download-300x150ਬੁਢਾਪਾ ਕੇਵਲ ਸਰੀਰ ਨਹੀਂ ਬਲਕਿ ਦਿਮਾਗ ਤੇ ਵੀ ਡੂੰਘਾ ਅਸਰ ਪਾਉਂਦਾ ਹੈ। ਸੋਚਣ ਦੀ ਤਾਕਤ ਘੱਟ ਹੋ ਜਾਂਦੀ ਹੈ ਅਤੇ ਇਨਸਾਨ ਬਹੁਤ ਕੁਝ ਭੁੱਲਣ ਲੱਗਦਾ ਹੈ। ਸ਼ੇਖ ਮੁਹੰਮਦ 75 ਸਾਲ ਦਾ ਹੋ ਗਿਆ ਸੀ। ਬੁਢੇਪੇ ਨੇ ਉਹਨਾ ਦਾ ਦਿਮਾਗ ਸ਼ਿਥਿਲ ਅਤੇ ਯਾਦਾਸ਼ਤ ਖਰਾਬ ਕਰ ਦਿੱਤੀ ਸੀ। ਨਵੰਬਰ 2015 ਨੂੰ ਉਹ ਆਪਣੀ ਟਾਲ ਤੇ ਜਾਣ ਲਈ ਘਰੋਂ ਨਿਕਲਣ ਲੱਗਿਆ ਤਾਂ ਉਹਨਾਂ ਨੂੰ ਲੱਗਿਆ ਕਿ ਉਹ ਕੁਝ ਭੁੱਲ ਗਿਆ ਹੈ।
ਬਹੁਤ ਸੋਚਣ ਦੇ ਬਾਵਜੂਦ ਉਹਨਾਂ ਨੂੰ ਯਾਦ ਨਾ ਆਇਆ ਕਿ ਕੀ ਭੁੱਲ ਗਿਆ। ਨੌਕਰ ਪਹਿਲਾਂ ਹੀ ਟਾਲ ਦੀ ਚਾਬੀ ਲੈ ਗਿਆ ਸੀ। ਇੱਥੇ ਸਾਫ ਸਫਾਈ ਵੀ ਉਸਨੇ ਕਰ ਦਿੱਤੀ ਸੀ। ਜਦੋਂ ਗਾਹਕ ਅਤੇ ਵਪਾਰੀ ਆਉਣ ਲੱਗੇ, ਤਾਂ ਸ਼ੇਖ ਮੁਹੰਮਦ ਨੂੰ ਯਾਦ ਆਇਆ ਕਿ ਹਿਸਾਬ-ਕਿਤਾਬ ਦੀ ਕਾਪੀ ਲਿਆਉਣਾ ਭੁੱਲ ਗਿਆ ਹੈ।
ਸ਼ੇਖ ਮੁਹੰਮਦ ਨੂੰ ਯਾਦ ਆਇਆ ਕਿ ਘਰੇ ਉਹਨਾਂ ਨੂੰ ਕੁਝ ਭੁੱਲਣ ਦਾ ਅਹਿਸਾਸ ਤਾਂ ਹੋ ਗਿਆ ਸੀ ਪਰ ਯਾਦ ਨਹੀਂ ਆ ਰਿਹਾ ਸੀ।ਜ਼ਿਲ੍ਹਾ ਉਤਰ 24 ਪਰਗਨਾ ਵਿਚ ਟੀਟਾਗੜ੍ਹ ਥਾਣੇ ਅਧੀਨ ਇਕ ਮੁਹੱਲਾ ਹੈ ਮਸਜਿਦ ਬਾਡੀ, ਇੱਥੇ ਹੀ ਰਹਿੰਦੇ ਸਨ ਸ਼ੇਖ ਮੁਹੰਮਦ ਉਸਦੇ ਤਿੰਨ ਲੜਕੇ ਸਨ- ਸ਼ੇਖ ਮੋਤੀਆ, ਅਨਵਾਰ ਅਤੇ ਬਬਲੂ। ਵੱਡੇ ਮੁੰਡੇ ਦੇ ਵਿਆਹ ਹੋਇਆ ਤਾਂ ਉਹ ਅਲੱਗ ਰਹਿਣ ਲੱਗ ਪਿਆ। ਮੋਤੀਆਰ ਦਾ ਮੁੰਡਾ ਸੀ ਸ਼ੇਖ ਸ਼ਾਹਜਾਨ ਜੋ ਟਰੱਕ ਡਰਾਈਵਰ ਸੀ। ਹੁਣ ਸ਼ੇਖ ਮੁਹੰਮਦ ਦੀ ਇੱਛਾ ਸੀ ਕਿ ਉਹ ਸ਼ਾਹਜਾਨ ਦਾ ਵਿਆਹ ਵੀ ਦੇਖ ਲਵੇ। ਦੋਵਾਂ ਦੀ ਇਹ ਇੱਛਾ ਪੂਰੀ ਵੀ ਹੋਈ। ਸਲਮਾ ਨਾਂ ਦੀ ਲੜਕੀ ਨਾਲ ਉਸਦਾ ਵਿਆਹ ਹੋ ਗਿਆ। ਸਲਮਾ ਨੇ ਘਰ ਦਾ ਸਾਰਾ ਕੰਮ ਸੰਭਾਲ ਲਿਆ। ਉਸ ਦਿਨ 27 ਨਵੰਬਰ ਨੂੰ ਵੀ ਸਲਮਾ ਨੇ ਸ਼ੇਖ ਮੁਹੰਮਦ ਨੂੰ ਨਾਸ਼ਤਾ ਕਰਵਾ ਕੇ ਟਾਲ ਤੇ ਭੇਜਿਆ ਸੀ। ਉਸ ਦਿਨ ਸ਼ਾਹਜਾਨ ਟਰੱਕ ਲੈ ਕੇ ਉੜੀਸਾ ਗਿਆ ਸੀ। ਮੋਤੀਆਰ ਦੀ ਤਬੀਅਤ ਖਰਾਬ ਸੀ, ਇਸ ਕਰਕੇ ਉਹ ਵੀ ਹਸਪਤਾਲ ਗਿਆ ਸੀ।
ਲੱਗਭੱਗ ਪੌਣੇ ਘੰਟੇ ਬਾਅਦ ਟਾਲ ਤੇ ਯਾਦ ਆਇਆ ਕਿ ਡਾਇਰੀ ਰਹਿ ਗਈ ਹੈ। ਇਸ ਕਰਕੇ ਉਹ ਗਾਹਕਾਂ ਨੂੰ ਰੁਕੇ ਰਹਿਣ ਲਈ ਕਹਿ ਕੇ ਡਾਇਰੀ ਲੈਣ ਘਰ ਚਲਿਆ ਆਇਆ। ਲੱਗਭੱਗ ਅੱਧੇ ਘੰਟੇ ਬਾਅਦ ਮੁਹੱਲੇ ਵਿਚ ਚੀਖਾਂ ਗੂੰਜਣ ਲੱਗੀਆਂ। ਇਹ ਚੀਖਾਂ ਸਲਮਾ ਦੀਆਂ ਸਨ। ਚੀਖਾਂ ਸੁਣ ਕੇ ਪੜੌਸੀ ਵੀ ਦੌੜੇ ਆਏ ਤਾਂ ਦੇਖਿਆ ਕਿ ਬੁੱਢੇ ਸ਼ੇਖ ਮੁਹੰਮਦ ਖੂਨ ਵਿਚ ਲੱਥਪੱਥ ਮਰੇ ਪੲੈ ਸਨ ਅਤੇ ਸਲਮਾ ਪਾਗਲਾਂ ਵਾਂਗ ਚੀਖ ਰਹੀ ਸੀ। ਸਾਰਾ ਮੁਹੱਲਾ ਇਕੱਠਾ ਹੋ ਗਿਆ। ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਲਾਸ਼ ਦਾ ਮੁਆਇਨਾ ਕੀਤਾ ਤਾਂ ਪਾਇਆ ਕਿ ਉਸਦੇ ਗਲੇ ਵਿਚ ਅਨੇਕਾਂ ਜ਼ਖਮ ਸਨ ਅਤੇ ਗਲਾ ਕੱਟਿਆ ਹੋਇਆ ਵੀ ਸੀ।
ਸ਼ੇਖ ਮੁਹੰਮਦ ਜਦੋਂ ਟਾਲ ਤੋਂ ਵਾਪਸ ਆਇਆ ਤਾਂ ਆਪਣੇ ਕਮਰੇ ਵਿਚ ਗਿਆ ਤਾਂ ਜੋ ਡਾਇਰੀ ਚੁੱਕ ਸਕੇ। ਉਦੋਂ ਹੀ ਤਿੰਨ ਬਦਮਾਸ਼ ਘਰ ਵੜ ਆਏ ਅਤੇ ਉਹਨਾਂ ਨੇ ਆਪਣੇ ਚਿਹਰੇ ਢਕੇ ਹੋੲੈ ਸਨ। ਸਲਮਾ ਨੇ ਲੰਮਾ ਸਾਹ ਲੈਂਦਿਆਂ ਪੁਲਿਸ ਨੂੰ ਦੱਸਿਆ ਕਿ ਘਰ ਵਿਚ ਦਾਖਲ ਹੁੰਦੇ ਹੀ ਬਦਮਾਸ਼ਾਂ ਨੇ ਦਾਦਾ ਜੀ ਦਾ ਮੂੰਹ ਦਬਾਹਿਟਾ ਅਤੇ ਚਾਕੂ-ਛੁਰੇ ਨਾਲ ਉਹਨਾਂ ਤੇ ਵਾਰ ਕਰਨ ਲੱਗੇ। ਮੈਂ ਸਹੁਰੇ ਨੂੰ ਬਚਾਉਣ ਲਈ ਉਹਨਾਂ ਵੱਲ ਵਧੀ ਤਾਂ ਮੈਂ ਵੀ ਚਾਕੂ ਦੇ ਵਾਰ ਨਾਲ ਜ਼ਖਮੀ ਹੋ ਗਈ। ਇਕ ਬਦਮਾਸ਼ ਨੇ ਮੇਰੇ ਵੱਲ ਚਾਕੂ ਕਰਕੇ ਮੈਨੂੰ ਰੋਕ ਲਿਆ। ਦੂਜੇ ਨੇ ਦਾਦਾ ਜੀ ਤੇ ਹਮਲੇ ਜਾਰੀ ਰੱਖੇ। ਪੁਲਿਸ ਸਾਰੀ ਵਾਰਦਾਤ ਨੂੰ ਆਸਾਨੀ ਨਾਲ ਸੁਣ ਰਹੀ ਸੀ। ਸਲਮਾ ਨਾ ਪੱਟੀ ਖੋਲ੍ਹ ਕੇ ਜ਼ਖਮ ਦਿਖਾਉਣਾ ਚਾਹੁੰਦੀ ਸੀ ਅਤੇ ਨਾ ਹੀ ਉਸਦਾ ਵਿਰੋਧ ਕੰਮ ਆਇਆ। ਲੇਡੀ ਕਾਂਸਟੇਬਲ ਨੇ ਉਸਦੇ ਹੱਥਾਂ ਤੇ ਪੱਟੀ ਖੋਲ੍ਹਣ ਲਈ ਕਿਹਾ। ਸਲਮਾ ਦੇ ਕਿਸੇ ਵੀ ਹੱਥ ਤੇ ਚਾਕੂ ਦਾ ਜ਼ਖਮ ਨਹੀਂ ਸੀ। ਇਸ ਤੋਂ ਇਹ ਸਪਸ਼ਟ ਹੋ ਗਿਆ ਕਿ ਉਹ ਝੂਠ ਬੋਲ ਰਹੀ ਹੈ।
ਆਖਿਰ ਪੁਲਿਸ ਦੇ ਦਬਕੇ ਅੱਗੇ ਉਸਦਾ ਸਿਰ ਝੁਕ ਗਿਆ ਅਤੇ ਅੱਖਾਂ ਤੋਂ ਅੱਥਰੂ ਟਪਕਣ ਲੱਗੇ। ਇਯ ਤੋਂ ਬਾਅਦ ਉਸਨੇ ਬੋਲਣਾ ਆਰੰਭ ਕੀਤਾ ਤਾਂ ਕੋਈ ਵੀ ਗੱਲ ਭੇਦ ਨਾ ਰਹਿ ਗਈ। ਸ਼ੇਖ ਮੁਹੰਮਦ ਦੀ ਪਸੰਦੀਦਾ ਨੂੰਹ ਹੀ ਉਸਦੇ ਲਈ ਕਾਲ ਦਾ ਸਬੱਬ ਬਣੀ। ਸਲਮਾ ਨੇ ਨੌਜਵਾਨ ਅਵਸਥਾ ਦੇ ਪਹਿਲੇ ਪੱਧਰ ਤੇ ਹੀ ਕਦਮ ਰੱਖਿਆ ਸੀ ਕਿ ਉਸਦੀਆਂ ਅੱਖਾਂ ਸਮਰੂਲ ਨਾਲ ਚਾਰ ਹੋ ਗਈਆਂ। ਪ੍ਰੇਮ ਵਿਚ ਵਾਸਨਾ ਦਾ ਘਾਲਮੇਲ ਹੋ ਜਾਵੇ ਤਾਂ ਉਸਨੂੰ ਲੁਕੋਣਾ ਬਹੁਤ ਮੁਸ਼ਕਿਲ ਹੁੰਦਾ ਹੈ। ਪਹਿਲਾਂ ਤਾਂ ਸਲਮਾ ਪਿਆਰ ਵਿਚ ਸਮਰੂਲ ਦੀ ਦੀਵਾਨੀ ਸੀ ਪਰ ਜਦੋਂ ਸਰੀਰਕ ਸਬੰਧ ਬਣਿਆ ਤਾਂ ਦੇਹ ਸੁਖ ਦੇ ਲਈ ਲਲਚਾਈ ਗਈ। ਨਤੀਜਾ ਇਹ ਹੋਇਆ ਕਿ ਮੁਹੱਲੇ ਵਿਚ ਸਭ ਨੂੰ ਖਬਰ ਹੋ ਗਈ ਕਿ ਸਲਮਾ ਅਤੇ ਸਮਰੂਲ ਵਿਚ ਆਸ਼ਕੀ ਹੈ। ਸਮਰੂਲ ਬਿਰਾਦਰੀ ਦਾ ਲੜਕਾ ਸੀ। ਉਸਦਾ ਘਰ-ਪਰਿਵਾਰ ਵੀ ਠੀਕ ਸੀ। ਵੈਸੇ ਇਕ ਪਾਸੇ ਉਹ ਬੇਰੁਜ਼ਗਾਰ ਅਤੇ ਨਿਕੰਮਾ ਸੀ। ਪਰਿਵਾਰ ਵਾਲਿਆਂ ਨੇ ਉਸਨੂੰ ਕਈ ਕੰਮਾਂ ਵਿਚ ਲਗਾਇਆ ਪਰ ਕਿਸੇ ਕੰਮ ਵਿਚ ਉਸਦਾ ਦਿਲ ਨਹੀਂ ਲੱਗਦਾ ਸੀ। ਇਹੀ ਕਾਰਨ ਸੀ ਕਿ ਸਲਮਾ ਦੇ ਪਰਿਵਾਰ ਵਾਲਿਆਂ ਨੇ ਉਸਦਾ ਹੱਥ ਸਮਰੂਲ ਦੇ ਹੱਕ ਵਿਚ ਦੇਣ ਤੋਂ ਇਨਕਾਰ ਕਰ ਦਿੱਤਾ।
ਇਤਫਾਕ ਵੱਸ ਉਹਨਾਂ ਦਿਨਾਂ ਵਿਚ ਕਿਸੇ ਵਾਕਫਕਾਰ ਦੇ ਜ਼ਰੀਏ ਸ਼ੇਖ ਮੁਹੰਮਦ ਸਲਮਾ ਦੇ ਘਰ ਪਹੁੰਚੇ। ਪਹਿਲੀ ਨਜ਼ਰ ਵਿਚ ਉਹਨਾਂ ਨੇ ਸਲਮਾ ਨੂੰ ਆਪਣੇ ਪੋਤੇ ਸ਼ਾਹਜਾਨ ਦੇ ਲਈ ਪਸੰਦ ਕਰ ਲਿਆ। ਸਲਮਾ ਦੇ ਵਾਕਫਕਾਰਾਂ ਨੂੰ ਵੀ ਘਰ-ਬਾਰ ਠੀਕ ਲੱਗਿਆ। ਅੰਤ ਦੋਵਾਂ ਦਾ ਰਿਸ਼ਤਾ ਤਹਿ ਹੋ ਗਿਆ ਅਤੇ ਨਿਕਾਹ ਅਗਸਤ 2015 ਵਿਚ ਮੁਕੱਰਰ ਹੋ ਗਿਆ।
ਸਲਮਾ ਦੇ ਅਰਮਾਨਾਂ ਤੇ ਬਿਜਲੀ ਜਿਹੀ ਫੈਲ ਗਈ। ਜਿੰਨਾ ਸੰਭਵ ਹੋ ਸਕੇ ਉਸ ਨੇ ਕੋਸ਼ਿਸ਼ ਕੀਤੀ ਪਰ ਪਰਿਵਾਰ ਦੀ ਨਾ ਚੱਲੀ। ਪਰਿਵਾਰ ਤੇ ਦਬਾਅ ਪਾ ਕੇ ਵੀ ਸਲਮਾ ਰਿਸ਼ਤਾ ਤੁੜਵਾਉਣ ਵਿਚ ਸਫਲ ਨਾ ਹੋ ਸਕੀ ਤਾਂ ਸਮਰੂਲ ਨੂੰ ਮੁਹੱਬਤ ਦਾ ਵਾਸਤਾ ਦੇ ਕੇ ਉਕਸਾਉਣੀ ਲੱਗੀ, ਅਸੀਂ ਇੱਥੇ ਰਹੇ ਤਾਂ ਸ਼ਾਹਜਾਨ ਨਾਲ ਮੇਰਾ ਵਿਆਹ ਕਰ ਦਿੱਤਾ ਜਾਵੇਗਾ ਅਤੇ ਤੁਸੀਂ ਹੱਥ ਮਲਦੇ ਰਹਿ ਜਾਓਗੇ। ਮੈਨੂੰ ਅਤੇ ਆਪਣੀ ਮੁਹੱਬਤ ਨੂੰ ਪਾਉਣਾ ਚਹੁੰਦੇ ਹੋ ਤਾਂ ਚਲੀ, ਇੱਥੋਂ ਕਿਤੇ ਦੂਰ ਭੱਜ ਚੱਲੀਏ।
ਰੋਜ਼ੀ-ਰੋਟੀ ਦੇ ਚੱਕਰ ਵਿਚ ਸਮਰੂਲ ਨਿਕੰਮਾ ਸੀ ਹੀ, ਇਸ਼ਕ ਦੇ ਮੋਰਚੇ ਤੇ ਵੀ ਨਿਕੰਮਾ ਅਤੇ ਬੁਜ਼ਦਿਲ ਸਾਬਤ ਹੋਇਆ। ਸਲਮਾ ਮੈਂ ਤੈਨੂੰ ਕਿਤੇ ਭਜਾ ਕੇ ਲੈ ਜਾਵਾਂ। ਨਾ ਮੇਰੇ ਕੋਲ ਪੈਸਾ ਹੈ, ਨਾ ਹੱਥ ਵਿਚ ਕੋਈ ਹੁਨਰ ਹੈ। ਤੈਨੂੰ ਰੱਖਾਂਗਾ ਕਿੱਥੇ, ਕਿਵੇਂ ਖੁਆਵਾਂਗਾ। ਅੱਲਾ ਨੂੰ ਮਨਜ਼ੂਰ ਨਹੀਂ ਕਿ ਅਸੀਂ ਹਮੇਸ਼ਾ ਦੇ ਲਈ ਇਕ ਹੋ ਜਾਈਏ। ਤੁਸੀਂ ਵਿਆਹ ਸ਼ਾਹਜਾਨ ਨਾਲ ਕਰ ਲੈਣਾ, ਪਿਆਰ ਦਾ ਰਿਸ਼ਤਾ ਮੇਰੇ ਨਾਲ ਨਿਭਾਉਂਦੇ ਰਹਿਣਾ।
ਮਨ ਹੀ ਮਨ ਵਿਚ ਸਮਰੂਲ ਨੂੰ ਕੋਸਦੇ ਹੋਏ ਸਲਮਾ ਘਰ ਮੁੜ ਗਈ, ਪਿਆਰ ਦੇ ਪਲਾਂ ਵਿਚ ਸਮਰੂਲ ਅਸਾਮਾਨ ਤੋਂ ਚੰਦ ਤਾਰੇ ਤੋੜ ਲਿਆਉਣ, ਹਿਮਾਲਿਆ ਤੋਂ ਲਿਆਉਣ ਦੀਆਂ ਗੱਲਾਂ ਕਰਦਾ ਸੀ ਪਰ ਜਲਦੀ ਹੀ ਉਸਦੀ ਹਵਾ ਨਿਕਲ ਗਈ।
ਸਲਮਾ ਨੇ ਆਪਣਾ ਮੁਕੱਦਰ ਪਰਿਵਾਰ ਵਾਲਿਆਂ ਦੀ ਮਰਜ਼ੀ ਦੇ ਹਵਾਲੇ ਕਰ ਦਿੱਤਾ। ਇਨਸਾਨ ਨੂੰ ਉਸਦੀ ਚਾਹਤ ਦੀ ਹਰ ਰੋਜ਼ ਮਿਲਦੀ ਵੀ ਨਹੀਂ। ਕਰ ਲੈਂਦੀ ਹਾਂ ਸ਼ਾਹਜਾਨ ਨਾਲ ਨਿਕਾਹ ਕਬੂਲ। ਕਿਸਮਤ ਵਿਚ ਜੋ ਹੋਵੇਗਾ, ਦੇਖਿਆ ਜਾਵੇਗਾ।
ਅਗਸਤ ਮਹੀਨੇ ਵਿਚ ਇਕ ਦਿਨ ਸ਼ਾਹਜਾਨ ਦੀ ਬਰਾਤ ਆਈ, ਨਿਕਾਹ ਹੋਇਆ ਅਤੇ ਸਲਮਾ ਉਸਦੀ ਪਤਨੀ ਬਣ ਗਈ। ਬਰਾਤੀਆਂ ਨੂੰ ਭੋਜਨ ਆਦਿ ਕਰਵਾਉਣ ਤੋਂ ਬਾਅਦ ਸਲਮਾ ਨੂੰ ਸ਼ਾਹਜਾਨ ਦੇ ਨਾਂਲ ਵਿਦਾ ਕਰ ਦਿੱਤਾ ਗਿਆ। ਸਲਮਾ ਮਜਸਿਦ ਬਾਡੀ ਸਥਿਤ ਆਪਣੇ ਸਹੁਰੇ ਆ ਗਈ। ਉਸੇ ਦਿਨ ਸੁਹਾਗ ਰਾਤ ਹੋਈ।
ਸ਼ਾਹਜਾਨ ਸਲਮਾ ਨਾਲ ਬਿਹਤਰੀਨ ਤਰੀਕੇ ਨਾਲ ਪੇਸ਼ ਆਇਆ। ਜਿੱਥੇ ਪਿਆਰ ਅਤੇ ਨਜ਼ਾਦਕ ਦੀ ਜ਼ਰੂਰਤ ਹੋਈ, ਉਥੇ ਪਿਆਰ ਅਤੇ ਨਜ਼ਾਕਤ ਨਾਲ ਪੇਸ਼ ਆਇਆ ਅਤੇ ਜਿੱਥੇ ਤਾਕਤ ਅਤੇ ਬਲ ਜ਼ਰੂਰੀ ਸੀ, ਉਥੇ ਉਸਦੀ ਵਰਤੋਂ ਕੀਤੀ।
ਸਲਮਾ ਦੀ ਤਬੀਅਤ ਮਸਤ ਹੋ ਗਈ। ਇਸਦੀ ਇਕ ਵਜ੍ਹਾ ਇਹ ਵੀ ਸੀ ਕਿ ਕਾਜੀਪਾੜਾ ਵਿਚ ਉਹ ਸਮਰੂਲ ਦੇ ਨਾਲ ਕਿਤੇ ਦੇਹ ਸੰਗਮ ਕਰਦੀ ਸੀ ਤਾਂ ਮਨ ਵਿਚ ਭੈਅ ਬਣਿਆ ਰਹਿੰਦਾ ਸੀ ਕਿ ਕੋਈ ਆ ਨਾ ਜਾਵੇ, ਕੋਈ ਦੇਖ ਨਾ ਲਵੇ। ਇੱਥੇ ਅਜਿਹਾ ਕੋਈ ਭੈਅ ਨਹੀਂ ਸੀ। ਬਾਹਰ ਜਿੰਨੇ ਲੋਕ ਸਨ, ਸਭ ਜਾਣੇ ਸਨ ਕਿ ਕਮਰੇ ਵਿਚ ਲਾੜਾ-ਲਾੜੀ ਕੀ ਕਰ ਰਹੇ ਹੋਣਗੇ। ਸਹੁਰੇ ਤੋਂ ਪੇਕੇ ਤੱਕ ਉਸਦੀ ਗਤੀ ਦਾ ਸਭ ਨੂੰ ਪਤਾ ਸੀ ਅਤੇ ਸਰਵ ਸੰਮਤ ਵੀ ਸੀ। ਸਵੇਰੇ ਜਦੋਂ ਉਹ ਕਮਰੇ ਤੋਂ ਬਾਹਰ ਨਿਕਲਦੀ ਜਾਂ ਪੇਕੇ ਜਾਂਦੀ, ਤਾਂ ਕੋਈ ਉਸਨੂੰ ਅੱਖ ਦਿਖਾਉਣ ਵਾਲਾ ਨਹੀਂ ਸੀ ਕਿ ਰਾਤ ਭਰ ਕੀ ਕਰਦੀ ਰਹੀ।
ਸਲਮਾ ਨੂੰ ਮਿਲਣ ਲਈ ਉਸਦਾ ਪ੍ਰੇਮੀ ਵੀ ਆਉਣ ਲੱਗਿਆ ਤਾਂ ਉਸਨੇ ਉਸਦੀ ਵਾਕਫੀਅਤ ਮਾਸੀ ਦੇ ਮੁੰਡੇ ਵਜੋਂ ਕਰਵਾਈ।
ਸਲਮਾ ਨੇ ਸਭ ਨਾਲ ਉਸਦੀ ਜਾਣ ਪਛਾਣ ਕਰਵਾਈ। ਸਹੁਰੇ ਵਾਲਿਆਂ ਨੇ ਸਮਰੂਲ ਦੀ ਖੂਬ ਆਓ-ਭਗਤ ਕੀਤੀ। ਭਰਾ-ਭੈਣ ਬਣ ਕੇ ਇਕ ਕਮਰੇ ਵਿਚ ਸੌਂ ਗਏ ਪਰ ਦੋਵਾਂ ਦੇ ਬੈਡ ਅਲੱਗ ਸਨ। ਪਰਿਵਾਰ ਵਾਲਿਆਂ ਦੇ ਸੌਂਦੇ ਹੀ ਸਲਮਾ ਨੇ ਦਰਵਾਜ਼ਾ ਅੰਦਰ ਤੋਂ ਬੰਦ ਕਰ ਲਿਆ। ਇਸ ਤੋਂ ਬਾਅਦ ਸਮਰੂਲ ਸਲਮਾ ਦੇ ਬੈਡ ਤੇ ਪਹੁੰਚ ਗਈ। ਉਸ ਤੋਂ ਬਾਅਦ ਰਾਤ ਆਪਣੀ, ਬਾਤ ਆਪਣੀ।
ਕਦੀ ਸਮਰੂਲ ਮਜਸਿਦ ਵਾੜੀ ਆ ਜਾਂਦਾ, ਕਦੀ ਸਲਮਾ ਕਾਜੀਪਾੜਾ ਚਲੀ ਜਾਂਦੀ। ਸਲਮਾ ਬੇਵਫਾਈ ਦਾ ਗੁਪਤ ਖੇਡ ਚਲਾ ਰਹੀ ਸੀ।
30 ਨਵੰਬਰ ਨੂੰ ਸ਼ਾਹਜਾਨ ਟਰੱਕ ਲੈ ਕੇ ਉੜੀਸਾ ਗਿਆ, ਤਾਂ ਸਲਮਾ ਨੇ ਸਮਰੂਲ ਨੁੰ ਫੋਨ ਕਰਕੇ ਸੈਕਸ ਦਾ ਸੱਦਾ ਦਿੱਤਾ। 2 ਦਸੰਬਰ ਨੁੰ ਸਮਰੂਲ ਜਦੋਂ ਉਸ ਨੂੰ ਮਿਲਣ ਆਇਆ ਤਾਂ ਸੰਯੋਗ ਵੱਸ ਸਲਮਾ ਘਰੇ ਇਕੱਲੀ ਸੀ। ਦਾਦਾ ਸ਼ੇਖ ਮੁਹੰਮਦ ਟਾਲ ਤੇ ਚਲੇ ਗਏ ਸਨ ਅਤੇ ਅਨਵਰਾ ਬੇਗਮ ਅਤੇ ਸ਼ੇਖ ਮੋਤੀਆਰ ਹਸਪਤਾਲ ਗਏ ਸਨ।
ਸੁੰਨੇ ਘਰ ਵਿਚ ਮਹਿਬੂਬਾ ਨੂੰ ਇਕੱਲਿਆਂ ਦੇਖਦੇ ਹੀ ਸਮਰੂਲ ਨੂੰ ਚਾਅ ਚੜ੍ਹ ਗਿਆ। ਦੋਵੇਂ ਪ੍ਰੇਮੀ ਆਪਸ ਵਿਚ ਲਿਪਟ ਗਏ। ਉਦੋਂ ਹੀ ਹਿਸਾਬ ਦੀ ਕਾਪੀ ਲੈਣ ਸ਼ੇਖ ਮੁਹੰਮਦ ਆ ਗਿਆ। ਸਮਰੂਲ ਅਤੇ ਸਲਮਾ ਨੂੰ ਮੁੱਖ ਦਰਵਾਜ਼ੇ ਅੰਦਰ ਬੰਦ ਕਰਨ ਦਾ ਹੋਸ਼ ਹੀ ਨਹੀਂ ਰਿਹਾ। ਉਹ ਅੰਦਰ ਵੜਿਆ ਤਾਂ ਅੰਦਰ ਦਾ ਸਾਰਾ ਦ੍ਰਿਸ਼ ਦੇਖ ਲਿਆ। ਦੋਵਾਂ ਨੂੰ ਇਤਰਾਜ਼ ਯੋਗ ਹਾਲਤ ਵਿਚ ਦੇਖ ਕੇ ਸ਼ੇਖ ਮੁਹੰਮਦ ਦਾ ਖੂਨ ਖੌਲ ਗਿਆ। ਬੁੱਢੇ ਦਾਦੇ ਸਹੁਰੇ ਦੀ ਗਰਜ ਸੁਣਦੇ ਹੀ ਸਮਰੂਲ ਇੱਕਦਮ ਦੂਰ ਹੋਇਆ। ਸਮਰੂਲ ਉਥੋਂ ਭੱਜਣ ਲੱਗਿਆ ਤਾਂ ਸਲਮਾ ਨੇ ਉਸਨੂੰ ਪਕੜ ਲਿਆ। ਮੈਨੂੰ ਮੁਸੀਬਤ ਵਿਚ ਪਾ ਕੇ ਕਿੱਥੇ ਚੱਲੇ। ਕੁਝ ਕਰੋ ਬੁੱਢੇ ਦਾ ਵਰਨਾ ਅਸੀਂ ਦੋਵੇਂ ਕਿਤੋਂ ਦੇ ਨਹੀਂ ਰਹਾਂਗੇ।
ਸ਼ੇਖ ਮੁਹੰਮਦ ਦੇ ਮੂੰਹ ਤੋਂ ਲਗਾਤਾਰ ਗਾਲੀਆਂ ਨਿਕਲ ਰਹੀਆਂ ਸਨ। ਸਲਮਾ ਅਤੇ ਸਮਰੂਲ ਨੇ ਆਖਿਰ ਉਸ ਤੇ ਹਮਲਾ ਕਰ ਦਿੱਤਾ। ਸਲਮਾ ਨੇ ਪ੍ਰੇਮੀ ਨੂੰ ਲਲਕਾਰਿਆ, ਖਤਮ ਕਰ ਦਿਓ ਇਸਨੂੰ। ਸਲਮਾ ਨੇ ਉਸ ਨੂੰ ਦੱਬ ਲਿਆ ਅਤੇ ਸਮਰੂਲ ਰਸੋਈ ਤੋਂ ਸਬਜ਼ੀ ਕੱਟਣ ਵਾਲਾ ਚਾਕੂ ਚੁੱਕ ਲਿਆਇਆ। ਸ਼ੇਖ ਮੁਹੰਮਦ ਦੇ ਸਿਰ, ਪਿੱਠ ਅਤੇ ਗਰਦਨ ਤੇ ਕਈ ਵਾਰ ਕੀਤੇ ਅਤੇ ਫਿਰ ਉਸਦਾ ਗਲਾ ਵੀ ਕੱਟ ਦਿੱਤਾ। ਇਸ ਤੋਂ ਬਾਅਦ ਸਮਰੂਲ ਨੇ ਨਲਕੇ ਕੋਲ ਜਾ ਕੇ ਜਲਦੀ ਆਪਣੇ ਸਰੀਰ ਤੋਂ ਖੂਨ ਸਾਫ ਕੀਤਾ, ਫਿਰ ਘਰ ਤੋਂ ਨਿਕਲ ਗਿਆ।
ਸਲਮਾ ਨੇ ਜਲਦੀ-ਜਲਦੀ ਟੁੱਟੀਆਂ ਚੂੜੀਆਂ ਦੇ ਟੁਕੜੇ ਇਕੱਠੇ ਕਰਕੇ ਕੂੜੇ ਵਿਚ ਸੁੱਟੇ ਫਿਰ ਹੱਤਿਆ ਵਿਚ ਵਰਤਿਆ ਚਾਕੂ ਲੁਕੋ ਦਿੱਤਾ। ਇਸ ਤੋਂ ਬਾਅਦ ਉਹ ਚੀਖਣ ਲੱਗ ਪਈ। ਸਲਮਾ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਉਸਦੇ ਘਰ ਤੋਂ ਚਾਕੂ ਵੀ ਬਰਾਮਦ ਕਰ ਲਿਆ।

LEAVE A REPLY