3ਪਟਿਆਲਾ : ਗਰੀਬ ਅਤੇ ਜ਼ਰੂਰਤਮੰਦ ਲੋਕਾਂ ਲਈ ਨੀਲੇ ਕਾਰਡਾਂ ਨੂੰ ਬਣਵਾਉਣ ਲਈ ਪਟਿਆਲਾ ਸ਼ਹਿਰੀ ਤੋਂ ਵਿਧਾਇਕਾ ਪਨੀਤ ਕੌਰ ਨੇ ਡੀ. ਸੀ. ਪਟਿਆਲਾ ਰਾਮਬੀਰ ਸਿੰਘ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾ ਨੇ ਪਟਿਆਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਤੋਂ ਭਰਵਾਏ ਗਏ ਦੋ ਹਜ਼ਾਰ ਦੇ ਕਰੀਬ ਨੀਲੇ ਕਾਰਡ ਦੇ ਫਾਰਮਾਂ ਨੂੰ ਡੀ. ਸੀ. ਰਾਮਬੀਰ ਸਿੰਘ ਕੋਲ ਜਮ੍ਹਾਂ ਕਰਵਾਇਆ। ਇਸ ਮੌਕੇ ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਫੂਡ ਸਕਿਓਰਿਟੀ ਐਕਟ 2015 ਦੇ ਤਹਿਤ ਸਰਕਾਰੀ ਡਿਪੂਆਂ ਤੋਂ ਗਰੀਬ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਗਰੀਬ ਵਿਅਕਤੀਆਂ ਨੂੰ ਸਸਤਾ ਰਾਸ਼ਨ ਉਪਬੱਧ ਕਰਾਉਣ ਲਈ ਇਕ ਸਕੀਮ ਲਾਂਚ ਕੀਤੀ ਗਈ ਸੀ। ਜਿਸ ਦੇ ਤਹਿਤ ਮੌਜੂਦਾ ਅਕਾਲੀ ਭਾਜਪਾ ਸਰਕਾਰ ਵਲੋਂ ਆਪਣੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਦੋ-ਦੋ ਹਜ਼ਾਰ ਦੇ ਕਰੀਬ ਫਾਰਮ ਭਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪਰ ਇਨ੍ਹਾਂ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਚਹੇਤਿਆਂ ਦੇ ਫਾਰਮ ਭਰਵਾ ਦੇ ਸਬੰਧ ਡੀ. ਸੀ. ਆਫ਼ਿਸਾਂ ਵਿਚ ਜਮ੍ਹਾਂ ਕਰਵਾ ਦਿੱਤੇ ਅਤੇ ਸਭ ਤੋਂ ਵੱਧ ਬਠਿੰਡਾ ਵਿਚ ਫਾਰਮ ਭਰਵਾਏ ਗਏ ਅਤੇ ਪਟਿਆਲਾ ਸ਼ਹਿਰ ਵਿਚ ਤਕਰੀਬਨ ਫਾਰਮਾਂ ਨੂੰ ਰੱਦ ਕਰ ਦਿੱਤਾ ਗਿਆ।
ਪ੍ਰਨੀਤ ਕੌਰ ਨੇ ਇਸ ਦਾ ਮੁੱਦਾ ਵਿਧਾਨਸਭਾ ਵਿਚ ਕਈ ਵਾਰ ਉਠਾਇਆ ਅਤੇ ਉਨ੍ਹਾਂ ਨੇ ਇਸ ‘ਤੇ ਆਪਣਾ ਸਟੈਂਡ ਲੈਂਦੇ ਹੋਏ  ਸਬੰਧਤ ਪਟਿਆਲਾ ਇਲਾਕਿਆਂ ਵਿਚੋਂ ਗਰੀਬਾਂ ਲਈ ਨੀਲੇ ਕਾਰਡਾਂ ਦੇ ਫਾਰਮਾਂ ਨੂੰ ਸਹੀ ਤਰੀਕੇ ਨਾਲ ਭਰਵਾ ਕੇ ਡੀ. ਸੀ. ਆਫ਼ਿਸ ਵਿਚ ਜਮ੍ਹਾਂ ਕਰਵਾਏ ਤਾਂ ਜੋ ਹਰ ਜ਼ਰੂਰਤਮੰਦ ਵਿਅਕਤੀ ਨੂੰ ਉਸ ਦਾ ਬਣਦਾ ਹੱਕ ਮਿਲ ਸਕੇ। ਇਸ ਮੌਕੇ ਪ੍ਰੇਮ ਕਿਸ਼ਨਪੁਰੀ, ਸ਼੍ਰੀਮਤੀ ਕੇ. ਕੇ. ਸ਼ਰਮਾ, ਸੰਜੀਵ ਸ਼ਰਮਾ ਬਿੱਟੂ, ਕਿਰਨ ਢਿੱਲੋਂ, ਕੇ. ਕੇ. ਮਲਹੋਤਰਾ, ਅਨਿਲ ਮੰਗਲਾ, ਸ਼ੈਲੇਂਦਰ ਮੌਂਟੀ, ਰਜਨੀ ਸ਼ਰਮਾ, ਵਿਜੇ ਕੁਮਾਰ ਕੂਕਾ, ਵਿਸ਼ਵਾਸ ਸੈਣੀ ਕਾਲੂ, ਹਰਜੀਤ ਸ਼ੇਰੂ, ਰਾਜੇਸ਼ ਘਾਰੂ, ਹੈਪੀ ਸ਼ਰਮਾ, ਸੰਦੀਪ ਮਲਹੋਤਰਾ, ਕੇ. ਕੇ. ਸਹਿਗਲ, ਬਲਵਿੰਦਰਪਾਲ ਸ਼ਰਮਾ, ਠਾਰੂ ਰਾਮ ਕਾਲੜਾ, ਨਿਖਿਲ ਕੁਮਾਰ ਕਾਕਾ, ਨੀਲਮ ਖੋਸਲਾ, ਪੱਪੂ ਅਨਾਊਂਸਰ, ਸੰਜੇ ਹੰਸ, ਮੈਡਮ ਸੁਰਿੰਦਰ ਸ਼ਰਮਾ, ਬਿਮਲਾ ਸ਼ਰਮਾ, ਬਿਮਲਾ ਸਕਸੈਨਾ, ਨਿਧੀ ਧਾਰੀਵਾਲ, ਮਨੀਸ਼ ਉਪੱਲ, ਜਸਵੀਰ ਕੌਰ, ਨਿੱਪੀ ਵਿਰਕ, ਹਰੀਸ਼ ਕਪੂਰ, ਗੌਰਵ ਪੁਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਮੌਕੇ ‘ਤੇ ਹਾਜ਼ਰ ਸਨ।

LEAVE A REPLY