ਹੌਲੀਵੁੱਡ ਤੋਂ ਕੋਈ ਔਫ਼ਰ ਨਹੀਂ ਮਿਲੀ ਸੋਨਮ ਨੂੰ

flimy-duniya1ਮੁੰਬਈ : ਬੌਲੀਵੁੱਡ ਅਦਾਕਾਰਾ ਸੋਨਮ ਕਪੂਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਾਲੀਵੁੱਡ ਫ਼ਿਲਮਾਂ ਲਈ ਆਡੀਸ਼ਨ ਦਿੱਤੇ ਹਨ ਪਰ ਅਜੇ ਤੱਕ ਕੋਈ ਰਿਸਪਾਂਸ ਨਹੀਂ ਮਿਲਿਆ ਹੈ। ਉਨ੍ਹਾਂ ਦੱਸਿਆ, ”ਮੈਂ ਕੋਸ਼ਿਸ਼ ਕਰ ਰਹੀ ਹਾਂ ਅਤੇ ਆਡੀਸ਼ਨ ਵੀ ਦੇ ਰਹੀ ਹਾਂ ਪਰ ਮੈਨੂੰ ਅਜੇ ਤੱਕ ਕੋਈ ਆਫ਼ਰ ਨਹੀਂ ਮਿਲਿਆ ਹੈ, ਜਿਸ ਤੋਂ ਮੈਂ ਉਤਸ਼ਾਹਿਤ ਹੋ ਸਕਾ।”
ਜਾਣਕਾਰੀ ਅਨੁਸਾਰ ਅਦਾਕਾਰ ਅਨਿਲ ਕਪੂਰ ਦੀ ਬੇਟੀ ਸੋਨਮ ਨੇ ਫ਼ਿਲਮ ‘ਨੀਰਜਾ’ ਤੋਂ ਬਾਅਦ ਕੋਈ ਫ਼ਿਲਮ ਸਾਈਨ ਨਹੀਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਸਹੀ ਕਹਾਣੀ ਦੀ ਉਡੀਕ ਕਰ ਰਹੀ ਹੈ। ਸੋਨਮ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਬੌਲੀਵੁੱਡ ਇੰਡਸਟਰੀ ਦੇ ਕਲਾਕਾਰਾਂ ਲਈ ਬਾਹਰੀ ਕਲਾਕਾਰਾਂ ਦੀ ਬਰਾਬਰੀ ‘ਚ ਫ਼ਿਲਮਾਂ ਵਿੱਚਕਾਰ ਅੰਤਰਾਲ ਰੱਖਣਾ ਸੌਖਾ ਹੁੰਦਾ ਹੈ ਤਾਂ ਉਨ੍ਹਾਂ ਕਿਹਾ, ”ਸਹੀ ਚੀਜ਼ ਕਰਨ ਦੀ ਉਡੀਕ ਕਰਨ ਲਈ ਕਾਫ਼ੀ ਦਲੇਰੀ ਦੀ ਲੋੜ ਹੁੰਦੀ ਹੈ। ਮੈਂ ਆਪਣੇ ਪਿਤਾ ਤੋਂ ਪੈਸੇ ਨਹੀਂ ਲੈਂਦੀ।

LEAVE A REPLY