ਤਾਲਿਬਾਨ ਨੇ ਆਪਣਾ ਨਵਾਂ ਲੀਡਰ ਹੈਬਤੁੱਲਾ ਅਖੁੰਦਜ਼ਾਦਾ ਨੂੰ ਬਣਾਇਆ

5ਕਾਬੁਲ : ਅਫਗਾਨਿਸਤਾਨੀ ਤਾਲਿਬਾਨ ਨੇ ਆਪਣਾ ਨਵਾਂ ਲੀਡਰ ਹੈਬਤੁੱਲਾ ਅਖੁੰਦਜ਼ਾਦਾ ਨੂੰ ਐਲਾਨਿਆ ਹੈ। ਤਾਲਿਬਾਨ ਦੇ ਬੁਲਾਰੇ ਨੇ ਰਸਮੀ ਤੌਰ ‘ਤੇ ਬਿਆਨ ਜਾਰੀ ਕਰਕੇ ਇੱਕ ਤਰ੍ਹਾਂ ਮੰਨ ਲਿਆ ਹੈ ਕਿ ਇਸ ਤੋਂ ਪਹਿਲੇ ਲੀਡਰ ਮੁੱਲ੍ਹਾ ਅਖ਼ਤਰ ਮਸੂਰ ਦੀ ਮੌਤ ਅਮਰੀਕੀ ਡ੍ਰੋਨ ਹਮਲੇ ਵਿਚ ਹੋਈ ਸੀ।
ਹਾਲਾਂਕਿ ਉਦੋਂ ਤਾਲਿਬਾਨ ਨੇ ਆਪਣੇ ਲੀਡਰ ਦੀ ਮੌਤ ‘ਤੇ ਕੋਈ ਰਸਮੀ ਬਿਆਨ ਨਹੀਂ ਦਿੱਤਾ ਸੀ।ਕੁਝ ਸਮਾਂ ਪਹਿਲਾਂ ਹੀ ਤਾਲਿਬਾਨਾਂ ਦੇ ਇਸ ਲੀਡਰ ਨੇ ਕਾਬੁਲ ਵਿਚ ਵੱਡੇ ਬੰਬ ਧਮਾਕੇ ਕਰਵਾਏ ਸਨ। ਇਸ ‘ਤੇ ਕਈ ਸਰਕਾਰੀ ਇਨਾਮ ਰੱਖੇ ਹੋਏ ਹਨ। ਤਾਲਿਬਾਨ ਨੇ ਬਿਆਨ ਵਿਚ ਕਿਹਾ ਹੈ ਕਿ ਸਾਰੇ ਲੋਕ ਇਸ ਆਗੂ ਦੀ ਇੱਜ਼ਤ ਕਰਨ ਤੇ ਇਸ ਨੂੰ ਆਪਣਾ ਲੀਡਰ ਮੰਨਣ। ਤਾਲਿਬਾਨ ਦੀ ਕੌਂਸਲ ਨੇ ਵੀ ਇਸ ਦੀ ਖੁਸ਼ੀ ਮਨਾਈ ਹੈ।ਦੱਸਣਯੋਗ ਹੈ ਕਿ ਅਫਗਾਨਿਸਤਾਨ ਵਿਚ ਹਿੰਸਾ ਲਗਾਤਾਰ ਵਧ ਰਹੀ ਹੈ। ਆਤਮਘਾਤੀ ਬੰਬ ਧਮਾਕਿਆਂ ਨਾਲ ਸੈਂਕੜੇ ਲੋਕ ਮਾਰੇ ਜਾ ਰਹੇ ਹਨ।

LEAVE A REPLY