ਪ੍ਰਿਯੰਕਾ ਤੇ ਦੀਪਿਕਾ ਦੀ ਦੋਸਤੀ ਖ਼ਤਰੇ ‘ਚ!

flimy-duniya1ਮੁੰਬਈ: ਬੌਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਦੀਪਿਕਾ ਪਾਦੁਕੋਣ ਦੇ ‘ਚ ਗੂੜੀ ਦੋਸਤੀ ਹੈ ਪਰ ਇਨ੍ਹਾਂ ਦਿਨਾਂ ‘ਚ ਮੁਕਾਬਲੇ ਦਾ ਦੋਰ ਚਲ ਰਿਹਾ ਹੈ। ਡਾਇਰੈਕਟਰ ਸੰਜੈ ਲੀਲਾ ਭੰਸਾਲੀ ‘ਮੇਵਾੜ ਦੀ ਰਾਣੀ ਪਦਮਾਵਤੀ ਦੇ ਉੱਪਰ ਫ਼ਿਲਮ ਬਣਾਉਣ ਜਾ ਰਹੇ ਹਨ। ਇਹ ਇੱਕ ਵੱਡੇ ਬਜਟ ਵਾਲੀ ਫ਼ਿਲਮ ਹੈ। ਜਿਸ ਨੂੰ ਪਾਉਣ ਲਈ ਦੋਵਾਂ ‘ਚ ਮੁਕਾਬਲਾ ਚਲ ਰਿਹਾ ਹੈ।
ਜਾਣਕਾਰੀ ਅਨੁਸਾਰ ਸੰਜੈ ਨੇ ਪਹਿਲਾਂ ਦੀਪਿਕਾ ਨੂੰ ਫ਼ਿਲਮ ਲਈ ਚੁਣਿਆ ਸੀ ਪਰ ਹੁਣ ਪ੍ਰਿਯੰਕਾ ਵੀ ਇਸ ਕਿਰਦਾਰ ਨੂੰ ਪਲੇ ਕਰਨ ਲਈ ਉਤਸ਼ਾਹਿਤ ਹੈ। ਉਹ ਇਸ ਰੋਲ ਲਈ ਸੰਜੈ ਨੂੰ ਬਾਰ-ਬਾਰ ਕਹਿ ਰਹੀ ਹੈ। ਸੰਜੈ ਖੁਦ ਪਰੇਸ਼ਾਨ ਹਨ ਕਿ ਉਹ ਦੀਪਿਕਾ ਅਤੇ ਪ੍ਰਿਯੰਕਾ ‘ਚੋਂ ਕਿਸ ਨੂੰ ਚੁਣਨ।ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਦਾ ਮੁਕਾਬਲਾ ਬੌਲੀਵੁੱਡ ‘ਚ ਨਹੀਂ ਸਗੋਂ ਹਾਲੀਵੁੱਡ ‘ਚ ਵੀ ਹੈ।

LEAVE A REPLY