ਸਿਹਤ ਸੰਭਾਲ ਲਈ ਯੋਜਨਾ ਤਿਆਰ : ਜਿਆਣੀ

5ਚੰਡੀਗੜ੍ਹ  : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਲੋਕਾਂ ਦੀ ਸਿਹਤ ਸੰਭਾਲ ਦੇ ਲਈ ਸਾਲ 2016-17 ਦੌਰਾਨ 669.81 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਯੋਜਨਾ ਨੂੰ ਮੰਜੂਰੀ ਦੇ ਲਈ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲ਼ਾਈ ਮੰਤਰਾਲੇ ਨੂੰ ਭੇਜਿਆ ਗਿਆ ਹੈ। ਇਸ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਹੈ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਭਾਰਤ ਸਰਕਾਰ ਨੇ ਪਿਛਲੇ ਸਾਲ ਪੰਜਾਬ ਵਿਚ ਸਿਹਤ ਸੁਵਿਧਾਵਾਂ ਨੂੰ ਲਾਗੂ ਕਰਨ ਸਬੰਧੀ ਪ੍ਰਸ਼ੰਸਾ ਕੀਤੀ ਹੈ। ਪੰਜਾਬ ਨੇ ਦੇਸ਼ ਭਰ ਵਿਚੋਂ ਤਾਮਿਲਨਾਡੂ ਤੇ ਗੁਜਰਾਤ ਤੋਂ ਬਾਅਦ ਤੀਸਰਾ ਸਥਾਨ ਹਾਸਿਲ ਕੀਤਾ ਹੈ। ਪੰਜਾਬ ਲਈ ਪਿਛਲੇ ਸਾਲ 575.09 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਸੀ। ਇਸ ਵਿਚੋਂ ਪੰਜਾਬ ਨੂੰ 543.51 ਕਰੋੜ ਰੁਪਏ ਉਪਲਬੱਧ ਕਰਵਾਏ ਗਏ ਸਨ, ਇਸ ਦੇ ਅਗੇਂਸਟ ਪੰਜਾਬ ਨੇ 558.05 ਕਰੋੜ ਰੁਪਏ ਖਰਚ ਕੀਤਾ ਹੈ। ਇਸ ਤਰ੍ਹਾਂ ਪੰਜਾਬ ਨੇ 102 ਪ੍ਰਤਿਸ਼ਤ ਬਜਟ ਖਰਚ ਕਰਨ ਦੇ ਚੱਲਦੇ ਵਿਸ਼ੇਸ਼ ਸਨਮਾਨ ਪੈਕੇਜ ਦੀ ਦਿਤਾ ਜਾਵੇਗਾ। ਇਸ ਦੇ ਲਈ ਪੰਜਾਬ ਵਲੋਂ ਭੇਜੀ ਗਈ ਇਸ ਸਾਲ ਦੀ ਕਾਰਜਯੋਜਨਾ ਤੋਂ ਇਲਾਵਾ 10 ਫੀਸਦੀ ਵਾਧੂ ਬਜਟ ਦਿਤਾ ਜਾਵੇਗਾ। ਇਸ ਦੇ ਚਲਦੇ ਪੰਜਾਬ ਨੂੰ 2016-17 ਦੌਰਾਨ ਸਿਹਤ ਸਹੂਲਤਾਂ ਲਈ ਲਗਭਗ 50 ਕਰੋੜ ਰੁਪਏ ਵਾਧੂ ਦਿੱਤਾ ਜਾਵੇਗਾ।
ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੀ ਅਗਵਾਈ ਹੇਠ ਸਿਹਤ ਵਿਭਾਗ ਪੰਜਾਬ ਦੀ ਟੀਮ ਨੇ ਵਿਸ਼ੇਸ਼ ਤੌਰ ਤੇ 26 ਅਪ੍ਰੈਲ 2016 ਨੂੰ ਨਵੀਂ ਦਿੱਲੀ ਵਿਖੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਭਾਰਤ ਸਰਕਾਰ ਦੇ ਅਡਿਸ਼ਨਲ ਸੈਕਟਰੀ ਹੈਲਥ ਕਮ ਨੈਸ਼ਨਲ ਹੈਲਥ ਮਿਸ਼ਨ ਭਾਰਤ ਦੇ ਮਿਸ਼ਨ ਡਾਇਰੈਕਟਰ ਸ੍ਰੀ ਸੀ.ਕੇ. ਮਿਸ਼ਰਾ ਤੇ ਹੋਰ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ। ਇਸ ਮੀਟਿੰਗ ਵਿਚ ਪ੍ਰਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਪੰਜਾਬ ਦੀ ਕਾਰਜਯੋਜਨਾ ਨੂੰ ਪੂਰਜੋਰ ਤੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਅਤੇ ਮੰਤਰਾਲੇ ਨੇ ਪੰਜਾਬ ਦੀ ਕਾਰਜਯੋਜਨਾ ਤੇ ਕੋਈ ਆਪਤੀ ਨਹੀਂ ਜਤਾਈ। ਹਾਲਾਂਕਿ ਇਸਦੀ ਲਿਖਿਤ ਮੰਜੂਰੀ ਆਉਣੀ ਬਾਕੀ ਹੈ।
ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿੱਚ ਮਦਰ ਐਂਡ ਚਾਈਲਡ ਹੈਲਥ (ਐਮਸੀਐਚ) ਵਿੰਗ ਤਿਆਰ ਕੀਤਾ ਜਾਣਾ ਹੈ। ਇਸੇ ਤਰ੍ਹਾਂ ਜਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਅਤੇ ਸੰਗਰੂਰ ਦੇ ਮਲੇਰਕੋਟਲਾ ਵਿਚ 20 ਬੈਡ ਅਤੇ ਜਿਲਾ ਹਸਪਤਾਲ ਮੋਗਾ ਅਤੇ ਸੰਗਰੂਰ ਅਤੇ ਜਲੰਧਰ ਦੇ ਨਕੋਦਰ ਵਿਖੇ 30 ਬੈਡਾਂ ਦਾ ਵਾਧਾ ਕੀਤਾ ਜਾਵੇਗਾ। ਇਨ੍ਹਾਂ ਸਾਰੇ ਕੰਮਾਂ ਦੇ ਲਈ 61 ਕਰੋੜ ਰੁਪਏ ਮੰਜੂਰੀ ਲਈ ਭੇਜਿਆ ਹੈ। ਇਸੇ ਤਰ੍ਹਾਂ ਫ੍ਰੀ ਡਾਇਗਨੋਸਟਿਕਸ ਤੇ ਲੈਬ ਟੈਸਟ ਪਹਿਲਕਦਮੀ ਦੇ ਲਈ 43.2 ਕਰੋੜ ਰੁਪਏ ਮੰਜੂਰੀ ਲਈ ਭੇਜਿਆ ਗਿਆ ਹੈ, ਜਿਸ ਵਿਚ 14 ਕਰੋੜ ਰੁਪਏ ਲੈਬੋਰਟਰੀਆਂ ਵਿਚ ਸਾਜੋ ਸਾਮਾਨ ਦੇ ਸੁਧਾਰਾਂ ਲਈ ਸ਼ਾਮਿਲ ਹੈ। ਇਨ੍ਹਾਂ ਤੋਂ ਇਲਾਵਾ ਮਦਰ ਐਂਡ ਚਾਈਲਡ ਹੈਲਥ ਪ੍ਰੋਗਰਾਮ ਦੇ ਲਈ 70 ਕਰੋੜ ਰੁਪਏ ਰੱਖਿਆ ਗਿਆ ਹੈ। ਇਸ ਵਿਚ ਗਰਭਵਤੀ ਮਹਿਲਾਵਾਂ ਲਈ ਪਹਿਲਕਦਮੀਆਂ ਸ਼ਾਮਿਲ ਹਨ, ਜਿਨ੍ਹਾਂ ਵਿਚ ਸਿਹਤ ਸੰਸਥਾ ਵਿਚ ਇਲਾਜ ਕਰਵਾਉਣ ਦੇ ਲਈ ਆਈਆਂ ਸਾਰੀਆਂ ਗਰਭਵਤੀ ਮਹਿਲਾਵਾਂ ਦੇ ਥਾਈਰਾਈਡ ਦੀ ਫ੍ਰੀ ਸਕਰੀਨਿੰਗ ਤੇ ਇਲਾਜ ਸ਼ਾਮਿਲ ਹੈ। ਇਨ੍ਹਾਂ ਵਿਚੋਂ 12 ਫੀਸਦੀ ਥਾਈਰਾਈਡ ਪੋਜਿਟਿਵ ਟੈਸਟ ਮਹਿਲਾਵਾਂ ਨੂੰ ਅਗਲੇ ਚਾਰ ਟੈਸਟ ਅਤੇ ਬੱਚਿਆਂ ਦੇ ਵੀ ਥਾਈਰਾਈਡ ਟੈਸਟ ਕੀਤੇ ਜਾਣੇ ਹਨ। ਇਸ ਦੇ ਨਾਲ ਨਾਲ ਸਕੂਲੀ ਬੱਚਿਆਂ ਦੀ ਸਕਰੀਨਿੰਗ ਅਤੇ ਗੰਭੀਰ ਬਿਮਾਰੀਆਂ ਦੇ ਇਲਾਜ ਦੇ ਲਈ 8.35 ਕਰੋੜ ਰੁਪਏ ਰੱਖਿਆ ਗਿਆ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਆਸ਼ਾ ਪ੍ਰੋਗਰਾਮ ਦੇ ਤਹਿਤ 41 ਕਰੋੜ ਰੁਪਏ ਦੀ ਤਜਵੀਜ ਭੇਜੀ ਹੈ।ਇਸੇ ਤਰ੍ਹਾਂ ਨਾਨ ਕਮਿਊਨੀਕੇਬਲ ਡਿਜੀਜ਼ ਜਿਵੇਂ ਹਾਈਪਰਟੈਂਸ਼ਨ, ਸ਼ੂਗਰ, ਅੰਨ੍ਹਾਪਣ, ਕਾਰਡਿਉ ਵਸਕੂਲਰ ਡਿਜੀਜ਼ (ਦਿਲ ਦੀਆਂ ਬੀਮਾਰੀਆਂ), ਬੋਲ੍ਹਾਪਣ ਅਤੇ ਬਜੂਰਗਾਂ ਦੀ ਸਿਹਤ ਸੁਵਿਧਾਵਾਂ ਲਈ 16.74 ਕਰੋੜ ਰੁਪਏ ਮੰਜੂਰ ਹੋਣ ਦੀ ਉਮੀਦ ਹੈ। ਜਦੋਂਕਿ ਟੀਬੀ, ਲੈਪਰੋਸੀ, ਮਲੇਰੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਨਾਲ ਨਜਿਠਣ ਲਈ 16.28 ਕਰੋੜ ਰੁਪਏ ਦਾ ਬਜਟ ਭੇਜਿਆ ਗਿਆ ਹੈ। ਇਸਤੋਂ ਇਲਾਵਾ ਸਵੱਛ ਭਾਰਤ ਮੁਹਿੰਮ ਅਤੇ ਸਿਹਤ ਸੰਸਥਾਵਾਂ ਵਿਚ ਕੁਆਲਿਟੀ ਐਸ਼ੋਰੈਂਸ ਦੇ ਲਈ 4 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਦੇ ਨਾਲ ਨਾਲ ਖਾਸ ਤੌਰ ਤੇ ਸ਼ਹਿਰਾਂ ਦੇ ਵਿਕਾਸ ਦੇ ਲਈ 41.24 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਹੈ। ਇਸ ਵਿਚ ਆਊਟਰੀਚ ਗਤੀਵਿਧੀਆਂ ਅਤੇ ਸਿਹਤ ਸੰਸਥਾਵਾਂ ਵਿਚ ਸੁਧਾਰ ਸ਼ਾਮਿਲ ਹਨ।

LEAVE A REPLY