ਼ ਦੇ ਇੰਚਾਰਜ ਏ. ਆਈ. ਸੀ. ਸੀ. ਜਨਰਲ ਸਕੱਤਰ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਯਾਤਰਾ ਦੌਰਾਨ ਕਿਸੇ ਵੱਡੀ ਜਨਸਭਾ ਨੂੰ ਸੰਬੋਧਨ ਨਹੀਂ ਕਰਨਗੇ, ਬਲਕਿ ਯਾਤਰਾ ਰੂਟ ਉਪਰ ਛੋਟੀਆਂ ਰੈਲੀਆਂ ਅਤੇ ਕਸਬਿਆਂ ਵਿਚ ਰੋਡਸ਼ੋਆਂ ਵਿਚ ਹਿੱਸਾ ਲੈਣਗੇ।
ਸੂਤਰਾਂ ਨੇ ਕਿਹਾ ਹੈ ਕਿ ਰਾਹੁਲ ਹੜ੍ਹਾਂ, ਸਰਕਾਰ ਵੱਲੋਂ ਫਸਲ ਬੀਮਾ ਅਦਾ ਕਰਨ ‘ਚ ਅਸਫਲਤਾ ਅਤੇ ਗੰਨੇ ਦੇ ਬਕਾਏ ਅਦਾ ਨਾ ਕਰਨ ਵਰਗੇ ਮੁੱਦੇ ਉਠਾਉਣਗੇ। ਪਾਰਟੀ ਨੇ ਉੱਤਰ ਪ੍ਰਦੇਸ਼ ਦੇ ਹਰੇਕ ਬਲਾਕ ਵਿਚ 25 ਹਜ਼ਾਰ ਘਰਾਂ ‘ਚ ਪਹੁੰਚਣ ਲਈ ਇਕ ਵੱਕਾਰੀ ਜਨਸੰਪਰਕ ਯੋਜਨਾ ਬਣਾਈ ਹੈ।

LEAVE A REPLY