6ਨਵੀਂ ਦਿੱਲੀ : ਜੰਮੂ-ਕਸ਼ਮੀਰ ‘ਚ ਪਿਛਲੇ 15 ਘੰਟਿਆਂ ਦੇ ਅੰਦਰ ਦੂਜਾ ਹਮਲਾ ਹੋਇਆ ਹੈ। ਇਸ ਦਾ ਸਿੱਧਾ ਅਸਰ ਅਮਰਨਾਥ ਯਾਤਰਾ ‘ਤੇ ਪੈ ਸਕਦਾ ਹੈ। ਬੀ. ਐੱਸ. ਐੱਫ. ਦੇ ਡੀ. ਜੀ. ਕੇ. ਕੇ. ਸ਼ਰਮਾ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਮੁਤਾਬਕ ਅਮਰਨਾਥ ਯਾਤਰਾ ‘ਤੇ ਅੱਤਵਾਦੀ ਹਮਲੇ ਦਾ ਖਤਰਾ ਬਣਿਆ ਹੋਇਆ ਹੈ। ਅੱਤਵਾਦੀ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾ ਸਕਦੇ ਹਨ। ਹਾਲਾਂਕਿ ਉਨ੍ਹਾਂ ਨੇ ਯਾਤਰਾ ਦੇ ਪੁਖਤਾ ਇੰਤਜ਼ਾਮ ਦੀ ਗੱਲ ਕੀਤੀ ਹੈ। ਉਥੇ ਹੀ ਜੰਮੂ, ਸਾਂਬਾ, ਕਠੁਆ ਰੇਂਜ ਦੇ ਡੀ. ਆਈ. ਜੀ. ਅਸ਼ਕੂਰ ਵਾਨੀ ਨੇ ਕਿਹਾ ਕਿ ਜੰਮੂ ਖੇਤਰ ‘ਚ ਕੌਮਾਂਤਰੀ ਸਰੱਹਦ ‘ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਬਾਵਜੂਦ ਪਾਕਿਸਤਾਨ ਵਲੋਂ ਹੋਣ ਵਾਲੀ ਘੁਸਪੈਠ ਕਾਰਨ ਅਮਰਨਾਥ ਯਾਤਰਾ ਨੂੰ ਹਮੇਸ਼ਾ ਖਤਰਾ ਰਹਿੰਦਾ ਹੈ ਪਰ ਅਸੀਂ ਪੂਰੀ ਤਰ੍ਹਾਂ ਨਾਲ ਤਿਆਰ ਹਾਂ। ਤੁਹਾਨੂੰ ਦੱਸ ਦਈਏ ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਦੱਖਣ ਕਸ਼ਮੀਰ ਦੇ ਬਿਜਬੇਹਰਾ ‘ਚ ਸਰਹੱਦ ਸੁਰੱਖਿਆ ਫੋਰਸ (ਬੀ. ਐੱਸ. ਐੱਫ) ਦੇ ਕਾਫਿਲੇ ‘ਤੇ ਹਮਲਾ ਕੀਤਾ ਸੀ, ਜਿਸ ‘ਚ 3 ਜਵਾਨ ਸ਼ਹੀਦ ਹੋ ਗਏ ਸਨ।

LEAVE A REPLY