4ਢਾਕਾ : ਬੰਗਲਾਦੇਸ਼ ਵਿਚ ਤਿੰਨ ਦਿਨਾਂ ਦੇ ਅੰਦਰ ਦੋ ਹਿੰਦੂਆਂ ਦੀ ਹੱਤਿਆ ਕਰ ਦਿਤੀ ਗਈ ਹੈ। ਸ਼ੁਕਰਵਾਰ ਨੂੰ ਸਵੇਰੇ ਦੀ ਸੈਰ ‘ਤੇ ਗਏ ਇਕ ਹਿੰਦੂ ਆਸ਼ਰਮਕਰਮੀ ਨੂੰ ਚਾਕੂ ਗੋਦ ਕੇ ਮਾਰ ਦਿੱਤਾ ਗਿਆ। ਪਿਛਲੇ 40 ਸਾਲ ਤੋਂ ਪਬਨਾ ਦੇ ਹਿਮਾਇਤਪੁਰ ਸਥਿਤ ਆਸ਼ਰਮ ਵਿੱਚ ਨਿਤਰੰਜਨ ਪਾਂਡੇ ਸੰਵੈਸੇਵਕ ਦੇ ਤੌਰ ‘ਤੇ ਕੰਮ ਕਰਦੇ ਸਨ। ਅੱਜ ਸਵੇਰੇ ਜਦੋਂ ਉਹ ਸੈਰ ਵਾਸਤੇ ਗਏ ਤਾਂ ਉਨਾਂ ਦੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਗਈ। ਏਐਸਪੀ ਸਲੀਮ ਖਾਨ ਨੇ ਦਸਿਆ ਕਿ ਠਾਕੁਰ ਅਨੁਕੂਲ ਚੰਦਰ ਸਤਸੰਗ ਪਰਮ ਤੀਰਥ ਹਿਮਾਇਤਪੁਰਧਾਮ ਆਸ਼ਰਮ ਦੇ 60 ਸਾਲ ਨਿਤਰੰਜਨ ਪਾਂਡੇ ‘ਤੇ ਕਈ ਹਮਲਾਵਰਾਂ ਨੇ ਹਮਲਾ ਕੀਤਾ। ਅਜੇ ਤੱਕ ਕਿਸੇ ਨੇ ਇਸ ਹੱਤਿਆ ਦੀ ਜਿੰਮੇਦਾਰੀ ਨਹੀਂ ਲਈ। ਮੁਸਲਿਮ ਬਹੁਲ ਦੇਸ਼ ਵਿੱਚ ਧਾਰਮਿਕ ਅਲਪ ਸੰਖਿਅਕ ਤੇ ਧਰਮ ਨਿਰਪੇਖ ਆਗੂਆਂ ‘ਤੇ ਮੁਸਲਿਮ ਚਰਮਪੰਥਿਆਂ ਦੇ ਨਿਰਮਮ ਹਮਲਿਆਂ ਦੀ ਸੂਰਤ ਵਿਚ 7 ਜੂਨ ਨੂੰ ਸੰਦਿਗਧ ਇਸਲਾਮਕ ਸਟੇਟ ਦੇ ਜਿਹਾਦਿਆਂ ਨੇ ਇਕ ਪੁਜਾਰੀ ਦਾ ਸਿਰ ਕੱਟ ਕੇ ਉਸਦੀ ਹੱਤਿਆ ਕਰ ਦਿੱਤੀ ਸੀ।

LEAVE A REPLY