ਬਾਜ਼ਾਰ ਵਰਗਾ ਦਹੀਂ ਜਮਾਉਣ ਦੇ ਤਿੰਨ ਨੁਸਖੇ

images-300x168ਦਹੀਂ ਹਰ ਘਰ ‘ਚ ਇਸਤੇਮਾਲ ਹੁੰਦਾ ਹੈ। ਸਾਰੇ ਚਾਹੁੰਦੇ ਹਨ ਕਿ ਉਨ੍ਹਾਂ ਘਰ ‘ਚ ਵੀ ਬਾਜ਼ਾਰ ਵਰਗਾ ਦਹੀਂ ਜੰਮੇ। ਅੱਜ ਅਸੀਂ ਤੁਹਾਨੂੰ ਬਾਜ਼ਾਰ ਵਰਗਾ ਦਹੀਂ ਜਮਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ
ਦਹੀਂ ਜਮਾਉਣ ਲਈ ਸਮੱਗਰੀ :
ਅੱਧਾ ਕਿਲੋ ਦੁੱਧ
ਦੋ ਚਮਚ ਮਿੱਠਾ ਦਹੀਂ
3-4 ਸੁੱਕੀਆਂ ਲਾਲ ਮਿਰਚਾਂ
ਜਮਾਉਣ ਦਾ ਤਰੀਕਾ :
1. ਤਰੀਕਾ – ਦਹੀਂ ਤੋਂ ਦਹੀਂ ਜਮਾਉਣਾ
ਇਹ ਦਹੀਂ ਜਮਾਉਣ ਦਾ ਸਭ ਤੋਂ ਪੁਰਾਣਾ ਤਰੀਕਾ ਹੈ। ਇਸ ਲਈ ਦੁੱਧ ਨੂੰ ਉਬਾਲੋ ਅਤੇ ਠੰਡਾ ਕਰ ਲਓ।
ਇਹ ਨਾ ‘ਤੇ ਜ਼ਿਆਦਾ ਗਰਮ ਹੋਣਾ ਚਾਹੀਦਾ ਹੈ ਅਤੇ ਨਾ ਹੀ ਠੰਡਾ। ਇਸ ਗੁਣਗੁਣੇ ਦੁੱਧ ‘ਚ ਦੋ ਚਮਚ ਮਿੱਠਾ ਦਹੀਂ ਮਿਲਾ ਲਓ। ਚੰਗੀ ਤਰ੍ਹਾਂ ਮਿਲਾਉਣ ਲਈ ਦੋ ਬਰਤਨਾਂ ਦੀ ਵਰਤੋਂ ਵੀ ਕਰ ਸਕਦੇ ਹੋ। ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸਨੂੰ 3-4 ਘੰਟੇ ਲਈ ਢੱਕ ਕੇ ਰੱਖ ਦਿਓ।
2. ਤਰੀਕਾ- ਮਾਈਕ੍ਰੋਵੇਵ ‘ਚ ਦਹੀਂ ਜਲਦੀ ਜਮਾਓ
ਇਸ ਲਈ ਦੁੱਧ ਅਤੇ ਦਹੀਂ ਨੂੰ ਉਸੇ ਤਰ੍ਹਾਂ ਮਿਲਾ ਕੇ  ਮਾਈਕ੍ਰੋਵੇਵ ਨੂੰ 180 ਡਿਗਰੀ ‘ਤੇ ਦੋ ਮਿੰਟ ਲਈ ‘ਪ੍ਰੀ ਹੀਟ’ ਕਰ ਕੇ ਸਵਿੱਚ ਬੰਦ ਕਰ ਦਿਓ।  ਹੁਣ ਇਸ ‘ਚ ਦਹੀਂ ਵਾਲਾ ਬਰਤਨ 3-4 ਘੰਟੇ ਲਈ ਰੱਖ ਦਿਓ। ਇਸ ਤਰ੍ਹਾਂ ਕਰਨ ਨਾਲ ਦਹੀਂ ਜਲਦੀ ਜੰਮਦਾ ਹੈ।
3. ਤਰੀਕਾ ਂ ਸੁੱਕੀ ਲਾਲ ਮਿਰਚ ਨਾਲ
ਦਹੀਂ ਨੂੰ ਜਮਾਉਣ ਲਈ ਕੋਸੇ ਦਹੀਂ ‘ਚ ਸੁੱਕੀਆਂ ਲਾਲ ਮਿਰਚਾਂ ਦੁੱਧ ਦੇ ਵਿੱਚ ਰੱਖ ਦਿਓ ਅਤੇ 3-4 ਘੰਟੇ ਲਈ ਰੱਖ ਦਿਓ। ਇਸ ਤਰੀਕੇ ਨਾਲ ਦਹੀਂ ਜ਼ਿਆਦਾ ਗਾੜ੍ਹਾ ਤਾਂ ਨਹੀਂ ਜੰਮੇਗਾ, ਪਰ ਇਸ ਦਹੀਂ ਤੋਂ ਜਿਹੜਾ ਅਗਲਾ ਦਹੀਂ ਜੰਮੇਗਾ ਉਹ ਗਾੜ੍ਹਾ ਹੀ ਜੰਮੇਗਾ।
ਧਿਆਨ ਰੱਖਣ ਯੋਗ ਗੱਲਾਂ
1. ਦਹੀਂ ਜੰਮਣ ਤੋਂ ਬਾਅਦ ਇਸ ਨੂੰ ਇੱਕ ਘੰਟਾ ਫ਼ਰਿੱਜ ‘ਚ ਰੱਖੋ। ਫ਼ਰਿੱਜ ‘ਚ ਰੱਖਣ ਨਾਲ ਦਹੀਂ ਥੋੜ੍ਹਾ ਸਖ਼ਤ ਹੋ ਜਾਵੇਗਾ।
2. ਦਹੀਂ ਗਾੜ੍ਹਾ ਜਮਾਉਣ ਲਈ ਫ਼ੁੱਲ ਕਰੀਮ ਦੁੱਧ ਦਾ ਇਸਤੇਮਾਲ ਕਰੋ।
3. ਜਿਸ ਬਰਤਨ ‘ਚ ਦੁੱਧ ਉਬਾਲਿਆ ਹੋਵੇ ਉਸੇ ‘ਚ ਦਹੀਂ ਨਾ ਜਮਾਓ।
4. ਜ਼ਿਆਦਾ ਗਰਮ ਦੁੱਧ ‘ਚ ਦਹੀਂ ਨਾ ਜਮਾਓ। ਇਸ ਨਾਲ ਦਹੀਂ ਪਾਣੀ ਜ਼ਿਆਦਾ ਛੋੜਦਾ ਹੈ।
5. ਦਹੀਂ ਜਮਾਉਣ ਸਮੇਂ ਦੁੱਧ ਨਾ ਤੇ ਜ਼ਿਆਦਾ ਗਰਮ ਹੋਣਾ ਚਾਹੀਦਾ ਹੈ ਅਤੇ ਨਾ ਹੀ ਠੰਡਾ।

LEAVE A REPLY