ਅਚਾਨਕ ਬਦਲਿਆ ਮੌਸਮ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

2ਨਵੀਂ ਦਿੱਲੀ : ਮੌਸਮ ਵਿਚ ਅੱਜ ਅਚਾਨਕ ਆਈ ਤਬਦੀਲੀ ਕਾਰਨ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ। ਦਿੱਲੀ, ਪੰਜਾਬ ਅਤੇ ਹਰਿਆਣਾ ਵਿਚ ਅੱਜ ਦੁਪਹਿਰ ਸਮੇਂ ਤੇਜ਼ ਹਨ੍ਹੇਰੀ ਤੋਂ ਬਾਅਦ ਕਾਲੀਆਂ ਘਟਾਵਾਂ ਛਾ ਗਈਆਂ, ਜਿਸ ਕਾਰਨ ਲੋਕਾਂ ਨੂੰ ਨਾ ਕੇਵਲ ਤਪਾਉਂਦੀ ਹੋਈ ਧੁੱਪ ਤੋਂ ਰਾਹਤ ਮਿਲੀ, ਬਲਕਿ ਬੂੰਦਾਬਾਂਦੀ ਹੋਣ ਨਾਲ ਤਾਪਮਾਨ ਵਿਚ ਗਿਰਾਵਟ ਵੀ ਦਰਜ ਕੀਤੀ ਗਈ।
ਦਿੱਲੀ-ਐਨ.ਸੀ.ਆਰ ਵਿਚ ਦੁਪਹਿਰ ਸਮੇਂ ਤੇਜ਼ ਹਨ੍ਹੇਰੀ ਤੋਂ ਬਾਅਦ ਅਜਿਹਾ ਹਨ੍ਹੇਰਾ ਛਾ ਗਿਆ ਕਿ ਨਾ ਕੇਵਲ ਵਾਹਨ ਚਾਲਕਾਂ ਨੂੰ ਲਾਈਟਾਂ ਜਗਾਉਣੀਆਂ ਪਈਆਂ, ਉਥੇ ਕਾਲੀਆਂ ਘਟਾਵਾਂ ਕਾਰਨ ਇੰਝ ਦੁਪਹਿਰ ਸਮੇਂ ਸ਼ਾਮ ਹੋ ਗਈ। ਇਸ ਨਾਲ ਇਥੇ ਜ਼ਿਆਦਾਤਰ ਇਲਾਕਿਆਂ ਵਿਚ ਤਾਪਮਾਨ 33 ਡਿਗਰੀ ਸੈਲਸੀਅਸ ‘ਤੇ ਪਹੁੰਚ ਗਿਆ।
ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਵਿਚ ਵੀ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿਚ ਤੇਜ਼ ਹਨ੍ਹੇਰੀ ਅਤੇ ਕਾਲੀਆਂ ਘਟਾਵਾਂ ਕਾਰਨ ਮੌਸਮ ਵਿਚ ਅਚਾਨਕ ਤਬਦੀਲੀ ਆ ਗਈ। ਕੁਝ ਦਿਨ ਪਹਿਲਾਂ ਜਿਥੇ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਸੀ, ਉਥੇ ਮੌਸਮ ਦੇ ਇਸ ਬਦਲੇ ਮਿਜਾਜ਼ ਨੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿਵਾਈ ਹੈ।

LEAVE A REPLY