download-300x150ਇਕ ਔਰਤ ਦੀ ਹੱਤਿਆ ਸਬੰਧੀ ਸੂਚਨਾ ਪੁਲਿਸ ਸਟੇਸ਼ਨ ਪਹੁੰਚੀ। ਇਕ ਵਿਅਕਤੀ ਨੇ ਆਪਣਾ ਨਾਂ ਮੋਹਨ ਸਿੰਘ ਦੱਸਦੇ ਹੋਏ ਕਿਹ ਕਿ ਮੇਰੀ ਭੈਣ ਦੀਪਤੀ ਦਾ ਵਿਆਹ 10 ਸਾਲ ਪਹਿਲਾਂ ਰਾਘਵੇਂਦਰ ਉਰਫ ਰਾਮਲੱਲਾ ਦੇ ਨਾਲ ਹੋਇਆ ਸੀ। ਵਿਆਹ ਦੇ ਕੁਝ ਸਾਲਾਂ ਤੱਕ ਤਾਂ ਸਭ ਠੀਕ ਚਲਦਾ ਰਿਹਾ ਪਰ ਬਾਅਦ ਵਿਚ ਮੇਰੀ ਭੈਣ ਨੂੰ ਪਤਾ ਲੱਗਿਆ ਕਿ ਮੇਰੇ ਭਣੋਈਏ ਰਾਘਵੇਂਦਰ ਦਾ ਨਜਾਇਜ਼ ਸਬੰਧ ਉਸਦੀ ਵੱਡੀ ਭਰਜਾਈ ਵਿਨੈ ਦੇਵੀ ਦੇ ਨਾਲ ਹੈ। ਇਸ ਜਾਣਕਾਰੀ ਤੋਂ ਬਅਦ ਮੇਰੀ ਭੈਣ ਦੀਪਤੀ ਅਤੇ ਭਣੋਈਏ ਰਾਮਲੱਲਾ ਵਿਚਕਾਰ ਅਕਸਰ ਕਲੇਸ਼ ਹੋਣ ਲੱਗਿਆ। ਮੇਰੀ ਭੈਣ ਨੇ ਪਤੀ ਨੂੰ ਕਾਫੀ ਸਮਝਾਇਟਾ ਕਿ ਉਹ ਆਪਣੀ ਭਰਜਾਈ ਨਾਲੋਂ ਸਬੰਧ ਤੋੜ ਲਵੇ, ਪਰ ਉਹ ਨਹੀਂ ਮੰਲਿਆ ਅਤੇ ਭਰਜਾਈ ਦੇ ਨਾਲ ਨਜਾਇਜ਼ ਸਬੰਧ ਬਣਾਈ ਰੱਖੇ। ਦੋ ਘੰਟੇ ਪਹਿਲਾਂ ਮੇਰੇ ਭਣੋਈਏ ਰਾਘਵੇਂਦਰ ਨੇ ਆਪਣੇ ਪਿਤਾ ਸ਼ਿਆਮ ਚਰਨ, ਵੱਡੇ ਭਰਾ ਯਸ਼ਪਾਲ ਅਤੇ ਭਰਜਾਈ ਵਿਨੈ ਦੇਵੀ ਦੇ ਉਕਸਾਉਣ ਤੇ ਮੇਰੀ ਭੈਣ ਦੀਪਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਗੋਲੀ ਮਾਰਨ ਦੀ ਆਵਾਜ਼ ਸੁਣ ਕੇ ਮੇਰੇ ਚਾਚਾ ਕੌਸ਼ਲ ਕਿਸ਼ੋਰ ਜੋ ਉਥੇ ਨੇੜੇ ਹੀ ਖੜ੍ਹੇ ਸਨ, ਪਹੁੰਚੇ ਤਾਂ ਦੇਖਿਆ ਕਿ ਦੀਪਤੀ ਲਹੂ ਲੁਹਾਣ ਖੇਤ ਵਿਚ ਪਈ ਸੀ। ਰਾਘਵੇਂਦਰ ਅਤੇ ਯਸ਼ਪਾਲ ਮੇਰੇ ਛੇ ਸਾਲਾ ਭਾਣਜੇ ਹਰਸ਼ ਨੁੰ ਉਥੋਂ ਚੁੱਕ ਕੇ ਭੱਜਆ। ਚਾਚਾ ਦੇ ਮੁਤਾਬਕ ਭਾਣਜਾ ਹਰਸ਼ ਵੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਸੀ ਪਰ ਉਸਦਾ ਸਾਹ ਚੱਲ ਰਿਹ ਸੀ, ਸ਼ਾਇਦ ਉਸਨੁੰ ਇਲਾਜ ਦੇ ਲਈ ਕਿਤੇ ਲੈ ਗਏ ਹੋਣਗੇ।
ਮੋਹਨ ਸਿੰਘ ਦੀ ਲਿਖਤੀ ਸ਼ਿਕਾਇਤ ਦੇ ਆਧਾਰ ਤੇ ਹੱਤਿਆ ਦਾ ਮੁਕੱਦਮਾ ਦਰਜ ਕਰਕੇ ਪੁਲਿਸ ਘਟਨਾ ਸਥਾਨ ਤੇ ਪਹੁੰਚ ਗਈ। ਖੇਤ ਵਿਚ ਲੱਗੇ ਕਿੱਕਰ ਦੇ ਦਰਖਤ ਨਜ਼ਦੀਪ ਦੀਪਤੀ ਦੀ ਲਹੂ ਲੁਹਾਣ ਲਾਸ਼ ਪਈ ਸੀ। ਲਾਸ਼ ਦੇ ਚਾਰੇ ਪਾਸੇ ਤਮਾਸ਼ਬੀਨ ਖੜ੍ਹੇ ਸਨ, ਜੋ ਪੁਲਿਸ ਨੂੰ ਦੇਖਦਿਆਂ ਇੱਧਰ ਉਧਰ ਹੋ ਗਏ। ਦੀਪਤੀ ਦੇ ਮੱਥੇ ਤੇ ਅਤੇ ਛਾਤੀ ਤੇ ਦੋ ਗੋਲੀਆਂ ਦਾਗੀਆਂ ਗਈਆਂ ਸਨ।
ਪੁਲਿਸ ਨੂੰ ਮੌਕੇ ਤੇ ਮਨੋਜ ਦੇ ਚਾਚੇ ਕੌਸ਼ਲ ਕਿਸ਼ੋਰ ਨੇ ਸਾਰੀ ਗੱਲ ਦੱਸੀ। ਇਹ ਘਟਨਾ 7 ਜੁਲਾਈ 201 ਰਾਤ ਸਾਢੇ ਅੱਠ ਵਜੇ ਦੇ ਆਸ ਪਾਸ ਦੀ ਸੀ। ਇਸ ਦਰਮਿਆਨ ਪਤਾ ਲੱਗਿਆ ਕਿ ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਕਿਸੇ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਹੈ। ਪੁਲਿਸ ਨੇ ਰਸਤੇ ਵਿਚ ਐਂਬੂਲੈਂਸ ਰੁਕਵਾਈ ਕਿ ਸ਼ਾਇਦ ਉਸ ਵਿਚ ਦੋਸ਼ੀ ਹੋਵੇ, ਪਰ ਉਹ ਫਰਾਰ ਹੋ ਗਿਆ। ਪੁਲਿਸ ਨੇ ਮੌਕੇ ਤੇ ਯਾਦਵ ਰਾਘਵੇਂਦਰ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਆਂਦ।
ਉਤਰ ਪ੍ਰਦੇਸ਼ ਸਥਿਤ ਜਾਲੌਨ ਥਾਣੇ ਦੇ ਐਟ ਥਾਣੇ ਅਧੀਨ ਪਿੰਡ ਖੇੜਾਕਲਾਂ ਨਿਵਾਸੀ ਗੋਵਿੰਦ ਸਿੰਘ ਦੇ ਪਰਿਵਾਰ ਵਿਚ ਪਤਨੀ ਮੀਰਾ ਦੇਵੀ ਤੋਂ ਇਲਾਵਾ ਦੋ ਬੇਟੇ ਅਤੇ ਇਕ ਬੇਟੀ ਸੀ। ਸਭ ਤੋਂ ਵੱਡਾ ਮੋਹਨ ਸਿੰਘ ਉਰਫ ਮਨੋਜ ਹੈ, ਉਸ ਤੋਂ ਬਾਅਦ ਦੀਪਤੀ, ਸਭ ਤੋਂ ਛੋਟਾ ਬੇਟਾ ਚੰਦਰਸ਼ੇਖਰ। ਗੋਵਿੰਦ ਸਿੰਘ ਨੇ ਦੋਵੇਂ ਬੇਅਿਾਂ ਅਤੇ ਬੇਟੀ ਦਾ ਵਿਆਹ ਕਰ ਦਿੱਤਾ ਸੀ।
ਗੋਬਿੰਦ ਸਿੰਘ ਨੇ ਆਪਣੀ ਲੜਕੀ ਦੀਪਤੀ ਦਾ ਵਿਆਹ ਧਗੁਵਾਕਲਾ ਨਿਵਾਸੀ ਸ਼ਿਆਮ ਚਰਨ ਦੇ ਸਭ ਤੋਂ ਛੋਟੇ ਮੁੰਡੇ ਰਾਘਵੇਂਦਰ ਨਾਲ ਕੀਤਾ ਸੀ। ਦੀਪਤੀ ਦੇ ਸਹੁਰੇ ਸ਼ਿਆਮ ਚਰਨ ਵੀ ਚੰਗੇ ਕਿਸਾਨ ਸਨ। ਸ਼ਿਆਮ ਚਰਨ ਦੇ ਪਰਿਵਾਰ ਵਿਚ ਪਤਨੀ ਤੋਂ ਇਲਾਵਾ ਤਿੰਨ ਲੜਕੇ ਸਨ। ਸਭ ਤੋਂ ਛੋਟਾ ਲੜਕਾ ਰਾਘਵੇਂਦਰ ਉਰਫ ਰਾਮਲੱਲਾ ਪਿਤਾ ਦੇ ਨਾਲ ਖੇਤੀ ਕਰਦਾ ਸੀ।
ਵਿਆਹ ਦੇ ਦੋ-ਤਿੰਨ ਸਲ ਤਾਂ ਵਧੀਆ ਲੰਘ ਗਏ ਫਿਰ ਦੀਪਤੀ ਮਹਿਸੂਸ ਕਰਨ ਲੱਗੀ ਕਿ ਰਾਘਵੇਂਦਰ ਉਸ ਵਿਚ ਜ਼ਰਾ ਵੀ ਦਿਲਚਸਪੀ ਨਹੀਂ ਲੈਂਦਾ।
ਯਸ਼ਪਾਲ, ਵੀਰਪਾਲ ਅਤੇ ਰਾਘਵੇਂਦਰ ਤਿੰਨੇ ਭਰਾ ਇਕ ਹੀ ਮਕਾਨ ਵਿਚ ਰਹਿੰਦੇ ਸਨ। ਤਿੰਨਾਂ ਦਾ ਖਾਣਾ-ਪੀਣਾ ਵੀ ਸਾਂਝਾ ਹੀ ਬਣਦਾ ਸੀ। ਤਿੰਨਾਂ ਦੇ ਵਿਆਹ ਹੋ ਚੁੱਕੇ ਸਨ, ਪਰ ਰਾਘਵੇਂਦਰ ਦਾ ਝੁਕਾਅ ਸ਼ਯਪਾਲ ਦੀ ਪਤਨੀ ਵਿਨੈ ਦੇਵੀ ਦੇ ਪ੍ਰਤੀ ਕੁਝ ਜ਼ਿਆਦਾ ਹੀ ਸੀ। ਸਮੇਂ ਦੇ ਨਾਲ ਹੀ ਰਾਘਵੇਂਦਰ ਅਤੇ ਵਿਨੈ ਦੇਵੀ ਦੇ ਸਬੰਧਾਂ ਦਾ ਰਾਜ਼ ਦੀਪਤੀ ਨੂੰ ਪਤਾ ਲੱਗ ਗਿਆ।
ਹਰਸ਼ ਦੇ ਜਨਮ ਦੇ ਕੁਝ ਮਹੀਨੇ ਬਾਅਦ ਹੀ ਦੀਪਤੀ ਨੁੰ ਰਾਘਵੇਂਦਰ ਦਾ ਉਸਦੇ ਪ੍ਰਤੀ ਝੁਕਾਅ ਅਤੇ ਦਿਲਚਸਪੀ ਨਾ ਲੈਣ ਦਾ ਕਾਰਨ ਸਮਝ ਵਿਚ ਆਉਣ ਲੱਗਿਆ ਪਰ ਉਹ ਪੱਕੇ ਤੌਰ ਤੇ ਇਹ ਫੈਸਲਾ ਨਹੀਂ ਲੈ ਪਾ ਰਹੀ ਸੀ ਕਿ ਉਹ ਜੋ ਸੋਚ ਰਹੀ ਹੈ, ਉਹ ਸੱਚ ਹੀ ਹੈ। ਦਰਅਸਲ ਹਰਸ਼ ਜਦੋਂ ਗਰਭ ਵਿਚ ਸੀ ਤਾਂ ਦੀਪਤੀ ਨੂੰ ਲੱਗਣ ਲੱਗਿਆ ਕਿ ਰਾਘਵੇਂਦਰ ਉਸਦੀ ਬਜਾਏ ਆਪਣੀ ਵੱਡੀ ਭਰਜਾਈ ਵਿਨੈ ਦੇਵੀ ਵਿਚ ਜ਼ਿਆਦਾ ਦਿਲਚਸਪੀ ਲੈ ਰਿਹਾ ਹੈ।
ਇਕ ਦਿਨ ਦੀਪਤੀ ਨੇ ਪਤੀ ਨੂੰ ਜੇਠਾਣੀ ਵਿਨੇ ਦੇਵੀ ਨਾਲ ਚਿੰਬੜੇ ਹੋਏ ਦੇਖਿਆ। ਅਜਿਹਾ ਲੱਗਿਆ ਜਿਵੇਂ ਰਾਘਵੇਂਦਰ ਭਰਜਾਈ ਨੂੰ ਚੁੰਮਣ ਕਰ ਰਿਹਾ ਹੋਵੇ। ਉਸ ਵਕਤ ਰਾਘਵੇਂਦਰ ਦੀ ਪਿੱਠ ਜਿੱਥੇ ਦੀਪਤੀ ਵੱਲ ਸੀ, ਉਥੇ ਹੀ ਜੇਠਾਣੀ ਵਿਨੇ ਦੇਵੀ ਦਾ ਚਿਹਰਾ ਦੀਪਤੀ ਦੇ ਸਾਹਮਣੇ ਸੀ। ਅਚਾਨਕ ਦੀਪਤੀ ਦੇ ਉਥੇ ਪਹੁੰਚ ਜਾਣ ਕਾਰਨ ਵਿਨੇ ਦੇਵੀ ਡਰ ਗਈ ਅਤੇ ਰਾਘਵੇਂਦਰ ਨੂੰ ਆਪਣੇ ਤੋਂ ਅਲੱਗ ਕਰਦੇ ਹੋਏ ਬਹਾਨਾ ਬਣਾਉਣ ਲੱਗੀ, ਤੈਨੂੰ ਅੱਖ ਵਿਚ ਪਈ ਧੂੜ ਵੀ ਕੱਢਣੀ ਨਹੀਂ ਆਉਂਦੀ। ਵਿਨੇ ਦੇਵੀ ਨੇ ਉਸ ਵਕਤ ਗੱਲ ਨੂੰ ਕੁਝ ਅਜਿਹਾ ਮੋੜਿਆ ਕਿ ਦੀਪਤੀ ਨੇ ਉਸਦੀ ਗੱਲ ਸੱਚ ਮੰਨ ਲਈ। ਰਾਘਵੇਂਦਰ ਦੇ ਹਟਦੇ ਹੀ ਵਿਨੇ ਦੇਵੀ ਦੀਪਤੀ ਵੱਲ ਵਧੀ, ਦੀਪਤੀ, ਤੂੰ ਵਧੀਆ ਵਕਤ ਆ ਗਈ, ਮੇਰੀਆਂ ਅੱਖਾਂ ਵਿਚ ਕੁਝ ਪੈ ਗਿਆ ਹੈ, ਇਸ ਕਰਕੇ ਦੁਖ ਰਹੀ ਹੈ। ਤੂੰ ਦੋ ਚਾਰ ਗਰਮ ਹਵਾ ਦੀਆਂ ਫੂਕਾਂ ਮਾਰ ਦਿਓਗੀ ਤਾਂ ਮੈਨੂੰ ਆਰਾਮ ਮਿਲ ਜਾਵੇਗਾ। ਦੀਪਤੀ ਨੇ ਜੇਠਾਣੀ ਦੇ ਕੋਲ ਜਾ ਕੇ ਉਸਦੀਆਂ ਅੱਖਾਂ ਨੂੰ ਦੇਖਿਆ ਤਾਂ ਉਸਨੂੰ ਜੇਠਾਣੀ ਦੀਆਂ ਅੱਖਾਂ ਆਮ ਲੱਗੀਆਂ, ਫਿਰ ਵੀ ਬਿਨਾਂ ਕੁਝ ਕਹੇ-ਸੁਣੇ ਉਹ ਆਪਣੀ ਸਾੜੀ ਦੀ ਪੱਲੂ ਨਾਲ ਭਾਫ ਦੇ ਕੇ ਅੱਖਾਂ ਦੇ ਸੇਕਾਈ ਕਰਨ ਲੱਗੀ। ਰਾਘਵੇਂਦਰ ਉਥੋਂ ਬਿਨਾਂ ਕੁਝ ਕਹੇ ਚਲਿਆ ਗਿਆ। ਦੀਪਤੀ ਵੀ ਕੁਝ ਪਲ ਪਹਿਲਾਂ ਹੀ ਗਈ ਸੀ। ਅੱਗੇ ਕਮਰੇ ਵਿਚ ਰਾਘਵੇਂਦਰ ਆਰਾਮ ਕਰਦਾ ਮਿਲਿਆ।
ਦੀਪਤੀ ਰਾਘਵੇਂਦਰ ਨੂੰ ਇਸ ਤਰ੍ਹਾਂ ਆਰਾਮ ਕਰਦੇ ਬੋਲੀ, ਕੀ ਗੱਲ ਹੈ, ਮੈਂ ਦੇਖ ਰਹੀ ਹਾਂ, ਅੱਜਕਲ੍ਹ ਤੂੰ ਆਪਣੀ ਭਾਬੀ ਨਾਲ ਕੁਝ ਜ਼ਿਆਦਾ ਚਿੰਬੜਿਆ ਰਹਿੰਦਾ ਹੈ। ਰਾਘਵੇਂਦਰ ਨੂੰ ਉਮੀਦ ਨਹੀਂ ਸੀ ਕਿ ਦੀਪਤੀ ਇਸ ਤਰ੍ਹਾਂ ਦਾ ਸਵਾਲ ਕਰੇਗੀ। ਰਾਘਵੇਂਦਰ ਦੀਪਤੀ ਦੇ ਸਵਾਲ ਨਾਲ ਹੈਰਾਨ ਰਹਿ ਗਿਆ, ਫਿਰ ਵੀ ਗੱਲ ਬਣਾਉਂਦਾ ਬੋਲਿਆ, ਭਾਬੀ ਦੀਆਂ ਅੱਖਾਂ ਵਿਚ ਜਲਣ ਹੋ ਰਹੀ ਸੀ। ਸ਼ਾਇਦ ਧੂੜ ਅੱਖਾਂ ਵਿਚ ਵੜ ਗਈ ਹੋਵੇਗੀ। ਇਸ ਕਰਕੇ ਦੁਖ ਰਹੀ  ਸੀ, ਉਹਨਾਂ ਨੇ ਮੈਨੂੰ ਫੂਕ ਮਾਰਨ ਲਈ ਕਿਹਾ ਸੀ। ਮੈਂ ਉਹੀ ਕਰ ਰਿਹਾ ਸੀ, ਉਦੋਂ ਤੂੰ ਪਹੁੰਚ ਗਈ, ਜਿਵੇਂ ਤੁਸੀਂ ਸੋਚ ਰਹੀ ਹੋ, ਅਜਿਹਾ ਕੁਝ ਨਹੀ ਹੈ। ਪਰ ਦੀਪਤੀ ਦਾ ਸ਼ੱਕ ਗਲਤ ਨਹੀਂ ਸੀ। ਉਸਨੂੰ ਯਕੀਨ ਹੋ ਗਿਆ ਕਿ ਦਿਓਰ-ਭਰਜਾਈ ਦਾ ਆਪਸ ਵਿਚ ਕੋਈ ਚੱਕਰ ਹੈ।
ਦੀਪਤੀ ਨੇ ਰਾਘਵੇਂਦਰ ਨੁੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫਰਕ ਨਾ ਪਿਆ, ਇਸਦੇ ਬਾਵਜੂਦ ਰਾਘਵੇਂਦਰ ਦਾ ਭਾਬੀ ਤੋਂ ਮੋਹ ਭੰਗ ਨਾ ਹੋਇਆ। ਇਸ ਤੋਂ ਬਾਅਦ ਦੀਪਤੀ ਨੇ ਇਕ ਦਿਨ ਵਿਨੈ ਦੇਵੀ ਨੂੰ ਵੀ ਘਰ ਦੀ ਮਾਣ-ਮਰਿਆਦਾ ਅਤੇ ਇੱਜ਼ਤ ਦਾ ਵਾਸਤਾ ਦੇ ਕੇ ਸਮਝਾਇਆ ਕਿ ਉਹ ਉਸਦੇ ਪਤੀ ਰਾਘਵੇਂਦਰ ਦੇ ਨਾਲ ਜੋ ਨਜਾਇਜ਼ ਸਬੰਧ ਬਣਾ ਰਹੀ ਹੈ, ਉਹ ਉਸ ਲਈ ਮਾੜੇ ਸਿੱਧ ਹੋ ਸਕਦੇ ਹਨ।
ਦੀਪਤੀ ਨੇ ਇਹ ਗੱਲ ਸੱਸ ਨੂੰ ਦੱਸੀ ਤਾਂ ਉਸ ਨੇ ਵੀ ਗੰਭੀਰਤਾ ਨਾਲ ਨਹੀਂ ਲਿਆ। ਦੀਪਤੀ ਨੂੰ ਲੱਗਿਆ ਕਿ ਸੱਸ-ਸਹੁਰਾ ਨੂੰ ਦਿਓਰ-ਭਾਬੀ ਦੇ ਨਜਾਇਜ਼ ਸਬੰਧਾਂ ਦੀ ਜਾਣਕਾਰੀ ਪਹਿਲਾਂ ਤੋਂ ਹੈ।
ਦੀਪਤੀ ਦੇ ਪਿਤਾ ਗੋਵਿੰਦਰ ਸਿੰਘ ਨੂੰ ਜਦੋਂ ਇਹ ਪਤਾ ਲੱਗਿਆ ਕਿ ਉਹਨਾਂ ਦੀ ਲੜਕੀ ਸਹੁਰੇ ਸੁਖੀ ਨਹੀਂ ਹੈ ਅਤੇ ਦੀਪਤੀ ਤੇ ਨਜਾਇਜ਼ ਸਬੰਧਾਂ ਕਾਰਨ ਕਹਿਰ ਢਾਅ ਰਹੇ ਹਨ ਤਾਂ ਉਹ ਦੁਖੀ ਰਹਿਣ ਲੱਗੇ। ਗੋਵਿੰਦਰ ਸਿੰਘ ਨੇ ਰਿਸ਼ਤੇਦਾਰ ਸ਼ਿਆਮਾਚਰਨ ਮੂਹਰੇ ਆਪਣੀ ਪੀੜ ਪ੍ਰਗਟ ਕੀਤੀ ਤਾਂ ਸ਼ਿਆਮਾਚਰਨ ਨੇ ਕਿਹਾ ਕਿ ਇਹ ਸਾਰੀਆਂ ਗੱਲਾਂ ਗਲਤ ਹਨ, ਦੀਪਤੀ ਦੋਵਾਂ ਤੇ ਬਿਨਾਂ ਵਜ੍ਹਾ ਸ਼ੱਕ ਕਰਦੀ ਹੈ। ਦੀਪਤੀ ਦੇ ਲਈ ਹੁਣ ਸਹੁਰੇ ਘਰ ਰਹਿਣਾ ਮੁਸ਼ਕਿਲ ਹੋ ਗਿਆ ਸੀ। ਦੀਪਤੀ ਨੂੰ ਜਦੋਂ ਬਰਦਾਸ਼ਤ ਨਾ ਹੁੰਦਾ ਤਾਂ ਉਹ ਆਪਣੇ ਬੇਟੇ ਹਰਸ਼ ਨੂੰ ਲੈ ਕੇ ਪੇਕੇ ਆ ਜਾਂਦੀ ਅਤੇ ਆਪਣੀ ਮਾਂ ਦੀ ਗੋਦ ਵਿਚ ਸਿਰ ਰੱਖ ਕੇ ਫੁੱਟ-ਫੁੱਟ ਕੇ ਰੋਂਦੀ। ਦੀਪਤੀ ਦੇ ਪਿਤਾ ਲੜਕੀ ਦੇ ਇਸ ਦੁੱਖ ਕਾਰਨ ਬਿਮਾਰ ਰਹਿਣ ਲੱਗੇ ਅਤੇ ਉਹਨਾਂ ਦਾ ਦੇਹਾਂਤ ਹੋ ਗਿਆ। ਪਿਤਾ ਦੇ ਦੇਹਾਂਤ ਤੋਂ ਬਾਅਦ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਦੀਪਤੀ ਦੇ ਭਰਾ ਮੋਹਨ ਸਿੰਘ ਉਰਫ ਮਨੋਜ ਦੇ ਮੋਢਿਆਂ ਤੇ ਆ ਗਈ। ਮਨੋਜ ਨੇ ਇਕ ਦਿਨ ਰਾਘਵੇਂਦਰ ਨੂੰ ਆਪਣੇ ਘਰ ਬੁਲਾ ਕੇ ਕਾਫੀ ਸਮਝਾਇਆ, ਪਰ ਰਾਘਵੇਂਦਰ ਭਰਜਾਈ ਦੇ ਇਸ਼ਕ ਵਿਚ ਬੁਰੀ ਤਰ੍ਹਾਂ ਡੁੱਬਿਆ ਹੋਇਆ ਸੀ, ਸੋ ਉਸ ਤੇ ਕੋਈ ਫਰਕ ਨਾ ਪਿਆ। ਹੋਲੀ ਦੇ ਦਿਨ ਦਿਓਰ-ਭਰਜਾਈ ਨੇ ਭੰਗ ਖਾ ਕੇ ਅਜਿਹੀ ਬੇਸ਼ਰਮੀ ਦਿਖਾਈ ਕਿ ਦੀਪਤੀ ਸਹਿਣ ਨਾ ਕਰ ਸਕੀ। ਉਹ ਉਸੇ ਦਿਨ ਹਰਸ਼ ਨੂੰ ਲੈ ਕੇ ਪੇਕੇ ਆ ਗਈ ਅਤੇ ਮਾਂ-ਬਾਪ ਨੂੰ ਕਿਹਾ, ਹੁਣ ਉਹ ਅਜਿਹੇ ਗੰਦੇ ਲੋਕਾਂ ਨਾਲ ਨਹੀਂ ਰਹੇਗੀ, ਜੋ ਖੁੱਲ੍ਹੇਆਮ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰਦੇ ਹਨ। ਇਸ ਤੋਂ ਬਾਅਦ ਦੀਪਤੀ ਆਪਣੇ ਪੇਕੇ ਵਿਚ ਹੀ ਰਹੀ। ਰਾਘਵੇਂਦਰ ਨੇ ਦੋਪਤੀ ਨੂੰ ਵਿਦਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੀਪਤੀ ਨੇ ਸਾਫ ਇਨਕਾਰ ਕਰ ਦਿੱਤਾ।
ਰਾਘਵੇਂਦਰ 6 ਜੁਲਾਈ ਨੂੰ ਇਕ ਵਾਰ ਫਿਰ ਸਹੁਰੇ ਪਹੁੰਚਿਆ ਅਤੇ ਸੱਸ ਮੀਰਾ ਦੇਵੀ ਨੂੰ ਬੇਨਤੀ ਕਰਨ ਲੱਗਿਆ ਕਿ ਉਹ ਦੀਪਤੀ ਨੂੰ ਉਸ ਦੇ ਨਾਲ ਵਿਦਾ ਕਰ ਦੇਵੇ, ਹੁਣ ਉਹ ਦੀਪਤੀ ਨੂੰ ਕੁਝ ਵੀ ਨਹੀਂ ਕਹੇਗਾ। ਉਹ ਜੋ ਚਾਹੇਗੀ, ਉਹੀ ਹੋਵੇਗਾ। ਮੀਰਾ ਦੇਵੀ ਇਸ ਲਈ ਰਾਜ਼ੀ ਹੋ ਗਈ। ਉਸਨੇ ਦੀਪਤੀ ਅਤੇ ਹਰਸ਼ ਨੂੰ ਰਾਘਵੇਂਦਰ ਦੇ ਨਾਲ ਭੇਜ ਦਿੱਤਾ। ਵਿਦਾਈ ਦੇ ਅਗਲੇ ਦਿਨ 7 ਜੁਲਾਈ ਨੂੰ ਰਾਘਵੇਂਦਰ ਦੀ ਭਰਜਾਈ ਵਿਨੇ ਦੇਵੀ ਦੇ ਉਕਸਾਉਣ ਤੇ ਦੀਪਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹੱਤਿਆ ਤੋਂ ਬਾਅਦ ਰਾਘਵੇਂਦਰ ਜ਼ਖਮੀ ਲੜਕੇ ਹਰਸ਼ ਨੂੰ ਲੈ ਕੇ ਉਥੋਂ ਭੱਜ ਗਿਆ, ਬਾਅਦ ਵਿਚ ਰਾਘਵੇਂਦਰ ਆਪਣੇ ਪਿਤਾ ਦੇ ਨਾਲ ਉਸਦਾ ਇਲਾਜ ਕਰਵਾਉਣ ਜਦੋਂ ਕਾਨ੍ਹਪੁਰ ਜਾ ਰਿਹਾ ਸੀ, ਤਾਂ ਰਸਤੇ ਵਿਚ ਪੁਲਿਸ ਨੇ ਰਾਘਵੇਂਦਰ ਨੂੰ ਪਕੜ ਲਿਆ।
ਤਿੰਨ ਦਿਨਾਂ ਬਾਅਦ ਮਾਸੂਮ ਹਰਸ਼ ਦੀ ਵੀ ਮੌਤ ਹੋ ਗਈ। ਪੁਲਿਸ ਨੇ ਰਾਘਵੇਂਦਰ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਪਰ ਹੋਰ ਨਾਮਜਦ ਦੋਸ਼ੀਆਂ ਯਸ਼ਪਾਲ, ਵਿਨੇ ਦੇਵੀ ਅਤੇ ਸ਼ਿਆਮਾਚਰਨ ਨੂੰ ਪੁਲਿਸ ਨੇ ਫਿਲਹਾਲ ਗ੍ਰਿਫਤਾਰ ਨਹੀਂ ਕੀਤਾ ਸੀ।

LEAVE A REPLY