ਅਸਟ੍ਰੇਲੀਆ ਵਿਚ ਦੋ ਭਾਰਤੀ ਮੂਲ ਦੀਆਂ ਭੈਣਾਂ ਦੀ ਹਾਦਸੇ ‘ਚ ਮੌਤ

02ਮੈਲਬਰਨ : ਆਸਟਰੇਲੀਆ ਵਿਚ ਦੋ ਭਾਰਤੀ ਮੂਲ ਦੀਆਂ ਭੈਣਾਂ ਦੀ ਕਾਰ ਨਾਲ ਟੱਕਰ ਹੋਣ ਨਾਲ ਮੌਕੇ ‘ਤੇ ਮੌਤ ਹੋ ਗਈ। ਅੰਜੂਮੋਲ ਤੇ ਆਸ਼ਾ ਮੈਥਿਊ ਨਾਂਅ ਦੀਆਂ ਭੈਣਾ ਦਾ ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਉਨਾਂ ਦੀ ਕਾਰ ਟਰੱਕ ਨੂੰ ਕਰਾਸ ਕਰ ਰਹੀ ਸੀ। ਇਹ ਹਾਦਸਾ ਕਵੀਨਜ਼ਲੈਂਡ ਕੋਲ ਵਾਪਰਿਆ। ਇਸ ਬਾਰੇ ਇਨ੍ਹਾਂ ਕੁੜੀਆਂ ਦੇ ਰਿਸ਼ਤੇਦਾਰਾਂ ਨੇ ਪੁਲਿਸ ਕੋਲ ਬਕਾਇਦਾ ਲਿਖਤੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਨੂੰ ਪਛਾਣਿਆ ਹੈ। ਇਹ ਪਰਿਵਾਰ ਭਾਰਤ ‘ਚ ਕੇਰਲਾ ਨਾਲ ਸਬੰਧ ਰੱਖਦਾ ਹੈ ਤੇ ਕਾਫੀ ਸਮੇਂ ਤੋਂ ਆਸਟ੍ਰੇਲੀਆ ‘ਚ ਰਹਿ ਰਿਹਾ ਸੀ। ਇਹ ਭੈਣਾਂ ਆਸਟ੍ਰੇਲੀਆ ਦੀ ਕਵੀਨਜ਼ਲੈਂਡ ਯੂਨੀਵਰਸਿਟੀ ਵਿਚ ਪੜ੍ਹਦੀਆਂ ਸਨ ਤੇ ਇਹ ਨਰਸ ਵਜੋਂ ਕੰਮ ਵੀ ਕਰਦੀਆਂ ਸਨ।

LEAVE A REPLY