ਢੱਡਰੀਆਂ ਵਾਲੇ ਆਪਣਾ ਹਥਿਆਰਬੰਦ ਦਸਤਾ ਕਰਨਗੇ ਕਾਇਮ

2ਹਥਿਆਰਾਂ ਦੇ ਲਾਇਸੰਸ ਲੈ ਕੇ ਆਪਣੇ ਸ਼ਰਧਾਲੂਆਂ ਨੂੰ ਦਿਵਾਉਣਗੇ ਟ੍ਰੇਨਿੰਗ
ਪਟਿਆਲਾ : ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਹੁਣ ਆਪਣਾ ਸੁਰੱਖਿਆ ਦਸਤਾ ਕਾਇਮ ਕਰਨਗੇ। ਉਹ ਹਥਿਆਰਾਂ ਦੇ ਲਾਇਸੰਸ ਲੈ ਕੇ ਆਪਣੇ ਸ਼ਰਧਾਲੂਆਂ ਨੂੰ ਟ੍ਰੇਨਿੰਗ ਦਿਵਾਉਣਗੇ। ਢੱਡਰੀਆਂ ਵਾਲਿਆਂ ਨੂੰ ਸਰਕਾਰ ਨੇ ਸੁਰੱਖਿਆ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੂੰ ਪੰਜਾਬ ਪੁਲਿਸ ‘ਤੇ ਯਕੀਨ ਨਹੀਂ ਹੈ।
ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਜ਼ੋਰ ਪਾਉਣ ਦੇ ਬਾਵਜੂਦ ਸੰਤ ਰਣਜੀਤ ਸਿੰਘ ਨੇ ਸਰਕਾਰੀ ਸੁਰੱਖਿਆ ਲੈਣ ਤੋਂ ਕੋਰਾ ਜਵਾਬ ਦੇ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਆਪਣੇ ਹੀ ਬੰਦਿਆਂ ਦੇ ਅਸਲਾ ਲਾਇਸੈਂਸ ਬਣਵਾਉਣ ਉਪਰੰਤ ਉਨ੍ਹਾਂ ਨੂੰ ਹੀ ਟ੍ਰੇਨਿੰਗ ਦਿਵਾ ਕੇ ਆਪਣੇ ਨਾਲ ਤਾਇਨਾਤ ਕਰਨਗੇ। ਉੱਧਰ, ਇਸ ਹਮਲੇ ਤੋਂ ਬਾਅਦ ਪੰਜਾਬ ਦੇ ਹੋਰ ਡੇਰਾ ਮੁਖੀ ਤੇ ਪ੍ਰਚਾਰਕ ਵੀ ਖੌਫ ‘ਚ ਹਨ। ਜਾਣਕਾਰੀ ਅਨੁਸਾਰ ਕਈ ਡੇਰਾ ਮੁਖੀ ਆਪਣੀ ਸੁਰੱਖਿਆ ਮਜ਼ਬੂਤ ਕਰਨ ਦੀ ਤਿਆਰੀ ਕਰ ਰਹੇ ਹਨ। ਪੰਜਾਬ ਦੇ ਕਈ ਡੇਰਿਆਂ ਤੇ ਸਿੱਖ ਸੰਗਤ ਵਿਚਾਲੇ ਪਹਿਲਾਂ ਹੀ ਕਈ ਵਾਰ ਟਕਰਾਅ ਹੋ ਚੁੱਕਾ ਹੈ। ਇਸ ਲਈ ਇਨ੍ਹਾਂ ਲਈ ਸੁਰੱਖਿਆ ਅਹਿਮ ਮੁੱਦਾ ਹੋ ਗਿਆ ਹੈ।

LEAVE A REPLY