ਨਵਾਜ਼ੂਦੀਨ ਨੂੰ ਨਫ਼ਰਤ ਕਰਦੇ ਨੇ ਨਸੀਰੂਦੀਨ

flimy-duniya1ਬੌਲੀਵੁੱਡ ‘ਚ ਆਪਣੀ ਅਦਾਕਾਰੀ ਲਈ ਮਸ਼ਹੂਰ ਨਸੀਰੂਦੀਨ ਸ਼ਾਹ ਦਾ ਕਹਿਣਾ ਕਿ ਉਨ੍ਹਾਂ ਨੂੰ ਬੌਲੀਵੁੱਡ ਦੇ ਕੁਝ ਅਦਾਕਾਰਾਂ ਨਾਲ ਈਰਖਾ ਹੁੰਦੀ ਹੈ। ਨਸੀਰੂਦੀਨ ਨੇ ਕਿਹਾ, ”ਸਾਡੇ ਦੇਸ਼ ‘ਚ ਬਿਹਤਰੀਨ ਕਲਾਕਾਰਾਂ ਦੀ ਕੋਈ ਕਮੀ ਨਹੀਂ  ਹੈ। ਮੈਨੂੰ ਨਵਾਜੂਦੀਨ ਸਿੱਦੀਕੀ, ਮਨੋਜ ਵਾਜਪਾਈ ਅਤੇ ਇਰਫ਼ਾਨ ਖਾਨ ਵਰਗੇ ਅਦਾਕਾਰਾਂ ਨਾਲ ਈਰਖਾ ਹੁੰਦੀ ਹੈ। ਉਹ ਕਾਫ਼ੀ ਨਿਪੁੰਨ ਕਲਾਕਾਰ ਹਨ। ਜਿਨ੍ਹਾਂ ਨੂੰ ਮੈਂ ਹੁਣ ਤੱਕ ਦੇਖਿਆ ਹੈ, ਉਨ੍ਹਾਂ ‘ਚੋਂ ਨਵਾਜੂਦੀਨ ਸਭ ਤੋਂ ਸ਼ਾਨਦਾਰ ਹੈ ਅਤੇ ਮੈਨੂੰ ਉਸ ਨਾਲ ਸਭ ਤੋਂ ਜ਼ਿਆਦਾ ਈਰਖਾ ਹੁੰਦੀ ਹੈ। ਕਾਸ਼ ਮੈਂ ਵੀ ਉਨ੍ਹਾਂ ਜਿੰਨੀ ਉਮਰ ‘ਚ ਇੰਨਾ ਵਧੀਆ ਅਦਾਕਾਰ ਹੁੰਦਾ।” ਉਨ੍ਹਾਂ ਅੱਗੇ ਕਿਹਾ ਕਿ ਮਨੋਜ ਵਾਜਪਾਈ ਅਤੇ ਕਲਕੀ ਕੋਚਲਿਨ ‘ਚ ਇੰਨੀ ਕੁ ਸਮਰੱਥਾ ਹੈ ਕਿ ਇੱਕ ਦਿਨ ਉਹ ਆਪਣੀ ਦਮਦਾਰ ਅਦਾਕਾਰੀ ਦੀ ਛਾਪ ਛੱਡਣਗੇ। ਨਵਾਜੂਦੀਨ ਨੇ ‘ਬਜਰੰਗੀ ਭਾਈਜਾਨ’ ਨਾਲ ਹੀ ਸੁਰਖੀਆਂ ਬਟੋਰ ਲਈਆਂ ਸਨ ਤਾਂ ਫ਼ਿਰ ਉਹ ਕਮਰਸ਼ੀਅਲ ਅਦਾਕਾਰ ਕਿਉਂ ਨਹੀਂ ਹੋ ਸਕਦੇ। ਜ਼ਿਕਰਯੋਗ ਹੈ ਕਿ ਨਸੀਰੂਦੀਨ ਦੀ ਫ਼ਿਲਮ ‘ਵੇਟਿੰਗ 27’ ਮਈ ‘ਚ ਹੀ ਰਿਲੀਜ਼ ਹੋਵੇਗੀ।

LEAVE A REPLY