ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਸੂਬੇ ‘ਚ ਕੰਟਰੋਲ ਹੇਠ ਅਸਥਿਰਤਾ ਪੈਦਾ ਕਰਨ ਦੇ ਆਪਣੇ ਏਜੰਡੇ ਹੇਠ ਸਿੱਖ ਧਰਮ ਪ੍ਰਚਾਰਕਾਂ ਵਿਚਾਲੇ ਖੂਨੀ ਘਰੇਲੂ ਹਿੰਸਾ ਕਰਵਾਉਣ ਦਾ ਦੋਸ਼ ਲਗਾਇਆ ਹੈ।
ਇਥੇ ਜ਼ਾਰੀ ਬਿਆਨ ‘ਚ ਉਨ੍ਹਾਂ ਨੇ ਕਿਹਾ ਕਿ ਬਰਗਾੜੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜਖ਼ਮ ਹਾਲੇ ਭਰ ਵੀ ਨਹੀਂ ਸਕੇ ਸੀ ਕਿ ਇਸ ਵਾਰ ਉਨ੍ਹਾਂ ਨੇ ਇਕ ਨਵੀਂ ਸਾਜਿਸ਼ ਰੱਚੀ ਹੈ। ਜਿਸਦੇ ਤਹਿਤ ਇਸ ਵਾਰ ਉਨ੍ਹਾਂ ਨੇ ਧਾਰਮਿਕ ਆਗੂਆਂ ਦੇ ਇਕ ਗਰੁੱਪ ਨੂੰ ਦੂਜੇ ਦੇ ਖਿਲਾਫ ਕਰ ਦਿੱਤਾ ਹੈ। ਜਿਹੜੇ ਇਕ ਪਾਸੇ ਇਕ ਗਰੁੱਪ ਨੂੰ ਸ਼ੈਅ ਦੇ ਰਹੇ ਹਨ, ਤਾਂ ਦੂਜੇ ਧਿਰ ਦੂਸਰੇ ਨਾਲ ਹਮਦਰਦੀ ਪ੍ਰਗਟਾ ਰਹੇ ਹਨ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਬਾਦਲ ਦੀ ਪੁਰਾਣੀ ਤੇ ਗੰਦੀ ਖੇਡ ਹੈ, ਜਿਹੜੇ ਲੋਕਾਂ ‘ਚ ਡਰ ਤੇ ਅਸੁਰੱਖਿਆ ਦਾ ਮਹੌਲ ਬਣਾਉਂਦਿਆਂ ਕੰਟਰੋਲ ਹੇਠ ਅਸਥਿਰਤਾ ਪੈਦਾ ਕਰਨਾ ਚਾਹੁੰਦੇ ਹਨ। ਜਿਨ੍ਹਾਂ ਨੇ ਦੋ ਸਿੱਖ ਗਰੁੱਪਾਂ ਵਿਚਾਲੇ ਭਿਆਨਕ ਟਕਰਾਅ ਦਾ ਜ਼ਿਕਰ ਕੀਤਾ ਹੈ, ਜਿਹੜਾ ਪਹਿਲਾਂ ਹੀ ਇਕ ਵਿਅਕਤੀ ਦੀ ਮੌਤ ਨਾਲ ਖੂਨੀ ਰੂਪ ਧਾਰਨ ਕਰ ਚੁੱਕਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸੰਤ ਰਣਜੀਤ ਸਿੰਘ ਢੰਡਰੀਆਂਵਾਲੇ ‘ਤੇ ਕੀਤਾ ਗਿਆ ਹਮਲਾ ਪੂਰੀ ਤਰ੍ਹਾਂ ਨਾਲ ਮੁੱਖ ਮੰਤਰੀ ਦੇ ਧਿਆਨ ‘ਚ ਸੀ ਅਤੇ ਉਹ ਇਸ ਹਮਲੇ ਪਿੱਛੇ ਸ਼ਾਮਲ ਲੋਕਾਂ ਨੂੰ ਜਾਣਦੇ ਹਨ। ਜਿਹੜੇ ਹੁਣ ਮਗਰਮੱਛ ਦੇ ਅੱਥਰੂ ਵਹਾਉਣ ਲੱਗੇ ਹਨ। ਨਹੀਂ ਤਾਂ, ਇਹ ਕਿਵੇਂ ਮੁਮਕਿਨ ਹੋ ਸਕਦਾ ਹੈ ਕਿ ਇੰਨੇ ਵਿਅਕਤੀਆਂ ਵੱਲੋਂ ਅੰਜ਼ਾਮ ਦਿੱਤਾ ਗਿਆ ਅਜਿਹਾ ਸੁਨਿਯੋਜਿਤ ਹਮਲਾ ਹੋਣ ਤੱਕ ਕਿਸੇ ਨੂੰ ਕੰਨੋਂ ਕੰਨ ਖ਼ਬਰ ਨਹੀਂ ਹੋਈ?
ਉਨ੍ਹਾਂ ਨੇ ਕਿਹਾ ਕਿ ਬਾਦਲ ਵੱਲੋਂ ਸਿੱਖਾਂ ਦੇ ਧਾਰਮਿਕ ਆਗੂਆਂ ਨੂੰ ਨਾ ਸਿਰਫ ਵੰਡ ਕੇ ਬਲਕਿ ਇਕ ਦੂਜੇ ਦੇ ਖੂਨ ਦੇ ਪਿਆਸੇ ਬਣਾ ਕੇ ਕੀਤਾ ਗਿਆ ਇਹ ਕਾਰਾ ਬਹੁਤ ਹੀ ਭਿਆਨਕ ਹੈ। ਕੈਪਟਨ ਅਮਰਿੰਦਰ ਨੇ ਦੋਸ਼ ਲਗਾਇਆ ਕਿ ਇਕ ਬਹੁਤ ਹੀ ਚਲਾਕ ਤੇ ਅਸੁਰੱਖਿਅਤ ਵਿਅਕਤੀ ਤੋਂ ਇਹ ਹੀ ਉਮੀਦ ਕੀਤੀ ਜਾ ਸਕਦੀ ਹੈ, ਜਿਹੜਾ ਆਪਣੀ ਪੁਜੀਸ਼ਨ ਬਣਾਏ ਰੱਖਣ ਖਾਤਿਰ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਜਿਹੜੇ ਪਿਛਲੇ ਸਮੇਂ ਦੌਰਾਨ ਵੀ ਅਜਿਹਾ ਕਰ ਚੁੱਕੇ ਹਨ ਅਤੇ ਇਕ ਵਾਰ ਫਿਰ ਤੋਂ ਪੰਜਾਬ ਇਸਦੇ ਨਿਕਲਣ ਵਾਲੇ ਮਾੜੇ ਨਤੀਜ਼ਿਆਂ ਦੀ ਪ੍ਰਵਾਹ ਕੀਤੇ ਬਗੈਰ ਉਹ ਅਜਿਹਾ ਕਰ ਰਹੇ ਹਨ।