4ਰੱਕਾ  : ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ.ਆਈ.ਐਸ) ਦਾ ਸਰਗਨਾ ਅਬੂ-ਬਕਰ-ਅਲ-ਬਗਦਾਦੀ ਐਤਵਾਰ ਨੂੰ ਅਮਰੀਕਾ ਵਲੋਂ ਕੀਤੇ ਗਏ ਹਮਲੇ ਵਿਚ ਮਾਰਿਆ ਗਿਆ। ਇਸ ਸਬੰਧੀ ਸਥਾਨਕ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਦੀ ਅਗਵਾਈ ਵਿਚ ਸੀਰੀਆ ਵਿਚ ਚਲਾਈ ਗਈ ਮੁਹਿੰਮ ਦੌਰਾਨ ਬਗਦਾਦੀ ਹਵਾਈ ਹਮਲੇ ਵਿਚ ਮਾਰਿਆ ਗਿਆ।
ਹਾਲਾਂਕਿ ਦੂਸਰੇ ਪਾਸੇ ਅਮਰੀਕਾ ਜਾਂ ਸੀਰੀਆ ਵਲੋਂ ਕਿਸੇ ਕਿਸਮ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਮੀਡੀਆ ਰਿਪੋਰਟਾਂ ਅਨੁਸਾਰ ਸੀਰੀਆ ਵਿਚ ਪਿਛਲੇ ਕਾਫੀ ਸਮੇਂ ਅਮਰੀਕਾ ਵਲੋਂ ਹਮਲੇ ਕੀਤੇ ਜਾ ਰਹੇ ਸਨ ਅਤੇ ਇਥੇ ਪਹਿਲਾਂ ਆਈ.ਐਸ ਦੇ ਕਈ ਅੱਤਵਾਦੀਆਂ ਨੂੰ ਮਾਰਿਆ ਜਾ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਆਈ.ਐਸ ਨੇ ਕਾਫੀ ਸਮੇਂ ਤੋਂ ਕਈ ਦੇਸ਼ਾਂ ਵਿਚ ਅੱਤਵਾਦੀ ਹਮਲੇ ਕਰਕੇ ਕਈ ਲੋਕਾਂ ਦੀ ਜਾਨ ਲਈ ਹੈ। ਆਈ.ਐਸ ਨੇ ਫਰਾਂਸ ਅਤੇ ਅਮਰੀਕਾ ਉਤੇ ਹਮਲੇ ਕੀਤੇ, ਜਿਸ ਤੋਂ ਬਾਅਦ ਇਹਨਾਂ ਦੇਸ਼ਾਂ ਵਲੋਂ ਆਈ.ਐਸ ਅੱਤਵਾਦੀਆਂ ਖਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਸੀ।

LEAVE A REPLY