5ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਜ਼ਿਲ੍ਹਾ ਮੋਗਾ ਦੇ ਪਿੰਡ ਹਿੰਮਤ ਪੁਰਾ ਦੀਆਂ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਔਰਤਾਂ ਤੋਂ ਲੋਨ ਦਿਵਾਉਣ ਦੇ ਨਾਂ ‘ਤੇ ਨਜ਼ਾਇਜ ਪੈਸੇ ਵਸੂਲਣ ਦਾ ਨੋਟਿਸ ਲੈਂਦਿਆਂ ਐਸ.ਐਸ.ਪੀ. ਮੋਗਾ ਨੂੰ ਮਾਮਲੇ ਬਾਬਤ 15 ਦਿਨਾਂ ‘ਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਦੱਸਿਆ ਕਿ ਕਮਿਸ਼ਨ ਨੇ ਪਿੰਡ ਹਿੰਮਤ ਪੁਰਾ, ਜ਼ਿਲ੍ਹਾ ਮੋਗਾ ਦੀਆਂ ਐਸ.ਸੀ. ਵਰਗ ਦੀਆਂ ਔਰਤਾਂ ਤੋਂ 50-50 ਹਜ਼ਾਰ ਰੁਪਏ ਦਾ ਲੋਨ ਦਿਵਾਉਣ ਲਈ ਪ੍ਰਤੀ ਫਾਰਮ 300-300 ਰੁਪਏ ਵਸੂਲਣ ਸਬੰਧੀ ਅਖ਼ਬਾਰਾਂ ‘ਚ ਪ੍ਰਕਾਸ਼ਿਤ ਖ਼ਬਰਾਂ ਦਾ ਸੂ-ਮੋਟੋ ਨੋਟਿਸ ਲੈਂਦਿਆਂ ਐਸ.ਐਸ.ਪੀ. ਮੋਗਾ ਨੂੰ ਸਮੁੱਚੀ ਰਿਪੋਰਟ 15 ਦਿਨਾਂ ‘ਚ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਮਿਸ਼ਨ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਉਨ੍ਹਾ ਦੇ ਅਧਿਕਾਰਾਂ ਦੀ ਕਾਨੂੰਨ ਅਨੁਸਾਰ ਰੱਖਿਆ ਯਕੀਨੀ ਬਣਾਈ ਜਾਵੇਗੀ।

LEAVE A REPLY