7ਚੰਡੀਗੜ੍ਹ   : ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਤੇ ਪੂਰੀ ਕੈਬਿਨੇਟ ਨੂੰ 2007 ਤੋਂ 2015 ਤੱਕ ਸਰਕਾਰੀ ਗੱਡੀਆਂ ਮੁਹੱਈਆ ਕਰਵਾਉਣ ‘ਤੇ 97 ਕਰੋੜ ਰੁਪਏ ਖਰਚੇ ਹਨ। ਬਾਦਲ ਸਰਕਾਰ ‘ਤੇ ਆਪਣੇ ਨਿਜੀ ਇਸਤੇਮਾਲ ਲਈ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਉਂਦਿਆਂ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬਾਦਲਾਂ ਨੂੰ ਲੋਕਾਂ ਵਿਚਾਲੇ ਆ ਕੇ ਬੀਤੇ 10 ਸਾਲਾਂ ਦੌਰਾਨ ਸੂਬੇ ਦੀ ਵਿੱਤੀ ਮੰਦਹਾਲੀ ਤੇ ਸੂਬੇ ‘ਚ ਲਾਗੂ ਕੀਤੀਆਂ ਗਈਆਂ ਸਮਾਜਿਕ ਭਲਾਈ ਸਕੀਮਾਂ ‘ਤੇ ਖੁੱਲ੍ਹੀ ਬਹਿਸ ਕਰਨੀ ਚਾਹੀਦੀ ਹੈ। ਇਸ ਲੜੀ ਹੇਠ ਬਾਦਲਾਂ ਤੇ ਇਨ੍ਹਾਂ ਦੇ ਮੰਤਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਗੱਡੀਆਂ ‘ਤੇ 97 ਕਰੋੜ ਰੁਪਏ ਤੋਂ ਵੱਧ ਖਰਚਣਾ ਇਨ੍ਹਾਂ ਸਿਆਸੀ ਆਗੂਆਂ ਦੀ ਪੰਜਾਬ ਪ੍ਰਤੀ ਅਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ। ਡਾ. ਜਸਦੀਪਕ ਸਿੰਘ ਵੱਲੋਂ ਆਰ.ਟੀ.ਆਈ ਹੇਠ ਹਾਸਿਲ ਕੀਤੀ ਜਾਣਕਾਰੀ ਮੁਤਾਬਿਕ ਸੂਬੇ ਦੇ ਟ੍ਰਾਂਸਪੋਰਟ ਵਿਭਾਗ ਨੇ ਇਹ ਖਰਚਾ ਚੁੱਕਿਆ ਹੈ, ਜਿਹੜਾ ਹੁਣ 100 ਕਰੋੜ ਰੁਪਏ ਤੋਂ ਵੱਧ ਤੱਕ ਪਹੁੰਚ ਚੁੱਕਾ ਹੈ। ਚੰਨੀ ਨੇ ਕਿਹਾ ਕਿ ਸੂਬਾ ਵਿੱਤੀ ਏਮਰਜੇਂਸੀ ਵੱਲ ਵੱਧ ਰਿਹਾ ਹੈ, ਲੇਕਿਨ ਬਾਦਲ ਸਰਕਾਰੀ ਖਜ਼ਾਨੇ ਦੇ ਪੈਸੇ ਖਰਚ ਕੇ ਲਗਜਰੀ ਦਾ ਅਨੰਦ ਮਾਣ ਰਹੇ ਹਨ। ਸੂਬਾ ਟ੍ਰਾਂਸਪੋਰਟ ਵਿਭਾਗ ਨੇ ਸਾਲ 2012-2013 ‘ਚ ਸੱਭ ਤੋਂ ਵੱਧ 17,77,92,929 ਰੁਪਏ ਇਨ੍ਹਾਂ ਵਾਹਨਾਂ ‘ਤੇ ਖਰਚੇ ਹਨ, ਜਿਨ੍ਹਾਂ ਨੇ 2008-09 ‘ਚ ਸੱਭ ਤੋਂ ਘੱਟ ਰਾਸ਼ੀ 8,38,28,895 ਰੁਪਏ ਖਰਚੀ ਹੈ। ਜਦਕਿ ਬੀਤੇ ਸਾਲ 2014-15 ‘ਚ ਕੀਤਾ ਗਿਆ ਖਰਚਾ ਕਰੀਬ 13,13,90,655 ਰੁਪਏ ਦਾ ਹੈ।
ਚੰਨੀ ਸੂਬੇ ‘ਚ ਸਮਾਜਿਕ ਭਲਾਈ ਸਕੀਮਾਂ ਨੂੰ ਲੈ ਕੇ ਬਾਦਲਾਂ ਦੇ ਲੋਕ ਵਿਰੋਧੀ ਰਵੱਈਏ ‘ਤੇ ਵੀ ਵਰ੍ਹੇ ਹਨ, ਜਿਨ੍ਹਾਂ ਨੇ ਆਪਣੀ ਲਗਜਰੀ ‘ਤੇ ਖਰਚਦਿਆਂ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ। ਅੰਗਹੀਣ ਪੈਨਸ਼ਨ ਸਕੀਮ ਹੇਠ ਬਾਦਲ ਸਰਕਾਰ ਨੇ ਬੀਤੇ ਦੱਸ ਸਾਲਾਂ ਦੌਰਾਨ 2007 ਤੋਂ 2016 ਤੱਕ ਸਿਰਫ 335.55 ਕਰੋੜ ਰੁਪਏ ਹੀ ਖਰਚੇ ਹਨ। ਬੀਤੇ ਦੱਸ ਸਾਲਾਂ ਦੌਰਾਨ ਇਸ ਸਕੀਮ ਹੇਠ ਸਿਰਫ 11 ਲੱਖ ਲਾਭਪਾਤਰਾਂ ਨੂੰ ਕਵਰ ਕੀਤਾ ਗਿਆ ਹੈ। ਚੰਨੀ ਨੇ ਕਿਹਾ ਕਿ ਇਸ ਰਾਸ਼ੀ ਦਾ 30 ਪ੍ਰਤੀਸ਼ਤ ਤੋਂ ਵੱਧ ਪੂਰੀ ਕੈਬਿਨੇਟ ਦੀ ਲਗਜ਼ਰੀ ਤੇ ਅਰਾਮਪਸੰਦ ਜ਼ਿੰਦਗੀ ਦਾ ਧਿਆਨ ਰੱਖਣ ਲਈ, ਉਨ੍ਹਾਂ ਦੀਆਂ ਗੱਡੀਆਂ ‘ਤੇ ਖਰਚਿਆ ਗਿਆ ਹੈ। ਆਰ.ਟੀ.ਆਈ ‘ਚ ਇਹ ਵੀ ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿ ਇਕ ਸਾਲ ਦੌਰਾਨ 2014-15 (151094 ਨੰਬਰ) ਤੋਂ 2015-16 (146118 ਨੰਬਰ) ਤੱਕ ਕਰੀਬ 5000 ਲਾਭਪਾਤਰਾਂ ਨੂੰ ਹਟਾਇਆ ਗਿਆ ਹੈ। ਚੰਨੀ ਨੇ ਇਸ ਸਬੰਧ ‘ਚ ਜਵਾਬ ਮੰਗਿਆ ਹੈ ਕਿ ਕਿਵੇਂ ਲਿਸਟ ‘ਚੋਂ 5000 ਲਾਭਪਾਤਰਾਂ ਨੂੰ ਹਟਾ ਦਿੱਤਾ ਗਿਆ, ਕੀ ਇਕ ਸਾਲ ਦੌਰਾਨ 5000 ਵਿਅਕਤੀ ਗੁਜ਼ਰ ਗਏ ਜਾਂ ਫਿਰ ਸਿਆਸੀ ਉਦੇਸ਼ਾਂ ਖਾਤਿਰ ਅਜਿਹਾ ਕੀਤਾ ਗਿਆ। ਇਸੇ ਤਰ੍ਹਾਂ, 2.5 ਲੱਖ ਤੋਂ ਵੱਧ ਲਾਭਪਤਾਰਾਂ ਨੂੰ ਬੁਢਾਪਾ ਪੈਨਸ਼ਨ ਸਕੀਮ ਤੋਂ 2014-15 (1400347 ਨੰਬਰ) ਤੋਂ 2015-16 (1156109 ਨੰਬਰ) ਤੱਕ ਹਟਾ ਦਿੱਤਾ ਗਿਆ। ਕਿਵੇਂ 2.5 ਵਿਅਕਤੀਆਂ ਨੂੰ ਇਕ ਸਾਲ ਦੌਰਾਨ ਹਟਾਇਆ ਜਾ ਸਕਦਾ ਹੈ, ਇਨ੍ਹਾਂ ਸਮਾਜਿਕ ਭਲਾਈ ਸਕੀਮਾਂ ਦੀ ਦਾਲ ‘ਚ ਕੁਝ ਕਾਲਾ ਤਾਂ ਜ਼ਰੂਰ ਹੈ।
ਚੰਨੀ ਨੇ ਚਿੰਤਾ ਪ੍ਰਗਟਾਈ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੇਖ ਕੇ ਬਾਦਲ ਕਾਂਗਰਸੀਆਂ ਤੇ ਪਾਰਟੀ ਵਰਕਰਾਂ ਨੂੰ ਟਾਰਗੇਟ ਕਰਨ ਲਈ ਹਰ ਟੋਟਕਾ ਅਪਣਾ ਰਹੇ ਹਨ। ਜਾਣਬੁਝ ਕੇ ਕਾਂਗਰਸ ਨੂੰ ਪਸੰਦ ਕਰਨ ਵਾਲੇ ਲੋਕਾਂ ਦੇ ਨਾਂ ਵੱਖ ਵੱਖ ਸਮਾਜਿਕ ਭਲਾਈ ਸਕੀਮਾਂ ਤੋਂ ਹਟਾਏ ਜਾ ਰਹੇ ਹਨ। ਸੱਤਾਧਾਰੀ ਗਠਜੋੜ ਦੇ ਸਥਾਨਕ ਗੁੰਡਿਆਂ ਵੱਲੋਂ ਕਾਂਗਰਸੀਆਂ ਨੂੰ ਆਪਣੀ ਵਫਾਦਾਰੀ ਬਦਲਣ ਜਾਂ ਲਾਭਪਾਤਰਾਂ ਦੀ ਲਿਸਟ ਤੋਂ ਆਪਣੇ ਨਾਂ ਹਟਾਉਣ ਲਈ ਧਮਕਾਇਆ ਜਾ ਰਿਹਾ ਹੈ। ਇਸ ਤੋਂ ਇਨਾਵਾ, ਸਰਕਾਰ ਨੇ ਬੀਤੇ ਦੱਸ ਸਾਲਾਂ ਦੌਰਾਨ ਵਿਧਵਾ ਤੇ ਬੇਸਹਾਰਾ ਔਰਤਾਂ ਦੀ ਭਲਾਈ ਵਾਸਤੇ ਸਿਰਫ 653 ਕਰੋੜ ਰੁਪਏ ਦੀ ਖਰਚੇ ਹਨ। ਜਿਸਦਾ 15 ਤੋਂ ਪ੍ਰਤੀਸ਼ਤ ਤੋਂ ਜ਼ਿਆਦਾ ਬੀਤੇ 10 ਸਾਲਾਂ ਦੌਰਾਨ ਪੂਰੀ ਕੈਬਿਨੇਟ ਦੀਆਂ ਗੱਡੀਆਂ ਉਪਰ ਖਰਚਿਆ ਗਿਆ ਹੈ।

LEAVE A REPLY