6ਨਵੀਂ ਦਿੱਲੀ : ਭਾਰਤ ਦੇ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੂੰ ਪੀ ਐੱਸ ਐੱਲ ਵੀ ਸੀ-34 ਨੂੰ ਸਫਲਤਾ ਨਾਲ ਦਾਗਣ ਉੱਤੇ ਵਧਾਈ ਦਿੱਤੀ ਹੈ। ਇਹ ਇੱਕ ਹੀ ਮਿਸ਼ਨ ਵਿੱਚ ਰਿਕਾਰਡ 20 ਉਪਗ੍ਰਹਿਆਂ ਨੂੰ ਪੁਲਾੜ ਵਿੱਚ ਲੈ ਕੇ ਗਿਆ ਹੈ ਜਿਨ੍ਹਾਂ ਵਿੱਚ ਕਾਰਟੋਸੈਟ -2 ਸੀਰੀਜ਼ ਦਾ ਉਪਗ੍ਰਹਿ ਅਤੇ 19 ਸਹਿਯਾਤਰੀ ਸ਼ਾਮਲ ਹਨ।
ਇਸਰੋ ਦੇ ਚੇਅਰਮੈਨ ਸ਼੍ਰੀ ਏ ਐਸ ਕਿਰਨ ਕੁਮਾਰ ਨੂੰ ਭੇਜੇ ਇਕ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ ਹੈ ”ਤੁਹਾਨੂੰ ਅਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਪੂਰੀ ਟੀਮ ਨੂੰ ਪੀ ਐੱਸ ਐੱਲ ਵੀ -ਸੀ 34 ਨੂੰ ਦਾਗਣ ਉੱਤੇ ਦਿਲੀ ਵਧਾਈ। ਇਹ ਰਿਕਾਰਡ 20 ਉਪਗ੍ਰਹਿਆਂ ਨੂੰ ਇਕੋ ਮਿਸ਼ਨ ਵਿੱਚ ਲੈ ਕੇ ਗਿਆ ਹੈ ਜਿਨ੍ਹਾਂ ਵਿੱਚ ਕਾਰਟੋਸੈਟ-2 ਸੀਰੀਜ਼ ਦਾ ਉਪਗ੍ਰਹਿ ਅਤੇ 19 ਸਹਿਯਾਤਰੀ ਵੀ ਸ਼ਾਮਲ ਹਨ। ਮੈਂ ਸਮਝਦਾ ਹਾਂ ਕਿ ਕਾਰਟੋਸੈਟ-2 ਉਪਗ੍ਰਹਿ ਸੀਨ-ਸਪੈਸਫਿਕ ਸਪਾਟ ਇਮੇਜਰੀ ਮੁਹੱਈਆ ਕਰਵਾਉਣ ਲਈ ਲਾਹੇਵੰਦ ਹੋਵੇਗਾ ਜੋ ਕਿ ਵਿਸਤ੍ਰਿਤ ਮੈਪਿੰਗ ਅਤੇ ਹੋਰ ਕਾਰਟੋਗ੍ਰਾਫਿਕ ਐਪਲੀਕੇਸ਼ਨਜ਼ ਅਤੇ ਲੈਂਡ ਇਨਫਰਮੇਸ਼ਨ ਸਿਸਟਮ (ਐੱਲ ਆਈ ਐੱਸ) ਅਤੇ ਜੀਓਗ੍ਰਾਫਿਕਲ ਇਨਫਰਮੇਸ਼ਨ ਸਿਸਟਮ (ਜੀ ਆਈ ਐੱਸ) ਵਿੱਚ ਸਹਾਈ ਹੋਵੇਗਾ। ਪੂਰੇ ਦੇਸ਼ ਨੂੰ ਇਸ ਪ੍ਰਾਪਤੀ ਉੱਤੇ ਮਾਣ ਹੈ ਜਿਸ ਨੇ ਕਿ ਇਕ ਵਾਰੀ ਫਿਰ ਭਾਰਤ ਦੀਆਂ ਵਧ ਰਹੀਆਂ ਪੁਲਾੜ ਸਮਰੱਥਾਵਾਂ ਨੂੰ ਦਰਸਾ ਦਿੱਤਾ ਹੈ।
ਕਿਰਪਾ ਕਰਕੇ ਤੁਹਾਡੀ ਟੀਮ ਦੇ ਸਾਰੇ ਵਿਗਿਆਨੀਆਂ, ਇੰਜੀਨੀਅਰਾਂ, ਟੈਕਨੋਲੋਜਿਸਟਾਂ ਅਤੇ ਮਿਸ਼ਨ ਨਾਲ ਸਬੰਧਤ ਲੋਕਾਂ ਤੱਕ ਮੇਰੀ ਵਧਾਈ ਪਹੁੰਚਾ ਦਿਓ। ਮੈਂ ਭਵਿੱਖ ਦੀਆਂ ਸਾਰੀਆਂ ਯੋਜਨਾਵਾਂ ਵਿੱਚ ਇਸਰੋ ਦੀ ਸਫਲਤਾ ਦਾ ਚਾਹਵਾਨ ਹਾਂ।”

LEAVE A REPLY