ਕੈਪਟਨ ਮਿਲੇ ਕਾਲਜ ਕੈਪਟਨਾਂ ਨੂੰ; ਵੰਡੇ ਪ੍ਰਸ਼ੰਸ਼ਾ ਪੱਤਰ

3ਪਟਿਆਲਾ : ਆਈਪੈਕ ਟੀਮ ਅਤੇ ਚੁਣਾਵ ਰਣਨੀਤੀ ਕਾਰਨ ਪ੍ਰਸ਼ਾਂਤ ਕਿਸ਼ੋਰ ਵੱਲੋਂ ਪਿਛਲੇ ਦਿਨੀਂ ਖਤਮ ਹੋਈ ਕਾਫੀ ਵਿਦ ਕੈਪਟਨ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਵੱਖ-ਵੱਖ ਕਾਲਜਾਂ ਦੇ ਕੈਪਟਨਾਂ ਨੂੰ ਸਨਮਾਨ ਦੇਣ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪੰਜਾਬ ਦੇ ਵੱਖ-ਵੱਖ ਕਾਲਜਾਂ ‘ਚੋਂ 1 ਹਜ਼ਾਰ ਦੇ ਕਰੀਬ ਕੈਪਟਨਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਅਤੇ ਵੱਖ-ਵੱਖ ਕਪਤਾਨਾਂ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਅਤੇ ਉਨ੍ਹਾਂ ਨਾਲ ਫੋਟੋਆਂ ਖਿਚਵਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਇਸ ਵਿਚ ਪਾਰਟੀ ਵਰਕਰਾਂ ਦੀ ਜਗ੍ਹਾ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਸ਼ਾਮਲ ਸਨ ਅਤੇ ਇਸ ਵਿਚ ਤਿੰਨ ਸੌ ਦੇ ਕਰੀਬ ਲੜਕੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਪ੍ਰੋਗਰਾਮ ਵਿਚ ਕੈਪਟਨ ਪ੍ਰਤੀ ਨੌਜਵਾਨਾਂ ਦਾ ਜੋਸ਼ ਜ਼ਾਹਿਰ ਹੋ ਰਿਹਾ ਸੀ। ਇਸ ਵਿਚ ਨੌਜਵਾਨ ਲੜਕੇ ਅਤੇ ਲੜਕੀਆਂ ਨੇ ਰਾਜਨੀਤੀ ਵਿਚ ਅੱਗੇ ਆ ਕੇ ਕੈਪਟਨ ਦੀ 2017 ਵਿਚ ਸਰਕਾਰ ਲਿਆਉਣ ਲਈ ਮੁੱਖ ਭੁਮਿਕਾ ਨਿਭਾਉਣ ਦੀ ਇੱਛਾ ਨੂੰ ਜ਼ਾਹਿਰ ਕੀਤਾ। ਕੈਪ. ਅਮਰਿੰਦਰ ਨੇ ਨੌਜਵਾਨਾਂ ਨੂੰ ਯਕੀਨ ਦਵਾਇਆ ਕਿ ਸਰਕਾਰ ਬਣਨ ‘ਤੇ ਨਸ਼ੇ ਵਰਗੀ ਬਿਮਾਰੀ ਨੂੰ ਖਤਮ ਕੀਤਾ ਜਾਵੇਗਾ ਅਤੇ ਨੌਜਵਾਨਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਇਸ ਵਿਚ ਵਿਸ਼ੇਸ਼ ਤੌਰ ‘ਤੇ ਆਈਪੈਕ ਟੀਮ ਵੱਲੋਂ ਬ੍ਰਿਜੇਸ਼, ਕਾਰਤਿਕ, ਕਾਜਲ ਅਤੇ ਪਟਿਆਲਾ ਜ਼ਿਲ੍ਹਾ ਯੂਥ ਕਾਂਗਰਸ ਦੇ ਕੋਆਡੀਨੇਟਰ ਨੀਖਿਲ ਕੁਮਾਰ ਕਾਕਾ ਤੋਂ ਇਲਾਵਾ ਮੋਦੀ ਕਾਲਜ, ਬਿਕਰਮ ਕਾਲਜ, ਖਾਲਸਾ ਕਾਲਜ, ਮਹਿੰਦਰਾ ਕਾਲਜ, ਰਿਆਤ ਬਾਹਰਾ ਕਾਲਜ, ਰਾਜੀਵ ਗਾਂਧੀ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਗਿਆਨ ਸਾਗਰ ਮੈਡੀਕਲ ਕਾਲਜ, ਆਈ.ਟੀ.ਆਈ. ਰਾਜਪੁਰਾ, ਚਿਤਕਾਰਾ ਯੂਨੀਵਰਸਿਟੀ, ਆਰੀਅਨ ਕਾਲਜ, ਸਵੀਟ ਕਾਲਜ, ਕੋਂਟੀਨੈਟਲ ਕਾਲਜ, ਸਰਕਾਰੀ ਕਾਲਜ ਘਨੌਰ, ਸੂਰਯ ਵਰਲਡ ਕਾਲਜ, ਗਿਆਨ ਜਯੋਤੀ ਕਾਲਜ, ਸਵੀਫਟ ਕਾਲਜ, ਰਿਪੂਦਮਨ ਕਾਲਜ, ਸਿਟੀ ਕਾਲਜ, ਸਨੌਰ ਸਿਟੀ ਕਾਲਜ, ਨਗਵਾ ਜੋਨ, ਸ਼ੰਭੂ ਜੋਨ ਆਦਿ ਕਾਲਜਾਂ ਦੇ ਕਪਤਾਨ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਸ਼ਾਮਲ ਸਨ।

LEAVE A REPLY