ਪੰਜਾਬ ਦੇ 21 ਜ਼ਿਲ੍ਹਿਆਂ ‘ਚ ਬਾਬਾ ਸਾਹਿਬ ਦਾ ਬੁੱਤ ਕੀਤਾ ਜਾਵੇਗਾ ਸਥਾਪਿਤ

9ਚੰਡੀਗੜ੍ਹ  :  ਭਾਰਤ ਰਤਨ ਬਾਬਾ ਸਾਹਿਬ ਦੇ 125ਵੇਂ ਜਨਮ ਦਿਵਸ ਨੂੰ ਮਨਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ “ਪਲਾਨ ਸਕੀਮ ਕੰਸਟਰਕਸ਼ਨ ਆਫ ਡਾ.ਅੰਬੇਦਕਰ ਭਵਨ ਐਂਡ ਅਪਰੇਸ਼ਨ” ਅਧੀਨ ਸਾਲ 2016-17 ਦੌਰਾਨ 3.15 ਕਰੋੜ ਰੁਪਏ ਦੀ ਰਾਸ਼ੀ ਨਾਲ ਸਮੂਹ ਜ਼ਿਲ੍ਹਾ ਸਦਰ ਮੁਕਾਮਾਂ ਤੇ ਹਰ ਜਿਲ੍ਹਾ ਕੰਪਲੈਕਸ ਵਿਚ ਬਾਬਾ ਸਾਹਿਬ ਜੀ ਦਾ ਆਦਮ ਕੱਦ ਬੁੱਤ ਲਾਉਣ ਹਿੱਤ ਆਦੇਸ਼ ਜਾਰੀ ਕੀਤੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਅਨੁਸੂਚਿਤ ਜਾਤੀਆਂ/ਪੱਛੜੀਆਂ ਸ਼੍ਰੇਣੀਆਂ ਭਲਾਈ ਮੰਤਰੀ ਸ. ਗੁਲਜ਼ਾਰ ਸਿੰਘ ਨੇ ਦੱਸਿਆ ਕਿ ਸ.ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਅਧੀਨ ਇਹ ਇਕ ਇਤਿਹਾਸਕ ਫੈਸਲਾ ਲਿਆ ਗਿਆ ਹੈ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ 21 ਜਿਲ੍ਹਿਆਂ ਵਿੱਚ ਸਥਾਪਿਤ ਕੀਤੇ ਜਾਣਗੇ ਇਸ ਲਈ ਹਰ ਜਿਲ੍ਹੇ 15.00 ਲੱਖ ਰੁਪਏ ਭੇਜੇ ਜਾ ਰਹੇ ਹਨ ਜਦ ਕਿ ਬੰਠਿਡਾ ਜਿਲ੍ਹੇ ਵਿੱਚ ਬਾਬਾ ਸਾਹਿਬ ਦਾ ਬੁੱਤ ਪਹਿਲਾਂ ਹੀ ਸਥਾਪਿਤ ਹੈ।
ਭਲਾਈ ਮੰਤਰੀ ਨੇ ਅੱਗੇ ਦੱਸਿਆ ਕਿ ਸਮੂਹ ਡਿਪਟੀ ਕਮਿਸ਼ਨਰ, ਬਾਬਾ ਸਾਹਿਬ ਜੀ ਦੇ ਇਸ ਆਦਮ ਕੱਦ ਬੁੱਤ ਦੇ ਤਿਆਰ ਹੋਣ ਉਪਰੰਤ ਸਮੂਹ ਜਿਲ੍ਹਾ ਸਦਰ ਮੁਕਾਮਾਂ ਤੇ ਇਸ ਸਬੰਧੀ ਸਮਾਰੋਹ ਆਯੋਜਿਤ ਕਰਨਗੇ ਅਤੇ ਇਨ੍ਹਾਂ ਸਮਾਰੋਹ ਦੋਰਾਨ ਬਾਬਾ ਸਾਹਿਬ ਦੇ ਦੇਸ਼ ਪ੍ਰਤੀ ਪਾਏ ਗਏ ਅਹਿਮ ਯੋਗਦਾਨ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਣ ਵਿਚ ਦਿੱਤੀ ਅਮੁੱਲ ਦੇਣ, ਅਨੁਸੂਚਿਤ ਜ਼ਾਤੀਆਂ ਅਤੇ ਜਨਜ਼ਾਤੀਆਂ ਨੂੰ ਦਿਵਾਏ ਮੌਲਿਕ ਅਧਿਕਾਰਾਂ ਅਤੇ ਉਨਾ ਦੇ ਫਲਸਫੇ ਤੇ ਅਵਾਮ ਤੱਕ ਜਾਣਕਾਰੀ ਪਹੁੰਚਾਉਣ ਲਈ ਵਿਸਥਾਰਪੂਰਵਕ ਚਾਨਣਾ ਪਾਉਣਗੇ ।ਇਸ ਆਯੋਜਿਤ ਕੀਤੇ ਜਾਣ ਵਾਲੇ ਸਮਾਰੋਹ ਵਿਚ ਜਨਤਕ ਪ੍ਰਤੀਨਿਧੀਆਂ ਨੂੰ ਵੀ ਸੱਦਾ ਪੱਤਰ ਭੇਜਕੇ ਸ਼ਾਮਲ ਕੀਤਾ ਜਾਵੇਗਾ।
ਉਨਾਂ ਅੱਗੇ ਕਿਹਾ ਕਿ ਡਾ.ਅੰਬੇਦਕਰ ਆਧੁਨਿਕ ਭਾਰਤ ਦੇ ਨਿਰਮਾਤਾ,ਅਰਥ-ਸ਼ਾਸਤਰੀ,ਦੂਰਦਰਸ਼ੀ ਅਤੇ ਦਾਰਸ਼ਨਿਕ ਹਨ ਜਿਹਨਾਂ ਸਬੰਧੀ ਦੱਸਣਾ ਸਮੁੰਦਰ ਵਿੱਚ ਬਰਸਾਤ ਹੋਣ ਦੇ ਬਰਾਬਰ ਹੈ। ਬਾਬਾ ਸਾਹਿਬ ਦੇ ਸੰਘਰਸ਼ਈ ਜੀਵਨ ਅਤੇ ਕ੍ਰਾਤੀਂਕਾਰੀ ਯਤਨਾਂ ਸਦਕਾ ਹੀ ਅੱਜ ਦੇਸ਼ ਦੇ ਹਰ ਨਾਗਰਿਕ ਨੂੰ ਉਸ ਦੇ ਬਣਦੇ ਹੱਕ ਅਤੇ ਮੌਲਿਕ ਅਧਿਕਾਰ ਮਿਲੇ ਹਨ।ਬਾਬਾ ਸਾਹਿਬ ਨੇ ਦੇਸ਼ ਦੇ ਸਰਵਪੱਖੀ ਵਿਕਾਸ ਅਤੇ ਕਮਜੋਰ ਵਰਗਾਂ ਦੇ ਨਾਲ,ਅੋਰਤਾਂ,ਮਜਦੂਰਾਂ ਦੇ ਹੱਕਾਂ ਦੀ ਲੜਾਈ ਲੜੀ ਅਤੇ ਬਣਦੇ ਹੱਕਾਂ ਦੇ ਕਾਨੂੰਨੀ ਅਧਿਕਾਰ ਵੀ ਮੁਹੱਈਆ ਕਰਵਾਏ।ਇਸ ਸੂਬਾ ਸਰਕਾਰ ਵਲੋਂ ਕੀਤਾ ਗਿਆ ਹੈ ਸ਼ਲਾਘਾਯੋਗ ਉਪਰਾਲਾ ਹੈ ਜਿਸ ਦੁਆਰਾ ਨੋਜੁਆਨ ਪੀੜ੍ਹੀ ਅਤੇ ਅਵਾਮ ਨੂੰ ਬਾਬਾ ਸਾਹਿਬ ਦੇ ਕ੍ਰਾਤੀਂਕਾਰੀ ਅਤੇ ਸੰਘਰਸ਼ਮਈ ਜੀਵਨ ਤੋਂ ਪ੍ਰੇਰਿਤ ਹੋਣ ਦਾ ਸੁਨਹਰੀ ਮੌਕਾ ਮਿਲੇਗਾ।
ਭਲਾਈ ਮੰਤਰੀ ਨੇ ਅੱਗੇ ਦੱਸਿਆ ਕਿ ਬਾਬਾ ਸਾਹਿਬ ਦੇ 125 ਜਨਮ ਦਿਵਸ ਨੂੰ ਸਰਧਾਂਜਲੀ ਦੇਣ ਲਈ ਅਤੇ ਉਨ੍ਹਾਂ ਦੇ ਜੀਵਨ,ਸੋਚ ਅਤੇ ਵਿਚਾਰਧਾਰਾ ਨੂੰ ਨੋਜਆਨ ਪੀੜ੍ਹੀ ਤੱਕ ਪਹੁੰਚਾਉਣ ਲਈ ਸੂਬਾ ਸਰਕਾਰ ਵਲੋਂ ਰਾਸ਼ਟਰੀ ਪੱਧਰ ਦੇ ਸੈਮੀਨਾਰ ਵੀ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਵਿਦਿਆਰਥੀਆਂ ਦਾ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ।

LEAVE A REPLY