2ਨਵੀਂ ਦਿੱਲੀ  : ਅਰੁਣਾਚਲ ਪ੍ਰਦੇਸ਼ ਵਿੱਚ ਲਗੀ ਸਰਹੱਦ ਵਿੱਚ ਚੀਨੀ ਸੈਨਾ ਵੱਲੋਂ ਇਕ ਵਾਰੀ ਮੁੜ ਘੁੱਸਪੈਠ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਜ਼ਿਲੇ ਦੇ ਖੇਤਰ ਵਿੰਚ 250 ਚੀਨੀ ਸੈਨਿਕਾਂ ਨੇ ਘੁੱਸਪੈਠ ਕੀਤੀ। ਹਲਾਂਕਿ ਭਾਰਤੀ ਸੈਨਾ ਨੇ ਇਨਾਂ ਨੂੰ ਖਦੇੜ ਦਿੱਤਾ ਜਿਸਦੇ ਬਾਅਦ ਇਹ ਆਪਣੀ ਸਰੱਹਦ ਵਿੱਚ ਵਾਪਸ ਚਲੇ ਗਏ। ਚੀਨੀ ਸੈਨਿਕ 4 ਦਲਾਂ ਵਿੱਚ ਵੰਡੇ ਹੋਏ ਸਨ ਜੋ ਕਿ ਲਗਭਗ 3 ਘੰਟੇ ਤੱਕ ਭਾਰਤੀ ਸਰਹੱਦ ਵਿੱਚ ਰਹੇ। ਭਾਰਤੀ ਸੈਨਿਕਾਂ ਦੇ ਵਿਰੋਧ ਦੇ ਬਾਅਦ ਚੀਨੀ ਸੈਨਿਕ ਆਪਣੀ ਸਰਹੱਦ ਵਿੱਪ ਵਾਪਸ ਚਲੇ ਗਏ। ਸੈਨਾ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਚੀਨ ਨਾਲ ਲੱਗਦੀ ਸਰਹੱਦ ਦਾ ਨਿਰਧਾਰਣ ਨਹੀਂ ਹੋਣ ਦੀ ਵਜਾ ਤੋਂ ਕਈ ਵਾਰੀ ਚੀਨੀ ਸੈਨਿਕ ਭਾਰਤੀ ਖੇਤਰ ਵਿਚ ਆ ਜਾਂਦੇ ਹਨ ਪਰ ਭਾਰਤੀ ਸੈਨਿਕਾਂ ਦੇ ਵਿਰੋਧ ਬਾਅਦ ਉਹ ਵਾਪਸ ਚਲੇ ਜਾਂਦੇ ਹਨ। ਪੂਰਬੀ ਖੇਤਰ ਵਿੱਚ ਚੀਨੀ ਸੈਨਾ ਦੇ ਭਾਰਤੀ ਸਰਹੱਦ ਵਿੰਚ ਹਮਲੇ ਦੀ ਇਹ ਅਜਿਹੀ ਪਹਿਲੀ ਘਟਨਾ ਹੈ। ਭਾਰਤ ਤੇ ਚੀਨ ਵਿਚਾਲੈ ਵਿਵਾਦਿਤ ਇਲਾਕਾ 4000 ਕਿਮੀ ਹੈ ਪਰ ਚੀਨ ਇਸ ਵਿਵਾਦ ਵਾਲੇ ਖੇਤਰ ਨੂੰ ਸਿਰਫ਼ 2000 ਕਿਮੀ ਹੀ ਮੰਨਦਾ ਹੈ।

LEAVE A REPLY