ਸ਼ਗਨ ਸਕੀਮ ਦਾ ਲਾਭ ਆਰਥਿਕ ਤੌਰ ‘ਤੇ ਪੱਛੜੇ ਵਰਗਾਂ ਨੂੰ ਵੀ ਮੁਹੱਈਆ ਕਰਵਾਇਆ : ਰਣੀਕੇ

7ਚੰਡੀਗੜ੍ਹ  : ਪੰਜਾਬ ਸਰਕਾਰ ਨੇ ਸ਼ਗਨ ਸਕੀਮ ਅਧੀਨ 9 ਸਾਲ ਦੋਰਾਨ 739.33 ਕਰੋੜ ਰੁਪਏ ਵੰਡੇ ਹਨ ਜਿਸ ਨਾਲ 4,92,887 ਲਾਭਪਾਤਰੀਆਂ ਨੂੰ ਕਵਰ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸ਼ਗਨ ਸਕੀਮ ਦਾ ਦਾਇਰਾ ਵਧਾਕੇ ਆਰਥਿਕ ਤੋਰ ਤੇ ਪੱਛੜੇ ਪਰਿਵਾਰ ਜੋ ਕਿਸੇ ਵੀ ਜਾਤੀ ਨਾਲ ਸਬੰਧਤ ਨੂੰ ਵੀ ਮੁਹੱਈਆ ਕਰਵਾਈ ਹੈ।
ਪੰਜਾਬ ਦੇ ਭਲਾਈ ਮੰਤਰੀ ਸ.ਗੁਲਜ਼ਾਰ ਸਿੰਘ ਰਣੀਕੇ ਨੇ  ਦੱੱਸਿਆ ਕਿ  ਵਿਤੀ ਸਾਲ 2015-16 ਦੌਰਾਨ ਮਹੀਨਾ ਫਰਵਰੀ ਤੱਕ 60,046 ਲਾਭਪਾਤਰੀਆਂ ਨੂੰ 90.07 ਕਰੋੜ ਰੁਪਏ ਦੀ ਵਿਤੀ ਮਦੱਦ ਕੀਤੀ ਹੈ। ਸ਼ਗਨ ਸਕੀਮ ਅਧੀਨ ਸਾਲ 2012-13 ਵਿਚ 82,287 ਲਾਭਪਾਤਰੀਆਂ ਨੂੰ ਕਵਰ ਕੀਤਾ ਗਿਆ ਜਿਸ ਲਈ 124.30 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ।ਇਸ ਵਿਸ਼ੇਸ਼ ਸਕੀਮ ਅਧੀਨ ਸਾਲ 2013-14 ਵਿਚ 80,810 ਲਾਭਪਾਤਰੀਆਂ ਨੂੰ ਵਿਤੀ ਸਹਾਇਤਾ ਦਿੱਤੀ ਗਈ ਜਿਸ ਲਈ 121.21ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ। ਜਦ ਕਿ ਸਾਲ 2014-15 ਦੌਰਾਨ 58,362 ਲਾਭਪਾਤਰੀਆਂ ਨੂੰ ਸ਼ਗਨ ਸਕੀਮ ਅਧੀਨ 87.54 ਕਰੋੜ ਰੁਪਏ  ਦੀ ਰਾਸ਼ੀ ਜਾਰੀ ਕੀਤੀ ਗਈ।
ਮੰਤਰੀ ਨੇ ਦੱਸਿਆ ਕਿ ਸ਼ਗਨ ਸਕੀਮ ਦਾ ਲਾਭ ਪਹਿਲਾਂ ਕੇਵਲ ਅਨੁਸੂਚਿਤ ਜਾਤੀਆਂ/ਈਸਾਈ ਬਰਾਦਰੀ ਦੀਆਂ ਲੜਕੀਆਂ ਪੱਛੜੀਆਂ ਸ਼੍ਰੇਣੀਆਂ/ਜਾਤੀਆਂ, ਕਿਸੇ ਵੀ ਜਾਤੀ ਦੀਆਂ ਵਿਧਵਾਵਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ ਅਤੇ ਅਨੁਸੂਚਿਤ ਜਾਤੀਆਂ ਦੀਆਂ ਵਿਧਵਾਵਾਂ/ਤਲਾਕਸ਼ੁਦਾ ਔਰਤਾਂ ਨੂੰ ਮੁਹੱਈਆ ਕਰਵਾਈ ਜਾਂਦੀ ਸੀ ਪਰ ਹੁੱਣ ਪੰਜਾਬ ਸਰਕਾਰ ਨੇ ਸ਼ਗਨ ਸਕੀਮ ਦਾ ਦਾਇਰਾ ਵਧਾਕੇ ਆਰਥਿਕ ਤੌਰ ਤੇ ਪੱਛੜੇ ਵਰਗਾਂ ਦੀਆਂ ਲੜਕੀਆਂ ਜੋ ਕਿਸੇ ਵੀ ਜਾਤੀ ਨਾਲ ਸਬੰਧਤ ਨੂੰ ਵੀ ਇਸ ਸੇਵਾ ਮੁਹੱਈਆ ਕਰਵਾਈ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੁਆਰਾ ਕਾਂਗਰਸ ਸਰਕਾਰ ਦਾ ਸ਼ਗਨ ਸਕੀਮ ਤਹਿਤ ਕਰੋੜਾਂ ਦਾ ਬਕਾਇਆ ਵੀ ਅਕਾਲੀ-ਭਾਜਪਾ ਸਰਕਾਰ ਵਲੋਂ ਪੂਰਾ ਕੀਤਾ ਗਿਆ।
ਮੰਤਰੀ ਨੇ ਦੱਸਿਆ ਕਿ ਇਸ ਸ਼ਗਨ ਸਕੀਮ ਉਹਨਾਂ ਲੜਕੀਆਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ  ਜਿਨ੍ਹਾਂ ਦੀ ਉਮਰ 18 ਸਾਲ ਜਾਂ ਉਸ ਤੋਂ ਵੱਧ ਹੋਵੇ ਅਤੇ ਇਨ੍ਹ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ ਸਾਰੇ ਸਾਧਨਾਂ ਤੋਂ 32,790/- ਤੋਂ ਵੱਧ ਨਾ ਹੋਵੇ, ਲੜਕੀ ਦਾ ਮਾਪੇ/ਸਰਪ੍ਰਸਤ ਪੰਜਾਬ ਰਾਜ ਦੇ ਪੱਕੇ ਵਸਨੀਕ ਹੋਣੇ ਚਾਹੀਦੇ ਹਨ, ਇਨ੍ਹਾਂ ਪਰਿਵਾਰਾਂ ਨੂੰ ਸ਼ਗਨ ਸਕੀਮ ਤਹਿਤ 15000/- ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।ਜ਼ਿਆਦਾ ਜਾਣਕਾਰੀ ਦੇਣ ਲਈ ਹੁਣ ਵਿਭਾਗ ਵੱਲੋਂ ਹੁਣ ਇਕ ਵੈੱਬਸਾਈਟ ਵੀ ਸ਼ੁਰੂ ਕੀਤੀ ਗਈ ਹੈ।

LEAVE A REPLY