ਫ਼ੋਟੋਗ੍ਰਾਫ਼ਰ ‘ਤੇ ਭੜਕੇ ਰਣਬੀਰ ਨੇ ਖੋਹਿਆ ਮੋਬਾਈਲ

flimy-duniya1ਮੁੰਬਈ: ਜਦੋਂ ਤੋਂ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ਼ ਦਾ ਬ੍ਰੇਕਅੱਪ ਹੋਇਆ ਹੈ, ਉਦੋਂ ਤੋਂ ਇਕ ਗੱਲ ਖਾਸ ਤੌਰ ‘ਤੇ ਦੇਖਣ ‘ਚ ਆਈ ਹੈ ਕਿ ਰਣਬੀਰ ਛੇਤੀ ਹੀ ਕਿਸੇ ਵੀ ਗੱਲ ‘ਤੇ  ਭੜਕ ਪੈਂਦੇ ਹਨ। ਕਈ ਮੌਕਿਆਂ ‘ਤੇ ਰਣਬੀਰ ਨੂੰ ਗੁੱਸੇ ‘ਚ ਦੇਖਿਆ ਗਿਆ ਹੈ। ਖਾਸ ਤੌਰ ‘ਤੇ ਪੈਪਾਰੈਜੀ (ਫ਼ੋਟੋਗ੍ਰਾਫ਼ਰ) ਨੂੰ ਲੈ ਕੇ।
ਦੱਸ ਦੇਈਏ ਕਿ ਰਣਬੀਰ ਇਸ ਗੱਲ ਨੂੰ ਲੈ ਕੇ ਕਾਫ਼ੀ ਪਰੇਸ਼ਾਨ ਹਨ ਕਿ ਉਹ ਜਿਥੇ ਵੀ ਜਾਂਦੇ ਹਨ, ਕੁਝ ਫ਼ੋਟੋਗ੍ਰਾਫ਼ਰ ਉਨ੍ਹਾਂ ਦੇ ਪਿੱਛੇ-ਪਿੱਛੇ ਪਹੁੰਚ ਜਾਂਦੇ ਹਨ। ਰਣਬੀਰ ਦਾ ਕਹਿਣਾ ਕਿ ਉਨ੍ਹਾਂ ਨੇ ਆਪਣੇ ਪਰਿਵਾਰਕ ਡਾਕਟਰ ਦੇ ਕਲੀਨਿਕ ਦੇ ਬਾਹਰ ਤੱਕ ਮੀਡੀਆ ਨੂੰ ਉਨ੍ਹਾਂ ਦੀ ਉਡੀਕ ਕਰਦਿਆਂ ਦੇਖਿਆ ਹੈ। ਇਸ ਲਈ ਰਣਬੀਰ ਨੇ ਅਪੀਲ ਵੀ ਕੀਤੀ ਸੀ ਕਿ ਉਨ੍ਹਾਂ ਨੂੰ ਦੇਖ ਕੇ ਨਜ਼ਰ ਅੰਦਾਜ਼ ਕੀਤਾ ਜਾਵੇ ਪਰ ਫ਼ੋਟੋਗ੍ਰਾਫ਼ਰਾਂ ‘ਤੇ ਇਸ ਦਾ ਕੋਈ ਅਸਰ ਨਹੀਂ ਹੋਇਆ।
ਇਸੇ ਤਰ੍ਹਾਂ ਇਕ ਫ਼ੋਟੋਗ੍ਰਾਫ਼ਰ ਦੀ ਹਰਕਤ ਦੇਖ ਕੇ ਰਣਬੀਰ ਦੇ ਸਬਰ ਦਾ ਬੰਨ੍ਹ ਟੁੱਟ ਗਿਆ, ਜੋ ਉਨ੍ਹਾਂ ਦਾ ਪਿੱਛਾ ਕਰਦਾ ਹੋਇਆ ਉਨ੍ਹਾਂ ਦੇ ਦੋਸਤ ਅਯਾਨ ਮੁਖਰਜੀ ਦੇ ਘਰ ਤੱਕ ਪਹੁੰਚ ਗਿਆ।
ਸਪਾਟਬੁਆਏ ਡਾਟ ਕਾਮ ਦੀ ਖ਼ਬਰ ਅਨੁਸਾਰ ਰਣਬੀਰ ਨੇ ਉਕਤ ਫ਼ੋਟੋਗ੍ਰਾਫ਼ਰ ਨੂੰ ਦੇਖਦਿਆਂ ਹੀ ਬੁਰਾ-ਭਲਾ ਕਿਹਾ। ਹੋਰ ਤਾਂ ਹੋਰ ਉਸ ਦਾ ਮੋਬਾਈਲ ਵੀ ਖੋਹ ਕੇ ਰੱਖ ਲਿਆ ਅਤੇ ਕਿਹਾ ਕਿ ਬਾਅਦ ‘ਚ ਲੈ ਲਵੇ।

LEAVE A REPLY