ਨਵੀਂ ਦਿੱਲੀ: ਭਾਰਤ ਖਿਲਾਫ ਜੰਗ ਛੇੜਣ ਦੀ ਧਮਕੀ ਮਿਲੀ ਹੈ। ਇਹ ਧਮਕੀ ਅੱਤਵਾਦੀ ਸੰਗਠਨ ਹਿਜਬੁੱਲ ਮੁਜਾਹਦੀਨ ਨੇ ਇਕ ਵੀਡੀਓ ਰਾਹੀਂ ਦਿੱਤੀ ਹੈ। ਸੋਮਵਾਰ ਨੂੰ ਸਾਹਮਣੇ ਆਏ ਹਿਜਬੁੱਲ ਦੇ ਨਵੇਂ ਵੀਡੀਓ ਵਿੱਚ ਇਹ ਖੁਲਾਸਾ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਹਥਿਆਰਾਂ ਨਾਲ ਲੈਸ ਅੱਤਵਾਦੀ ਭਾਰਤ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਅੱਤਵਾਦੀ ਵੀਡੀਓ ਵਿੱਚ ਕਹਿ ਰਹੇ ਹਨ ਕਿ ਭਾਰਤ ਉਨ੍ਹਾਂ ਲਈ ਵੱਡਾ ਖਤਰਾ ਹੈ। ਇਸ ਲਈ ਭਾਰਤ ਖਿਲਾਫ ਜੰਗ ਜ਼ਰੂਰ ਛੇੜੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਮਕਬੂਜ਼ਾ ਕਸ਼ਮੀਰ ਵਿੱਚ ਸ਼ੂਟ ਕੀਤਾ ਗਿਆ ਹੈ। ਹਾਲ ਹੀ ਵਿੱਚ ਜਮਾਤ-ਉੱਦ-ਦਾਵਾ ਚੀਫ਼ ਹਾਫਿਜ਼ ਸ਼ਹੀਦ ਨੇ ਇੱਕ ਅੱਤਵਾਦੀ ਕੈਂਪ ਦਾ ਦੌਰਾ ਕੀਤਾ ਸੀ। ਸੂਤਰਾਂ ਦੇ ਮੁਤਾਬਕ ਹਾਫਿਜ਼ ਤੇ ਸੈਯਦ ਸਲਾਹੁਦੀਨ ਇਸ ਟ੍ਰੇਨਿੰਗ ਕੈਂਪ ਵਿੱਚ ਨਵੇਂ ਚੁਣੇ ਗਏ ਅੱਤਵਾਦੀਆਂ ਨੂੰ ਸੰਬੋਧਨ ਕਰਨ ਲਈ ਗਏ ਸਨ। ਭਾਰਤ ਖਿਲਾਫ਼ ਨਾਅਰੇ ਲਾ ਰਹੇ ਅੱਤਵਾਦੀਆਂ ਵਿੱਚੋਂ ਕਈ ਕਸ਼ਮੀਰੀ ਦਿਖਾਈ ਦੇ ਰਹੇ ਹਨ। ਇੱਕ ਆਪਰੇਸ਼ਨ ਦੌਰਾਨ ਸੈਨਾ ਨੂੰ ਡੋਡਾ ਜ਼ਿਲ੍ਹੇ ਦੇ ਸੁਨਾਰਥਵਾਂ ਦੇ ਜੰਗਲਾਤ ਇਲਾਕੇ ਵਿੱਚ ਅੱਤਵਾਦਿਆਂ ਵਲੋਂ ਹਥਿਆਰ ਲੁਕਾਉਣ ਦੀ ਜਾਣਕਾਰੀ ਮਿਲੀ ਸੀ। ਸੈਨਾ ਨੇ ਇਸ ਇਲਾਕੇ ਦੀ ਤਲਾਸ਼ੀ ਲਈ, ਜਿਸ ਵਿਚ ਵੱਡੀ ਗਿਣਤੀ ਵਿੱਚ ਹਥਿਆਰ ਮਿਲੇ ਸਨ।