2ਨਵੀ ਦਿੱਲੀ : ਭਾਰਤ ਦੇ ਪੀਐਮ ਨਾਲ ਯੋਗ ਕਰਨਾ ਹੁਣ ਇਕ ਚੁਣੌਤੀ ਬਣ ਗਿਆ ਹੈ। ਉਨਾਂ ਨਾਲ ਯੋਗ ਕਰਨ ਵਾਸਤੇ ਹੁਣ ਪਰੀਖਿਆ ਦੇਣੀ ਹੋਵੇਗੀ। ਇਸ ਯੋਗ ਸੈਸ਼ਨ ਵਿੱਚ ਦਾਖ਼ਲੇ ਵਾਸਤੇ ਕਿਸੇ ਨੇਤਾ, ਅਭਿਨੇਤਾ ਜਾਂ ਯੋਗ ਗੁਰੂ ਦੀ ਸਿਫਾਰਿਸ਼ ਕੰਮ ਨਹੀਂ ਆਏਗੀ। ਜੋ ਮੁਸ਼ਕਲ ਪ੍ਰੈਕਟਿਸ ਤੇ ਪਰੀਖਿਆ ਪਾਸ ਕਰੇਗਾ ਉਹ ਹੀ ਪੀਐਮ ਮੋਦੀ ਨਾਲ ਯੋਗਾਸਨ ਕਰੇਗਾ। ਫਰਾਂਸ ਦੇ ਰਾਸ਼ਟਰਪਤੀ ਫ੍ਰਾਂਸਵਾ ਓਲਾਂਦ ਨੂੰ ਚੰਡੀਗੜ ਦਾ ਕੈਪੀਟਲ ਕੰਪਲੈਕਸ ਘੁਮਾਉਂਦੇ ਪੀਐਮ ਨੂੰ ਇਹ ਸਥਾਨ ਪਸੰਦ ਆ ਗਿਆ ਸੀ। ਇਸ ਕਰਕੇ ਇਹ ਪ੍ਰੋਗਰਾਮ ਦਿੱਲੀ ‘ਚ ਨਾ ਹੋ ਕੇ ਕਿਤੇ ਹੋਰ ਥਾਂ ਕਰਨ ਦੀ ਜਦੋਂ ਗੱਲ ਕੀਤੀ ਗਈ ਤਾਂ ਨਰਿੰਦਰ ਮੋਦੀ ਚੰਡੀਗੜ ਦਾ ਕੈਪੀਟਲ ਕੰਪਲੈਕਸ ਹੀ ਸਹੀ ਲੱਗਿਆ। ਇਹ ਯੋਗ ਪਰੀਖਿਆ 8 ਚਰਣਾਂ ਵਿੱਚ ਹੋਵੇਗੀ। ਅੰਤਰਰਾਸ਼ਟਰੀ ਯੋਗ ਦਿਵਸ ਵਾਸਤੇ ਅਯੁਸ਼ ਮੰਤਰਾਲੈ ਵੱਲੋਂ ਜਾਰੀ ਕੀਤੇ ਆਮ ਯੋਗ ਅਭਿਯਾਸ ਕ੍ਰਮ (ਪ੍ਰੋਟੋਕਾਲ) ਜ਼ਰੀਏ ਯੋਗੀਆਂ ਨੂੰ 8 ਯੋਗ ਵਿਧੀਆਂ ਕਰਕੇ ਦਿਖਾਉਣੀ ਹੈ। ਇਨਾਂ ‘ਚ ਜੋ ਵੀ ਸਫਲ ਹੋਵੇਗਾ ਉਥੇ ਅਯੁਸ਼ ਮੰਤਰਾਲੈ ਵੱਲੋਂ ਟਿਕਟ ਪਾ ਕੇ ਪੀਐਮ ਨਾਲ ਯੋਗ ਕਰੇਗਾ। ਹਰਿਆਣਾ ਤੇ ਪੰਜਾਬ ਤੋਂ 10-10 ਹਜ਼ਾਰ ਤੇ ਕੇਂਦਰ ਸ਼ਾਸਿਤ ਚੰਡੀਗੜ ਤੋਂ 10 ਹਜਾਰ 100 ਲੋਕ ਹਿੱਸਾ ਲੈਣਗੇ।
ਯੁਟੀ ਪ੍ਰਸ਼ਾਸਨ ਵੱਲੋਂ 4 ਹਜ਼ਾਰ ਨੌਜਵਾਨਾਂ, 4 ਹਜ਼ਾਰ ਸੈਨਾ ਦੇ ਜਵਾਨ ਤੇ 2 ਹਜ਼ਾਰ ਸ਼ਹਿਰੀ ਨਾਗਰਿਕਾਂ ਨੂੰ ਦਾਖਲਾ ਦਿੱਤਾ ਜਾਵੇਗਾ। ਸੂਤਰਾਂ ਦੀ ਮੰਨਿਅੇ ਤਾਂ ਚੰਡੀਗੜ ਵਿੱਚ 49 ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਰਜਿਸਟਰੇਸ਼ਨ ਕਰਾਇਆ ਹੈ। ਪੰਜਾਬ ਤੋਂ 24 ਹਜ਼ਾਰ ਤੋਂ ਵੱਧ ਤੇ ਹਰਿਆਣਾ ਤੋਂ 15 ਹਜ਼ਾਰ ਦੇ ਲਗਭਗ ਲੋਕਾਂ ਦੀ ਇਛਾ ਹੈ ਮੋਦੀ ਨਾਲ ਯੋਗ ਕਰਨ ਦੀ। ਇਨਾਂ ਦਾ ਪੰਜੀਕਰਣ ਹੋ ਚੁਕਿਆ ਹੈ। ਇਨਾਂ ‘ਚ ਸਭ ਤੋਂ ਕਠਿਨ ਹੈ ਚੰਡੀਗੜ ਯੋਗੀਆਂ ਦਾ ਕੰਪੀਟਿਸ਼ਨ ਕਿਉਂਕਿ ਇਥੇ 50 ਹਜ਼ਾਰ ਦੇ ਲਗਭਗ ਪੰਜੀਕ੍ਰਿਤ ਯੋਗੀ ਹਨ ਤੇ ਮੌਕਾ ਮਿਲੇਗਾ ਸਿਰਫ਼ 10 ਹਜ਼ਾਰ ਯੋਗ ਕਰਨ ਵਾਲਿਆਂ ਨੂੰ। ਚੰਡੀਗੜ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪੀਐਮ ਨਾਲ ਕੈਪੀਟਲ ਕੰਪਲੈਕਸ ਵਿੱਚ ਯੋਗ ਕਰਨ ਦਾ ਮੌਕਾ 30100 ਲੋਕਾਂ ਨੂੰ ਮਿਲੇਗਾ। ਇਸ ਦਿਨ ਡਰੈਸ ਕੋਡ ਹੋਵੇਗਾ। ਯੋਗਾ ਡੇ ‘ਤੇ ਯੋਗ ਕਰਨ ਵਾਲੇ ਸਫੇਦ ਟੀਸ਼ਰੱਟ, ਮੈਚਿੰਗ ਲੋਅਰ ਡਰੈਸ ਕੋਡ ਵਿੱਚ ਯੋਗ ਪ੍ਰੈਕਟਿਸ਼ਨਰਾਂ ਨੂੰ ਹੀ ਅੰਦਰ ਦਾਖ਼ਲਾ ਦਿੱਤਾ ਜਾਵੇਗਾ।

LEAVE A REPLY