3ਅੰਮ੍ਰਿਤਸਰ/ਚੰਡੀਗੜ੍ਹ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ਤੋਂ ਅੰਤਰਰਾਸ਼ਰੀ ਉਡਾਨਾਂ ਸ਼ੁਰੂ ਕੀਤੇ ਜਾਣ ਦੀ ਮੰਗ ਕੀਤੀ ਹੈ। ਬੀਤੇ ਦਿਨ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਪਾਰਟੀ ਆਗੂਆਂ ਦੇ ਇਕ ਵਫਦ ਨੇ ਕੇਂਦਰੀ ਹਵਾਬਾਜੀ ਮੰਤਰੀ ਅਸ਼ੋਕ ਗਜਨਪਥੀ ਰਾਜੂ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ ਤੇ ਮੰਗ ਪੱਤਰ ਸੌਂਪਿਆ।
ਇਸ ਮੌਕੇ ਕੈਪਟਨ ਅਮਰਿੰਦਰ ਨਾਲ ਸੁੱਖ ਸਰਕਾਰੀਆ, ਨਵਤੇਜ਼ ਸਿੰਘ ਚੀਮਾ ਤੇ ਸੁਖਪਾਲ ਭੁੱਲਰ ਵੀ ਸਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਮੰਤਰੀ ਨੂੰ ਦੱਸਿਆ ਕਿ ਏਅਰਪੋਰਟ ਵਿਸ਼ਵ ਭਰ ਤੋਂ ਆਉਣ ਵਾਲੇ ਯਾਤਰੀਆਂ ਤੇ ਸ਼ਰਧਾਲੂਆਂ ਨੂੰ ਸੇਵਾ ਦਿੰਦਾ ਹੈ। ਇਸ ਏਅਰਪੋਰਟ ਦੀ ਭੁਗੋਲਿਕ ਸਥਿਤੀ ਯੂਰੋਪ, ਅਮਰੀਕਾ ਤੇ ਮੱਧ ਪੂਰਬੀ ਖੇਤਰਾਂ ਨੂੰ ਜਾਣ ਦੀ ਇੱਛਾ ਰੱਖਣ ਵਾਲੇ ਸਾਰੇ ਯਾਤਰੀਆਂ ਲਈ ਫਾਇਦੇਮੰਦ ਹੈ, ਕਿਉਂਕਿ ਦਿੱਲੀ ਤੋਂ ਇਨ੍ਹਾਂ ਸੈਕਟਰਾਂ ਨੂੰ ਜਾਣ ਵਾਲੀਆਂ ਉਡਾਨਾਂ ਅੰਮ੍ਰਿਤਸਰ ਦੇ ਹੀ ਏਅਰਸਪੇਸ ਤੋਂ ਹੋ ਕੇ ਜਾਂਦੀਆਂ ਹਨ ਤੇ ਇਨ੍ਹਾਂ ਨੂੰ 40 ਮਿੰਟ ਹੋ ਸਫਰ ਤੈਅ ਕਰਨਾ ਪੈਂਦਾ ਹੈ।
ਉਨ੍ਹਾਂ ਨੇ ਮੰਤਰੀ ਨੂੰ ਸੁਝਾਅ ਦਿੱਤਾ ਕਿ ਅੰਮ੍ਰਿਤਸਰ ਤੋਂ ਟੋਰੰਟੋ, ਬਰਮਿੰਘਮ, ਲੰਡਨ, ਸਿੰਗਾਪੁਰ, ਬੈਂਗਕਾਕ, ਪਰਥ, ਮੇਲਬੋਰਨ ਆਦਿ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਲਈ ਏਅਰਲਾਈਨਾਂ ਨਾਲ ਗੱਲ ਸ਼ੁਰੂ ਕਰਨੀ ਚਾਹੀਦੀ ਹੈ, ਤਾਂ ਜੋ ਜਿਹੜੇ ਯਾਤਰੀ ਇਨ੍ਹਾਂ ਸਥਾਨਾਂ ‘ਤੇ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਾ ਪੇਸ਼ ਆਏ।
ਅੰਮ੍ਰਿਤਸਰ ਤੋਂ ਮੈਂਬਰ ਲੋਕ ਸਭਾ ਨੇ ਮੰਤਰੀ ਨੂੰ ਦੱਸਿਆ ਕਿ ਅੰਮ੍ਰਿਤਸਰ ਏਅਰਪੋਰਟ ਕੋਲ ਸਾਰੀਆਂ ਆਧੁਨਿਕ ਸੁਵਿਧਾਵਾਂ ਜਿਵੇਂ ਸੀਏਟੀ-3 ਐਲਐਸ ਸਿਸਟਮ, ਜਿਹੜਾ 350 ਮੀਟਰ ਤੋਂ ਵੱਧ ਵਿਜੀਬਿਲਿਟੀ ‘ਚ ਉਡਾਨਾਂ ਜ਼ਾਰੀ ਰੱਖਣ ਦੀ ਸੁਵਿਧਾ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸੀਏਟੀ-3 ਐਲਐਸ ਸਿਸਟਮ ਨੂੰ ਜ਼ਲਦੀ ਹੀ ਸੀਏਟੀ-3 ਬੀ ਆਈਐਲਐਸ ਸਿਸਟਮ ‘ਚ ਅਪਗ੍ਰੇਡ ਕਰ ਦਿੱਤਾ ਜਾਵੇਗਾ, ਤਾਂ ਜੋ 50 ਮੀਟਰ ਦੀ ਵਿਜਿਬਿਲਿਟੀ ਤੱਕ ਉਡਾਨਾਂ ਜ਼ਾਰੀ ਰੱਖੀਆਂ ਜਾ ਸਕਣ।
ਵਰਤਮਾਨ ਵਿੱਚ ਸੀਏਟੀ-3 ਬੀ ਸੁਵਿਧਾ ਸਿਰਫ ਦਿੱਲੀ ਏਅਰਪੋਰਟ ‘ਤੇ ਉਪਲਬਧ ਹੈ ਅਤੇ ਇਹ ਸਿਸਟਮ ਦੇ ਲੱਗਣ ਨਾਲ ਅੰਮ੍ਰਿਤਸਰ ਏਅਰਪੋਰਟ ਦਿੱਲੀ ਏਅਰਪੋਰਟ ਦੇ ਪੱਧਰ ‘ਤੇ ਸਮਾਨ ਟੈਕਨੀਕਲ ਪੱਧਰ ‘ਤੇ ਪਹੁੰਚ ਜਾਵੇਗਾ। ਇਸ ਤੋਂ ਬਾਅਦ, ਅੰਮ੍ਰਿਤਸਰ ਏਅਰਪੋਰਟ ਟਾਈਪ ਬੀ-747 ਤੱਕ ਦੇ ਏਅਰਕ੍ਰਾਫਟ ਚਲਾਉਣ ਦੇ ਕਾਬਲ ਬਣ ਜਾਵੇਗਾ। ਇਸੇ ਤਰ੍ਹਾਂ, 14 ਏਅਰਕ੍ਰਾਫਟਾਂ ਨੂੰ ਇਕ ਕਾਰਗੋ ਏਪ੍ਰਨ ਤੋਂ ਇਲਾਵਾ, 14 ਪਾਰਕਿੰਗ ਬੇਅਜ ਰੱਖਿਆ ਜਾ ਸਕਦਾ ਹੈ। ਇਨ੍ਹਾਂ ਪਾਰਕਿੰਗ ਬੇਅਜ਼ ਤੋਂ ਇਲਾਵਾ, 2 ਪਾਰਕਿੰਗ ਬੇਅਜ਼ ਏਅਰੋਬ੍ਰਿਜ ਦੀ ਸੁਵਿਧਾ ਨਾਲ ਮੁਹੱਈਆ ਹਨ ਅਤੇ ਜ਼ਲਦੀ ਹੀ ਦੋ ਹੋਰ ਏਅਰੋਬ੍ਰਿਜ ਸਥਾਪਤ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਵਿਖੇ ਇੰਟੇਗ੍ਰੇਟਿਡ ਦੀ ਸਲਾਨਾ 1.46 ਮਿਲਿਅਨ ਯਾਤਰੀਆਂ ਦੀ ਸੁਵਿਧਾ ਹੈ, ਜਿਸਦੀ ਸੀਮਾ ਰੁਝੇਵੇਂ ਵਾਲੇ ਘੰਟੇ ‘ਚ 1200 ਯਾਤਰੀਆਂ ਨੂੰ ਪਹੁੰਚ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ‘ਚ ਵੱਡੀ ਗਿਣਤੀ ‘ਚ ਐਨ.ਆਰ.ਆਈ ਲੋਕ ਰਹਿੰਦੇ ਹਨ ਅਤੇ ਇਹ ਧਾਰਮਿਕ ਕੇਂਦਰ ਹਨ, ਪੰਜਾਬ ਦੇ 40 ਪ੍ਰਤੀਸਤ ਤੋਂ ਵੱਧ ਯਾਤਰੀ ਦਿੱਲੀ ਤੋਂ ਅਮਰੀਕਾ ਤੇ ਯੂਰੋਪੀਅਨ ਸੈਕਟਰ ‘ਚ ਸਫਰ ਕਰਦੇ ਹਨ। ਲੇਕਿਨ ਯਾਤਰੀਆਂ ਨੂੰ ਦਿੱਲੀ ਏਅਰਪੋਰਟ ਤੋਂ ਉਡਾਨ ਕਰਨੀ ਪੈਂਦੀ ਹੈ, ਜਿਸ ਲਈ ਉਨ੍ਹਾਂ ਨੂੰ ਵੱਖ ਵੱਖ ਤਰੀਕਿਆਂ ਰਾਹੀਂ ਦਿੱਲੀ ਜਾਣਾ ਪੈਂਦਾ ਹੈ, ਜਿਸ ਦੌਰਾਨ 8-10 ਘੰਟੇ ਲੱਗਦੇ ਹਨ ਅਤੇ ਇਸ ਨਾਲ ਉਡਾਨਾ ਛੁੱਟ ਜਾਣ ਦਾ ਖਤਰਾ ਵੀ ਵੱਧ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਕੀਤੇ ਗਏ ਸਰਵੇ ‘ਚ ਪੰਜਾਬ ਤੋਂ ਹੋਰਨਾਂ ਦੇਸ਼ਾਂ ਨੂੰ ਯਾਤਰਾ ਕਰਨ ਵਾਲੇ ਲੋਕਾਂ ਨੇ ਦਿੱਲੀ ਏਅਰਪੋਰਟ ਤੋਂ ਫਲਾਈਟਾਂ ਲੈਣ ਦੌਰਾਨ ਸਮੇਂ ਦੇ ਪ੍ਰਬੰਧਨ ਅਤੇ ਸਾਧਨਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ, ਟੋਰੰਟੋ ਤੇ ਬਰਮਿੰਘਮ ਨੂੰ ਸਿੱਧੀ ਉਡਾਨ ਨਾ ਹੋਣ ਕਾਰਨ ਇਸ ਏਅਰਪੋਰਟ ਦੀ ਵਰਲਡ ਕਲਾਸ ਕਾਰਗੋ ਸੁਵਿਧਾ ਵੀ ਸਹੀ ਤਰ੍ਹਾਂ ਇਸਤੇਮਾਲ ਨਹੀਂ ਹੋ ਰਹੀ ਪਾ ਰਹੀ ਹੈ।
ਕੈਪਟਨ ਅਮਰਿੰਦਰ ਨੇ ਸੁਝਾਅ ਦਿੱਤਾ ਕਿ ਅੰਮ੍ਰਿਤਸਰ ਪੰਜਾਬ ਦੀ ਧਾਰਮਿਕ ਰਾਜਧਾਨੀ ਹੋਣ ਕਾਰਨ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨਾਲ ਜ਼ਿੰਮੇਵਾਰੀ ਵੰਡ ਕੇ ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ਦੇ ਵਿਕਾਸ ਲਈ ਕੋਸ਼ਿਸ਼ਾਂ ਕਰਨੀ ਚਾਹੀਦੀਆਂ ਹਨ।

LEAVE A REPLY