8ਐਡਮਿੰਟਨ : ਦੁਨੀਆ ਭਰ ਵਿਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਦੇਸ਼-ਵਿਦੇਸ਼ ਵਿਚ ਸਿੱਖਾਂ ਨੇ ‘ਅੰਤਰਰਾਸ਼ਟਰੀ ਗਤਕਾ ਦਿਵਸ’ ਮਨਾਇਆ। ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਵਿਚ ਵੱਸਦੀਆਂ ਸਿੱਖ ਜਥੇਬੰਦੀਆਂ ਵੱਲੋਂ ਬੜੇ ਉਤਸ਼ਾਹ ਨਾਲ ਗਤਕਾ ਮੁਕਾਬਲੇ ਕਰਵਾਏਗਏ। ਕੈਨੇਡਾ ਦੇ ਐਡਮਿੰਟਨ ਵਿਚ ਵੀ ਸਿੱਖ ਯੂਥ ਐਡਮਿੰਟਨ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਐਡਮਿੰਟਨ) ਦੇ ਮੈਂਬਰਾਂ ਨੇ ਗਤਕਾ ਦਿਵਸ ਦਾ ਆਯੋਜਨ ਕੀਤਾ।  ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਅੰਤਰਰਾਸ਼ਟਰੀ ਗਤਕਾ ਦਿਵਸ ‘ਤੇ ਗਤਕੇ ਦੇ ਜੌਹਰ ਦਿਖਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਕੈਨੇਡਾ ‘ਚ ਸਿਲਵਰਬੇਰੀ ਦੇ ਮੈਦਾਨਾਂ ਵਿਚ ਮੰਗਲਵਾਰ ਸ਼ਾਮ ਸਾਢੇ ਛੇ ਵਜੇ ਤੋਂ ਸਾਢੇ ਅੱਠ ਵਜੇ ਤੱਕ ਬਾਬਾ ਫਤਿਹ ਸਿੰਘ ਅਕਾਦਮੀ ਦੇ ਬੱਚਿਆਂ ਨੇ ਗਤਕੇ ਦੇ ਜੌਹਰ ਦਿਖਾਏ।

LEAVE A REPLY