ਸਲਮਾਨ ਤੇ ਲੂਲੀਆ ਦੀ ਸ਼ਾਦੀ ਦੇ ਚਰਚੇ ਜ਼ੋਰਾਂ ‘ਤੇ

salman-iulia-vantur-16121
ਮੁੰਬਈ, 18 ਮਈ : ਅਭਿਨੇਤਾ ਸਲਮਾਨ ਖਾਨ ਪਿਛਲੇ ਕਈ ਮਹੀਨਿਆਂ ਤੋਂ ਲੂਲੀਆ ਵੰਤੂਰ ਨਾਲ ਡੇਟ ਕਰ ਰਹੇ ਹਨ। ਇਸ ਦੌਰਾਨ ਇਸ ਜੋੜੀ ਦੇ ਇਸ ਸਾਲ ਦੇ ਅਖੀਰ ਤੱਕ ਸ਼ਾਦੀ ਕਰਨ ਦੇ ਚਰਚੇ ਜ਼ੋਰਾਂ ‘ਤੇ ਹਨ। ਇੰਟਰਨੈੱਟ ਰਿਪੋਰਟਾਂ ਦੀ ਮੰਨੀਏ ਤਾਂ ਸਲਮਾਨ ਦੀ ਮਾਂ ਇਸ ਸ਼ਾਦੀ ਲਈ ਜ਼ੋਰ ਪਾ ਰਹੀ ਹੈ। ਇਸ ਤੋਂ ਬਾਅਦ ਸਲਮਾਨ ਨੇ ਵੀ ਸ਼ਾਦੀ ਲਈ ਹਾਂ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸ਼ਾਦੀ ਸਲਮਾਨ ਦੇ ਜਨਮ ਦਿਨ 27 ਦਸੰਬਰ ਨੂੰ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਸਲਮਾਨ ਅਤੇ ਲੂਲੀਆ ਨੂੰ ਕਈ ਮੌਕਿਆਂ ‘ਤੇ ਇਕੱਠੇ ਦੇਖਿਆ ਗਿਆ ਹੈ। 50 ਸਾਲਾ ਇਸ ਅਭਿਨੇਤਾ ਦੀ ਸ਼ਾਦੀ ਦੀ ਉਹਨਾਂ ਦੇ ਪ੍ਰਸੰਸਕਾਂ ਅਤੇ ਬਾਲੀਵੁੱਡ ਹਸਤੀਆਂ ਨੂੰ ਬੇਸਬਰੀ ਨਾਲ ਉਡੀਕ ਹੈ।

LEAVE A REPLY