3ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣਗੇ ਕਾਂਗਰਸੀ ਆਗੂ
ਚੰਡੀਗੜ੍ਹ  : ਪੰਜਾਬ ਕਾਂਗਰਸ ਨੇ ਫਾਜ਼ਿਲਕਾ ਜ਼ੇਲ੍ਹ ‘ਚ ਧੁਰ ਵਿਰੋਧੀ ਦੋ ਅਪਰਾਧਿਕ ਗੈਂਗਾਂ ਵਿਚਾਲੇ ਸੁਲਾਹ ਕਰਵਾਉਣ ਨੂੰ ਲੈ ਕੇ ਅਕਾਲੀ ਆਗੂਆਂ ਵੱਲੋਂ ਕੀਤੀ ਗਈ ਮੀਟਿੰਗ ਦੀ ਸੀ.ਬੀ.ਆਈ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਸ ਲੜੀ ਹੇਠ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਹੋਰਨਾਂ ਸੀਨੀਅਰ ਆਗੂਆਂ ਨਾਲ ਪ੍ਰੈਸ ਕਾਨਫਰੰਸ ਮੌਕੇ ਸੰਬੋਧਨ ਕਰਦਿਆਂ ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀਆਂ ਨੇ ਹੁਣ ਜ਼ੇਲ੍ਹਾਂ ‘ਚ ਐਕਸਟੈਂਸ਼ਨ ਕਾਉਂਟਰ ਖੋਲ੍ਹ ਦਿੱਤੇ ਹਨ, ਜਿਥੇ ਉਹ ਆਪਣੇ ਮਨ ਭਾਉਂਦੇ ਕੰਮ ਕਰਦੇ ਹਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਵਿਅਕਤੀਗਤ ਤੌਰ ‘ਤੇ ਦਿੱਲੀ ‘ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿੱਲ ਕੇ ਉਨ੍ਹਾਂ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਜਾਣੂ ਕਰਵਾਉਣਗੇ ਤੇ ਉਕਤ ਘਟਨਾ ਦੀ ਸੀ.ਬੀ.ਆਈ ਜਾਂਚ ਕੀਤੇ ਜਾਣ ਦੀ ਮੰਗ ਕਰਨਗੇ।
ਜਾਖੜ ਨੇ ਕਿਹਾ ਕਿ ਦੋ ਅਪਰਾਧਿਕ ਗੈਂਗਾਂ ਵਿਚਾਲੇ ਸੁਲਾਹ ਕਰਵਾਉਣ ਨੂੰ ਲੈ ਕੇ ਕੀਤੀ ਗਈ ਮੀਟਿੰਗ ਸਿੱਧੇ ਤੌਰ ‘ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸ਼ੈਅ ਹੇਠ ਹੋਈ ਸੀ। ਕਿਉਂਕਿ, ਮੀਟਿੰਗ ਕਰਵਾਉਣ ਵਾਲੇ ਰੋਜੀ ਬਰਕੰਦੀ ਤੇ ਸਤਿੰਦਰ ਮਾਂਟਾ, ਸੁਖਬੀਰ ਬਾਦਲ ਦੇ ਬਹੁਤ ਨਜ਼ਦੀਕੀ ਹਨ।
ਇਸ ਲੜੀ ਹੇਠ ਬਰਕੰਦੀ ਜਿਥੇ ਬਾਦਲਾਂ ਲਈ ਸਾਰੇ ਖੁਦਾਈ ਦੇ ਕਾਰੋਬਾਰ ਦੀ ਸੰਭਾਲ ਕਰਦੇ ਹਨ, ਮਾਂਟਾ ਡਿਪਟੀ ਮੁੱਖ ਮੰਤਰੀ ਦੇ ਓ.ਐਸ.ਡੀ ਹਨ, ਜਿਹੜੇ ਜਲਾਲਾਬਾਦ ਵਿਧਾਨ ਸਭਾ ਹਲਕੇ ਦਾ ਕੰਮਕਾਜ ਵੀ ਦੇਖਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਦੋਵੇਂ ਨਾ ਸਿਰਫ ਸੁਲਾਹ ਕਰਵਾਉਣ ਗਏ ਸਨ, ਬਲਕਿ ਇਸ ਦੌਰਾਨ ਲੁੱਟ ‘ਚ ਆਪਣਾ ਹਿੱਸਾ ਵੀ ਪੱਕਾ ਕਰਨ ਗਏ ਸਨ।
ਜਾਖੜ ਨੇ ਕਿਹਾ ਕਿ ਫਾਜ਼ਿਲਕਾ ਦੀ ਘਟਨਾ ਤਾਂ ਸਿਰਫ ਇਕ ਛੋਟਾ ਜਿਹਾ ਨਮੂਨਾ ਹੈ, ਸੂਬੇ ‘ਚ ਕਾਨੂੰਨ ਤੇ ਵਿਵਸਥਾ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕੇ ਹਨ। ਜਦਕਿ ਇਸ ਦੌਰਾਨ ਜ਼ੇਲ੍ਹ ਅਫਸਰਾਂ ਤੇ ਸੱਤਾਧਾਰੀ ਅਕਾਲੀ ਦਲ ਨਾਲ ਸਬੰਧਤ ਆਗੂਆਂ ਵੱਲੋਂ ਸਾਰੇ ਨਿਯਮਾਂ ਨੂੰ ਤੋੜ ਦਿੱਤਾ ਗਿਆ ਅਤੇ ਜੇਲ੍ਹ ਅਫਸਰ ਤੇ ਪੁਲਿਸ ਤਮਾਸ਼ਬੀਨ ਬਣੇ ਰਹੇ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸੂਬੇ ‘ਚ ਅਕਾਲੀ ਦਲ ਦੀ ਸੱਤਾ ਹੈ ਅਤੇ ਪੁਲਿਸ ਤੇ ਜੇਲ੍ਹ ਅਫਸਰ ਉਨ੍ਹਾਂ ਦੇ ਅਧੀਨ ਹਨ, ਅਜਿਹੇ ‘ਚ ਇਨ੍ਹਾਂ ਵੱਲੋਂ ਨਿਰਪੱਖ ਤੇ ਸੁਤੰਤਰ ਜਾਂਚ ਕਰ ਪਾਉਣਾ ਮੁਮਕਿਨ ਨਹੀਂ ਹੈ। ਜਿਸ ਕਾਰਨ ਕਾਂਗਰਸ ਪਾਰਟੀ ਮਾਮਲੇ ਦੀ ਡੂੰਘਾਈ ਤੱਕ ਪਹੁੰਚਣ ਲਈ ਸੀ.ਬੀ.ਆਈ ਜਾਂਚ ਕੀਤੇ ਜਾਣ ਦੀ ਮੰਗ ਕਰਦੀ ਹੈ।

LEAVE A REPLY