thudi-sahat-300x150ਸਾਨੂੰ ਪਸੀਨਾ ਕਿਉਂ ਆਉਂਦਾ ਹੈ? ਕੀ ਪਸੀਨਾ ਨਾ ਆਉਣਾ ਹਾਨੀਕਾਰਕ ਹੈ? ਬਹੁਤ ਜ਼ਿਆਦਾ ਪਸੀਨੇ ਤੋਂ ਕਿਵੇਂ ਬਚਿਆ ਜਾਵੇ? ਜੇ ਇਸ ਤਰ੍ਹਾਂ ਦੇ ਸਵਾਲ ਤੁਹਾਨੂੰ ਵੀ ਪ੍ਰੇਸ਼ਾਨ ਕਰਦੇ ਹਨ ਤਾਂ ਇਹ ਜਾਣਕਾਰੀ ਤੁਹਾਡੇ ਲਈ ਮਹੱਤਵਪੂਰਨ ਹੈ।
ਸਹੀ ਤਾਪਮਾਨ ਲਈਂਪਸੀਨਾ ਆਉਣਾ ਸਰੀਰ ਲਈ ਚੰਗਾ ਹੁੰਦਾ ਹੈ। ਸਰੀਰ ‘ਤੇ ਪਸੀਨੇ ਦੀਆਂ ਬੂੰਦਾਂ ਜੰਮਣ ਨਾਲ ਸਰੀਰ ਦਾ ਤਾਪਮਾਨ ਘੱਟ ਹੁੰਦਾ ਹੈ। ਇਹ ਜ਼ਰੂਰੀ ਹੈ ਕਿਉਂਕਿ ਤਾਪਮਾਨ ਬਹੁਤ ਵੱਧ ਜਾਣ ਨਾਲ ਜਾਨ ਵੀ ਜਾ ਸਕਦੀ ਹੈ। ਮਨੁੱਖੀ ਸਰੀਰ ‘ਚ 20 ਤੋਂ 30 ਲੱਖ ਪਸੀਨੇ ਦੀਆਂ ਗਰੰਥੀਆਂ ਹੁੰਦੀਆਂ ਹਨ ਜੋ ਤਾਪਮਾਨ ਨੂੰ ਕਾਬੂ ‘ਚ ਰੱਖਣ ‘ਚ ਕੰਮ ‘ਚ ਲੱਗੀਆਂ ਰਹਿੰਦੀਆਂ ਹਨ।
ਲੋੜ ਤੋਂ ਵੱਧ ਪਸੀਨਾਂਸਭ ਤੋਂ ਵੱਧ ਪਸੀਨਾਂ ਆਉਂਦਾ ਹੈ ਕੱਛਾਂ ‘ਚ, ਕਿਉਂਕਿ ਇਥੇ ਸੱਭ ਤੋਂ ਵੱਧ ਗਰੰਥੀਆਂ ਮੌਜੂਦ ਹੁੰਦੀਆਂ ਹਨ। ਇਸ ਮਗਰੋਂ ਹੱਥਾਂ ਅਤੇ ਪੈਰਾਂ ‘ਚ। ਲੋੜ ਤੋਂ ਜ਼ਿਆਦਾ ਪਸੀਨਾ ਤਕਲੀਫ਼ਦੇਹ ਹੋ ਸਕਦਾ ਹੈ। ਇਸ ਨੂੰ ਹਾਈਪਰਡਾਈਡਰੋਸਿਸ ਕਹਿੰਦੇ ਹਨ। ਅਜਿਹੇ ਲੋਕਾਂ ਨੂੰ ਜ਼ਿਆਦਾ ਪਾਣੀ ਪੀਣ ਦੀ ਲੋੜ ਹੈ।
ਕਈ ਕਾਰਨ ਮੁਮਕਿਨਂਹਾਈਪਰਹਾਈਡਰੋਸਿਸ ਦੇ ਕਈ ਕਾਰਨ ਹੋ ਸਕਦੇ ਹਨ। ਕਿਸੇ ਵਿਅਕਤੀ ਨੂੰ ਕਿੰਨਾ ਪਸੀਨਾ ਆਉਂਦਾ ਹੈ, ਇਹ ਉਸ ਦੀ ਜੀਨ ਸੰਰਚਨਾ ‘ਤੇ ਨਿਰਭਰ ਕਰਦਾ ਹੈ। ਕਸਰਤ ਕਰਨ ‘ਤੇ ਸ਼ਰੀਰ ਦਾ ਮਾਪਮਾਨ ਵਧਣ ਲੱਗਦਾ ਹੈ। ਅਜਿਹੇ ‘ਚ ਪਸੀਨਾ ਆਉਂਦਾ ਹੈ। ਬਹੁਤ ਜ਼ਿਆਦਾ ਮਸਾਲੇ ਵਾਲਾ ਜਾਂ ਤਿੱਖਾ ਖਾਣਾ ਖਾਣ ਨਾਲ ਵੀ ਪਸੀਨਾ ਆਉਂਦਾ ਹੈ। ਇਸੇ ਤਰ੍ਹਾਂ ਘਬਰਾਹਟ ਹੋਣ ਅਤੇ ਡਰ ਲੱਗਣ ‘ਤੇ ਵੀ ਪਸੀਨਾ ਆਉਂਦਾ ਹੈ।
ਪਸੀਨੇ ‘ਚ ਬਦਬੂ ਨਹੀਂਂਸਰੀਰ ‘ਤੇ ਜਦੋਂ ਪਸੀਨਾ ਆਉਂਦਾ ਹੈ ਉਦੋਂ ਨਾ ਤਾਂ ਉਸ ‘ਚ ਕੋਈ ਰੰਗ ਹੁੰਦਾ ਅਤੇ ਨਾ ਹੀ ਬਦਬੂ, ਬਦਬੂਦਾਰ ਪਸੀਨੇ ਦਾ ਕਾਰਨ ਬੈਕਟੀਰੀਆ ਹੈ। ਸਰੀਰ ਦਾ ਤਾਪਮਾਨ ਅਤੇ ਪਸੀਨੇ ਨਾਲ ਹੋਣ ਵਾਲੀ ਨਮੀ ਬੈਕਟੀਰੀਆ ਲਈ ਇਕਦਮ ਸਹੀ ਮਾਹੌਲ ਬਣਾ ਦਿੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਨਿਯਮਿਤ ਢੰਗ ਨਾਲ ਨਹਾਇਆ ਜਾਵੇ।
ਪਰਿਵਾਰ ‘ਤੇ ਨਿਰਭਰਂਕਈ ਖੋਜਾਂ ਦੱਸਦੀਆਂ ਹਨ ਕਿ ਇਕ ਪਰਿਵਾਰ ਦੇ ਲੋਕਾਂ ਦੀ ਸਰੀਰਕ ਵਾਸ਼ਨਾ ਇਕ ਸਮਾਨ ਹੁੰਦੀ ਹੈ। ਇਕ ਟੈਸਟ ਦੌਰਾਨ ਦੇਖਿਆ ਗਿਆ ਕਿ ਜੁੜਵਾ ਭਰਾ-ਭੈਣਾਂ ਦੇ ਮਾਮਲਿਆਂ ‘ਚ ਜਾਨਵਰ ਦੀ ਵਾਸ਼ਨਾ ਨਾਲ ਵੀ ਦੋਵਾਂ ‘ਚ ਫ਼ਰਕ ਪਤਾ ਨਹੀਂ ਕਰ ਸਕਿਆ।
ਔਰਤਾਂ ਅਤੇ ਮਰਦਾਂ ‘ਚ ਅੰਤਰਂਔਰਤਾਂ ਦੀ ਚਮੜੀ ‘ਤੇ ਮਾਈਕ੍ਰੋਕੋਕਸ ਬੈਕਟੀਰੀਆ ਜ਼ਿਆਦਾ ਪਾਇਆ ਜਾਂਦਾ ਹੈ। ਇਹੀ ਬੈਕਟੀਰੀਆ ਉਨ੍ਹਾਂ ਦੇ ਪਸੀਨੇ ਦੀ ਵਾਸ਼ਨਾ ਦਾ ਕਾਰਨ ਵੀ ਹੁੰਦਾ ਹੈ। ਜਦਕਿ ਮਰਦਾਂ ਦੇ ਪਸੀਨੇ ਦੀ ਵਾਸ਼ਨਾ ਔਰਤਾਂ ਮੁਕਾਬਲੇ ਕਾਫ਼ੀ ਜ਼ਿਆਦਾ ਤੇਜ਼ ਹੁੰਦੀ ਹੈ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਦੀ ਚਮੜੀ ‘ਤੇ ਲਿਪੋਫ਼ਾਇਲ ਡਿਫ਼ਟੇਰਿਓਡ ਨਾਂ ਦਾ ਬੈਕਟੀਰੀਆ ਜ਼ਿਆਦਾ ਸਰਗਰਮ ਹੁੰਦਾ ਹੈ।
ਪਾਰਟਨਰ ਦੀ ਭਾਲਂਸਰੀਰਕ ਵਾਸ਼ਨਾ ਦਾ ਇਕ ਵੱਡਾ ਮਹੱਤਵ ਹੈ। ਜੀਵ ਵਿਗਿਆਨੀਆਂ ਦਾ ਕਹਿਣਾ ਹੈ ਕਿ ਔਰਤ ਅਤੇ ਮਰਦ ਵਾਸ਼ਨਾ ਕਾਰਨ ਇਕ ਦੂਜੇ ਵਲ ਅਕਰਸ਼ਿਤ ਹੁੰਦੇ ਹਨ। ਅਜਿਹਾ ਕਈ ਜਾਨਵਰਾਂ ‘ਚ ਵੀ ਪਾਇਆ ਗਿਆ ਹੈ। ਮਾਦਾ ਪਸੀਨੇ ਦੀ ਵਾਸ਼ਨਾ ਨਾਲ ਹੀ ਤੈਅ ਕਰਦੀ ਹੈ ਕਿ ਕਿਸ ਨਰ ਨਾਲ ਉਹ ਆਪਣਾ ਬੱਚਾ ਪੈਦਾ ਕਰਨਾ ਚਾਹੇਗੀ।
ਮੋਟਾਪੇ ਤੋਂ ਬਚੋਂਜੇ ਤੁਸੀਂ ਜ਼ਿਆਦਾ ਪਸੀਨਾ ਨਹੀਂ ਚਾਹੁੰਦੇ ਤਾਂ ਮੋਟਾਪੇ ਤੋਂ ਬਚੋ, ਜ਼ਿਆਦਾ ਮਸਾਲੇਦਾਰ ਖਾਣਾ ਨਾ ਖਾਓ, ਸ਼ਰਾਬ ਅਤੇ ਚਾਅ ਕਾਫ਼ੀ ਸੇਵਨ ਵੀ ਘੱਟ ਕਰੋ, ਸੂਤੀ ਕੱਪੜਾ ਅਤੇ ਤਣਾਅ ਮੁਕਤ ਰਹਿਣ ਦੀ ਕੋਸ਼ਿਸ਼ ਕਰੋ।
ਡਿਓ ਦੀ ਵਰਤੋਂਂਡਿਓਡ੍ਰੇਂਟ ਕਈ ਤਰ੍ਹਾਂ ਦੇ ਹੁੰਦੇ ਹਨ। ਕੁੱਝ ‘ਚ ਸਿਰਫ਼ ਖ਼ੁਸ਼ਬੂ ਹੁੰਦੀ ਹੈ ਤਾਂ ਕੁੱਝ ਅਜਿਹੇ ਬੈਕਟੀਰੀਆ ਵਿਰੁੱਧ ਕੰਮ ਕਰਦੇ ਹਨ। ਨਾਲ ਹੀ ਕੁਝ ਪਸੀਨੇ ਦੀਆਂ ਗ੍ਰੰਥੀਆਂ ਨੂੰ ਵੀ ਬੰਦ ਕਰ ਦਿੰਦੇ ਹਨ। ਰੋਲ ਆਨ ਕਾਰਨ ਸਪਰੇਅ ਕਰਨ ਵਾਲੇ ਡਿਓਡ੍ਰੇਂਟ ਬਿਹਤਰ ਮੰਨਿਆ ਜਾਂਦਾ ਹੈ।

LEAVE A REPLY