01ਰਾਜਾਸਾਂਸੀ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਜਿਨ੍ਹਾਂ ਨੂੰ ਸਥਾਨਕ ਰਾਜਾਸਾਂਸੀ ਪੁਲਿਸ ਨੇ ਅੱਜ ਸਵੇਰੇ ਤੜਕਸਾਰ ਉਨ੍ਹਾਂ ਦੀ ਰਿਹਾਇਸ਼ ਤੋਂ ਹਿਰਾਸਤ ਵਿਚ ਲਿਆ ਸੀ। ਲਗਭਗ 12 ਘੰਟੇ ਹਿਰਾਸਤ ‘ਚ ਰੱਖਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਪੁਲਿਸ ਨੇ ਸਵੇਰੇ ਤਿੰਨ ਵਜੇ ਦੇ ਕਰੀਬ ਹੀ ਭਾਈ ਬਲਦੇਵ ਸਿੰਘ ਵਡਾਲਾ ਨੂੰ ਬਿਨਾ ਕੋਈ ਕਾਰਨ ਦੱਸਿਆ ਘਰੋਂ ਚੁੱਕ ਕੇ ਥਾਣੇ ਲੈ ਆਂਦਾ ਤੇ ਦੁਪਹਿਰ ਦੋ ਵਜੇ ਤੱਕ ਉਹਨਾਂ ਨੂੰ ਬਿਨਾ ਕਿਸੇ ਮਾਮਲੇ ਤੋਂ ਥਾਣੇ ਬਿਠਾਈ ਰੱਖਿਆ। ਫਿਰ ਜਦੋਂ ਥਾਣੇ ਦੇ ਬਾਹਰ ਵੱਡੀ ਗਿਣਤੀ ਵਿਚ ਸੰਗਤ ਇਕੱਤਰ ਹੁੰਦੀ ਗਈ ਤੇ ਪੁਲਿਸ ‘ਤੇ ਦਬਾਅ ਬਣਦਾ ਗਿਆ ਤਦ ਉਹਨਾਂ ਬਿਨਾ ਕਿਸੇ ਕਾਰਨ ਦੱਸਿਆ ਭਾਈ ਵਡਾਲਾ ਨੂੰ ਘਰ ਨੂੰ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਭਾਈ ਵਡਾਲਾ ਨੇ ਐਸਜੀਪੀਸੀ ਖਿਲਾਫ ਬਾਗੀ ਸੁਰ ਅਪਣਾਇਆ ਹੋਇਆ ਹੈ ਤੇ ਉਹਨਾਂ ਐਸਜੀਪੀਸੀ ਵਲੋਂ ਨਿਯੁਕਤ ਕੀਤੇ ਗਏ ਚੀਫ ਸੈਕਟਰੀ ਖਿਲਾਫ ਹਾਈਕੋਰਟ ਵਿਚ ਕੇਸ ਵੀ ਕੀਤਾ ਹੋਇਆ ਹੈ।

LEAVE A REPLY