download-300x150-1-300x150ਫ਼ਰਿਆਦ ਲੈ ਕੇ ਥਾਣੇ ਆਉਣ ਵਾਲੇ ਉਹ ਦੋ ਸਨ। ਇਕ ਬਜ਼ੁਰਗ ਔਰਤ ਅਤੇ ਇਕ ਲੜਕਾ। ਪੁਲਿਸ ਨੂੰ ਹੱਥ ਜੋੜ ਕੇ ਦੋਵਾਂ ਨੇ ਆਪਣੀ ਵਿੱਥਿਆ ਸੁਣਾਈ। ਲੜਕੇ ਦੇ ਬੁੱਲ੍ਹਾਂ ਤੇ ਚੁੱਪ ਛਾ ਗਈ। ਦੋਵੇਂ ਕੁਰਸੀਆਂ ਤੇ ਬੈਠੇ ਅਤੇ ਫ਼ਿਰ ਦੱਸਿਆ, ਸਰ ਮੇਰਾ ਨਾਂ ਚੰਦਨਪੁਰੀ ਹੈ। ਉਸਨੇ ਬਜ਼ੁਰਗ ਵੱਲ ਉਂਗਲੀ ਕੀਤੀ, ਇਹ ਮੇਰੀ ਪਤਨੀ ਪਿੰਕੀ ਦੀ ਨਾਨੀ ਦਾਕੂ ਦੇਵੀ ਹੈ। ਸਾਡੇ ਨਾਲ ਹੀ ਰਹਿੰਦਾ ਹੈ। ਸਾਕਦੜਾ ਪਿੰਡ ਵਿੱਚ ਸਾਡਾ ਘਰ ਹੈ। 22 ਜੂਨ ਤੋਂ ਮੇਰੀ ਪਤਨੀ ਪਿੰਕੀ ਲਾਪਤਾ ਹੈ। ਉਹ ਮੇਰੇ ਢਾਈ ਸਾਲ ਦੇ ਲੜਕੇ ਦੁਰਗੇਸ਼ ਉਰਫ਼ ਦਲੀਪ ਨੂੰ ਵੀ ਨਾਲ ਲੈ ਗਈ ਹੈ।
ਮੈਂ ਦਿੱਲੀ ਵਿੱਚ ਨੌਕਰੀ ਕਰਦਾ ਹਾਂ ਇਸ ਕਰਕੇ ਕੰਪਲੇਟ ਲਿਖਾਉਣ ਵਿੱਚ ਇਕ ਹਫ਼ਤਾ ਲੰਘ ਗਿਆ, ਕਿਉਂਕ ਮੈਂ ਉਥੋਂ ਆਇਆ ਹਾਂ। ਫ਼ਿਰ ਬਜ਼ੁਰਗ ਨੇ ਦੱਸਿਆ ਕਿ ਉਸਨੇ ਬਾਜ਼ਾਰ ਜਾ ਕੇ ਮੈਨੂੰ ਕਿਹਾ ਕਿ ਮੈਂ ਚੂੜੀਆਂ ਖਰੀਦਣੀਆਂ ਹਨ, ਮੈਂ ਥੋੜ੍ਹੀ ਖੁੱਲ੍ਹੀ ਥਾਂ ਤੇ ਬੈਠ ਗਈ। ਫ਼ਿਰ ਕੀ ਮੈਨੂੰ ਚਾਹ ਦਿਵਾ ਕੇ ਆਪ ਗੁੰਮ ਹੋ ਗਈ। ਮੈਂ ਉਸ ਨੂੰ ਕਾਫ਼ੀ ਲੱਭਿਆ ਅਤੇ ਅੱਜ ਤੱਕ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ। ਚੰਦਨ ਦੇ ਬਿਆਨ ਤੇ ਰਿਪੋਰਟ ਲਿਖੀ ਗਈ।
26 ਸਾਲਾ ਪਿੰਕੀ ਜ਼ਿਲ੍ਹਾ ਪਾਲੀ (ਰਾਜਸਥਾਨ) ਦੇ ਖਾਕਰ ਪਿੰਡ ਦੀ ਰਹਿਣ ਵਾਲੀ ਸੀ। ਉਸਦੇ ਮਾਤਾ-ਪਿਤਾ ਦੀਆਂ ਦੋ ਸੰਤਾਨਾਂ ਸਨ- ਵੱਡੀ ਸੋਨਮ ਅਤੇ ਛੋਟੀ ਪਿੰਕੀ। ਸੋਨਮ ਦਾ ਵਿਆਹ ਪਹਿਲਾਂ ਹੀ ਹੋ ਗਿਆ ਸੀ। ਇਸ ਦੇ ਤਿੰਨ ਸਾਲ ਬਾਅਦ ਪਿੰਕੀ ਦਾ ਵੀ ਵਿਆਹ ਕਰ ਦਿੱਤਾ ਗਿਆ। ਚੰਦਨ ਦਾ ਇਕ ਭਰਾ ਹੋਰ ਹੈ ਗੋਸਵਾਮੀ। ਉਸਦਾ ਪਿਤਾ ਫ਼ੂਲਪੁਰੀ ਇਕ ਨਿਕੰਮਾ ਅਤੇ ਸ਼ਰਾਬੀ ਸੀ। ਉਹ ਕਈ ਕਈ ਸਾਲ ਘਰੇ ਹੀ ਨਹੀਂ ਆਉਂਦਾ ਸੀ। ਪਰ ਚੰਦਨ ਇਕ ਜ਼ਿੰਮੇਵਾਰ ਲੜਕਾ ਸੀ, ਜੋ ਸਾਰਾ ਦਿਨ ਕੰਮ ਕਰਦਾ ਸੀ। ਕਸਬੇ ਵਿੱਚ ਉਸਨੂੰ ਆਪਣੇ ਯੋਗ ਕੰਮ ਨਾ ਮਿਲਿਆ ਤਾਂ ਉਹ ਦਿੱਲੀ ਵਿੱਚ ਕੰਮ ਕਰਨ ਲੱਗਿਆ।
ਵਿਆਹ ਤੋਂ ਇਕ ਸਾਲ ਬਾਅਦ ਪਿੰਕੀ ਦਲੀਪ ਨਾਂ ਦੇ ਬੱਚੇ ਦੀ ਮਾਂ ਬਣ ਗਈ। ਆਪਣੇ ਇਸ ਨੂੰ ਚੰਦਨ ਪਿਆਰ ਨਾਲ ਦੁਰਗੇਸ਼ ਕਹਿੰਦਾ ਸੀ। ਕੁਝ ਦਿਨਾਂ ਬਾਅਦ ਚੰਦਨ ਦੀ ਮਾਂ ਦੀ ਵੀ ਮੌਤ ਹੋ ਗਈ। ਉਸਦਾ ਵੱਡਾ ਭਰਾ ਵੀ ਕਿਸੇ ਹੋਰ ਸ਼ਹਿਰ ਵਿੱਚ ਰਹਿਣ ਲੱਗ ਪਿਆ। ਪਰਿਵਾਰ ਵਿੱਚ ਬਚੀ ਪਿੰਕੀ ਅਤੇ ਇਕ ਛੋਟਾ ਬੱਚਾ। ਇਸ ਕਰਕੇ ਉਸਨੇ ਆਪਣੀ ਨਾਨੀ ਦਾਕੂ ਦੇਵੀ ਨੂੰ ਬੁਲਾ ਕੇ ਨਾਲ ਰੱਖ ਲਿਆ। ਦੋਵੇਂ ਮਿਲ ਕੇ ਖੇਤੀਬਾੜੀ ਵੀ ਕਰਦੇ ਸਨ ਅਤੇ ਚੰਦਨ ਪਹਿਲਾਂ ਵਾਂਗ ਦਿੱਲੀ ਵਿੱਚ ਨੌਕਰੀ ਵੀ ਕਰਦਾ ਸੀ। ਦੋ ਚਾਰ ਮਹੀਨੇ ਬਾਅਦ ਉਹ ਪੰਜ-ਚਾਰ ਦਿਨ ਲਈ ਘਰੇ ਆ ਜਾਂਦਾ ਸੀ।
22 ਜੂਨ ਨੂੰ ਦਲੀਪ ਅਤੇ ਦਾਕੂ ਦੇਵੀ ਨੂੰ ਨਾਲ ਲੈ ਕੇ ਪਿੰਕੀ ਸ਼ਾਪਿੰਗ ਲਈ ਗਈ। ਦਾਕੂ ਨੂੰ ਚਾਹ ਦੀ ਦੁਕਾਨ ਤੇ ਬਿਠਾ ਕੇ ਉਹ ਚੂੜੀਆਂ ਦੀ ਦੁਕਾਨ ਤੇ ਕੀ ਗਈ, ਵਾਪਸ ਹੀ ਨਹੀਂ ਆਈ।
ਵਿਆਹੀ ਔਰਤ ਪਰਿਵਾਰ ਵਾਲਿਆਂ ਨੂੰ ਧੋਖਾ ਦੇ ਕੇ ਲਾਪਤਾ ਹੁੰਦੀ ਹੈ ਤਾਂ ਆਮ ਤੌਰ ਤੇ ਇਸਦਾ ਕਾਰਨ ਆਸ਼ਕੀ ਹੁੰਦੀ ਹੈ। ਕਿਸੇ ਕਾਰਨ ਵੱਸ ਇਸਤਰੀ ਦਾ ਮਨ ਪਤੀ ਤੋਂ ਉਚਾਟ ਹੋ ਜਾਵੇ ਅਤੇ ਪ੍ਰੇਮੀ ਨਾਲ ਨਵਾਂ ਘਰ ਵਸਾਉਣਾ ਚਾਹੁੰਦੀ ਹੈ। ਸਹੁਰੇ ਘਰ ਰਹਿ ਕੇ ਅਜਿਹਾ ਕਰ ਸਕਣਾ ਸੰਭਵ ਨਹੀਂ ਹੁੰਦਾ ਕਿਉਂਕਿ ਉਹ ਪਰਿਵਾਰ ਵਾਲਿਆਂ ਦੀ ਨਜ਼ਰ ਵਿੱਚ ਰਹਿੰਦੀ ਹੈ।
ਸਵਾਲ ਇਹ ਸੀ ਕਿ ਪਿੰਕੀ ਗਈ ਕਿਸ ਦੇ ਨਾਲ। ਪੇਕੇ ਅਤੇ ਸਹੁਰੇ ਪਿੰਡ ਪਿੰਕੀ ਦਾ ਚਰਿੱਤਰ ਚੰਗਾ ਸੀ। ਇਹਨਾਂ ਪਿੰਡਾਂ ਤੋਂ ਕੋਈ ਲੜਕਾ ਜਾਂ ਪੁਰਸ਼ ਵੀ ਲਾਪਤਾ ਨਹੀਂ ਸੀ। ਅਨੇਕਾਂ ਸੰਭਾਵੀ ਬਿੰਦੂਆਂ ਨੁੰ ਜਾਂਚ ਦਾ ਆਧਾਰ ਬਣਾ ਕੇ ਪੁਲਿਸ ਜਾਂਚ ਕਰਦੀ ਰਹੀ ਪਰ ਨਤੀਜਾ ਜ਼ੀਰੋ ਰਿਹਾ।
ਇੱਧਰ ਸੂਬੇ ਵਿੱਚ ਮਾਸੂਮ ਬੱਚਿਆਂ ਦੀ ਗੁੰਮਸ਼ੁਦਗੀ ਦੀਆਂ ਘਟਨਾਵਾਂ ਕਾਫ਼ੀ ਵੱਧ ਗਈਆਂ ਸਨ। ਸ਼ਾਸਨ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ। ਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਦੇ ਕੰਨ ਖਿੱਚੇ ਤਾਂ ਬੱਚਿਆਂ ਦਾ ਪਤਾ ਲਗਾਉਣ ਲਈ ਅਗਸਤ 2015 ਵਿੱਚ ਪੂਰੇ ਸੂਬੇ ਵਿੱਚ ਅਪਰੇਸ਼ਨ ਮੁਸਕਾਨ ਚਲਾਇਆ। ਰਾਜਸਥਾਨ ਦੇ ਸਾਰੇ ਜ਼ਿਲ੍ਹਿਆਂ ਅਤੇ ਥਾਣਿਆਂ ਦੀ ਪੁਲਿਸ ਇਸ ਮੁਹਿੰਮ ਵਿੱਚ ਜੁਟ ਗਈ ਸੀ।
ਪੁਲਿਸ ਮੂਹਰੇ ਪਿੰਕੀ ਨੂੰ ਲੱਭਣ ਦੀਆਂ ਸੰਭਾਵਨਾਵਾਂ ਕਈ ਸਨ। ਪੁਲਿਸ ਫ਼ਿਰ ਚੰਦਨ ਦੇ ਘਰ ਗਈ। ਪੁਲਿਸ ਨੇ ਘਰੇ ਦਾਕੂ ਤੋਂ ਫ਼ਿਰ ਪੁੱਛਿਆ। ਉਸਨੇ ਦੱਸਿਆ ਕਿ ਦੋ-ਤਿੰਨ ਮਹੀਨੇ ਪਿੰਕੀ ਨੂੰ ਲੱਭਣ ਤੋਂ ਬਾਅਦ ਚੰਦਨ ਆਪਣੀ ਨੌਕਰੀ ਤੇ ਚਲਾ ਗਿਆ ਹੈ। ਹੁਣ ਮੈਂ ਇਕੱਲੀ ਚੰਦਨ ਦੀ ਖੇਤੀ ਅਤੇ ਘਰ ਦੀ ਦੇਖਭਾਲ ਕਰਦੀ ਹਾਂ। ਪੁਲਿਸ ਨੇ ਟੋਕਿਆ- ਹੁਣ ਤੱਕ ਤਾਂ ਚੰਦਨ ਨੇ ਦੂਜਾ ਵਿਆਹ ਵੀ ਕਰ ਲਿਆ ਹੋਵੇਗਾ। ਦਾਕੂ ਨੇ ਦੱਸਿਆ ਕਿ ਚੰਦਨ ਅਜਿਹਾ ਲੜਕਾ ਨਹੀਂ ਹੈ। ਕੀ ਪਿੰਕੀ ਦਾ ਕੋਈ ਪ੍ਰੇਮੀ ਸੀ? ਇਸ ਦਰਮਿਆਨ ਸ਼ੱਕ ਪਿੰਕੀ ਦੇ ਸਹੁਰੇ ਫ਼ੂਲਪੁਰੀ ਵੱਲ ਵੀ ਗਿਆ। ਉਸ ਨੂੰ ਫ਼ੋਨ ਕੀਤਾ ਤਾਂ ਉਹ ਬੰਦ ਮਿਲਿਆ। ਪੁਲਿਸ ਨੂੰ ਪਤਾ ਲੱਗਿਆ ਕਿ ਇਹ ਨੰਬਰ ਤਾਂ ਬਹੁਤ ਪਹਿਲਾਂ ਦਾ ਬੰਦ ਹੋ ਚੁੱਕਾ ਹੈ। ਫ਼ੂਲਪੁਰੀ ਆਪਣਾ ਨੰਬਰ ਬਦਲਦਾ ਰਹਿੰਦਾ ਸੀ, ਇਸ ਕਰਕੇ ਪੁਲਿਸ ਨੇ ਉਸ ਦੇ ਮੋਬਾਇਲ ਨੂੰ ਟਰੇਸ ਕੀਤਾ। ਆਖਿਰ ਪੁਲਿਸ 20 ਜਨਵਰੀ ਨੂੰ ਅਹਿਮਦਾਬਾਦ ਪਹੁੰਚੀ ਅਤੇ ਫ਼ੂਲਪੁਰੀ ਨੂੰ ਪਕੜ ਲਿਆ। ਫ਼ੂਲਪੁਰੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਅਸਲੀਅਤ ਸਾਹਮਣੇ ਆ ਗਈ। ਉਹ ਵੀ ਹੈਰਾਨ ਕਰ ਦੇਣ ਵਾਲੀ ਅਸਲੀਅਤ।
ਕਈ ਸਾਲਾਂ ਬਾਅਦ ਫ਼ੂਲਪੁਰੀ 8 ਜੂਨ ਨੂੰ ਆਪਣੇ ਪਿੰਡ ਆਇਆ। ਉਦੋਂ ਉਸਨੂੰ ਇਹ ਪਤਾ ਨਹੀਂ ਸੀ ਕਿ ਚੰਦਨ ਦਾ ਵਿਆਹ ਹੋ ਚੁੱਕਾ ਹੈ। ਪਿੰਡ ਵਿੱਚ ਆਮ ਤੌਰ ਤੇ ਸਹੁਰੇ ਅਤੇ ਵੱਡੇ ਜੇਠ ਤੋਂ ਪਰਦਾ ਕਰਦੇ ਹਨ। ਪਿੰਕੀ ਹੀ ਉਸ ਨੂੰ ਚਾਹ ਪਾਣੀ ਵਗੈਰਾ ਦਿੰਦੀ ਸੀ।
ਫ਼ੂਲਪੁਰੀ ਦੀਆਂ ਨਜ਼ਰਾਂ ਲਗਾਤਾਰ ਪਿੰਕੀ ਦਾ ਪਿੱਛਾ ਕਰ ਰਹੀਆਂ ਸਨ। ਫ਼ੂਲਪੁਰੀ ਨੂੰ ਪਿੰਕੀ ਸਪਾਟ ਟਾਰਗੇਟ ਲੱਗਣ ਲੱਗੀ। ਕਾਮ ਇੱਛਾ ਦੀ ਪੂਰਤੀ ਦੇ ਲਈ ਉਸਨੇ ਪਿੰਕੀ ਨਾਲ ਗੱਲਬਾਤ ਅਤੇ ਸਰੀਰਕ ਛੇੜਛਾੜ ਆਰੰਭ ਕਰ ਦਿੱਤੀ। ਫ਼ੂਲਪੁਰੀ ਸਰੀਰ ਦਾ ਵੀ ਤਕੜਾ ਸੀ। ਪਤੀ ਤੋਂ ਦੂਰੀ ਪਿੰਕੀ ਨੂੰ ਵੀ ਤੰਗ ਕਰਦੀ ਸੀ। ਇਸ ਕਰਕੇ ਉਸ ਦਾ ਮਨ ਵੀ ਬਹਿਕਦਾ ਸੀ। ਉਸਨੇ ਸੋਚਿਆ, ਜੇਕਰ ਰਾਤ ਨੂੰ ਫ਼ੂਲਪੁਰੀ ਉਸਦੇ ਪਲੰਗ ਤੇ ਆ ਕੇ ਕੁਝ ਕਰਨ ਲੱਗਿਆ ਤਾਂ ਉਹ ਰੋਕੇਗੀ ਨਹੀਂ। ਵੈਸੇ ਵੀ ਇਹ ਘਰੇ ਜ਼ਿਆਦਾ ਟਿਕਣ ਵਾਲਾ ਨਹੀਂ ਹੈ, ਕੁਝ ਦਿਨ ਬਾਅਦ ਚਲਾ ਜਾਵੇਗਾ। ਇਸ ਤਰ੍ਹਾਂ ਉਸਦੀ ਦੇਹ ਤ੍ਰਿਪਤ ਹੋ ਜਾਵੇਗੀ ਅਤੇ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ। ਫ਼ੂਲਪੁਰੀ ਗੈਰ ਵੀ ਨਹੀਂ ਸੀ ਬਲਕਿ ਉਸਦਾ ਸਹੁਰਾ ਸੀ।
ਪਿੰਕੀ ਨੂੰ ਵਿਸ਼ਵਾਸ ਸੀ ਕਿ ਫ਼ੂਲਪੁਰੀ ਰਾਤ ਨੂੰ ਉਸਦੇ ਪਲੰਗ ਤੇ ਜ਼ਰੂਰ ਆਵੇਗਾ। ਸਮਰਪਣ ਕਰਨ ਲਈ ਉਹ ਵੀ ਮਾਨਸਿਕ ਅਤੇ ਸਰੀਰਕ ਤੌਰ ਤੇ ਤਿਆਰ ਸੀ। ਆਖਿਰ ਪਿੰਕੀ ਦੀ ਸੋਚ ਮੁਤਾਬਕ ਹੀ ਹੋਇਆ। ਉਸ ਰਾਤ ਤੋਂ ਦੋਵਾਂ ਨੂੰ ਸੈਕਸ ਦਾ ਅਜਿਹਾ ਚਸਕਾ ਪਿਆ ਕਿ ਮੌਕਾ ਮਿਲਣ ਤੇ ਉਹ ਦਿਨ ਵਿੱਚ ਵੀ ਕਾਮ ਇੱਛਾ ਸ਼ਾਂਤ ਕਰਨ ਲੱਗੇ। ਕੁਝ ਦਿਨਾਂ ਵਿੱਚ ਹੀ ਪਿੰਕੀ ਫ਼ੂਲਪੁਰੀ ਦੀ ਸ਼ਕਤੀ ਅਤੇ ਪੁਰਸ਼ਪਣ ਦੀ ਦੀਵਾਨੀ ਹੋ ਗਈ ਸੀ। ਪਤੀ ਅਤੇ ਘਰ ਵੀ ਛੱਡਣ ਲਈ ਤਿਆਰ ਹੋ ਗਈ। ਦੂਜੇ ਪਾਸੇ ਫ਼ੂਲਪੁਰੀ ਵੀ ਉਸਨੂੰ ਲਗਾਤਾਰ ਉਕਸਾਉਂਦਾ ਰਹਿੰਦਾ ਕਿ ਪਿੰਕੀ ਮੇਰੇ ਜੀਵਨ ਵਿੱਚ ਅਨੇਕਾਂ ਔਰਤਾਂ ਆਈਆਂ ਪਰ ਤੁਹਾਡਾ ਜਵਾਬ ਨਹੀਂ। ਜੀਵਨ ਅਤੇ ਸਾਥਣ ਦਾ ਸਹੀ ਮਾਅਨਾ ਮੈਂ ਅੱਜ ਹੀ ਦੇਖਿਆ ਹੈ। ਪਿੰਕੀ ਤੇ ਫ਼ੂਲਪੁਰੀ ਦਾ ਅਜਿਹਾ ਨਸ਼ਾ ਚੜ੍ਹਿਆ ਕਿ ਉਹ ਫ਼ੌਰਨ ਰਾਜੀ ਹੋ ਗਿਆ। ਘਰ ਤੋਂ ਭੱਜਣ ਦਾ ਦੋਵਾਂ ਨੇ ਪਲੈਨ ਵੀ ਬਣਾ ਲਿਆ। ਯੋਜਨਾ ਦੇ ਤਹਿਤ 21 ਜੂਨ ਨੂੰ ਫ਼ੂਲਪੁਰੀ ਸਾਕਦੜਾ ਤੋਂ ਚਲਿਆ ਗਿਆ। ਦੂਜੇ ਦਿਨ 22 ਜੂਨ ਨੂੰ ਪਿੰਕੀ ਘਰ ਵਿੱਚ ਰੱਖੀ ਨਕਦੀ ਅਤੇ ਗਹਿਣੇ ਲੈ ਕੇ ਉਸ ਦੇ ਨਾਲ ਜਾਣ ਲਈ ਤਿਆਰ ਹੋ ਗਈ। ਘਰ ਤੋਂ ਇਸ ਤਰ੍ਹਾਂ ਨਿਕਲਣਾ ਠੀਕ ਨਹੀਂ ਸੀ। ਅਖੀਰ ਉਸਨੇ ਬਾਜ਼ਾਰ ਜਾਣ ਦੇ ਬਹਾਨੇ ਆਪਣੀ ਨਾਨੀ ਦਾਕੂ ਨੂੰ ਨਾਲ ਲੈ ਲਿਆ। ਉਹ ਸਭ ਬਾਜ਼ਾਰ ਪਹੁੰਚੇ ਅਤੇ ਦਾਕੂ ਨੂੰ ਚਾਹ ਦੀ ਦੁਕਾਨ ਤੇ ਬਿਠਾ ਕੇ ਪਿੰਕੀ ਦਲੀਪ ਸਮੇਤ ਉਥੇ ਜਾ ਪਹੁੰਚੀ, ਜਿੱਥੇ ਫ਼ੂਲਪੁਰੀ ਉਸਦਾ ਇੰਤਜ਼ਾਰ ਕਰ ਰਿਹਾ ਸੀ।
ਫ਼ੂਲਪੁਰੀ ਪਿੰਕੀ ਅਤੇ ਦਲੀਪ ਨੂੰ ਆਪਣੇ ਨਾਲ ਸੋਨਾਈ ਲਾਖਾ ਲੈ ਗਿਆ। ਉਥੇ ਉਸਦਾ ਇਕ ਦੋਸਤ ਸੀ ਮੰਗਲਰਾਮ। ਉਸਦਾ ਇਕ ਮਕਾਨ ਖਾਲੀ ਪਿਆ ਸੀ। ਮੰਗਲਰਾਮ ਰਾਜਦਾਰ ਬਣਾ ਕੇ ਫ਼ੂਲਪੁਰੀ ਪਿੰਕੀ ਅਤੇ ਉਸਦੇ ਲੜਕੇ ਨਾਲ ਉਸੇ ਮਕਾਨ ਵਿੱਚ ਰਹਿਣ ਲੱਗਿਆ।
ਫ਼ੂਲਪੁਰੀ ਵਿਹਲੜ ਆਦਮੀ ਸੀ। ਪਿੰਕੀ ਜੋ ਪੈਸੇ ਨਾਲ ਲਿਆਈ ਸੀ, ਉਸ ਨਾਲ ਥੋੜ੍ਹਾ ਬਹੁਤਾ ਘਰ ਦਾ ਸਮਾਨ ਖਰੀਦਿਆ ਅਤੇ ਇਸ ਤੋਂ ਬਾਅਦ ਬੇਡਰ ਹੋ ਕੇ ਇਕੱਠੇ ਰਹਿਣ ਲੱਗੇ। ਫ਼ੂਲਪੁਰੀ ਕੋਈ ਕੰਮ ਧੰਦਾ ਤਾਂ ਕਰਦਾ ਨਹੀਂ ਸੀ। ਸ਼ਰਾਬ ਦਾ ਵੀ ਉਸਦਾ ਖਰਚਾ ਸੀ। ਪਿੰਕੀ ਦੇ ਲਿਆਂਦੇ ਪੈਸੇ ਖਰਚ ਹੋ ਗੲੈ ਤਾਂ ਉਹ ਉਸਦੇ ਗਹਿਣੇ ਵੇਚ ਕੇ ਖਰਚਾ ਚਲਾਉਣ ਲੱਗਿਆ। ਸਾਰੇ ਗਹਿਣੇ ਵੀ ਵਿਕ ਗੲੈ ਤਾਂ ਫ਼ੂਲਪੁਰੀ ਨੂੰ ਪਿੰਕੀ ਕਮਾਈ ਦਾ ਜ਼ਰੀਆ ਪ੍ਰਤੀਤ ਹੋਣ ਲੱਗੀ।
ਸੋਨਾਨੀ ਲਾਖਾ ਵਿੱਚ ਰਹਿਣ ਦੌਰਾਨ ਫ਼ੂਲਪੁਰੀ ਦੀ ਦੋਸਤੀ ਮੰਗਲਰਾਮ ਪਟੇਲ ਅਤੇ ਓਮਪ੍ਰਕਾਸ਼ ਪਟੇਲ ਅਤੇ ਓਮਪ੍ਰਕਾਸ਼ ਦੇਵਾਸੀ ਨਾਲ ਹੋ ਗਈ ਸੀ। ਤਿੰਨੇ ਇਕੱਠੇ ਬੈਠ ਕੇ ਸ਼ਰਾਬ ਪੀਂਦੇ। ਪੀਣ ਦੌਰਾਨ ਫ਼ੂਲਪੁਰੀ ਨੇ ਨੋਟ ਕੀਤਾ ਕਿ ਮੰਗਲਰਾਮ ਅਤੇ ਓਮਪ੍ਰਕਾਸ਼ ਦੀਆਂ ਅੱਖਾਂ ਪਿੰਕੀ ਤੇ ਹਨ। ਅੰ ਉਸਨੇ ਉਹਨਾਂ ਦੋਵਾਂ ਦੇ ਸਾਹਮਣੇ ਪ੍ਰਸਤਾਵ ਰੱਖਿਆ ਕਿ ਜੇਕਰ ਉਹ ਉਸਨੂੰ ਮੋਟੀ ਰਕਮ ਦੇਣ ਤਾਂ ਉਹ ਪਿੰਕੀ ਦੇ ਸ਼ਬਾਬ ਨਾਲ ਉਸਦੀ ਮੁਲਾਕਾਤ ਕਰਵਾ ਸਕਦਾ ਹੈ। ਦੋਵੇਂ ਰਾਜ਼ੀ ਹੋ ਗਏ ਤਾਂ ਇਕ ਰਾਮ ਫ਼ੂਲਪੁਰੀ ਨੇ ਪਿੰਕੀ ਨੂੰ ਧੋਖੇ ਨਾਲ ਨਸ਼ੇ ਦੀਆਂ ਗੋਲੀਆਂ ਖੁਲਾ ਦਿੱਤੀਆਂ ਅਤੇ ਦੋਵਾਂ ਤੋਂ ਉਸਦੀ ਇੱਜਤ ਲੁਟਵਾ ਦਿੱਤੀ।
ਹੋਸ਼ ਆਉਣ ਤੇ ਪਿੰਕੀ ਨੂੰ ਆਪਣੀ ਤਬਾਹੀ ਦਾ ਪਤਾ ਲੱਗਿਆ। ਤਾਂ ਉਸਨੇ ਜਾਣਿਆ ਕਿ ਜਿਸ ਫ਼ੂਲਪੁਰੀ ਨੁੰ ਉਹ ਆਪਣਾ ਸੁਖ ਮੰਨਦੀ ਸੀ, ਉਹ ਤਾਂ ਬਹੁਤ ਗਿਰਿਆ ਹੋਇਆ ਆਦਤੀ ਹੈ। ਉਸਦੇ ਦਿਲ ਦਿਮਾਗ ਵਿੱਚ ਸਿਰਫ਼ ਵਾਸਨਾ ਦੀ ਅੱਗ ਹੈ। ਉਸ ਦਿਨ ਪਿੰਕੀ ਬਹੁਤ ਪਛਤਾਈ ਕਿ ਥੋੜ੍ਹੀ ਦੇਰ ਦੇ ਆਨੰਦ ਲਈ ਉਹ ਪਤਿਤ ਹੋ ਗਈ ਅਤੇ ਘਰ ਤੋਂ ਭੱਜਣ ਦਾ ਉਸਨੂੰ ਪਛਤਾਵਾ ਹੋਇਆ।
ਹੁਣ ਉਹ ਪਤੀ ਦੇ ਕੋਲ ਜਾਣਾ ਚਾਹੁੰਦੀ ਸੀ ਪਰ ਜਾਂਦੀ ਵੀ ਕਿਵੇਂ, ਉਹ ਕਿਹੜਾ ਉਸਨੂੰ ਮੂੰਹ ਲਗਾਉਣ ਵਾਲਾ ਸੀ। ਅਖੀਰ ਫ਼ੂਲਪੁਰੀ ਦੇ ਨਾਲ ਰਹਿ ਕੇ ਇਸ ਆਸ ਨਾਲ ਜੁਲਮ ਸਹਿਣ ਕਰਦੀ ਸੀ ਕਿ ਕਦੀ ਤਾਂ ਫ਼ੂਲਪੁਰੀ ਦੀ ਮਾਨਵਤਾ ਜਾਗੇਗੀ।
ਫ਼ੂਲਪੁਰੀ ਦੇ ਮੂੰਹ ਨੂੰ ਪੈਸਿਆਂ ਦਾ ਲਹੂ ਲੱਗ ਚੁੱਕਾ ਸੀ। ਉਹ ਪਿੰਕੀ ਦੀ ਦੇਹ ਨੂੰ ਦੋਸਤਾਂ ਵਿੱਚਕਾਰ ਵੰਡਦਾ। ਪਿੰਕੀ ਨੇ ਵਿਰੋਧ ਕੀਤਾ ਤਾਂ ਉਸਨੇ ਪਿੰਕੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਬੋਲਿਆ, ਤੂੰ ਮੇਰੀ ਪ੍ਰਾਪਰਟੀ ਹੈਂ। ਜਿਵੇਂ ਚਾਹਾਂਗਾ, ਉਵੇਂ ਹੀ ਵਰਤਾਂਗਾ।
ਹੌਲੀ ਹੌਲੀ ਫ਼ੂਲਪੁਰੀ ਨੇ ਪਿੰਕੀ ਦੇ ਦੇਹ ਨੂੰ ਆਪਣੇ ਜਾਨਣ ਵਾਲੇ ਹੋਰ ਲੋਕਾਂ ਦੇ ਲਈ ਪੇਸ਼ ਕਰ ਦਿੱਤਾ। ਦਿਨ ਇਸੇ ਤਰ੍ਹਾਂ ਬੀਤਦੇ ਗਏ। ਇਯੇ ਦੇ ਨਾਲ ਪਿੰਕੀ ਦਾ ਗਰਭ ਵਧਦਾ ਗਿਆ। ਪੂਰੇ ਦਿਨਾਂ ਵਚ ਫ਼ੂਲਪੁਰੀ ਮੰਗਲਾਰਾਮ ਅਤੇ ਓਮਪ੍ਰਕਾਸ਼ ਤੋਂ ਪੈਸੇ ਲੈ ਕੇ ਪਿੰਕੀ ਨੂੰ ਉਹਨਾਂ ਦੀ ਹਵਸ ਮਿਟਾਉਣ ਦੇ ਲਈ ਬੇਵੱਸ ਕਰਦਾ। ਪਿੰਕੀ ਨੇ ਦੂਜੀ ਸੰਤਾਨ ਨੂੰ ਜਨਮ ਦਿੱਤਾ। ਉਹ ਵੀ ਮੁੰਡਾ ਹੀ ਸੀ। ਇਸ ਤੋਂ ਬਾਅਦ ਪਿੰਕੀ ਨੂੰ ਉਸ ਨਾਲ ਨਫ਼ਰਤ ਹੋ ਗਈ। ਉਹ ਉਸਦੀ ਕੈਦ ਵਿੱਚੋਂ ਨਿਕਲ ਕੇ ਭੱਜਣਾ ਚਾਹੁੰਦੀ ਸੀ ਅਤੇ ਪੁਲਿਸ ਕੋਲ ਜਾ ਕੇ ਸਭ ਨੂੰ ਜੇਲ੍ਹ ਭਿਜਵਾਉਣ ਦੀ ਧਮਕੀ ਦੇਣ ਲੱਗੀ।
ਪਿੰਕੀ ਦੀ ਧਮਕੀ ਕਾਰਨ ਸਾਰੇ ਡਰ ਗਏ। ਉਹਨਾਂ ਤਿੰਨਾਂ ਨੇ ਪਿੰਕੀ ਤੋਂ ਖਹਿੜਾ ਛੁਡਾਉਣ ਲਈ ਉਸਦੀ ਹੱਤਿਆ ਕਰਨ ਦੀ ਯੋਜਨਾ ਬਣਾਈ। ਇਸ ਸਾਜਿਸ਼ ਵਿੱਚ ਮੰਗਲਰਾਮ ਨੇ ਆਪਣੀ ਪਤਨੀ ਵਿਦਿਆ ਅਤੇ ਫ਼ੂਲਪੁਰੀ ਨੇ ਰਿਸ਼ਤੇ ਦੀ ਆਪਣੀ ਭਾਬੀ ਮਾਮੀ ਦੇਵੀ ਨੂੰ ਵੀ ਸ਼ਰੀਕ ਕਰ ਲਿਆ। ਯੋਜਨਾ ਦੇ ਤਹਿਤ ਫ਼ੂਲਪੁਰੀ ਨੇ 5 ਜੂਨ 2015 ਨੂੰ ਰਾਤ ਦੇ ਭੋਜਨ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਪਿੰਕੀ ਨੂੰ ਖੁਆ ਦਿੱਤੀਆਂ। ਭੋਜਨ ਲੈਣ ਤੋਂ ਬਾਅਦ ਪਿੰਕੀ ਡੂੰਘੀ ਨੀਂਦ ਸੌਂ ਗਈ ਤਾਂ ਵਿਦਿਆ ਅਤੇ ਮਾਮੀ ਦੇਵੀ ਨੇ ਉਸਨੂੰ ਪਕੜ ਲਿਆ। ਫ਼ੂਲਪੁਰੀ ਉਸਦੀ ਛਾਤੀ ਤੇ ਚੜ੍ਹ ਗਿਆ ਅਤੇ ਗਲਾ ਦਬਾਅ ਕੇ ਉਸਦੀ ਹੱਤਿਆ ਕਰ ਦਿੱਤੀ।
ਇਸ ਤੋਂ ਬਾਅਦ ਮੰਗਲਰਾਮ ਅਤੇ ਓਮਪ੍ਰਕਾਸ਼ ਦੇ ਸਹਿਯੋਗ ਨਾਲ ਲੱਗਭੱਗ ਢਾਈ ਸਾਲ ਦੇ ਦਲੀਪ ਅਤੇ ਕੇਵਲ 14 ਦਿਨ ਦੇ ਦੂਜੇ ਬੱਚੇ ਦੀ ਵੀ ਗਲਾ ਦਬਾਅ ਕੇ ਹੱਤਿਆ ਕਰ ਦਿੱਤੀ। ਹੱਤਿਆਵਾਂ ਤੋਂ ਪਹਿਲਾਂ ਹੀ ਮਾਮੀ ਦੇਵੀ ਦੇ ਖੇਤ ਵਿੱਚ ਡੂੰਘਾ ਖੱਡਾ ਪੁੱਟ ਲਿਆ ਸੀ। ਪੰਜੇ ਦੋਸ਼ੀਆਂ ਨੇ ਤਿੰਨੇ ਲਾਬਾਂ ਉਥੇ ਦਫ਼ਨਾ ਦਿੱਤੀਆਂ। ਲਾਸ਼ਾਂ ਜਲਦੀ ਗਲ ਜਾਣ, ਇਸ ਲਈ ਨਮਕ ਵੀ ਸੁੱਟ ਦਿੱਤਾ। ਇਸ ਤੋਂ ਬਾਅਦ ਪੁੱਟੇ ਖੱਡੇ ਉਤੇ ਭਾਰੀ ਪੱਥਰ ਅਤੇ ਕੰਡੇ ਸੁੱਟ ਦਿੱਤੇ ਤਾਂ ਜੋ ਕੋਈ ਮੁਰਦਾਖੋਰ ਜਾਨਵਰ ਜ਼ਮੀਨ ਪੁੱਟ ਕੇ ਲਾਸ਼ਾਂ ਨਾ ਕੱਢ ਲਵੇ।  ਫ਼ੂਲਪੁਰੀ ਦੇ ਖੁਲਾਸੇ ਤੋਂ ਬਾਅਦ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਹਿਮਦਾਬਾਦ ਵਿੱਚ ਕਾਨੂੰਨੀ ਖਾਨਾਪੂਰਤੀ ਪੂਰੀ ਕਰਕੇ ਪੁਲਿਸ ਉਹਨਾਂ ਨੂੰ ਪਾਲੀ ਲੈ ਗਈ। ਫ਼ੂਲਪੁਰੀ ਦੀ ਨਿਸ਼ਾਨਦੇਹੀ ਤੇ ਲਾਸ਼ਾਂ ਵੀ ਬਰਾਮਦ ਕਰ ਲਈਆਂ ਗਈਆਂ।

LEAVE A REPLY