ਮਿਸਰ ਦੇ ਰਾਸ਼ਟਰਪਤੀ ਦਾ ਭਾਰਤ ਦੌਰਾ ਅੱਜ ਤੋਂ

5ਨਵੀਂ ਦਿੱਲੀ :  ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਿਹ ਅਲ ਸੀਸੀ ਤਿੰਨ ਦਿਨਾਂ ਦੌਰੇ ‘ਤੇ ਅੱਜ ਦਿੱਲੀ ਆਉਣਗੇ। ਇਸ ਦੌਰੇ ‘ਚ ਉਹ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਨਾਲ ਸੁਰੱਖਿਆ, ਅੱਤਵਾਦ ਨਾਲ ਮੁਕਾਬਲੇ ਅਤੇ ਵਪਾਰ ਦੇ ਖੇਤਰਾਂ ‘ਚ ਸਹਿਯੋਗ ਵਧਾਉਣ ਬਾਰੇ ਗੱਲਬਾਤ ਕਰਨਗੇ। ਭਾਰਤ ਅਤੇ ਮਿਸਰ ਦੋਵੇਂ ਹੀ ਦੇਸ਼ ਅੱਤਵਾਦ ਤੋਂ ਪੀੜ੍ਹਤ ਹਨ। ਸਮਝਿਆ ਜਾ ਰਿਹਾ ਹੈ ਕਿ ਦੋਵੇਂ ਨੇਤਾ ਇਸ ਖਤਰੇ ਨਾਲ ਕਾਰਗਰ ਤਰੀਕੇ ਨਾਲ ਨਜਿੱਠਣ ਦੇ ਉਪਾਵਾਂ ‘ਤੇ ਵਿਚਾਰ-ਵਟਾਂਦਰਾ ਕਰਨਗੇ।
ਸੀਸੀ ਨਾਲ ਇਕ ਉੱਚ-ਪੱਧਰੀ ਪ੍ਰਤੀਨਿਧੀ ਮੰਡਲ ਆ ਰਿਹਾ ਹੈ, ਜਿਸ ‘ਚ ਮੰਤਰੀ, ਸਿਖਰ ਦੇ ਅਧਿਕਾਰੀ ਅਤੇ ਕਾਰੋਬਾਰੀ ਨੇਤਾ ਹੋਣਗੇ ਸ਼ੁੱਕਰਵਾਰ ਨੂੰ ਸੀਸੀ ਪ੍ਰਧਾਨ-ਮੰਤਰੀ ਨਾਲ ਕਈ ਮੁੱਦਿਆਂ ‘ਤੇ ਗੱਲਬਾਤ ਕਰਨਗੇ। ਸਮਝਿਆ ਜਾ ਰਿਹਾ ਹੈ ਕਿ ਦੋਵੇਂ ਪੱਖ ਕਈ ਸਹਿਮਤੀ ਪੱਤਰਾਂ ‘ਤੇ ਹਸਤਾਖਰ ਵੀ ਕਰਨਗੇ। ਸੀਸੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਉੱਪ-ਰਾਸ਼ਟਰਪਤੀ ਹਾਮਿਦ ਅੰਸਾਰੀ ਨਾਲ ਵੀ ਮਿਲਣਗੇ। ਭਾਰਤ ਅਤੇ ਮਿਸਰ ਵਿਚਾਲੇ ਮਜ਼ਬੂਤ ਆਰਥਿਕ ਸੰਬੰਧ ਹਨ।

LEAVE A REPLY