05ਫਿਲਮ ਦੇ ਨਿਰਮਾਤਾ ਨੇ ਰਾਜਨੀਤਕ ਪਾਰਟੀਆਂ ਨੂੰ ਸਿਆਸਤ ਨਾ ਕਰਨ ਲਈ ਕਿਹਾ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਫ਼ਿਲਮ ‘ਉੱੜਤਾ ਪੰਜਾਬ’ ਦੇ ਹੱਕ ਵਿੱਚ ਕੀਤੇ ਗਏ ਟਵੀਟ ਤੋਂ ਫ਼ਿਲਮ ਦੇ ਨਿਰਮਾਤਾ ਅਨੁਰਾਗ ਕਸ਼ਯਪ ਭੜਕ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਪਾਰਟੀਆਂ ਨੂੰ ਇਸ ਮੁੱਦੇ ਉੱਤੇ ਰਾਜਨੀਤੀ ਨਾ ਕਰਨ ਦੀ ਸਲਾਹ ਦਿੱਤੀ ਹੈ।
ਕਸ਼ਯਪ ਨੇ ਆਖਿਆ ਹੈ ਕਿ ਰਾਜਨੀਤਿਕ ਪਾਰਟੀਆਂ ਉਨ੍ਹਾਂ ਦੀ ਇਸ ਲੜਾਈ ਤੋਂ ਦੂਰ ਰਹਿਣ। ਅਨੁਰਾਗ ਅਨੁਸਾਰ ਇਹ ਮੇਰਾ ਅਤੇ ਸੈਂਸਰਸ਼ਿਪ ਦੇ ਵਿਚਕਾਰ ਦਾ ਮਾਮਲਾ ਹੈ। ਉਨ੍ਹਾਂ ਲਿਖਿਆ ਹੈ ਕਿ ਮੇਰੀ ਲੜਾਈ ਸੈਂਸਰ ਬੋਰਡ ਦੇ ਇੱਕ ਤਾਨਾਸ਼ਾਹ ਆਦਮੀ ਨਾਲ ਹੈ। ਇਹ ਮੇਰਾ ਨਾਰਥ ਕੋਰੀਆ ਹੈ। ਡਾਇਰੈਕਟਰ ਅਭਿਸ਼ੇਕ ਚੌਬੇ ਦੀ ਫ਼ਿਲਮ ‘ਉੱੜਤਾ ਪੰਜਾਬ’ ਤੋਂ ਐਫ ਸੀ ਏ ਟੀ ਨੇ ‘ਪੰਜਾਬ’ ਸ਼ਬਦ ਹਟਾਉਣ ਦੀ ਸਲਾਹ ਦਿੱਤੀ ਹੈ। ਕੁੱਝ ਦਿਨ ਪਹਿਲਾਂ ਵੀ ਟ੍ਰਿਬਿਊਨਲ ਨੇ ਫ਼ਿਲਮ ਨੂੰ ਸਰਟੀਫਿਕੇਟ ਦਿੱਤੇ ਬਿਨਾ ਵਾਪਸ ਰਿਵਿਊ ਕਮੇਟੀ ਦੇ ਕੋਲ ਭੇਜ ਦਿੱਤਾ ਸੀ। ਸੰਸਥਾ ਦਾ ਕਹਿਣਾ ਹੈ ਕਿ ਫ਼ਿਲਮ ਵਿੱਚ ਕੁੱਝ ਦ੍ਰਿਸ਼ ਹਨ ਜਿਸ ਨਾਲ ਪੰਜਾਬ ਦੇ ਅਕਸ ਉੱਤੇ ਗ਼ਲਤ ਅਸਰ ਪਵੇਗਾ। ਪੰਜਾਬ ਵਿੱਚ ਨਸ਼ੇ ਦੇ ਆਧਾਰ ਉੱਤੇ ਬਣੀ ਫ਼ਿਲਮ 17 ਜੂਨ ਨੂੰ ਰਿਲੀਜ਼ ਹੋਣੀ ਹੈ।

LEAVE A REPLY