4ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਜਾਂਚ ਲਈ ਕੇਂਦਰ ਵੱਲੋਂ ਬਣਾਈ ਗਈ ਐਸ ਆਈ ਟੀ  ਨੂੰ ਇੱਕ ਦਿਖਾਵਾ ਕਰਾਰ ਦਿੱਤਾ ਹੈ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਉਹ ਦਿੱਲੀ ਸਰਕਾਰ ਨੂੰ ਐਸ.ਆਈ.ਟੀ. ਗਠਿਤ ਕਰਨ ਦੀ ਆਗਿਆ ਦੇਣ।
ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਐਸ.ਆਈ.ਟੀ. ਦਾ ਗਠਨ 12 ਫਰਵਰੀ 2015 ਨੂੰ ਹੋਇਆ ਸੀ ਅਤੇ ਇਸ ਦੀ ਰਿਪੋਰਟ 12 ਅਗਸਤ 2015 ਨੂੰ ਸੌਂਪੀ ਜਾਣੀ  ਸੀ। ਕੇਜਰੀਵਾਲ ਅਨੁਸਾਰ ਇੱਕ ਸਾਲ ਦੇ ਸਮੇਂ ਦੌਰਾਨ ਜਾਂਚ ਟੀਮ ਨੇ ਇੱਕ ਵੀ ਮਾਮਲੇ ਦੀ ਘੋਖ ਨਹੀਂ ਕੀਤੀ। ਇਸ ਲਈ ਹੁਣ ਲੋਕਾਂ ਦੇ ਮਨ ਵਿਚ ਐਸ ਆਈ ਟੀ ਨੂੰ ਲੈ ਕੇ ਸ਼ੱਕ ਪੈਦਾ ਹੋ ਰਿਹਾ ਹੈ।  ਕੇਜਰੀਵਾਲ ਨੇ ਲਿਖਿਆ ਹੈ ਜਾਂ ਤਾਂ ਐਸ ਆਈ ਟੀ ਨੂੰ ਜਾਂਚ ਲਈ ਆਖਿਆ ਜਾਵੇ ਜਾਂ ਫਿਰ ਇਸ ਨੂੰ ਭੰਗ ਕਰਕੇ ਦਿੱਲੀ ਸਰਕਾਰ ਨੂੰ ਜਾਂਚ ਲਈ ਆਖਿਆ ਜਾਵੇ।

LEAVE A REPLY