ਫਾਈਨਲ ਦੀ ਰੇਸ ਲਈ ਬੰਗਲੌਰ ਤੇ ਗੁਜਰਾਤ ਵਿਚਾਲੇ ਟੱਕਰ ਭਲਕੇ

8ਬੰਗਲੁਰੂ  : ਆਈ.ਪੀ.ਐਲ-9 ਹੁਣ ਆਪਣੇ ਆਖਰੀ ਮੁਕਾਮ ‘ਤੇ ਪਹੁੰਚ ਗਿਆ ਹੈ। ਹੁਣ ਕੇਵਲ ਚਾਰ ਟੀਮਾਂ ਵਿਚਾਲੇ ਹੀ ਫਾਈਨਲ ਦੀ ਜੰਗ ਹੋਵੇਗੀ। ਭਲਕੇ ਮੰਗਲਵਾਰ ਨੂੰ ਪਹਿਲੇ ਪਲੇਅ ਆਫ ਵਿਚ ਚੋਟੀ ਦੀਆਂ ਦੋ ਟੀਮਾਂ ਗੁਜਰਾਤ ਲਾਇਨਜ਼ ਅਤੇ ਰਾਇਲ ਚੈਲੰਜਰਸ ਬੰਗਲੌਰ ਵਿਚਾਲੇ ਮੁਕਾਬਲਾ ਹੋਵੇਗਾ। ਦੋਨੋਂ ਹੀ ਬੇਹੱਦ ਮਜ਼ਬੂਤ ਟੀਮਾਂ ਹਨ ਅਤੇ ਇਹਨਾਂ ਦੋਨਾਂ ਵਿਚਾਲੇ ਇਹ ਮੈਚ ਬੰਗਲੁਰੂ ਵਿਖੇ ਚਿੰਨਾਸਵਾਮੀ ਸਟੇਡੀਅਮ ਵਿਚ ਰਾਤ 8 ਵਜੇ ਖੇਡਿਆ ਜਾਵੇਗਾ। ਜਿਹੜੀ ਟੀਮ ਇਹ ਮੈਚ ਜਿੱਤੇਗੀ ਉਹ ਸਿੱਧੀ ਫਾਈਨਲ ਵਿਚ ਪਹੁੰਚ ਜਾਵੇਗੀ, ਪਰ ਜੋ ਟੀਮ ਹਾਰੇਗੀ ਉਹ ਸਨਰਾਈਜ਼ ਹੈਦਰਾਬਾਦ ਅਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ 27 ਮਈ ਨੂੰ ਹੋਣ ਵਾਲੇ ਮੈਚ ਦੀ ਜੇਤੂ ਟੀਮ ਨਾਲ ਭਿੜੇਗੀ ਅਤੇ ਜਿਹੜੀ ਟੀਮ ਇਹ ਮੈਚ ਜਿੱਤੇਗੀ ਉਹ ਫਾਈਨਲ ਵਿਚ ਪਹੁੰਚੇਗੀ।
ਇਸ ਦੌਰਾਨ ਬੰਗਲੌਰ ਅਤੇ ਗੁਜਰਾਤ ਦੀਆਂ ਟੀਮਾਂ ਆਈ.ਪੀ.ਐਲ-9 ਦੀਆਂ ਪ੍ਰਬਲ ਦਾਅਵੇਦਾਰ ਮੰਨੀਆਂ ਜਾ ਰਹੀਆਂ ਹਨ। ਗੁਜਰਾਤ ਦੀ ਟੀਮ ਪਹਿਲੀ ਵਾਰੀ ਆਈ.ਪੀ.ਐਲ ਵਿਚ ਸ਼ਾਮਿਲ ਹੋਈ ਹੈ। ਸੁਰੇਸ਼ ਰੈਨਾ ਦੀ ਕਪਤਾਨੀ ਹੇਠ ਇਸ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਪਰ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਬੰਗਲੌਰ ਦੀ ਟੀਮ ਨੂੰ ਵੀ ਘੱਟ ਨਹੀਂ ਮੰਨਿਆ ਜਾ ਸਕਦਾ। ਵਿਰਾਟ ਕੋਹਲੀ ਜਿਥੇ ਸ਼ਾਨਦਾਰ ਫਾਰਮ ਵਿਚ ਹੈ, ਉਥੇ ਕ੍ਰਿਸ ਗੇਲ ਅਤੇ ਏ.ਬੀ ਡਿਵੀਲੀਅਰਸ ਵੀ ਵਿਰੋਧੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਕੁੱਲ ਮਿਲਾ ਕੇ ਇਹ ਮੈਚ ਬੇਹੱਦ ਰੋਮਾਂਚਕ ਰਹਿਣ ਦੀ ਸੰਭਾਵਨਾ ਹੈ।

LEAVE A REPLY