download-300x1502 ਜਨਵਰੀ ਨੂੰ ਸਵੇਰੇ-ਸਵੇਰੇ ਥਾਣਾ ਕਲਿਆਣਪੁਰੀ ਨੂੰ ਖਬਰ ਮਿਲੀ- ਪਨਕੀ ਨਹਿਰ ਦੇ ਕਿਨਾਰੇ ਲਾਸ਼ ਪਈ ਹੈ। ਪੁਲਿਸ ਮੌਕੇ ਤੇ ਪਹੁੰਚੀ। ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਪਰ ਉਹ ਆਪਣਾ ਨਾਂ-ਪਤਾ ਨਹੀਂ ਦੱਸਣਾ ਚਾਹੁੰਦਾ ਸੀ। ਲਾਸ਼ ਨਹਿਰ ਦੇ ਕਿਨਾਰੇ ਮੁੱਧੇ ਮੂੰਹ ਪਈ ਸੀ। ਪੁਲਿਸ ਨੇ ਲਾਸ਼ ਦਾ ਨਿਰੀਖਣ ਕੀਤਾ। ਮ੍ਰਿਤਕ 22-24 ਸਾਲਾ ਨੌਜਵਾਨ ਸੀ। ਉਸਦੇ ਸਰੀਰ ਅਤੇ ਗਲੇ ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਪੱਥਰ ਨਾਲ ਸਿਰ ਕੁਚਲਿਆ ਪਿਆ ਸੀ। ਪੈਸਿਆਂ ਦੀ ਬਰਾਮਦਗੀ ਤੋਂ ਜ਼ਾਹਿਰ ਸੀ ਕਿ ਹੱਤਿਆਰੇ ਜਾਂ ਹਤਿਆਰਿਆਂਦਾ ਇਰਾਦਾ ਲੁੱਟਮਾਰ ਨਹੀਂ ਸੀ। ਉਹਨਾਂ ਦਾ ਮਕਸਦ ਕਤਲ ਕਰਨਾ ਸੀ। ਪੁਲਿਸ ਕੋਲ ਇਕ ਗੁੰਮਸ਼ੁਦਗੀ ਦੀ ਰਿਪੋਰਟ ਸੀ। ਉਸ ਦੇ ਵਾਰਸਾਂ ਨੂੰ ਬੁਲਾਇਆ। ਕੁਝ ਦੇਰ ਬਾਅਦ ਕ੍ਰਿਸ਼ਨਾ ਦੇਵੀ ਆਪਣੇ ਵੱਡੇ ਮੁੰਡੇ ਵਿਕਰਮ ਦੇ ਨਾਲ ਪਨਕੀ ਨਹਿਰ ਦੇ ਕਿਨਾਰੇ ਪਹੁੰਚ ਗਈ। ਵਿਕਰਮ ਘਬਰਾਇਆ ਹੋਇਆ ਸੀ ਅਤੇ ਕ੍ਰਿਸ਼ਨਾ ਦੇਵੀ ਰੋ ਰਹੀ ਸੀ। ਜਦੋਂ ਦੋਹਾਂ ਨੂੰ ਲਾਸ਼ ਦਿਖਾਈ ਤਾਂ ਉਹਨਾਂ ਨੇ ਲਾਸ਼ ਦੀ ਪਛਾਣ ਕਰ ਲਈ। ਲਾਸ਼ ਦੇਖ ਕੇ ਕ੍ਰਿਸ਼ਨਾ ਅਤੇ ਵਿਕਰਮ ਤੇ ਜੋ ਪ੍ਰਤੀਕਿਰਿਆ ਹੋਈ ਸੀ, ਉਸ ਤੋਂ ਸਪਸ਼ਟ ਸੀ ਕਿ ਲਾਸ਼ ਗੁੰਮਸ਼ੁਦਾ ਰਣਜੀਤ ਦੀ ਸੀ। ਕੁਝ ਦੇਰ ਸੰਭਲਣ ਤੋਂ ਬਾਅਦ ਉਹਨਾਂ ਨੇ ਲਾਸ਼ ਦੀ ਪਛਾਣ ਕਰ ਲਈ। ਉਹਨਾਂ ਨੇ ਆਪਣਾ ਸਾਰਾ ਬਾਇਓ ਡਾਟਾ ਦੱਸਿਆ। ਪੜ੍ਹਾਈ-ਲਿਖਾਈ ਵਿੱਚ ਰਣਜੀਤ ਦਾ ਮਨ ਨਹੀਂ ਲੱਗਦਾ ਸੀ ਪਰ ਪੈਸੇ ਕਮਾਉਣ ਦਾ ਉਸਨੂੰ ਸ਼ੌਂਕ ਸੀ। ਵਿਕਰਮ ਨੇ ਦੱਸਿਆ ਕਿ ਰਣਜੀਤ ਦੇ ਕਹਿਣ ਤੇ ਮਾਂ ਨੇ ਉਸਨੂੰ ਘੋੜਾਅਤੇ ਖੜਖੜਾ ਖਰੀਦ ਕਰਵਾ ਦਿੱਤਾ ਸੀ। ਉਸਨੂੰ ਹੀ ਉਹ ਚਲਾਉਂਦਾ ਸੀ। ਰਣਜੀਤ ਦੀ ਕਿਸੇ ਨਾਲ ਰੰਜਸ਼ ਸੀ? ਉਹ ਖੁਸ਼ਦਿਲ ਅਤੇ ਯਾਰਬਾਜ਼ ਸੀ। ਇਸ ਕਰਕੇ ਕਿਸੇ ਨਾਲ ਰੰਜਸ਼ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ।ਇਸ ਬਾਰੇ ਕ੍ਰਿਸ਼ਨਾ ਦੇਵੀ ਨੂੰ ਸਹੀ ਅਤੇ ਜ਼ਿਆਦਾ ਜਾਣਕਾਰੀ ਸੀ, ਇਸ ਕਰਕੇ ਉਹਨਾਂ ਨੇ ਹੀ ਜਵਾਬ ਦਿੱਤਾ। ਰੋਜ਼ਾਨਾ ਵਾਂਗ 31 ਦਸੰਬਰ 2015 ਨੂੰ ਸਵੇਰੇ 9 ਵਜੇ ਰਣਜੀਤ ਖੜਖੜਾ ਲੈ ਕੇ ਘਰ ਤੋਂ ਨਿਕਲਿਆ ਸੀ। ਦੁਪਹਿਰੇ ਮੈਂ ਇਹ ਪੁੱਛਣ ਦੇ ਲਈ ਫ਼ੋਨ ਕੀਤਾ ਕਿ ਉਹ ਦੁਪਹਿਰ ਨੂੰ ਖਾਣਾ ਖਾਵੇਗਾ ਜਾਂ ਨਹੀਂ। ਰਣਜੀਤ ਨੇ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਖੜਖੜਾ ‘ਤੇ ਕੰਡੇ ਲੱਦ ਕੇ ਗੋਲ ਚੌਰਾਹਾ ਜਾ ਰਿਹਾ ਹੈ। ਇਮਰਾਨ ਅਤੇ ਕਾਮਰਾਨ ਵੀ ਉਸਦੇ ਨਾਲ ਹੈ।
ਰਣਜੀਤ ਦਾ ਜਿਗਰੀ ਦੋਸਤ ਹੈ ਤਿਵਾੜੀ। ਵਿਕਰਮ ਨੇ ਦੱਸਿਆ। ਦੋਵੇਂ ਸਕੇ ਭਰਾ ਹਨ। ਇਮਰਾਨ ਵੱਡਾ ਹੈ, ਕਾਮਰਾਨ ਛੋਟਾ। ਰੋਸ਼ਨਗਰ (ਮਸਵਾਨਪੁਰ) ਵਿੱਚ ਰਹਿੰਦਾ ਹੈ।
ਸੰਤੋਸ਼ ਕੁਮਾਰ ਸਿੰਘ ਮੁੜ ਕ੍ਰਿਸ਼ਨਾ ਦੇਵੀ ਵੱਲ ਘੁੰਮ ਗਏ, ਫ਼ੋਨ ਤੇ ਰਣਜੀਤ ਨੇ ਹੋਰ ਕੀ ਕਿਹਾ ਸੀ। ਸਾਹਿਬ, ਰਣਜੀਤ ਕਹਿ ਰਿਹਾ ਸੀ ਕਿ ਗੋਲ ਚੌਰਾਹੇ ਤੇ ਕੰਡੇ ਉਤਾਰਨ ਤੋਂ ਬਾਅਦ ਇਮਰਾਨ ਨੇ ਕਾਮਰਾਨ ਦੇ ਨਾਲ ਬਿਛੂਰ ਅਤੇ ਉਨਾਵ ਜਾਵੇਗਾ। ਕਿਉਂ ਜਾਵੇਗਾ, ਇਸ ਬਾਰੇ ਕੁਝ ਦੱਸਿਆ ਸੀ।  ਰਣਜੀਤ ਨਾਲ ਮੇਰੀ ਇੰਨੀ ਹੀ ਗੱਲ ਹੋਈ ਸੀ। ਇਸ ਤੋਂ ਬਾਅਦ ਰਣਜੀਤ ਨੇ ਫ਼ੋਨ ਕੱਟ ਦਿੱਤਾ ਸੀ। ਕ੍ਰਿਸ਼ਨਾ ਦੇਵੀ ਨੇ ਦੱਸਿਆ, ਇਸ ਤੋਂ ਬਾਅਦ ਮੈਂ ਦੇਰ ਸ਼ਾਮ ਤੱਕ ਰਣਜੀਤ ਦਾ ਮੋਬਾਇਲ ਨੰਬਰ ਲਗਾਉਂਦੀ ਰਹੀ, ਪਰ ਹਰ ਵਾਰ ਫ਼ੋਨ ਬੰਦ ਮਿਲਿਆ। ਵਿਕਰਮ ਘਰ ਆਇਆ ਤਾਂ ਮੈਂ ਉਸਨੂੰ ਰਣਜੀਤ ਦਾ ਪਤਾ ਕਰਨ ਭੇਜਿਆ। ਵਿਕਰਮ ਨੇ ਸਭ ਜਗ੍ਹਾ ਪਤਾ ਕਰ ਲਿਆ ਪਰ ਰਣਜੀਤ ਨਹੀਂ ਮਿਲਿਆ। ਕ੍ਰਿਸ਼ਨਾ ਦੇਵੀ ਦੇ ਬਿਆਨ ਤੋਂ ਸਪਸ਼ਟ ਸੀ ਕਿ ਰਣਜੀਤ ਦੇ ਕੋਲ ਸੈਲ ਫ਼ੋਨ ਸੀ, ਜੋ ਲਾਸ਼ ਦੇ ਕੋਲ ਨਹੀਂ ਮਿਲਿਆ। ਪ੍ਰਤੀਤ ਹੁੰਦਾ ਸੀ ਕਿ ਹੱਤਿਆਰੇ ਨੇ ਹੀ ਉਸ ਨਾਲ ਫ਼ੋਨ ਲੈ ਕੇ ਬੰਦ ਕਰ ਦਿੱਤਾ ਸੀ ਅਤੇ ਹੱਤਿਆ ਤੋਂ ਬਾਅਦ ਫ਼ੋਨ ਲਾਪਤਾ ਕਰ ਦਿੱਤਾ, ਤਾਂ ਜੋ ਉਸਦੇ ਖਿਲਾਫ਼ ਪੁਲਿਸ ਨੂੰ ਕੋਈ ਸੂਤਰ ਨਾ ਮਿਲੇ। ਸੰਤੋਸ਼ ਕੁਮਾਰ ਸਿੰਘ ਨੇ ਵਿਕਰਮ ਨੂੰ ਪੁੱਛ ਕੇ ਰਣਜੀਤ ਦਾ ਮੋਬਾਇਲ ਨੰਬਰ ਆਪਣੀ ਡਾਇਰੀ ਤੇ ਨੋਟ ਕਰ ਲਿਆ ਤਾਂ ਜੋ ਉਸਨੂੰ ਸਰਵਿਲਾਂਸ ‘ਤੇ ਲਗਵਾ ਕੇ ਹੋਰ ਕਾਲ ਡਿਟੇਲ ਕਢਵਾ ਕੇ ਜਾਂਚ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ।
ਇਹ ਦੋਵੇਂ ਕੌਣ ਹਨ?
ਰਣਜੀਤ ਦੇ ਜਿਗਰੀ ਦੋਸਤ। ਵਿਕਰਮ ਨੇ ਦੱਸਿਆ, ਦੋਵੇਂ ਸਕੇ ਭਰਾ ਹਨ। ਇਮਰਾਨ ਵੱਡਾ ਹੈ, ਕਾਮਰਾਨ ਛੋਟਾ। ਰੋਸ਼ਨਗਰ ਵਿੱਚ ਰਹਿੰਦੇ ਹਨ। ਸੰਤੋਸ਼ ਕੁਮਾਰ ਸਿੰਘ ਮੁੜ ਕ੍ਰਿਸ਼ਨਾ ਦੇਵੀ ਵੱਲ ਘੁੰਮ ਗਿਆ, ਫ਼ੋਨ ਤੇ ਰਣਜੀਤ ਨੇ ਹੋਰ ਕੀ ਕਿਹਾ ਸੀ।ਸਾਹਿਬ, ਰਣਜੀਤ ਕਹਿ ਰਿਹਾ ਸੀ ਕਿ ਗੋਲ ਚੌਰਾਹਾ ਤੇ ਕੰਡੇ ਉਤਾਰਨ ਤੋਂ ਬਾਅਦ ਇਮਰਾਨ ਅਤੇ ਕਾਮਰਾਨ ਦੇ ਨਾਲ ਬਿਛੂਰ ਅਤੇ ਉਨਾਵ ਜਾਣਗੇ। ਕਿਉਂ ਜਾਏਗਾ, ਇਸ ਬਾਰੇ ਕੁਝ ਦੱਸਿਆ ਸੀ?
ਹਾਂ ਸਾਹਿਬ, ਦੱਸਿਆ ਸੀ ਨਾ ਕ੍ਰਿਸ਼ਨਾ ਦੇਵੀ ਨੇ ਉਤਰ ਦਿੱਤਾ, ਇਮਰਾਨ ਅਤੇ ਕਾਮਰਾਨ ਦੀ ਮਾਂ ਰਾਬਿਆ ਬਾਨੋ ਕਿਸੇ ਗੱਲ ਤੇ ਬੇਟਿਆਂ ਤੋਂ ਨਰਾਜ ਹੋ ਕੇ ਕਿਤੇ ਕਿਤੇ ਚਲੀ ਗਈ ਸੀ। ਉਸਨੂੰ ਹੀ ਲੱਭਣ ਅਤੇ ਇਨਕਾਰ ਕਰਕੇ ਵਾਪਸ ਘਰ ਲਿਆਉਣ ਦੇ ਲਈ ਉਹ ਤਿੰਨੇ ਬਿਛੂਰ ਅਤੇ ਉਨਾਵ ਜਾਣ ਵਾਲੇ ਸਨ।
ਹੋਰ ਕੁਝ?
ਮਾਂ-ਬੇਟੇ ਨੇ ਇਕ-ਦੂਜੇ ਦੀਆਂ ਅੱਖਾਂ ਵਿੱਚ ਦੇਖਿਆ, ਜਿਵੇਂ ਆਪਸ ਵਿੱਚ ਕਹਿ ਰਹੇ ਸਨ, ਇਸ ਬਾਰੇ ਮੈਨੂੰ ਕੁਝ ਨਹੀਂ ਪਤਾ, ਕੀ ਤੁਹਾਨੂੰ ਪਤਾ ਹੈ। ਦੋਵੇਂ ਪਾਸਿਉਂ ਨਕਾਰਾਤਮਕ ਉਤਰ ਮਿਲਣ ਤੋਂ ਬਾਅਦ ਵਿਕਰਮ ਬੋਲਿਆ, ਸਰ ਸਾਡੀ ਜਾਣਕਾਰੀ ਵਿੱਚ ਅਜਿਹੀ ਕੋਈ ਗੱਲ ਨਹੀਂ ਸੀ। ਕਿਤੇ ਗੁਪਤਾ ਰੂਪ ਤੋਂ ਉਸਦੀ ਪ੍ਰੇਮ ਲੀਲਾ ਚੱਲ ਰਹੀ ਹੋਵੇ ਤਾਂ ਸਾਨੂੰ ਨਹੀਂ ਪਤਾ। ਰਣਜੀਤ ਦੇ ਨਾਲ ਅਸਲ ਵਿੱਚ ਕੀ ਹੋਇਆ ਸੀ, ਸ਼ਾਇਦ ਇਸਦਾ ਸਹੀ ਜਵਾਬ ਇਮਰਾਨ ਅਤੇ ਕਾਮਰਾਨ ਦੇ ਸਕਦੇ ਸਨ। ਅਖੀਰ ਉਹਨਾਂ ਦੀ ਭਾਲ ਦੇ ਲਈ ਉਸ ਦਿਨ ਸ਼ਾਮ ਨੂੰ ਸੰਤੋਸ਼ ਕੁਮਾਰ ਸਿੰਘ ਨੇ ਉਹਨਾ ਦੇ ਰੋਸ਼ਨਗਰ ਸਥਿਤ ਘਰ ਤੇ ਛਾਪਾ ਮਾਰਿਆ।
ਇਮਰਾਨ ਘਰ ਵਿੱਚ ਹੀ ਮੌਜੂਦ ਸੀ, ਜਦਕਿ ਕਾਮਰਾਨ ਲਾਪਤਾ ਸੀ। ਪੁੱਛਗਿੱਛ ਦੇ ਲਈ ਪੁਲਿਸ ਨੇ ਇਮਰਾਨ ਨੂੰ ਹਿਰਾਸਤ ਵਿੱਚ ਲੈ ਲਿਆ। ਇਮਰਾਨ ਨੂੰ ਥਾਣਾ ਕਲਿਆਣਪੁਰ ਲੈ ਜਾ ਕੇ ਪੁੱਛਗਿੱਛ ਕੀਤੀ ਗਈ ਤਾਂ ਉਹ ਇਕ ਹੀ ਰਾਗ ਅਲਾਪਣ ਲੱਗਿਆ, ਰਣਜੀਤ ਸਾਡੇ ਭਰਾ ਵਰਗਾ ਸੀ, ਉਸਨੂੰ ਅਸੀਂ ਕਿਉਂ ਮਰਾਂਗਾ। ਮਾਂ ਦੇ ਲਾਪਤਾ ਹੋਣ ਨਾਲ ਮੈਂ ਵੈਸੇ ਹੀ ਪ੍ਰੇਸ਼ਾਨ ਹਾਂ, ਉਸ ਤੇ ਤੁਸੀਂ ਮੈਨੂੰ ਤੰਗ ਕਰ ਰਹੇ ਹੋ।
ਹੁਣ ਤੱਕ ਪੁਲਿਸ ਨੇ ਇਮਰਾਨ ਨੂੰ ਅਸਲ ਵਿੱਚ ਨਹੀਂ ਤੰਗ ਕੀਤੀ ਸੀ ਪਰ ਜਦੋਂ ਸ਼ਾਬਦਿਕ ਤੌਰ ਤੇ ਤੰਗ ਕੀਤਾ ਤਾਂ ਉਹ ਹੇਕੜੀ ਭੁੱਲ ਕੇ ਤੋਤੇ ਵਾਂਗ ਬੋਲਣ ਲੱਗਿਆ। ਇਮਰਾਨ ਨੇ ਅਪਰਾਧ ਸਵੀਕਾਰ ਕਰਦੇ ਹੋਏ ਜੋ ਦਸਾਤਾਨ ਸੁਣਾਈ, ਉਹ ਵਾਸਨਾ ਦੀ ਇਕ ਘਿਨੌਣੀ ਅਤੇ ਸ਼ਰਮਨਾਕ ਕਹਾਣੀ ਸੀ।
ਕਾਨ੍ਹਪੁਰ ਮਹਾਨਗਰ ਵਿੱਚ ਕਲਿਆਣਪੁਰ ਥਾਣਾ ਖੇਤਰ ਵਿੱਚ ਇਕ ਇਲਾਕਾ ਹੈ ਮਸਵਾਨਪੁਰ। ਇਸੇ ਇਲਾਕੇ ਦੇ ਮੁਹੱਲੇ ਰੋਸ਼ਨ ਨਗਰ ਵਿੱਚ ਰਹਿੰਦੇ ਸਨ ਅਬਦੁਲ ਫ਼ਰੀਦ। ਉਹ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਸਨ।  ਫ਼ਰੀਦ ਦੇ ਪਰਿਵਾਰ ਵਿੱਚ ਪਤਨੀ ਰਾਬਿਆ ਬਾਨੋ ਤੋਂ ਇਲਾਵਾ ਦੋ ਪੁੱਤਰ ਸਨ- ਇਮਰਾਨ ਅਤੇ ਕਾਮਰਾਨ। ਫ਼ਰੀਦ ਨੂੰ ਆਪਣੇ ਬੇਟਿਆਂ ਤੋਂ ਬਹੁਤ ਉਮੀਦਾਂ ਸਨ। ਉਹ ਸੋਚਦੇ ਅਤੇ ਕਹਿੰਦੇ ਸਨ- ਜ਼ਿੰਦਗੀ ਵਿੱਚ ਮੈਨੂੰ ਕਦੀ ਸੁਖ ਅਤੇ ਆਰਾਮ ਨਹੀਂ ਮਿਲਿਆ। ਪਰਿਵਾਰ ਦੀ ਰੋਟੀ ਦੇ ਲਈ ਮੈਂ ਹਮੇਸ਼ਾ ਤੰਗ ਰਿਹਾ। ਮੇਰੇ ਦੋਵੇਂ ਬੇਟੇ ਵੱਡੇ ਹੋ ਕੇ ਕਮਾਉਣ ਲੱਗਣਗੇ, ਤਾਂ ਮੈਨੂੰ ਸੁਖ ਅਤੇ ਆਰਾਮ ਦੇ ਦਿਨ ਨਸੀਬ ਹੋਣਗੇ।ਸੁਖ ਅਤੇ ਆਰਾਮ ਅੱਲ੍ਹਾ ਨੇ ਜਿਵੇਂ ਫ਼ਰੀਦ ਦੀ ਕਿਸਮਤ ਵਿੱਚ ਲਿਖਿਆ ਹੀ ਨਹੀਂ ਸੀ। ਬੇਟੇ ਨੌਜਵਾਨ ਹੋਏ ਤਾਂ ਫ਼ਰੀਦ ਬਿਮਾਰ ਰਹਿਣ ਲੱਗੇ। ਇਕ ਦਿਨ ਬਿਮਾਰੀ ਵਿੱਚ ਹੀ ਉਹਨਾਂ ਦਾ ਇੰਤਕਾਲ ਹੋ ਗਿਆ।  ਪਤੀ ਦੀ ਮੌਤ ਤੋਂ ਬਾਅਦ ਘਰ-ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਰਾਬੀਆ ਦੇ ਮੋਢਿਆਂ ਤੇ ਆ ਗਈਆਂ। ਇਮਰਾਨ ਅਤੇ ਕਾਮਰਾਨ ਨੇ ਵੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਿਆ ਅਤੇ ਛੋਟੇ ਮੋਟੇ ਕੰਮ ਕਰਕੇ ਚਾਰ ਪੈਸੇ ਕਮਾਉਣ ਲੱਗੇ। ਪਰਿਵਾਰ ਦੀ ਗੱਡੀ ਪਟੜੀ ਤੇ ਆ ਗਈ ਤਾਂ ਰਾਬੀਆ ਦੇ ਮਨ ਵਿੱਚ ਨੂੰਹ ਲਿਆਉਣ ਦੀ ਇੱਛਾ ਜਾਗੀ। ਅੰਤ ਉਸਨੇ ਇਮਰਾਨ ਦਾ ਵਿਆਹ ਸ਼ਕੀਲਾ ਨਾਲ ਕਰ ਦਿੱਤਾ। ਸ਼ਕੀਲਾ ਨੇ ਗ੍ਰਹਿਸਥੀ ਸੰਭਾਲ ਲਈ, ਰਾਬੀਆ ਦੇ ਕੋਲ ਕੋਈ ਕੰਮ ਨਹੀਂ ਰਹਿ ਗਿਆ। ਰਾਬੀਆ ਦੇ ਘਰ ਦੇ ਨੇੜੇ ਉਸਦਾ ਪਲਾਟ ਖਾਲੀ ਪਿਆ ਸੀ ਅਤੇ ਆਸ ਪਾਸ ਗਾਵਾਂ ਮੱਝਾਂ ਦੇ ਕੁਝ ਤਬੇਲੇ ਸਨ। ਰਾਬੀਆ ਤਬੇਲੇ ਤੋਂ ਗੋਬਰ ਖਰੀਦ ਕੇ ਖਾਲੀ ਪਲਾਟ ਤੇ ਕੰਡੇ ਪੱਥਣ ਲੱਗੀ। ਕੰਡੇ ਸੁੱਖ ਜਾਂਦੇ ਤਾਂ ਉਹ ਉਹਨਾਂ ਨੂੰ ਖੜਖੜੇ ਤੇ ਲੱਦ ਦੇ ਕਾਨ੍ਹਪੁਰ ਦੇ ਵੱਖ ਵੱਖ ਭਾਗਾਂ ਵਿੱਚ ਵੇਚ ਆਉਂਦੀ। ਇਸ ਨਾਲ ਉਸਨੂੰ ਚੰਗੀ ਕਮਾਈ ਹੋ ਜਾਂਦੀ।
ਇਕ ਵਾਰ ਰਾਬੀਆ ਨੂੰ ਕੰਡੇ ਲਿਜਾਣ ਲਈ ਖੜਖੜੇ ਦੀ ਲੋੜ ਪਈ ਤਾਂ ਉਹ ਰਾਵਤਪੁਰ ਸਥਿਤ ਖੜਖੜਾ ਸਟੈਂਡ ਜਾ ਪਹੁੰਚੀ। ਉਥੇ ਉਸਨੂੰ ਰਣਜੀਤ ਮਿਲਿਆ। ਰਣਜੀਤ ਤੋਂ ਮਾਲ ਢੁਆਈ ਤਹਿ ਕਰਕੇ ਉਹ ਉਸਨੂੰ ਆਪਣੇ ਘਰ ਲੈ ਆਈ।ਪਹਿਲੀ ਮੁਲਾਕਾਤ ਵਿੱਚ ਹੀ ਉਹਨਾਂ ਦੋਵਾਂ ਦਾ ਅਜਿਹਾ ਸਬੰਧ ਬਣਿਆ ਕਿ ਰਣਜੀਤ ਨੇ ਰਾਬੀਆ ਨੂੰ ਆਪਣਾ ਮੋਬਾਇਲ ਨੰਬਰ ਦੇ ਦਿੱਤਾ। ਇਸ ਦਰਮਿਆਨ ਦੋਹਾਂ ਦੀ ਆਵਾਜਾਈ ਹੋ ਗਈ। ਇਸ ਆਵਾਜਾਈ ਵਿੱਚ ਇਮਰਾਨ ਅਤੇ ਕਾਮਰਾਨ ਨਾਲ ਰਣਜੀਤ ਦੀ ਮੁਲਾਕਾਤ ਹੋਈ। ਤਿੰਨੇ ਲੱਗਭੱਗ ਹਮ ਉਮਰ ਸਨ, ਇਸ ਕਰਕੇ ਜਲਦੀ ਹੀ ਤਿੰਨਾਂ ਦੀ ਦੋਸਤੀ ਹੋ ਗਈ। ਇਸ ਤੋਂ ਬਾਅਦ ਉਹਨਾਂ ਦਾ ਘਰ ਰਣਜੀਤ ਦਾ ਵੀ ਘਰ ਹੋ ਗਿਆ। ਰਾਬੀਆ ਬਾਨੋ ਕਹਿਣ ਲੱਗੀ, ਹੁਣ ਮੇਰੇ ਦੋ ਨਹੀਂ ਤਿੰਨ ਬੱਚੇ ਹਨ। ਰਣਜੀਤ ਵੀ ਰਾਬੀਆ ਨੂੰ ਮਾਂ ਸਮਾਨ ਮੰਨਣ ਲੱਗਿਆ। ਜਦੋਂ ਵੀ ਮਟਨ-ਮੁਰਗਾ ਪੱਕਦਾ, ਖਾਣੇ ਦੇ ਲਈ ਰਣਜੀਤ ਨੂੰ ਵੀ ਬੁਲਾ ਲਿਆ ਜਾਂਦਾ। ਭੋਜਨ ਕਰਨ ਤੋਂ ਬਾਅਦ ਰਣਜੀਤ ਦੇਰ ਤੱਕ ਕਾਮਰਾਨ, ਇਮਰਾਨ, ਸ਼ਕੀਲਾ ਅਤੇ ਰਾਬੀਆ ਨਾਲ ਗੱਪਾਂ ਮਾਰਦਾ। ਕਦੀ-ਕਦੀ ਉਥੇ ਸੌ ਵੀ ਜਾਂਦਾ।
ਸਭ ਕੁਝ ਠੀਕ ਚੱਲ ਰਿਹਾ ਸੀ ਕਿ ਸ਼ਕੀਲਾ ਨੂੰ ਸੱਸ ਅਤੇ ਰਣਜੀਤ ਦੇ ਸਬੰਧ ਤੇ ਸ਼ੱਕ ਹੋਣ ਲੱਗਿਆ। ਸ਼ਕੀਲਾ ਨੂੰ ਕੇਵਲ ਸ਼ੱਕ ਸੀ। ਨਾ ਉਸਨੇ ਆਪਣੀਆਂ ਅੱਖਾਂ ਨਾਲ ਕੁਝ ਗਲਤ ਦੇਖਿਆ ਅਤੇ ਨਾ ਹੀ ਕੋਈ ਪੁਖਤਾ ਸਬੂਤ ਸੀ। ਅੰਤ ਗੱਲਾਂ ਗੱਲਾਂ ਵਿੱਚ ਉਹ ਕਦੀ ਕਦੀ ਸੱਸ ਨੂੰ ਹੈਰਾਨੀ ਵਿੱਚ ਪਾ ਦਿੰਦੀ ਸੀ। ਅੰਮੀ, ਮੈਂ ਨੋਟ ਕੀਤਾ ਹੈ ਕਿ ਜਿਸ ਰਾਤ ਰਣਜੀਤ ਆਪਣੇ ਘਰ ਤੇ ਸੌਂਦਾ ਹੈ, ਉਸ ਸਵੇਰੇ ਤੁਸੀਂ ਬਹੁਤ ਖੁਸ਼ ਅਤੇ ਖਿੜੀ ਹੋਈ ਲੱਗਦੀ ਹੋ।
ਰਾਬੀਆ ਦੇ ਚਿਹਰੇ ਤੇ ਹਵਾਈਆਂ ਉਡਣ ਲੱਗਦੀਆਂ, ਜਿਵੇਂ ਰੰਗੇ ਹੱਥੀਂ ਪਕੜੀ ਗਈ ਹੋਵੇ। ਉਹ ਤੁਰੰਤ ਖੁਦ ਨੂੰ ਸੰਭਾਲ ਲੈਂਦੀ। ਠਹਾਕੇ ਲਗਾ ਕਿੇ ਹੱਸਦੀ ਅਤੇ ਕਹਿੰਦੀ- ਮੇਰੇ ਲਈ ਜਿਵੇਂ ਇਮਰਾਨ-ਕਾਮਰਾਨ, ਅਜਿਹਾ ਰਣਜੀਤ। ਜਿਸ ਮਾਂ ਦੇ ਤਿੰਨ ਬੇਟੇ ਹੋਣ ਅਤੇ ਤਿੰਨੇ ਇਕੱਠੇ ਹੋਣ ਤਾਂ ਮਾਂ ਖੁਸ਼ ਕਿਉਂ ਨਹੀਂ ਹੁੰਦੀ।
ਰਾਬੀਆ ਰਣਜੀਤ ਦੇ ਲਈ ਬੇਟਾ-ਬੇਟਾ ਦੀ ਰੱਟ ਲਗਾਈ ਰਹਿੰਦੀ। ਰਾਬੀਆ 45 ਸਾਲ ਦੀ ਹੋ ਚੁੱਕੀ ਸੀ, ਜਦਕਿ ਰਣਜੀਤ ਕੇਵਲ 23 ਸਾਲ ਦਾ ਸੀ। ਉਸ ਦੇ ਬਾਵਜੂਦ ਸ਼ਕੀਲਾ ਦੇ ਮਨ ਵਿੱਚ ਸ਼ੰਕਾ ਬਣਿਆ ਰਿਹਾ।ਹੌਸਲਾ ਪ੍ਰਾਪਤ ਕਰਕੇ ਇਕ ਰਾਤ ਸ਼ਕੀਲਾ ਨੇ ਆਪਣਾ ਸ਼ੱਕ ਪਤੀ ਤੇ ਜ਼ਾਹਿਰ ਕੀਤਾ ਤਾਂ ਉਹ ਭੜਕ ਗਿਆ। ਮੇਰੀ ਮਾਂ ਤੇ ਅਜਿਹਾ ਘਿਨੌਣਾ ਇਲਜ਼ਾਮ ਲਗਾਉਂਦੇ ਤੇਰੀ ਜ਼ੁਬਾਨ ਜਲ ਕਿਉਂ ਨਹੀਂ ਗਈ। ਚਾਰ ਦਿਨ ਹੋਏ ਵਿਆਹ ਕੇ ਆਏ ਹੋਏ ਅਤੇ ਬੇਟੇ ਨੂੰ ਮਾਂ ਦੇ ਖਿਲਾਫ਼ ਭੜਕਾਉਣਾ ਆਰੰਭ ਕਰ ਦਿੱਤਾ।
ਸ਼ਕੀਲਾ ਦੇ ਕੋਲ ਸਬੂਤ ਨਹੀਂ ਸੀ, ਇਸ ਕਰਕੇ ਉਸਨੇ ਚੁੱਪ ਹੋ ਜਾਣ ਵਿੱਚ ਹੀ ਭਲਾਈ ਸਮਝੀ।
ਇਕ ਰਾਤ ਰਣਜੀਤ ਮੁੜ ਘਰ ਵਿੱਚ ਸੁੱਤਾ। ਸਵੇਰੇ ਜਲਦੀ ਉਠ ਕੇ ਉਹ ਚਲਿਆ ਗਿਆ। ਰਾਬੀਆ ਵੀ ਗੋਬਰ ਲਿਆਉਣ ਕਿਸੇ ਤਬੇਲੇ ਵਿੱਚ ਚਲੀ ਗਈ। ਸ਼ਕੀਨਾ ਨੇ ਬਿਸਤਰ ਛੱਡਿਆ, ਫ਼ਿਰ ਝਾੜੂ ਲਗਾਉਣ ਲਈ ਸੱਸ ਦੇ ਕਮਰੇ ਵਿੱਚ ਚਲੀ ਗਈ। ਸ਼ਕੀਲਾ ਨੇ ਜਿਉਂ ਹੀ ਤਖਤ ਦੇ ਹੇਠਾਂ ਝਾੜੂ ਫ਼ੇਰਿਆ, ਝਾੜੂ ਦੇ ਨਾਲ ਕੰਡੋਮ ਬਾਹਰ ਆ ਗਿਆ। ਸ਼ਕੀਲਾ ਨੇ ਝਾੜੂ ਉਥੇ ਛੱਡਿਆ ਅਤੇ ਇਮਰਾਨ ਨੂੰ ਜਗਾ ਕੇ ਉਠਾ ਲਿਆਈ। ਉਂਗਲੀ ਨਾਲ ਇਸ਼ਾਰਾ ਕਰਕੇ ਉਸਨੇ ਕੰਡੋਮ ਦਿਖਾਇਆ, ਫ਼ਿਰ ਬੋਲੀ, ਹੁਣ ਵੀ ਕਹੋਗੇ ਕਿ ਮੇਰਾ ਸ਼ੱਕ ਗਲਤ ਹੈ।ਇਮਰਾਨ ਦੇ ਦਿਮਾਗ ਵਿੱਚ ਬਿਜਲੀ ਦੌੜ ਗਈ। ਸ਼ਕੀਲਾ ਨੂੰ ਜਵਾਬ ਨਾ ਦੇ ਕੇ ਉਸਨੇ ਪੁੱਛਿਆ, ਇਹ ਦੱਸੋ, ਕੰਡੋਮ ਕਿੱਥੇ ਪਿਆ ਸੀ? ਤਖਤ ਦੇ ਹੇਠਾਂ। ਝਾੜੂ ਨਾਲ ਬਾਹਰ ਆਇਆ ਹੈ। ਸ਼ਕੀਲਾ ਅਤੇ ਇਮਰਾਨ ਵਿਹੜੇ ਵਿੱਚ ਬੈਠੇ ਸਨ। ਆਉਂਦੇ ਹੀ ਉਹ ਕਮਰੇ ਵਿੱਚ ਗਈ ਅਤੇ ਇਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਬਾਹਰ ਆ ਗਈ। ਇਮਰਾਨ ਨੇ ਪੁੱਛਿਆ, ਕੀ ਹੋਇਆ ਅੰਮੀ, ਚਾਹ ਤਾਂ ਪੀ ਲਓ।
ਇਮਰਾਨ ਮੈਂ ਪੈਸੇ ਲਿਜਾਣਾ ਭੁੱਲ ਗਈ ਸੀ, ਉਹੀ ਲੈਣ ਆਈ ਸੀ। ਤਬੇਲੇ ਵਾਲੇ ਨੂੰ ਦੇਣਾ ਹੈ ਨਾ। ਇਸ ਤੋਂ ਬਾਅਦ ਉਹ ਮੁੜ ਤੇਜੀ ਨਾਲ ਬਾਹਰ ਚਲੀ ਗਈ। ਸ਼ਕੀਲਾ ਅਤੇ ਇਮਰਾਨ ਮੁੜ ਕਮਰੇ ਵਿੱਚ ਗਏ। ਉਹਨਾਂ ਨੇ ਤਖਤ ਦੇ ਹੇਠਾਂ ਦੇਖਿਆ ਤਾਂ ਕੰਡੋਮ ਨਹੀਂ ਸੀ।
ਸ਼ਕੀਲਾ ਅਤੇ ਇਮਰਾਨ ਦੇ ਲਈ ਸਮਝਣਾ ਮੁਸ਼ਕਿਲ ਨਹੀਂ ਸੀ ਕਿ ਰਾਤ ਨੂੰ ਰਾਬੀਆ ਨੇ ਕੰਡੋਮ ਤਖਤ ਦੇ ਹੇਠਾਂ ਸੁੱਟ ਦਿੱਤਾ ਸੀ ਕਿ ਸਵੇਰੇ ਸੁੱਟ ਦੇਵੇਗੀ। ਸਵੇਰੇ ਕੰਡੋਮ ਸੁੱਟਣਾ ਭੁੱਲ ਗਈ, ਤਬੇਲੇ ਚਲੀ ਗਈ। ਉਥੇ ਯਾਦ ਆਇਆ ਤਾਂ ਭੱਜੀ ਆਈ ਅਤੇ ਕੰਡੋਮ ਚੁੱਕ ਕੇ ਲੈ ਗਈ।
ਇਮਰਾਨ ਨੇ ਫ਼ੈਸਲਾ ਕਰ ਲਿਆ ਕਿ ਹੁਣ ਉਹ ਮਾਂ ਅਤੇ ਰਣਜੀਤ ਨੂੰ ਰੰਗੇ ਹੱਥੀਂ ਪਕੜੇਗਾ, ਫ਼ਿਰ ਉਹਨਾਂ ਦੋਵਾਂ ਨਾਲ ਗੱਲ ਕਰੇਗਾ।22 ਦਸੰਬਰ ਨੂੰ ਰਾਤ ਦੇ ਖਾਣੇ ਵਿੱਚ ਮੁਰਗਾ ਪੱਕਿਆ ਤਾਂ ਰਾਬੀਆ ਨੇ ਫ਼ੋਨ ਕਰਕੇ ਰਣਜੀਤ ਨੂੰ ਬੁਲਾ ਲਿਆ। ਇਮਰਾਨ ਦੇ ਦਿਲ ਵਿੱਚ ਅੱਗ ਤਾਂ ਲੱਗੀ ਪਰ ਉਸਨੇ ਖੁਦ ਨੂੰ ਸੰਭਾਲੀ ਰੱਖਿਆ।
ਭੋਜਨ ਕਰਨ ਅਤੇ ਗੱਪਾਂ ਮਾਰਨ ਤੋਂ ਬਾਅਦ ਸਭ ਲੋਕ ਸੌਣ ਚਲੇ ਗਏ। ਰਾਬੀਆ ਨੇ ਕਾਮਰਾਨ ਦੇ ਕਮਰੇ ਵਿੱਚ ਰਣਜੀਤ ਦਾ ਬਿਸਤਰ ਲਗਾ ਦਿੱਤਾ ਅਤੇ ਖੁਦ ਆਪਣੇ ਕਮਰੇ ਵਿੱਚ ਚਲੀ ਗਈ।
ਸ਼ਕੀਲਾ ਅਤੇ ਇਮਰਾਨ ਦੀਆਂ ਅੱਖਾਂ ਵਿੱਚ ਨੀਂਦ ਦਾ ਨਾਮੋ-ਨਿਸ਼ਾਨ ਨਹੀਂ ਸੀ। ਲੱਗਭੱਗ ਦੋ ਘੰਟੇ ਬਾਅਦ ਇਮਰਾਨ ਆਪਣੇ ਕਮਰੇ ਤੋਂ ਨਿਕਲ ਕੇ ਕਾਮਰਾਨ ਦੇ ਕਮਰੇ ਵਿੱਚ ਗਿਆ। ਕਾਮਰਾਨ ਤਾਂ ਰਜਾਈ ਲਈ ਡੂੰਘੀ ਨੀਂਦ ਸੌਂ ਰਿਹਾ ਸੀ, ਪਰ ਰਣਜੀਤ ਆਪਣੀ ਚਾਰਪਾਈ ‘ਤੇ ਨਹੀਂ ਸੀ।
ਇਮਰਾਨ ਦੱਬੇ ਪੈਰ ਮਾਂ ਦੇ ਕਮਰੇ ਵਿੱਚ ਪਹੁੰਚਿਆ। ਇਤਫ਼ਾਕ ਵੱਸ ਦਰਵਾਜ਼ਾ ਖੁੱਲ੍ਹਿਆ ਸੀ। ਇਮਰਾਨ ਨੇ ਜੋ ਦ੍ਰਿਸ਼ ਦੇਖਿਆ, ਉਹ ਹੈਰਾਨ ਕਰ ਦੇਣ ਵਾਲਾ ਸੀ। ਉਸਦੀ ਮਾਂ ਰਾਬੀਆ ਨਿਰਵਸਤਰ ਸੀ। ਰਣਜੀਤ ਵੀ ਨਿਰਵਸਤਰ ਸੀ। ਰਾਬੀਆ ਰਣਜੀਤ ਨਾਲ ਦੇਹ ਸੁਖ ਲੈ ਰਹੀ ਸੀ। ਇਮਰਾਨ ਦੇ ਨਾਲ ਇਹ ਦ੍ਰਿਸ਼ ਦੇਖਣਾ ਸ਼ਰਮ ਦੀ ਗੱਲ ਸੀ। ਦੋਵਾਂ ਦੀ ਪਾਪ ਲੀਲਾ ਉਹ ਹੋਰ ਜ਼ਿਆਦਾ ਨਹੀਂ ਦੇਖ ਸਕਦਾ ਸੀ। ਉਸਨੇ ਦਰਵਾਜ਼ੇ ਤੇ ਜ਼ੋਰ ਦਾ ਹੱਥ ਮਾਰਿਆ।ਇਮਰਾਨ ਦਾ ਖੂਨ ਖੌਲ ਗਿਆ। ਜੋਸ਼ ਦੀ ਬਜਾਏ ਉਸਨੇ ਹੋਸ਼ ਤੋਂ ਕੰਮ ਲਿਆ। ਜੇਕਰ ਸ਼ੋਰ ਕਰਦਾ ਤਾਂ ਮੁਹੱਲਾ ਆ ਜਾਂਦਾ ਅਤੇ ਸਭ ਨੂੰ ਪਤਾ ਲੱਗ ਜਾਂਦਾ। ਅਜਿਹੀ ਸੂਰਤ ਵਿੱਚ ਇਮਰਾਨ ਅਤੇ ਕਾਮਰਾਨ ਵੀ ਕਿਸੇ ਨਾਲ ਨਜ਼ਰ ਮਿਲਾ ਕੇ ਗੱਲ ਕਰਨ ਲਾਇਕ ਨਹੀਂ ਰਹਿ ਜਾਂਦੇ। ਰਾਬੀਆ ਅਤੇ ਰਣਜੀਤ ਕੱਪੜੇ ਪਾ ਚੁੱਕੇ ਸਨ ਤਾਂ ਸਰਦ ਲਹਿਜ਼ੇ ਵਿੱਚ ਇਮਰਾਨ ਨੇ ਰਣਜੀਤ ਨੂੰ ਚਿਤਾਵਨੀ ਦਿੱਤੀ, ਹੋ ਹੋਇਆ, ਮੈਂ ਭੁੱਲ ਗਿਆ, ਪਰ ਦੁਹਰਾਉਣ ਦੀ ਕੋਸ਼ਿਸ਼ ਨਾ ਕਰਨਾ। ਹੁਣ ਮੇਰੇ ਘਰ ਨਾ ਆਉਣਾ। ਸਿਰ ਝੁਕਾਅ ਕੇ ਰਣਜੀਤ ਚਲਿਆ ਗਿਆ।
ਰਣਜੀਤ ਦੇ ਜਾਣ ਬਾਅਦ ਇਮਰਾਨ ਨੇ ਕਾਮਰਾਨ ਨੂੰ ਜਗਾ ਕੇ ਵਿਧਵਾ ਮਾਂ ਦੀ ਬਦਚਲਣੀ ਬਾਰੇ ਦੱਸਿਆ। ਇਸ ਤੋਂ ਬਾਅਦ ਦੋਵੇਂ ਭਰਾਵਾਂ ਨੇ ਮਾਂ ਤੇ ਲਾਅਨਤ ਭੇਜੀ, ਜ਼ਰਾ ਵੀ ਸ਼ਰਮ ਬਾਕੀ ਹੈ ਤਾਂ ਡੁੱਬ ਮਰੋ।
ਰਾਬੀਆ ਚੁੱਪ ਕਰਕੇ ਮੁੰਡਿਆਂ ਦੇ ਤਾਅਨੇ ਸੁਣਦੀ ਰਹੀ। ਫ਼ਿਰ ਸਵੇਰ ਹੁੰਦੇ ਹੀ ਆਪਣੀ ਇਕ ਰਿਸ਼ਤੇਦਾਰ ਰਾਏ ਬਰੇਲੀ ਚਲੀ ਗਈ। ਨੂੰਹ-ਬੇਟਿਆਂ ਨੇ ਉਸਨੂੰ ਜਾਣ ਤੋਂ ਨਾ ਰੋਕਿਆ। 28 ਦਸੰਬਰ ਨੂੰ ਸਵੇਰੇ ਰਾਬੀਆ ਕਾਨ੍ਹਪੁਰ ਮੁੜੀ। ਉਸ ਵਕਤ ਇਮਰਾਨ ਅਤੇ ਕਾਮਰਾਨ ਘਰੇ ਸਨ। ਉਹਨਾਂ ਨੇ ਮਾਂ ਨੂੰ ਸਖਤੀ ਨਾਲ ਸਮਝਾਇਆ ਕਿ ਉਹ ਆ ਤਾਂ ਗਈ ਹੈ ਪਰ ਘਰ ਜਾਂ ਬਾਹਰ ਰਣਜੀਤ ਨਾਲ ਕਿਸੇ ਕਿਸਮ ਦੇ ਸਬੰਧ ਨਹੀਂ ਰੱਖੇਗੀ। ਰਾਬੀਆ ਦੇ ਹਵਾਸ ਤੇ ਰਣਜੀਤ ਇੰਨਾ ਛਾਇਆ ਹੋਇਆ ਸੀ ਕਿ ਉਹ ਉਸਨੂੰ ਛੱਡਣਾ ਨਹੀਂ ਚਾਹੁੰਦੀ ਸੀ। ਅਖੀਰ ਉਹ ਬੋਲੀ, ਇਹ ਤੁਹਾਡੇ ਬਾਪ ਦਾ ਮਕਾਨ ਹੈ। ਜਿਸਨੂੰ ਚਾਹੁੋ ਆਉਣ ਦਿਓ ਜਾਂ ਮਨ੍ਹਾ ਕਰ ਦਿਓ, ਪਰ ਬਾਹਰ ਮੈਂ ਕੀ ਕਰਦੀ ਹਾਂ, ਤੁਹਾਨੂੰ ਇਸ ਨਾਲ ਵਾਸਤਾ ਨਹੀਂ ਹੋਣਾ ਚਾਹੀਦਾ।
ਗੱਲ ਵਧਦੀ ਗਈ। ਇਮਰਾਨ-ਕਾਮਰਾਨ ਸਮਝ ਰਹੇ ਸਨ ਕਿ ਉਹਨਾਂ ਦੀ ਮਾਂ ਰਣਜੀਤ ਨੂੰ ਛੱਡਣਾ ਨਹੀਂ ਚਾਹੁੰਦੀ। ਫ਼ੋਨ ਤੇ ਦੋਵਾਂ ਦੀ ਗੱਲ ਹੋਈ ਹੈ ਅਤੇ ਕੋਈ ਪਲਾਨ ਬਣਿਆ ਹੈ। ਇਸ ਕਰਕੇ ਉਹ ਘਰ ਮੁੜ ਆਈ ਅਤੇ ਘਰ ਦੇ ਬਾਹਰ ਮਨਮਾਨੀ ਕਰਨ ਦੀ ਛੋਟ ਚਾਹ ਰਹੀ ਹੈ।
ਇਮਰਾਨ-ਕਾਮਰਾਨ ਨੇ ਤੇਵਰ ਸਖਤ ਕੀਤੇ ਤਾਂ ਰਾਬੀਆ ਸ਼ਰਮ ਲਿਹਾਜ਼ ਭੁੱਲ ਗਈ, ਤੁਸੀਂ ਦੋਵੇ ਲੜਕੇ ਹੋ, ਲੜਕੇ ਵਾਂਗ ਰਹੋ। ਪਿਓ ਬਣਨ ਦੀ ਕੋਸ਼ਿਸ਼ ਨਾ ਕਰੋ। ਲੜਕਿਆਂ ਦੀ ਇਹ ਗੱਲ ਬਰਦਾਸ਼ਤ ਕਿੱਥੇ ਹੋਣੀ ਸੀ। ਆਪਸ ਵਿੱਚ ਸਲਾਹ ਕਰਕੇ ਉਹਨਾਂ ਨੇ ਮੰਨ ਲਿਾ ਕਿ ਉਹਨਾਂ ਦੀ ਮਾਂ ਬਦਚਲਣ ਹੋ ਗਈ ਹੈ। ਮਾਂ ਦੀ ਬਦਚਲਣੀ ਨਾਲ ਜ਼ਿੰਦਗੀ ਭਰ ਸ਼ਰਮਿੰਦਾ ਹੋਣ ਤੋਂ ਬਿਹਤਰ ਹੈ, ਉਸਨੂੰ ਜਾਨ ਤੋਂ ਮਰ ਦਿੱਤਾ ਜਾਵੇ। ਅੱਗੇ ਜੋ ਹੋਵੇਗਾ ਦੇਖਿਆ ਜਾਵੇਗਾ। ਨਤੀਜੇ ਵਜੋਂ ਇਮਰਾਨ ਅਤੇ ਕਾਮਰਾਨ ਨੇ ਗਲਾ ਦਬਾ ਕੇ ਰਾਬੀਆ ਦੀ ਹੱਤਿਆ ਕਰ ਦਿੱਤੀ। ਇਸਤੋਂ ਬਾਅਦ ਉਹਨਾਂ ਨੇ ਲਾਸ਼ ਬੋਰੇ ਵਿੱਚ ਭਰੀ ਅਤੇ ਕਿਸੇ ਵਹੀਕਲ ਨਾਲ ਬੋਰਾ ਲਿਜਾ ਕੇ ਚੂਨ ਨਦੀ ਦੇ ਪੁਲ ਦੇ ਹੇਠਾਂ ਸੁੱਟ ਆਏ।
ਪੁਲਿਸ ਪਨਕੀ ਨਹਿਰ ਵਿੱਚ ਮਿਲੀ ਰਣਜੀਤ ਦੀ ਲਾਸ਼ ਦੀ ਜਾਂਚ ਕਰ ਰਹੀ ਸੀ। ਉਸਦੀ ਹੱਤਿਆ ਤੋਂ ਪਹਿਲਾਂ ਹੀ ਰਾਬੀਆ ਦੀ ਹੱਤਿਆ ਦਾ ਭੇਦ ਖੁੱਲ੍ਹ ਗਿਆ।  ਰਾਬੀਆ ਦੀ ਲਾਸ਼ ਬਾਅਦ ਵਿੱਚ ਵੀ ਬਰਾਮਦ ਕੀਤੀ ਜਾ ਸਕਦੀ ਸੀ, ਪਹਿਲਾਂ ਇਹ ਪਤਾ ਲਗਾਉਣਾ ਜੀ ਕਿ ਰਣਜੀਤ ਦੀ ਹੱਤਿਆ ਕਿਵੇਂ ਹੋਈ। ਸੰਤੋਸ਼ ਸਿੰਘ ਨੇ ਇਸ ਬਾਰੇ ਇਮਰਾਨ ਨੂੰ ਪੁੱਛਿਆ, ਤਾਂ ਉਸਨੇ ਆਪਣੀਆਂ ਅੱਖਾਂ ਮੁੜ ਜ਼ੀਰੋ ਵਿੱਚ ਸਥਿਰ ਕਰ ਲਈਆਂ ਅਤੇ ਰਣਜੀਤ ਦੀ ਹੱਤਿਆ ਦੇ ਭੇਦ ਤੇ ਪਰਦਾ ਹਟਾਉਣ ਲੱਗਿਆ।ਰਾਬੀਆ ਦੀ ਲਾਸ਼ ਠਿਕਾਣੇ ਲਗਾਉਣ ਤੋਂ ਬਾਅਦ ਇਮਰਾਨ ਅਤੇ ਕਾਮਰਾਨ ਨੇ ਸੋਚਿਆ ਕਿ ਮਾਂ ਨੇ ਜੋ ਕੀਤਾ, ਉਸਦੀ ਸਜ਼ਾ ਦਿੱਤੀ ਜਾਵੇ। ਮਾਂ ਨੂੰ ਚਰਿੱਤਰਹੀਣ ਕਰਨ ਵਾਲੇ ਰਣਜੀਤ ਨੂੰ ਵੀ ਬਖਸ਼ਣਾ ਨਹੀਂ ਚਾਹੀਦਾ। ਉਸ ਤੋਂ ਬਾਅਦ ਉਹਨਾਂ ਦੋਵਾਂ ਨੇ ਰਣਜੀਤ ਦੀ ਵੀ ਹੱਤਿਆ ਦੀ ਯੋਜਨਾ ਬਣਾ ਲਈ।
31 ਦਸੰਬਰ ਨੂੰ ਇਮਰਾਨ ਅਤੇ ਕਾਮਰਾਨ ਨੇ ਰਣਜੀਤ ਨੂੰ ਫ਼ੋਨ ਕੀਤਾ, ਸਾਨੂੰ ਪਤਾ ਲੱਗਿਆ ਹੈ ਕਿ ਅੰਮੀ ਬਿਛੁਰ ਵਿੱਚ ਹੈ, ਉਸਨੂੰ ਮਨਾ ਕੇ ਲਿਆਉਣਾ ਹੈ। ਤੁਹਾਡੀ ਵਜ੍ਹਾ ਨਾਲ ਉਹ ਘਰ ਛੱਡ ਕੇ ਗਈ ਹੈ, ਇਸ ਕਰਕੇ ਤੁਸੀਂ ਵੀ ਸਾਡੇ ਨਾਲ ਚੱਲੋ।ਰਾਬੀਆ ਨਾਲ ਮੌਜ-ਮਸਤੀ ਕਰਨ ਦਾ ਫ਼ਿਰ ਤੋਂ ਰਸਤਾ ਖੁੱਲ੍ਹ ਗਿਆ, ਇਸ ਕਰਕੇ ਰਣਜੀਤ ਕਿਵੇਂ ਰੋਕਦਾ। ਉਹ ਰਾਜ਼ੀ ਹੋ ਗਿਆ। ਉਸਨੇ ਦੋਵੇਂ ਭਰਾਵਾਂ ਨੂੰ ਵੱਡਾ ਚੌਰਾਹਾ ਤੇ ਬੁਲਾ ਲਿਆ।
ਇਮਰਾਨ ਅਤੇ ਕਾਮਰਾਨ ਵੱਡਾ ਚੌਰਾਹੇ ਤੇ ਪਹੁੰਚੇ ਤਾਂ ਖੜਖੜੇ ਤੇ ਕੰਡੇ ਲੱਦੇ, ਰਣਜੀਤ ਥੋੜ੍ਹਾ ਦੇਰ ਵਿੱਚ ਉਥੇ ਪਹੁੰਚ ਗਿਆ। ਇਮਰਾਨ ਅਤੇ ਕਾਮਰਾਨ ਵੀ ਖੜਖੜੇ ਤੇ ਬੈਠ ਗਏ। ਖੜਖੜਾ ਰਾਵਤਪੁਰ ਵੱਲ ਚੱਲ ਪਿਆ। ਉਦੋਂ ਹੀ ਰਣਜੀਤ ਦੇ ਮੋਬਾਇਲ ਤੇ ਕ੍ਰਿਸ਼ਨਾ ਦੇਵੀ ਦਾ ਫ਼ੋਨ ਆਇਆ ਸੀ। ਕੰਡੇ ਉਤਾਰਨ ਤੋਂ ਬਾਅਦ ਉਹ ਤਿੰਨੇ ਬਿਠੁਰ ਗਏ। ਇਮਰਾਨ ਅਤੇ ਕਾਮਰਾਨ ਨੇ ਉਥੇ ਰਿਸ਼ਤੇਦਾਰੀ ਵਿੱਚ ਰਾਬੀਆ ਨੂੰ ਲੱਭਣ ਦਾ ਨਾਟਕ ਕੀਤਾ। ਰਾਬੀਆ ਨੂੰ ਕਿੱਥੇ ਮਿਲਣਾ ਸੀ। ਰਸਤੇ ਵਿੱਚ ਸ਼ਰਾਬ ਦਾ ਠੇਕਾ ਮਿਲਿਆ ਤਾਂ ਉਥੇ ਰੁਕ ਕੇ ਤਿੰਨਾਂ ਨੇ ਸ਼ਰਾਬ ਪੀਤੀ। ਉਸ ਤੋਂ ਬਾਅਦ ਕਾਨ੍ਹਪੁਰ ਮੁੜ ਚੱਲੇ।
ਬਲੂ ਬਰਡ ਦੇ ਕੋਲ ਸੁੰਨਸਾਨ ਦੇਖ ਕੇ ਰਣਜੀਤ ਨੇ ਪਿਸ਼ਾਬ ਕਰਨ ਲਈ ਖੜਖੜਾ ਰੋਕਿਆ ਤਾਂ ਇਮਰਾਨ ਅਤੇ ਕਾਮਰਾਨ ਨੂੰ ਹੱਤਿਆ ਕਰਨ ਦੇ ਲਈ ਉਹ ਥਾਂ ਢੁਕਵੀਂ ਲੱਗੀ।
ਰਣਜੀਤ ਬਾਥਰੂਮ ਆਦਿ ਕਰਕੇ ਮੁੜਿਆ ਹੀ ਸੀ ਕਿ ਇਮਰਾਨ ਅਤੇ ਕਾਮਰਾਨ ਉਸ ਤੇ ਟੁੱਟ ਪਏ। ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਗਾਲਾਂ ਦਿੰਦੇ ਹੋਏ ਕਿਹ, ਸਾਡੀ ਵਿਧਵਾ ਮਾਂ ਨੂੰ ਆਪਣੇ ਜਾਲ ਵਿੱਚ ਫ਼ਸਾਉਂਦੇ ਹੋਏ ਤੈਨੂੰ ਜ਼ਰਾ ਵੀ ਸ਼ਰਮ ਨਾ ਆਈ। ਰਣਜੀਤ ਆਪਣੀ ਸਫ਼ਾਈ ਵਿੱਚ ਬੋਲਿਆ, ਤੇਰੇ ਤੇ ਇਲਜ਼ਾਮ ਨਾ ਲਗਾਓ। ਆਪਣੀ ਮਾਂ ਨੂੰ ਪੁੱਛੋ ਕਿ ਕਿਸਨੇ ਕਿਸ ਨੂੰ ਫ਼ਸਾਇਆ। ਮੈਂ ਤਾਂ ਚੈਨ ਨਾਲ ਸੌਂ ਰਿਹਾ ਸੀ, ਉਥੇ ਮੇਰੇ ਬਿਸਤਰ ਵਿੱਚ ਵੜ ਆਈ ਸੀ। ਰਾਬੀਆ ਨੇ ਕਾਮੁਕ ਛੇੜਛਾੜ ਕੀਤੀ ਤਾਂ ਮੈਂ ਖੁਦ ਤੇ ਕਾਬੂ ਨਹੀਂ ਰੱਖ ਸਕਿਆ।ਛੁਰੀ ਖਰਬੂਜੇ ਤੇ ਡਿੱਗੇ ਜਾਂ ਖਰਬੂਜਾ ਛੁਰੀ ਤੇ, ਕਟਣਾ ਤਾਂ ਖਰਬੂਜ਼ੇ ਨੇ ਹੀ ਹੈ। ਇਮਰਾਨ ਅਤੇ ਕਾਮਰਾਨ ਨੇ ਰਣਜੀਤ ਦੀ ਕੋਈ ਦਲੀਲ ਨਹੀਂ ਸੁਣੀ। ਗਲਾ ਘੋਟ ਕੇ ਉਸਦੀ ਵੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਲਾਸ਼ ਪਨਕੀ ਨਹਿਰ ਵਿੱਚ ਸੁੱਟ ਕੇ ਖੜਖੜੇ ਨਾਲ ਘਰ ਮੁੜ ਆਏ ਸਨ। ਰੋਸ਼ਨਗਰ ਵਿੱਚ ਹੀ ਘਰ ਤੋਂ ਕੁਝ ਫ਼ਾਸਲੇ ਤੇ ਉਹਨਾਂ ਨੇ ਖੜਖੜਾ ਲਾਵਾਰਿਸ ਹਾਲਤ ਵਿੱਚ ਖੜ੍ਹਾ ਕਰ ਦਿੱਤਾ ਸੀ।ਮੁਖਬਰ ਦੀ ਸੂਚਨਾ ਦੇ ਆਧਾਰ ਤੇ ਕਾਮਰਾਨ ਨੂੰ ਵੀ ਬੰਦੀ ਬਣਾ ਲਿਆ ਗਿਆ। ਇਸ ਤੋਂ ਬਾਅਦ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਰਾਬੀਆ ਦਾ ਸੜਿਆ-ਗਲਾ ਲਾਸ਼ ਵੀ ਬਰਾਮਦ ਕਰ ਲਈ ਗਈ।

LEAVE A REPLY