4ਮਥੁਰਾ :  ਪਿਛਲੇ ਦਿਨੀਂ ਟਕਰਾਅ ਦਾ ਕੇਂਦਰ ਬਣੇ ਮਥੁਰਾ ਦੇ ਜਵਾਹਰਬਾਗ ‘ਤੇ ਕਬਜ਼ਾ ਜਮਾਉਣ ਵਾਲਿਆਂ ਨੇ ਅਦਾਲਤਾਂ ਅਤੇ ਜੇਲ ਬੈਕਰ ਬਣਾ ਕੇ ਪ੍ਰਸ਼ਾਸਨ ਦੀ ਆਪਣੀ ਇਕ ਵੱਖਰੀ ਹੀ ਵਿਵਸਥਾ ਕਾਇਮ ਕਰ ਲਈ ਸੀ। ਆਪਣੇ ਨਿਯਮਾਂ ਨੂੰ ਤੋੜਦੇ ‘ਤੇ ਉਹ ਕੈਦੀਆਂ ਨੂੰ ਤਸੀਹੇ ਅਤੇ ਸਜ਼ਾ ਵੀ ਦਿੰਦੇ ਸਨ। ਇਨ੍ਹਾਂ ਕਬਜ਼ਾਧਾਰੀਆਂ ਨੇ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਆਗਰਾ ਜ਼ੋਨ ਦੇ ਪੁਲਸ ਜਨਰਲ ਡਾਇਰੈਕਟਰ (ਆਈ. ਜੀ.) ਦੁਰਗਾ ਚਰਨ ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਬਸਤੀ ਵਸਾ ਲਈ ਸੀ ਅਤੇ ਉੱਥੇ ਖਾਣ ਵਾਲੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾਂਦੀਆਂ ਸਨ। ਉਨ੍ਹਾਂ ਨੇ ਸਰਕਾਰ ਚਲਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਲੋਕਾਂ ਨੂੰ ਸਜ਼ਾ ਦੇਣਾ ਅਤੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਕਬਜ਼ਾਧਾਰੀਆਂ ਨੇ ਜੇਲ ਬੈਕਰਾਂ, ਅਦਾਲਤਾਂ ਬਣਾ ਲਈਆਂ ਸਨ ਅਤੇ ਪ੍ਰਵਚਨ ਕੇਂਦਰ ਅਤੇ ਤਖਤ ਦਾ ਵੀ ਨਿਰਮਾਣ ਕਰ ਲਿਆ ਸੀ।
ਫਿਲਹਾਲ ਆਗਰਾ ਡਿਵੀਜ਼ਨ ਦੇ ਕਮਿਸ਼ਨਰ ਪ੍ਰਦੀਪ ਭਟਨਾਗਰ ਨੇ ਕਿਹਾ ਕਿ ਹਥਿਆਰਬੰਦ ਗੁੰਡਿਆਂ ਦੇ 3-4 ਸਮੂਹ ਬਣਾ ਦਿੱਤੇ ਸਨ, ਜਿਸ ਨੂੰ ਉਹ ‘ਬਟਾਲੀਅਨ’ ਕਹਿੰਦੇ ਸਨ। ਆਈ. ਜੀ. ਨੇ ਕਿਹਾ ਕਿ ਜਦੋਂ ਵੀ ਕੋਈ ਆਮ ਆਦਮੀ ਜਾਂ ਅਧਿਕਾਰੀ ਅੰਦਰ ਜਾਂਦਾ ਸੀ ਤਾਂ ਉਹ ਉਸ ‘ਤੇ ਹਮਲਾ ਕਰ ਦਿੰਦੇ ਸਨ। ਉਹ ਆਪਣੇ ਪੈਰੋਕਾਰਾਂ ਨੂੰ ਕਿਸੇ ਵੀ ਹਾਲਤ ‘ਚ ਬਾਹਰ ਕਦਮ ਨਹੀਂ ਰੱਖਣ ਦਿੰਦੇ ਸਨ। ਉਨ੍ਹਾਂ ਕਿਹਾ ਕਿ ਬਾਹਰ ਜਾਣ ਲਈ ਲਿਖਤੀ ਪਰਮਿਟ ਦਿੱਤਾ ਜਾਂਦਾ ਸੀ ਅਤੇ ਉਨ੍ਹਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਤਾਂ ਹੀ ਦਿੱਤੀ ਜਾਂਦੀ ਸੀ, ਜੇਕਰ ਉਹ ਬਾਹਰ ਤੋਂ ਕੋਈ ਆਉਂਦਾ ਸੀ। ਉਨ੍ਹਾਂ ਨੂੰ ਸਿਰਫ ਇਕ ਜਾਂ ਦੋ ਦਿਨ ਲਈ ਜਾਣ ਦੀ ਆਗਿਆ ਦਿੱਤੀ ਜਾਂਦੀ ਸੀ।

LEAVE A REPLY