ਬੰਗਲਾਦੇਸ਼ ਨੂੰ 2 ਅੱਤਵਾਦੀ ਕਮਾਂਡਰਾਂ ਦੇ ਭਾਰਤ ‘ਚ ਲੁਕੇ ਹੋਣ ਦਾ ਸ਼ੱਕ

6ਢਾਕਾ—ਬੰਗਲਾਦੇਸ਼ ਨੂੰ ਸ਼ੱਕ ਹੈ ਕਿ ਮੁੜ ਗਠਿਤ ਅੱਤਵਾਦੀ ਸੰਗਠਨ ਵਮਾਤ-ਉਲ-ਮੁਜ਼ਾਹਿਦੀਨ (ਜੇ. ਐੱਮ. ਬੀ) ਦੇ 2 ਉੱਚ ਕਮਾਂਡਰ ਗੁਆਂਢੀ ਦੇਸ਼ ਭਾਰਤ ਵਿਚ ਲੁਕੇ ਹੋਏ ਹਨ। ਰਿਪੋਰਟ ਮੁਤਾਬਕ ਢਾਕਾ ਦੇ ਇਕ ਕੈਫੇ ਵਿਚ ਇਕ ਜੁਲਾਈ ਨੂੰ ਹੋਏ ਅੱਤਵਾਦੀ ਹਮਲੇ ਲਈ ਹਥਿਆਰ ਅਤੇ ਵਿੱਤੀ ਮਦਦ ਜੁਟਾਉਣ ਲਈ ਇਹ ਦੋਵੇਂ ਅੱਤਵਾਦੀ ਭਾਰਤ ਗਏ ਸਨ। ਇਸ ਰਿਪੋਰਟ ਵਿਚ ਪੁਲਸ ਦੇ ਅੱਤਵਾਦ ਰੋਕੂ ਅਤੇ ਸਰਹੱਦ ਪਾਰ ਅਪਰਾਧ ਰੋਕੂ (ਸੀ. ਟੀ. ਟੀ. ਸੀ.) ਸੈੱਲ ਦੇ ਮੁਖੀ ਮੋਨੀਰੂਲ ਇਸਲਾਮ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ,’ਮਾਮੂਨੂਰ ਰਾਸ਼ੀਦ ਰਿਪੋਨ ਅਤੇ ਸ਼ਰੀਫੁਲ ਇਸਲਾਮ ਖਾਲਿਦ ਅਪ੍ਰੈਲ ਤੋਂ ਭਾਰਤ ਵਿਚ ਹੀ ਲੁਕੇ ਹੋਏ ਹਨ।’
ਬੰਗਲਾਦੇਸ਼ ਨੇ ਭਾਰਤ ਨੂੰ ਸੂਚਿਤ ਕੀਤਾ ਹੈ ਕਿ ਇਹ ਅੱਤਵਾਦੀ ਸ਼ਾਇਦ ਕੋਲਕਾਤਾ ਵਿਚ ਹੋ ਸਕਦੇ ਹਨ। ਓਧਰ 1971 ਦੀ ਜੰਗ ਦੇ ਅਪਰਾਧਾਂ ਦੇ ਦੋਸ਼ੀ ਅਤੇ ਕੱਟੜਪੰਥੀ ਜਮਾਤ-ਏ-ਇਸਲਾਮੀ ਨਾਲ ਜੁੜੇ ਉਦਯੋਗਪਤੀ ਮੀਰ ਕਾਸਿਮ ਅਲੀ ਨੂੰ ਫਾਂਸੀ ‘ਤੇ ਚੜਾਏ ਜਾਣ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਜੇਲ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਦੇ ਫੈਸਲੇ ਦੀ ਜਾਣਕਾਰੀ ਦੇ ਦਿੱਤੀ ਹੈ।

LEAVE A REPLY