download-300x15042 ਸਾਲਾ ਨਾਹਰ ਸਿੰਘ ਇਸਲਾਮਪੁਰ ਥਾਣਾ ਸਦਰ, ਗੁੜਗਾਉਂ ਦੇ ਰਹਿਣ ਵਾਲੇ ਸਨ। ਹਰਿਆਣਾ ਦੇ ਗੁੜਗਾਉਂ, ਸੋਨੀਪਤ ਅਤੇ ਹਿਸਾਰ ਵਿੱਚ ਉਹਨਾਂ ਦੀਆਂ ਤਿੰਨ ਹਾਰਡਵੇਅਰ ਦੀਆਂ ਦੁਕਾਨਾਂ ਸਨ। ਪਿੰਡ ਵਿੱਚ ਕਈ ਏਕੜ ਖੇਤੀ ਯੋਗ ਭੂਮੀ ਹੋਣ ਦੇ ਨਾਲ ਗੁੜਗਾਉਂ ਵਿੱਚ ਉਹਨਾਂ ਦੇ ਦੋ ਆਲੀਸ਼ਾਨ ਮਕਾਨ ਸਨ। ਨਾਹਰ ਸਿੰਘ ਇਸਲਾਮਪੁਰ ਵਾਲੇ ਮਕਾਨ ਵਿੱਚ ਪਰਿਵਾਰ ਸਮੇਤ ਰਹਿੰਦੇ ਸਨ।
ਪਰਿਵਾਰ ਦੇ ਨਾਲ ਨਾਹਰ ਸਿੰਘ ਦੀਆਂ ਤਿੰਨ ਭੈਣਾਂ ਵੀ ਰਹਿੰਦੀਆਂ ਸਨ। ਭੈਣਾਂ ਵਿਆਹੀਆਂ ਸਨ। ਛੋਟੀ ਭੈਣਵਿਮਲਾ ਦਾ ਵਿਆਹ ਦੌਲਤਾਬਾਦ ਦੇ ਰਹਿਣ ਵਾਲੇ ਦਵਿੰਦਰ ਨਾਲ ਹੋਇਆ ਸੀ। ਦਵਿੰਦਰ ਭਾਰਤੀ ਥਲ ਸੈਨਾ ਵਿੱਚ ਸੈਨਿਕ ਸੀ, ਉਸਦੀ ਪੋਸਟਿੰਗ ਸਿੱਕਮ ਵਿੱਚ ਸੀ। ਉਹ ਜ਼ਿਆਦਾਤਰ ਡਿਊਟੀ ਤੇ ਹੀ ਰਹਿੰਦਾ ਸੀ, ਇਸ ਕਰ ਕੇ ਵਿਮਲਾ ਆਪਣੇ ਦੋ ਬੱਚਿਆਂ ਸਚਿਨਅਤੇ ਮੋਹਿਤ ਨਾਲ ਭਰਾ ਨਾਹਰ ਸਿੰਘ ਦੇ ਘਰ ਰਹਿੰਦੀ ਸੀ।
25 ਅਗਸਤ2015 ਦੀ ਸ਼ਾਮ ਲੱਗਭੱਗ 5 ਵਜੇ ਨਾਹਰ ਸਿੰਘ ਛੋਟੇ ਭਾਣਜੇ ਮੋਹਿਤ ਅਤੇ ਉਸਦੇ ਦੋਸਤ ਸਕਸ਼ਮ ਦੇ ਨਾਲ ਗੁੜਗਾਉਂ ਦੇ ਸੈਕਟਰ 23 ਸਥਿਤ ਓਲਡਬਾਕਸ ਕੈਫ਼ੇ ਵਿੱਚ ਕਾਫ਼ੀ ਪੀ ਰਹੇ ਸਨ ਕਿ ਉਥੇ ਅਭਿਸ਼ੇਕ ਉਰਫ਼ ਨੀਤੂ ਆਪਣੇ ਦੋਸਤਾਂ ਮੰਨਾ, ਦੀਪਾਂਕਰ, ਨਿਤੇਸ਼ ਦੇ ਨਾਲ ਉਥੇ ਆਇਆ ਅਤੇ ਮੋਹਿਤ ਦੀ ਮੇਜ ਤੇ ਰੱਖੇ ਕਾਫ਼ੀ ਦੇ ਪਿਆਲੇ ਨੂੰ ਚੁੱਕ ਕੇ ਸੁੱਟ ਦਿੱਤਾ।
ਅਭਿਸ਼ੇਕ ਉਰਫ਼ ਨੀਤੂ ਦੀ ਇਸ ਹਰਕਤ ਤੋਂ ਮੋਹਿਤ ਅਤੇ ਸਕਸ਼ਮ ਗੁੱਸੇ ਹੋ ਕੇ ਖੜ੍ਹੇ ਹੋ ਗਏ। ਸਕਸ਼ਮ ਨੇ ਚੀਖਦੇ ਹੋਏ ਕਿਹਾ, ਲੱਗਦਾ ਹੈ, ਉਸ ਦਿਨ ਦੀ ਮਾਰ ਦੇ ਨਿਸ਼ਾਨ ਠੀਕ ਹੋ ਗਏ ਹਨ। ਨਿਤੇਸ਼ ਨੇ ਸਕਸ਼ਮ ਦੇ ਥੱਪੜ ਮਾਰਦੇ ਕਿਹ,ਤੂੰ ਆਪਣੀਜ਼ੁਬਾਨ ਮੂੰਹ ਵਿੱਚ ਹੀ ਰੱਖ, ਵਰਨਾ ਥੱਪੜ ਨਾਲ ਜੁਬਾਨ ਕੱਟ ਕੇ ਸੁੱਟ ਦਿਆਂਗਾ। ਮੋਹਿਤ ਨਿਤੇਸ਼ ਨਾਲ ਭਿੜ ਗਿਆ, ਤੂੰ ਸਕਸ਼ਮ ਤੇ ਹੱਥ ਚੁੱਕਣ ਦੀ ਹਿੰਮਤ ਕਿਵੇਂ ਕੀਤੀ। ਸਾਲਾ ਦੋ ਕੌੜੀ ਦੇ ਬਾਪ ਦੀ ਔਲਾਦ।
ਅਭਿਸ਼ੇਕ ਉਰਫ਼ਨੀਤੂ ਨੇ ਕਮਰੇ ਵਿੱਚ ਰੱਖਿਆ ਰਿਵਾਲਵਰ ਕੱਢ ਕੇ ਮੋਹਿਤ ਤੇ ਤਾਣ ਦਿੱਤਾ, ਫ਼ਿਰ ਬੋਲਿਆ, ਮੈਂ ਆਪਣਾ ਅਪਮਾਨ ਕਦੀ ਨਹੀਂ ਭੁੱਲਿਆ। ਅਪਮਾਨ ਦਾ ਬਦਲਾ ਜਦੋਂ ਤੱਕ ਨਾ ਲੈ ਲਵਾਂ, ਚੈਨ ਦੀ ਨੀਂਦ ਸੌਣਾ ਹਰਾਮ ਸਮਝਦਾ ਹਾਂ। ਤੇਰੀ ਕੋਈ ਆਖਰੀ ਖੁਹਾਇਸ਼ ਹੋਵੇ ਤਾਂ ਦੱਸ।
ਇਹ ਸੁਣਕੇ ਮੋਹਿਤ ਗੁੱਸੇ ਨਾਲ ਭੜਕ ਗਿਅ। ਉਹ ਅਭਿਸ਼ੇਕ ਉਰਫ਼ ਨੀਤੂ ਨੂੰ ਕੁੱਟਣ ਦੇ ਲਈ ਅੱਗੇ ਵਧਿਆ ਹੀ ਸੀ ਕਿ ਅਭਿਸ਼ੇਕ ਨੇ ਉਸ ‘ਤੇ ਫ਼ਾਇਰ ਕਰ ਦਿੱਤਾ।
ਗੋਲੀਆਂ ਮੋਹਿਤ ਦੇ ਸੀਨੇ, ਪੇਟ ਅਤੇ ਖੱਬੀ ਅੱਖ ਤੇ ਲੱਗੀਆਂ। ਲਹੂ ਲੁਹਾਣ ਮੋਹਿਤ ਹੇਠਾਂ ਡਿੱਗਿਆ। ਅਭਿਸ਼ੇਕ ਅਤੇ ਉਸਦੇ ਦੋਸਤ ਨਾਹਰ ਸਿੰਘ ਅਤੇ ਬਕਸ਼ਮ ਨੂੰ ਧਮਕਾਉਂਦੇ ਹੋਏ ਉਥੋਂ ਨਿਕਲ ਗਏ। ਨਾਹਰ ਸਿੰਘ ਨੇ ਪੁਲਿਸ ਨੂੰ ਫ਼ੋਨ ਕੀਤਾ।ਪੁਲਿਸ ਆ ਗਈ। ਸਾਰੇ ਉਚ ਅਫ਼ਸਰਾਂ ਨੂੰ ਵਾਰਦਾਤ ਤੋਂ ਜਾਣੂ ਕਰਵਾ ਦਿੱਤਾ।
ਕੈਫ਼ੇ ਦੇ ਮੈਨੇਜਰ, ਵੇਟਰਾਂ ਅਤੇ ਉਥੇ ਮੌਜੂਦ ਗਾਹਕਾਂ ਤੋਂ ਪੁੱਛਗਿੱਛ ਕਰਨ ਤੋਂਬਾਅਦ ਪੁਲਿਸ ਨੇ ਲਾਸ਼ ਸੀਲ ਮੋਹਰ ਕਰਵਾ ਕੇ ਪੋਸਟ ਮਾਰਟਮ ਲਈ ਹਸਪਤਾਲ ਭਿਜਵਾ ਦਿੱਤੀ। ਕੈਫ਼ੇ ਵਿੱਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਸਨ, ਇਸ ਕਰ ਕੇ ਤੁਰੰਤ ਸਾਰੀ ਤਸਵੀਰ ਸਾਫ਼ ਹੋ ਗਈ। 26 ਅਗਸਤ ਨੂੰ ਪੁਲਿਸ ਨੇ ਗੁੜਗਾਉਂ ਦੇ ਹਿਮਗਿਰੀ ਚੌਂਕ ਤੋਂ ਅਭਿਸ਼ੇਕ ਉਰਫ਼ ਨੀਤੂ, ਬ੍ਰਜੇਸ਼ ਉਰਫ਼ ਨੇਗੀ, ਦੀਪਾਂਕਰ, ਬਾਬੀ ਅਤੇ ਅਦਿਤਿਆ ਨੂੰ ਗ੍ਰਿਫ਼ਤਾਰ ਕਰ ਕੇ ਜਦੋਂ ਥਾਣੇ ਵਿੱਚ ਪੁੱਛਗਿੱਛ ਕੀਤੀ ਤਾਂ ਨਾਲ ਹੀ ਇਕ ਅਜਿਹੇ ਹੱਤਿਆਕਾਂਡ ਦਾ ਖੁਲਾਸਾ ਹੋ ਗਿਆ, ਜਿਸਦੀ ਫ਼ਾਈਲ ਪੁਲਿਸ ਨੇ ਬੰਦ ਕਰ ਦਿੱਤੀ ਸੀ।
21 ਸਾਲਾ ਅਭਿਸ਼ੇਕ ਅਮੀਰ ਪਿਓ ਦੀ ਵਿਗੜੀ ਔਲਾਦ ਸੀ। ਉਸਦੇ ਪਿਤਾ ਭਾਗਮਲਥਨਵਾਪੁਰ ਗੁੜਗਾਉਂ ਵਿੱਚ ਪਰਿਵਾਰ ਸਮੇਤ ਰਹਿੰਦੇ ਸਨ। ਚਾਰ ਸਾਲਪਹਿਲਾਂ ਅਚਾਨਕ ਇਕ ਬਹੁਰਾਸ਼ਟਰੀ ਕੰਪਨੀ ਨੇ ਉਸਦੀ ਪੰਜ ਏਕੜ ਜ਼ਮੀਨ 22 ਕਰੋੜ ਵਿੱਚ ਖਰੀਦੀ ਸੀ, ਉਦੋਂ ਤੋਂ ਪੂਰਾ ਪਰਿਵਾਰ ਠਾਠ-ਬਾਠ ਨਾਲ ਰਹਿੰਦਾ ਸੀ। ਆਲੀਸ਼ਾਨ ਮਕਾਨ ਬਣਿਆ, ਨੌਕਰ-ਚਾਕਰ ਹੋ ਗਏ, ਦੋ ਕਾਰਾਂ ਖਰੀਦ ਲਈਆਂ।
ਅਚਾਨਕ ਪੈਸਾ ਆਉਂਦਾ ਹੈ ਤਾਂ ਉਸਦੇ ਨਾਲ ਹੀ ਕੁਝ ਬੁਰਾਈਆਂ ਵੀ ਆ ਜਾਂਦੀਆਂ ਹਨ। ਅਜਿਹਾ ਹੀ ਅਭਿਸ਼ੇਕ ਨਾਲ ਹੋਇਆ। ਇਕਲੌਤੀ ਸੰਤਾਨ, ਘਰ ਵਿੱਚ ਪੈਸਾ, ਉਹ ਕਾਰ ਵਿੱਚ ਦੋਸਤਾਂ ਨਾਲ ਸੈਰ-ਸਪਾਟਾ ਕਰਦਾ। ਕਿਸੇ ਮਹਿੰਗੇ ਰੈਸਟੋਰੈਂਟ ਵਿੱਚ ਖਾਂਦਾ-ਪੀਂਦਾ ਅਤੇ ਸ਼ਬਾਬ ਦੀ ਤਲਬ ਲੱਗਦੀ ਤਾਂ ਕਿਸੇ ਕਾਲ ਗਰਲ ਨੂੰ ਬੁਲਾ ਲੈਂਦਾ। ਉਸਦੇ ਬਾਕੀ ਦੋਸਤ ਵੀ ਉਸ ਦੇ ਨੇੜੇ ਹੀ ਰਹਿੰਦੇ ਸਨ। ਉਹ ਵੀ ਅਭਿਸ਼ੇਕ ਦੇ ਪੈਸੇ ਕਾਰਨ ਉਸ ਨਾਲ ਤੁਰੇ ਫ਼ਿਰਦੇ ਸਨ।
ਅਭਿਸ਼ੇਕ ਆਪਣੇ ਅਵਾਰਾ ਦੋਸਤਾਂ ਨਾਲ ਗਲੀਆਂ ਵਿੱਚ ਹੰਗਾਮਾ ਮਚਾਉਂਦਾ ਫ਼ਿਰਦਾ। ਜੇਕਰ ਕੋਈ ਅਭਿਸ਼ੇਕ ਦੀ ਸ਼ਿਕਾਇਤ ਉਸਦੇ ਪਿਤਾ ਨੂੰ ਕਰਦਾ ਤਾਂ ਉਹ ਵੀ ਹੱਸ ਕੇ ਟਾਲ ਦਿੰਦਾ। ਇਸ ਤਰ੍ਹਾਂ ਅਭਿਸ਼ੇਕ ਹੋਰ ਵਿਗੜ ਗਿਆ।
ਪਿਓ ਦੀ ਸ਼ਹਿ ਕਾਰਨ ਉਹ ਜ਼ਿਆਦਾ ਬਦਮਾਸ਼ੀਆਂ ਕਰਨ ਲੱਗਿਆ। ਗੱਲ-ਗੱਲ ਤੇ ਸਿੱਧੇ-ਸਾਦੇ ਲੋਕਾਂ ਨੂੰ ਕੁੱਟਣਾ, ਰਾਹ ਜਾਂਦੀਆਂਲੜਕੀਆਂ ਨੂੰ ਛੇੜਨਾ, ਸ਼ਰਾਬ ਪੀ ਕੇ ਹੰਗਾਮਾ ਕਰਨਾ ਅਤੇ ਹਵਾਈ ਫ਼ਾਇਰ ਕਰ ਕੇ ਦਹਿਸ਼ਤ ਫ਼ੈਲਾਉਣਾ ਉਸਦੇ ਸ਼ੁਗਲ ਹੋ ਗਏ ਸਨ।
26 ਸਾਲਾ ਮੋਹਿਤ ਸਿੰਘ ਜਾਟ ਆਪਣੀ ਮਾਂ ਬਿਮਲਾ ਅਤੇ ਭਰਾ ਸਚਿਨ ਦੇ ਨਾਲ ਆਪਣੇ ਮਾਮਾ ਨਾਹਰ ਸਿੰਘ ਦੇ ਘਰ ਰਹਿੰਦਾ ਸੀ। ਉਸਦਾ ਪਿਤਾ ਦਵਿੰਦਰ ਸਿੰਘ ਭਾਰਤੀ ਫ਼ੌਜ ਵਿੱਚ ਸੂਬੇਦਾਰ ਸੀ ਅਤੇ ਉਸਦੀ ਤਾਇਨਾਤੀ ਸਿੱਕਮ ਬਾਰਡਰ ਤੇ ਸੀ। ਨਾਹਰ ਸਿੰਘ ਨੇ ਆਪ ਵਿਆਹ ਨਹੀਂ ਕਰਵਾਇਆ ਸੀ, ਉਹ ਆਪਣੀਆ ਭੈਣਾਂ ਅਤੇ ਭਾਣਜਿਆਂ ਨੂੰ ਬੇਹੱਦ ਚਾਹੁੰਦਾ ਸੀ। ਸਾਰਿਆਂ ਦਾ ਖਰਚ ਨਾਹਰ ਸਿੰਘ ਹੀ ਉਠਾਉਂਦਾ ਸੀ। ਮੋਹਿਤ ਨੂੰ ਨਾਹਰ ਸਿੰਘ ਤੋਂ ਰੋਜ਼ਾਨਾ ਜੇਬ ਖਰਚ ਮਿਲਦਾ ਸੀ, ਉਹ ਇੰਨਾ ਹੁੰਦਾ ਸੀ ਜਿਸ ਨਾਲ ਇਕ ਆਮ ਵਿਅਕਤੀ ਗੁਜ਼ਾਰਾ ਕਰ ਸਕਦਾ ਹੈ।
ਨਾਹਰ ਸਿੰਘਦੀ ਸੋਚ ਸੀ ਕਿ ਮੋਹਿਤ ਪੜ੍ਹ-ਲਿਖ ਕੇ ਕੋਈ ਚੰਗਾ ਕੰਮ ਧੰਦਾ ਕਰ ਲਵੇ। ਨਾਹਰ ਸਿੰਘ ਮੋਹਿਤ ਨੂੰ ਲੀਡਰ ਬਣਾਉਣਾ ਚਾਹੁੰਦਾ ਸੀ, ਇਸ ਲਈ ਉਸ ਦਾ ਪ੍ਰਭਾਵ ਵਧਾਉਣਾ ਜ਼ਰੂਰੀ ਸੀ। ਇਸ ਕਰ ਕੇ ਨਾਹਰ ਸਿੰਘ ਨੇ ਮੋਹਿਤ ਨੂੰ ਵੀ ਘੂਰਿਆ ਨਹੀਂ।
ਦਰਅਸਲ ਮੋਹਿਤ ਅਤੇ ਅਭਿਸ਼ੇਕ ਉਰਫ਼ ਨੀਤੂ ਪਹਿਲਾਂ ਦੋਸਤ ਸਨ। ਦੁਸ਼ਮਣੀ ਦੀ ਸ਼ੁਰੂਆਤ ਤਾਂ ਸਾਲ2012 ਵਿੱਚ ਉਦੋਂ ਹੋਈ, ਜਦੋਂ ਮਾਨਸੀ ਨਾਲ ਅਭਿਸ਼ੇਕ ਨੇ ਕੋਰਟ ਮੈਰਿਜ ਕਰ ਲਈ। ਬਾਕੀ ਕਤਲ ਦੀ ਵਾਰਦਾਤ ਵਿੱਚ ਸ਼ਾਮਲ ਤਾਂ ਸਧਾਰਨ ਪਰਿਵਾਰਾਂ ਤੋਂ ਸਨ।
ਮਾਨਸੀ ਫ਼ੈਸ਼ਨ ਪ੍ਰਸਤ ਅਤੇ ਖੁੱਲ੍ਹੀ ਕਿਸਮ ਦੀ ਸੀ। ਉਹ ਲੜਕਿਆਂ ਨਾਲ ਕਾਰ ਜਾਂ ਬਾਈਕ ਤੇ ਘੁੰਮਦੀ, ਫ਼ਿਲਮਾਂ ਦੇਖਦੀ ਅਤੇ ਮਹਿੰਗੇ ਰੈਸਟੋਰੈਂਟਾਂ ਵਿੱਚ ਖਾਣਾ ਖਾਂਦੀ। ਉਸਦੇ ਕਈ ਲੜਕਿਆਂ ਨਾਲ ਫ਼ਿਜ਼ੀਕਲ ਰਿਲੇਸ਼ਨ ਵੀ ਸਨ ਕਿ ਫ਼ਕੀਰੇ ਲਾਲ ਨੇ ਉਸ ਤੇ ਪਾਬੰਦੀ ਲਗਾਉਣੀ ਚਾਹੀ, ਪਰ ਉਦੋਂ ਤੱਕ ਦੇਰ ਹੋ ਗਈ ਸੀ। ਉਹ ਮੁਹੱਲੇ ਵਿੱਚ ਬਦਨਾਮ ਵੀ ਹੋ ਗਈ ਸੀ ਅਤੇ ਹੁਣ ਉਸਦਾ ਸੁਧਰਨਾ ਅਸੰਭਵ ਹੋ ਗਿਆ ਸੀ। ਆਖਿਰ ਤੰਗ ਆ ਕੇ ਫ਼ਕੀਰੇ ਲਾਲ ਨੇ ਮਾਨਸੀ ਨੂੰ ਘਰ ਤੋਂ ਕੱਢ ਦਿੱਤਾ ਅਤੇ ਮਾਨਸੀ ਸੈਕਟਰ 18 ਸਥਿਤ ਕਿਰਾਏ ਦੇ ਫ਼ਲੈਟ ਵਿੱਚ ਰਹਿਣ ਲੱਗੀ। ਹੁਣ ਮਾਨਸੀ ਨੂੰ ਖੁੱਲ੍ਹ ਸੀ। ਉਹ ਪੱਬਾਂ, ਕਲੱਬਾਂ ਵਿੱਚ ਜਾਂਦੀ। 2012 ਦੇ ਫ਼ਰਵਰੀ ਮਹੀਨੇ ਵਿੱਚ ਮਾਨਸੀ ਨਾਲ ਇਕ ਪੱਬ ਵਿੱਚ ਵਿੱਕੀ ਦੀ ਜਾਣ-ਪਛਾਣ ਹੋ ਗਈ। ਪਹਿਲੀ ਹੀ ਮੁਲਾਕਾਤ ਵਿੱਚ ਮਾਨਸੀ, ਵਿੱਕੀ ਦੇ ਦਿਲ ਵਿੱਚ ਉਤਰ ਗਈ। ਉਹ ਉਸ ਤੇ ਪੈਸੇ ਲੁਟਾਉਣ ਲੱਗਿਆ, ਬਦਲੇ ਵਿੱਚ ਮਾਨਸੀ, ਵਿੱਕੀ ਨੂੰ ਆਪਣੇ ਸ਼ਬਾਬ ਦੇ ਸਮੁੰਦਰ ਵਿੱਚ ਮਨਚਾਹੇ ਗੋਤੇ ਲਵਾਉਣ ਲੱਗਿਆ। ਵਿੱਕੀ ਗੁੜਗਾਉਂ ਦਾ ਹੀ ਸੀ ਅਤੇ ਅਮੀਰ ਬਾਪ ਦਾ ਬੇਟਾ ਸੀ, ਮੋਹਿਤ ਨਾਲ ਉਸਦਾ ਯਾਰਾਨਾ ਸੀ।
ਵਿੱਕੀ ਨੇ ਮਾਨਸੀ ਨੂੰ ਸਾਫ਼ ਕਹਿ ਦਿੱਤਾ, ਮੈਂ ਤੇਰੇ ਨਾਲ ਵਿਆਹ ਨਹੀਂ ਕਰ ਸਕਦਾ। ਹਾਂ, ਤੁਹਾਡਾ ਸਾਰਾ ਖਰਚਾ ਸਾਰੀ ਉਮਰ ਉਠਾਵਾਂਗਾ। ਇਕ ਗੱਲ ਦਾ ਖਾਸ ਧਿਆਨ ਰੱਖਣਾ, ਕਿਸੇ ਦੂਜੇ ਪੁਰਸ਼ ਨੇ ਤੈਨੂੰ ਛੌਹਿਆ ਤਾਂ ਮੈਂ ਬਰਦਾਸ਼ਤ ਨਹੀਂ ਕਰਾਂਗਾ।
ਫ਼ਲੈਟ ਦਾ ਕਿਰਾਇਆ, ਕਾਰ, ਸੱਜਣ ਸੰਵਰਨ ਅਤੇ ਖਾਣ ਪੀਣ ਦਾ ਖਰਚਾ ਵਿੱਕੀ ਕਰਨ ਲੱਗਿਆ। ਹਫ਼ਤੇ ਵਿੱਚ ਇਕ-ਦੋ ਵਾਰ ਵਿੱਕੀਮਾਨਸੀ ਦੇ ਫ਼ਲੈਟ ਵਿੱਚ ਆਉਂਦਾ ਅਤੇ ਆਪਣੀਆਂ ਕਾਮਨਾਵਾਂ ਪੂਰੀਆਂ ਕਰ ਲੈਂਦਾ। ਮਾਨਸੀ ਕੱਪੜਿਆਂ ਵਾਂਗ ਯਾਰ ਬਦਲਣ ਵਾਲੀ ਸੀ। ਉਹ ਸਮਝ ਗਈ ਕਿ ਇਹ ਉਸ ਤੇ ਲੱਟੂ ਹੋ ਗਿਆ ਹੈ। ਅਜਿਹੇ ਵਿੱਚ ਜਦੋਂ ਮਾਨਸੀ ਦੀ ਮੁਲਾਕਾਤ ਅਭਿਸ਼ੇਕ ਉਰਫ਼ ਨੀਤੂ ਨਾਲ ਹੋਈ ਤਾਂ ਮਾਨਸੀ ਉਸ ਵੱਲ ਝੁਕਦੀ ਚਲੀ ਗਈ।
ਅਭਿਸ਼ੇਕ ਉਰਫ਼ ਨੀਤੂ, ਵਿੱਕੀ ਤੋਂ ਜ਼ਿਆਦਾ ਅਮੀਰ ਸੀ। ਉਸਦੀ ਸ਼ਾਨੋ-ਸ਼ੌਕਤ ਦੇਖਕੇ ਮਾਨਸੀ ਉਸ ਵੱਲ ਫ਼ਿਸਲ ਗਈ।
ਵਿੱਕੀ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਉਸਨੇ ਮਾਨਸੀ ਨੂੰ ਕਿਹਾ, ਮੈਂ ਕਿਹਾ ਸੀ, ਜੇਕਰ ਕਿਸੇ ਪਰਾਏ ਪੁਰਸ਼ ਨੇ ਤੁਹਾਡਾ ਸਰੀਰ ਛੌਹਿਆ ਤਾਂ ਮੈਂ ਬਰਦਾਸ਼ਤ ਨਹੀਂ ਕਰਾਂਗਾ। ਮੈਂ ਵੀ ਇਨਸਾਨ ਹਾਂ, ਮੇਰੀਆਂ ਵੀ ਭਾਵਨਾਵਾਂ ਹਨ, ਮਾਨਸੀ ਨੇ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ, ਮੈਂ ਵੀ ਚਾਹੁੰਦੀ ਹਾਂ ਕਿ ਮੇਰਾ ਪਤੀ ਹੋਵੇ, ਘਰ ਹੋਵੇ, ਬੱਚੇ ਹੋਣ, ਜੋ ਤੁਹਾਡੇ ਨਾਲ ਨਹੀਂ ਹੋ ਸਕਦਾ। ਮੈਂ ਰਖੈਲ ਨਹੀਂ, ਪਤਨੀ ਬਣ ਕੇ ਜੀਣਾ ਚਾਹੁੰਦੀ ਹਾਂ।
ਵਿੱਕੀ ਭੜਕ ਕੇ ਮਾਨਸੀ ਨੂੰ ਧਮਕਾਉਂਦਾ ਹੋਇਆ ਚਲਿਆ ਗਿਆ। 2012 ਦੇ ਅਪ੍ਰੈਲ ਮਹੀਨੇ ਅਭਿਸ਼ੇਕ ਨੇ ਮਾਨਸੀ ਨਾਲ ਕੋਰਟ ਮੈਰਿਜ ਕਰ ਲਈ। ਕੋਰਟ ਮੈਰਿਜ ਦੀ ਗੱਲ ਜਦੋਂ ਵਿੱਕੀ ਨੂੰ ਪਤਾ ਲੱਗੀ ਤਾਂ ਉਹ ਭੜਕ ਗਿਆ। ਉਹ ਅਭਿਸ਼ੇਕ ਨੂੰ ਮਿਲਿਆ।
ਜਦੋਂ ਤੈਨੂੰ ਇਹ ਪਤਾ ਸੀਕਿਮਾਨਸੀ ਮੇਰੀ ਰਖੈਲ ਹੈ ਤਾਂ ਤੂੰ ਉਸ ਨਾਲ ਵਿਆਹ ਕਿਉਂ ਕੀਤਾ?
ਮਾਨਸੀ ਪਿਆਰ ਦਾ ਸਮੁੰਦਰ ਹੈ, ਉਸਦੀਆ ਬਾਹਾਂ ਵਿੱਚ ਸਵਰਗ ਵਰਗੇ ਸੁਖ ਹੈ। ਅਭਿਸ਼ੇਕ ਦਾਰਸ਼ਨਿਕ ਅੰਦਾਜ਼ ਵਿੱਚ ਕਹਿਣ ਲੱਗਾ, ਮਾਨਸੀ ਵਰਗੀਆਂ ਲੜਕੀਆਂ ਰਖੈਲ ਬਣਾਉਣ ਲਈ ਨਹੀਂ, ਪਤਨੀ ਬਣਾਉਣ ਲਈ ਹੁੰਦੀਆਂ ਹਨ।
ਤੂੰ ਮੇਰਾ ਦੋਸਤ ਹੋਣ ਕਰ ਕੇ ਦੱਸ ਰਿਹਾ ਹਾਂ ਕਿ ਮਾਨਸੀ ਵਰਗੀਆਂ ਲੜਕੀਆਂ ਕੱਪੜਿਆਂ ਵਾਂਗ ਯਾਰ ਬਦਲਦੀਆਂ ਹਨ। ਤੇਰੇ ਕੋਲ ਮੇਰੇ ਤੋਂ ਵੱਧ ਦੌਲਤ ਦੇਖੀ ਤਾਂ ਮੈਨੂੰ ਠੁਕਰਾ ਦਿੱਤਾ। ਇਕ ਦਿਨ ਤੇਰੇ ਤੋਂ ਵੱਧ ਦੌਲਤਮੰਦ ਮਿਲ ਜਾਵੇਗਾ ਤਾਂ ਉਹ ਉਸ ਵੱਲ ਝੁਕ ਜਾਵੇਗੀ। ਅਜਿਹੀਆਂ ਲੜਕੀਆਂ ਇਕ ਕਿੱਲੇ ਨਾਲ ਬੰਨ੍ਹੀਆਂ ਨਹੀਂ ਰਹਿ ਸਕਦੀਆਂ।
ਵਕਤ ਲੰਘਦਾ ਰਿਹਾ।
ਦੋ ਸਾਲ ਬੀਤ ਗਏ। ਮਾਨਸੀ ਦੇ ਪ੍ਰਤੀ ਅਭਿਸ਼ੇਕ ਦਾ ਪਿਆਰ ਤਾਂ ਵਧਦਾ ਰਿਹਾ ਪਰ ਕਈ ਪੁਰਸ਼ਾਂ ਤੋਂ ਸਰੀਰਕ ਸੁਖ ਹਾਸਲ ਕਰ ਚੁੱਕੀ ਮਾਨਸੀ ਨੂੰ ਅਭਿਸ਼ੇਕ ਫ਼ਿੱਕਾ ਲੱਗਣ ਲੱਗਿਆ ਤਾਂ ਉਹ ਫ਼ਿਰ ਤੋਂ ਨਾਈਟ ਕਲੱਬਾਂ ਅਤੇ ਪੱਬਾਂ ਵਿੱਚ ਡਾਂਸ ਕਰਨ ਜਾਣ ਲੱਗੀਅਤੇ ਪਰਾਏ ਪੁਰਸ਼ ਨਾਲ ਦੇਹ ਸਬੰਧ ਬਣਾਉਣ ਲੱਗ ਪਈ।
ਅਭਿਸ਼ੇਕ ਉਸਨੂੰ ਰੋਕਦਾਤਾਂ ਉਹ ਕਹਿੰਦੀ, ਮੈਂ ਆਜ਼ਾਦ ਖਿਆਲਾਂ ਦੀ ਹਾਂ, ਜੋ ਮਨ ਵਿੱਚ ਆਵੇਗਾ, ਉਹੀ ਕਰਾਂਗੀ।
ਅਭਿਸ਼ੇਕ ਚਾਹੁੰਦਾ ਸੀ ਕਿ ਮਾਨਸੀ ਉਸ ਦੀ ਪਤਨੀ ਵਾਂਗ ਰਹੇ ਅਤੇ ਘਰ-ਗ੍ਰਹਿਸਥੀ ਸੰਭਾਲੇ। ਉਹ ਅਭਿਸ਼ੇਕ ਨੂੰ ਛੱਡ ਕੇ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੀ। ਅਭਿਸ਼ੇਕ ਉਸਨੂੰ ਮਿਲਣ ਆਉਂਦਾ ਤਾਂ ਉਹ ਉਸ ਨੂੰ ਭਜਾ ਦਿੰਦੀ। ਆਖਿਰ ਪ੍ਰੇਸ਼ਾਨ ਹੋ ਕੇ ਅਭਿਸ਼ੇਕ ਨੇ ਮਾਨਸੀ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ।ਯੋਜਨਾ ਦੇ ਤਹਿਤ 5 ਜੁਲਾਈ 2015 ਨੂੰ ਅਭਿਸ਼ੇਕ ਆਪਣੇ ਦੋ ਦੋਸਤਾਂ ਖੁਸ਼ੀਰਾਮ ਅਤੇ ਕਪਿਲ ਦੇ ਨਾਲ ਸੈਕਟਰ 17 ਸਥਿਤ ਗੰਦੇ ਨਾਲੇ ਦੇ ਕੋਲ ਪਹੁੰਚਿਆ। ਉਸ ਵਕਤ ਸ਼ਾਮ ਦੇ 5 ਵਜੇ ਸਨ। ਅਭਿਸ਼ੇਕ ਨੇ ਉਥੋਂ ਹੀ ਮਾਨਸੀ ਨੂੰ ਫ਼ੋਨ ਕੀਤਾ, ਮੈਂ ਤੁਹਾਡੇ ਲਈ ਅੱਠ ਤੋਲੇ ਦਾ ਹਾਰ ਬਣਵਾਇਆ ਹੈ, ਆ ਕੇ ਲੈ ਜਾਓ। ਅੱਜ ਰਾਤ ਹੀ ਮੈਂ ਮੁੰਬਈ ਜਾ ਰਿਹਾ ਹਾਂ। ਫ਼ਿਰ ਮੁਲਾਕਾਤ ਪਤਾ ਨਹੀਂ ਹੋਵੇ ਕਿ ਨਾ।ਅੱਠ ਤੋਲੇ ਸੋਨੇ ਦੇ ਹਾਰ ਦੇ ਲਾਲਚ ਵਿੱਚ 5.30 ਵਜੇ ਤੱਕ ਮਾਨਸੀ ਗੰਦੇ ਨਾਲੇ ਦੇ ਕੋਲ ਆ ਗਈ। ਉਹ ਚਹਿਕਦੇ ਹੋਏ ਕਹਿਣ ਲੱਗੀ, ਤੁਸੀਂ ਤਾਂ ਬਿਲਕੁਲ ਮੈਨੂੰ ਭੁੱਲ ਗਏ।
ਕਦੀ-ਕਦਾਈ ਤਾਂ ਆ ਜਾਇਆ ਕਰੋ, ਮੈਂ ਤੁਹਾਨੂੰ ਬਹੁਤ ਮਿਸ ਕਰਦੀ ਹਾਂ। ਫ਼ਿਰ ਉਸਨੇ ਖੁਸ਼ੀਰਾਮ ਅਤੇ ਕਪਿਲ ਨੂੰ ਦੇਖਿਆ, ਜਿਹਨਾਂ ਦੇ ਚਿਹਰੇ ਤੇ ਕਠੋਰਤਾ ਸੀ। ਮਾਨਸੀ ਨੇ ਅਭਿਸ਼ੇਕ ਦਾ ਹੱਥ ਪਕੜਦੇ ਹੋਏ ਕਿਹਾ ਲਿਆਓ ਹਾਰ।
ਅਭਿਸ਼ੇਕ ਨੇ ਦੂਜੇ ਹੱਥ ਵਿੱਚੋਂ ਚਾਕੂ ਕੱਢ ਕੇ ਲਹਿਰਾਇਆ, ਮਰਨ ਤੋਂ ਬਾਅਦ ਹਾਰ ਕੌਣ ਪਾਉਂਦਾ ਹੈ। ਇਸ ਤੋਂ ਬਾਅਦ ਅਭਿਸ਼ੇਕ ਨੇ ਚਾਕੂ ਨਾਲ ਮਾਨਸੀ ਤੇ ਹਮਲਾ ਕੀਤਾ। ਮਾਨਸੀ ਮਰ ਗਈ ਤਾਂ ਖੁਸ਼ੀਰਾਮ ਅਤੇ ਕਪਿਲ ਨੇ ਲਾਸ਼ ਨਾਲੇ ਵਿੱਚ ਸੁੱਟ ਦਿੱਤੀ।
19 ਜੁਲਾਈ ਨੂੰ ਨਾਲੇ ਵਿੱਚ ਔਰਤ ਦੀ ਲਾਸ਼ ਪਈ ਹੋਣ ਤੇ ਪੁਲਿਸ ਨੂੰ ਸੂਚਨਾ ਦਿੱਤੀ। ਲਾਸ਼ ਕਢਵਾਈ ਪਰ ਲਾਸ਼ ਕਾਫ਼ੀ ਸੜ ਗਲ ਗਈ ਸੀ। ਸ਼ਨਾਖਤ ਦੇ ਤੌਰ ਤੇ ਲਾਸ਼ ਦੀਆਂ ਤਸਵੀਰਾਂ ਲਈਆਂ ਅਤੇ ਪੁਲਿਸ ਨੇ ਲਾਵਾਰਸ ਸਮਝ ਕੇ ਉਸਦਾ ਅਤਿੰਮ ਸਸਕਾਰ ਕਰਵਾ ਦਿੱਤਾ।
2 ਜੁਲਾਈ 2015 ਨੂੰ ਗੁੜਗਾਉਂ ਦੇ ਸੈਕਟਰ 28 ਸਕਿਤ ਕੈਫ਼ੇ ਵਿੱਚ ਮੋਹਿਤ ਆਪਣੇ ਦੋਸਤਾਂ ਨਾਲ ਮੌਜੂਦ ਸੀ, ਉਦੋਂ ਹੀ ਅਭਿਸ਼ੇਕ ਆਪਣੇ ਦੋਸਤਾਂ ਦੇ ਨਾਲ ਉਥੇ ਆ ਗਿਆ। ਮੋਹਿਤ ਦੇ ਦੋਸਤਾਂ ਨੇ ਅਭਿਸ਼ੇਕ ਦਾ ਮਜ਼ਾਕ ਉਡਾਇਆ ਤਾਂ ਅਭਿਸ਼ੇਕ ਗਾਲੀਆਂ ਦੇਣ ਲੱਗਿਆ।
ਮੋਹਿਤ ਅਤੇ ਉਸਦੇ ਦੋਸਤ ਸ਼ਰਾਬ ਦੇ ਨਸ਼ੇ ਵਿੱਚ ਸਨ। ਉਹਨਾਂ ਸਾਰਿਆਂ ਨੇ ਅਭਿਸ਼ੇਕ ਅਤੇ ਉਸਦੇ ਦੋਸਤਾਂ ਨੂੰ ਖੂਬ ਕੁੱਟਿਆ।ਉਸੇ ਦਿਨ ਤੋਂ ਅਭਿਸ਼ੇਕ ਮੋਹਿਤ ਤੋਂ ਬਦਲਾ ਲੈਣ ਲਈ ਤੜਫ਼ ਰਿਹਾ ਸੀ।
25 ਅਗਸਤ ਨੂੰ ਸ਼ਾਮੀ ਅਭਿਸ਼ੇਕ ਨੂੰ ਪਤਾ ਲੱਗਿਆ ਕਿ ਮੋਹਿਤ ਆਪਣੇ ਦੋਸਤ ਸਕਸ਼ਮ ਅਤੇ ਮਾਮਾ ਨਾਹਰ ਸਿੰਘ ਦੇ ਨਾਲ ਓਲਡ ਬਾਕਸ ਕੈਫ਼ੇ ਵਿੱਚ ਹੈ ਤਾਂ ਅਭਿਸ਼ੇਕ ਆਪਣੇ ਸਾਥੀਆਂ ਦੇ ਨਾਲ ਉਥੇ ਪਹੁੰਚਿਆ ਅਤੇ ਮੋਹਿਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮਾਨਸੀ ਦੀ ਹੱਤਿਆ ਵਿੱਚ ਮਦਦ ਕਰਨ ਵਾਲੇ ਖੁਸ਼ੀਰਾਮ ਅਤੇ ਕੁਲਦੀਪ ਦੀ ਨਵੰਬਰ 2015 ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।

LEAVE A REPLY