ਪਨੀਰ ਅਤੇ ਚੀਜ਼ ਰੋਲ

images-300x168ਬਣਾਉਣ ਲਈ ਸਮੱਗਰੀ ਂ
ਪਨੀਰ
ਸਪਰਿੰਗ ਰੋਲ ਸ਼ੀਟ
ਹਰੀ ਮਿਰਚ ਬਰੀਕ ਕੱਟੀ ਹੋਈ
ਅੱਧਾ ਛੋਟਾ ਚਮਚ ਲਾਲ ਮਿਰਚ ਪਾਊਡਰ
ਨਮਕ ਸੁਆਦ ਅਨੁਸਾਰ
ਪਾਰਸਲੇ
2 ਵੱਡੇ ਚਮਚ ਮੱਕੀ ਦਾ ਆਟਾ
1/2 ਕੱਪ ਮੈਦਾ
ਪ੍ਰੋਸੈਸਡ ਚੀਜ਼
ਤਲਣ ਲਈ ਤੇਲ
ਬਣਾਉਣ ਦਾ ਤਰੀਕਾ :
1. ਇਕ ਕੜਾਈ ‘ਚ ਲੋੜ ਅਨੁਸਾਰ ਤੇਲ ਗਰਮ ਕਰਨ ਲਈ ਰੱਖ ਦਿਓ।
2. ਇਕ ਬਰਤਨ ‘ਚ ਪਨੀਰ, ਪ੍ਰੋਸੈਸਡ ਚੀਜ਼, ਹਰੀ ਮਿਰਚ, ਕੁਟੀ ਲਾਲ ਮਿਰਚ, ਨਮਕ, ਪਾਰਸਲੇ, ਮੱਕੀ ਦਾ ਆਟਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
3. ਹੁਣ ਇਸ ਮਿਸ਼ਰਣ ਨੂੰ ਬਰਾਬਰ ਹਿੱਸਿਆਂ ‘ਚ ਵੰਡ ਲਓ।
4. ਪਾਣੀ ਅਤੇ ਮੈਦਾ ਮਿਲਾ ਕੇ ਗਾੜ੍ਹਾ ਘੋਲ ਬਣਾ ਲਓ।
5. ਇਸ ਘੋਲ ਨੂੰ ਸਪਰਿੰਗ ਰੋਲ ਦੀਆਂ ਸ਼ੀਟਾਂ ‘ਤੇ ਬਰੱਸ਼ ਦੀ ਸਹਾਇਤਾ ਨਾਲ ਲਗਾਓ।
6. ਹਰ ਸ਼ੀਟ ‘ਤੇ ਪਨੀਰ ਦਾ ਮਿਸ਼ਰਣ ਰੱਖੋ ਅਤੇ ਕੱਸ ਕੇ ਸਲੰਡਰ ਦਾ ਅਕਾਰ ਦੇ ਕੇ ਬੰਦ ਕਰ ਦਿਓ। ਇਸ ਨੂੰ ਦੋਨਾਂ ਪਾਸਿਆਂ ਤੋਂ 1/2 ਇੰਚ ਖਾਲ੍ਹੀ ਰੱਖੋ। ਜਿਸ ਤਰ੍ਹਾਂ ਕਿ ਸਿਗਾਰ ‘ਚ ਹੁੰਦਾ ਹੈ।
7. ਹੁਣ ਇਸ ਨੂੰ ਕਰਾਰਾ ਹੋਣ ਤੱਕ ਤਲੋ। ਤੇਲ ‘ਚੋ ਕੱਢ ‘ਕੇ ਟੀਸ਼ੂ ਪੇਪਰ ‘ਤੇ ਪਾਓ।
8. ਆਪਣੇ ਮਨਪਸੰਦ ਤਰੀਕੇ ਨਾਲ ਪਰੋਸੋ।

LEAVE A REPLY