ਫਿਲਮ ‘ਅਜ਼ਹਰ’ ਭਲਕੇ ਹੋਵੇਗੀ ਰਿਲੀਜ਼

4ਮੁੰਬਈ  : ਬਾਲੀਵੁੱਡ ਫਿਲਮ ‘ਅਜ਼ਹਰ’ ਭਲਕੇ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿਚ ਇਮਰਾਨ ਹਾਸ਼ਮੀ ਤੋਂ ਇਲਾਵਾ ਪਰਾਚੀ ਦੇਸਾਈ ਅਤੇ ਨਰਗਿਸ ਫਾਕਰੀ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਫਿਲਮ ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਦੇ ਜੀਵਨ ਨਾਲ ਸਬੰਧਤ ਹੈ ਅਤੇ ਇਸ ਫਿਲਮ ਦਾ ਨਾਮ ਵੀ ‘ਅਜ਼ਹਰ’ ਰੱਖਿਆ ਗਿਆ ਹੈ।
ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਨਾ ਕੇਵਲ ਫਿਲਮ ਦੇ ਕਲਾਕਾਰਾਂ ਨੇ, ਬਲਕਿ ਖੁਦ ਮੁਹੰਮਦ ਅਜ਼ਹਰੂਦੀਨ ਨੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ। ਇਸ ਫਿਲਮ ਦੇ ਗੀਤ ਪਹਿਲਾਂ ਹੀ ਹਿੱਟ ਹੋ ਚੁੱਕੇ ਹਨ, ਹੁਣ ਦੇਖਣਾ ਹੋਵੇਗਾ ਕਿ ਦਰਸ਼ਕ ਇਸ ਫਿਲਮ ਨੂੰ ਕਿੰਨਾ ਕੁ ਪਿਆਰ ਦਿੰਦੇ ਹਨ। ਫਿਲਮ ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਫਿਲਮ ਪ੍ਰਤੀ ਨਾ ਕੇਵਲ ਕ੍ਰਿਕਟਰਾਂ, ਬਲਕਿ ਅਜ਼ਹਰੂਦੀਨ ਦੇ ਪ੍ਰਸੰਸਕਾਂ ਤੇ ਕ੍ਰਿਕਟਰਾਂ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਹੈ।

LEAVE A REPLY